CAA Protest : ਦਿੱਲੀ ਸਮੇਤ ਕਈ ਸੂਬਿਆਂ 'ਚ ਹਾਈ ਅਲਰਟ, ਅਸਾਮ 'ਚ ਇੰਟਰਨੈੱਟ ਸੇਵਾਵਾਂ ਬਹਾਲ

20

December

2019

ਨਵੀਂ ਦਿੱਲੀ : ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ ਸਮੇਤ ਕਈ ਸੂਬਿਆਂ 'ਚ ਹਾਈ ਅਲਰਟ ਜਾਰੀ ਹੈ। ਲਖਨਊ ਤੇ ਗਾਜ਼ੀਆਬਾਦ ਸਮੇਤ ਯੂਪੀ ਦੇ ਕਈ ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾਵਾਂ ਠੱਪ ਹਨ। ਉੱਥੇ ਹੀ ਅਸਾਮ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਤੋਂ ਬਾਅਦ 11 ਦਸੰਬਰ ਨੂੰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਯੂਪੀ ਦੇ ਸੰਭਲ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਦੌਰਾਨ 19 ਦੰਸਬਰ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਆਗੂਆਂ, ਸੰਸਦ ਮੈਂਬਰ ਸ਼ਫੀਕਉਰਰਹਿਮਾਨ ਬਰਕ ਤੇ ਫਿਰੋਜ਼ ਖਞਾਨ ਸਮੇਤ 17 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਅਲੀਗੜ੍ਹ 'ਚ ਰੈੱਡ ਅਲਰਟ ਜਾਰੀ ਹੈ। ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਏਐੱਮਯੂ ਵਿਦਿਆਰਥੀਆਂ 'ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਸ਼ੁੱਕਰਵਾਰ ਦੀ ਨਮਾਜ਼ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ। ਇਸ ਦੀ ਜਾਣਕਾਰੀ ਅਲੀਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦਿੱਤੀ। Live Updation 12:22PM ਵਿਰੋਧ ਕਰਨਾ ਸਾਡਾ ਅਧਿਕਾਰ- ਓਵੈਸੀ ਏਆਈਐੱਮਆਈਐੱਮ ਮੁਖੀ ਅਸਦਉਦਦੀਨ ਓਵੈਸੀ ਨੇ ਕਿਹਾ ਕਿ ਵਿਰੋਧ ਕਰਨਾ ਸਾਡਾ ਅਧਿਕਾਰ ਹੈ। ਅਸੀਂ ਹਿੰਸਾ ਦੀ ਨਿੰਦਾ ਕਰਦੇ ਹਾਂ ਤੇ ਜੋ ਕੋਈ ਵੀ ਹਿੰਸਾ 'ਚ ਸ਼ਾਮਲ ਹੈ ਉਹ ਪੂਰੇ ਵਿਰੋਧ ਦਾ ਦੁਸ਼ਮਣ ਹੈ। ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਚਾਹੀਦਾ ਪਰ ਸ਼ਾਂਤੀ ਬਣਾਈ ਰੱਖਣ 'ਤੇ ਹੀ ਇਹ ਸਫ਼ਲ ਹੋਵੇਗਾ। 12:18PM ਤਾਮਿਲਨਾਡੂ 'ਚ 600 ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਤਾਮਿਲਨਾਡੂ 'ਚ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰਨ ਲਈ ਚੇਨਈ ਦੇ ਵੱਲੁਵਰ ਕੋੱਟਮ 'ਚ ਇਕੱਤਰ ਹੋਏ ਅਦਾਕਾਰ ਸਿਧਾਰਥ, ਸੰਗੀਤਕਾਰ ਟੀਐੱਮ ਕ੍ਰਿਸ਼ਨਾ, ਸੰਸਦ ਮੈਂਬਰ ਥਿਰੁਮਾਵਲਵਨ ਤੇ ਐੱਮਐੱਚ ਜਵਾਹਰਉੱਲਾ ਸਮੇਤ 600 ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨਾਗਰਿਕਤਾ ਕਾਨੂੰਨ ਦੇ ਵਿਰੋਧ ਲਈ ਇਜਾਜ਼ਤ ਨਾ ਮਿਲਣ ਤੋਂ ਬਾਅਦ ਵੀ ਇਨ੍ਹਾਂ ਨੇ ਪ੍ਰਦਰਸ਼ਨ ਕੀਤਾ। ਇਸ ਕਾਰਨ ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੋਇਆ ਹੈ। 12:07PM ਅਫ਼ਵਾਹਾਂ ਵੱਲ ਧਿਆਨ ਨਾ ਦਿਉ ਗਾਜ਼ੀਆਬਾਦ, ਨੋਇਡਾ ਤੇ ਗੁਰੂਗ੍ਰਾਮ ਸਮੇਤ ਦਿੱਲੀ-ਐੱਨਸੀਆਰ ਦੇ ਹੋਰਨਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਾਗਰਿਕਤਾ ਕਾਨੂੰਨ ਸਬੰਧੀ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ। 11:44 AM Jio ਦੀਆਂ ਇੰਟਰਨੈੱਟ ਸੇਵਾਵਾਂ ਗਾਜ਼ੀਆਬਾਦ 'ਚ ਅਸਥਾਈ ਰੂਪ 'ਚ ਰੋਕੀਆਂ Jio ਨੇ ਗਾਜ਼ੀਆਬਾਦ ਸਬਸਕ੍ਰਾਈਬਰਜ਼ ਨੂੰ ਕਿਹਾ ਕਿ ਸਰਕਾਰ ਦੇ ਹੁਕਮ ਅਨੁਸਾਰ ਤੁਹਾਡੇ ਇਲਾਕੇ 'ਚ ਇੰਟਰਨੈੱਟ ਸੇਵਾਵਾਂ ਨੂੰ ਅਸਥਾਈ ਰੂਪ 'ਚ ਰੋਕ ਦਿੱਤਾ ਗਿਆ ਹੈ। ਜਿਉਂ ਹੀ ਸਾਨੂੰ ਸਰਕਾਰ ਤੋਂ ਹਦਾਇਤ ਮਿਲੇਗੀ, ਤੁਹਾਡੀਆਂ ਇੰਟਰਨੈੱਟ ਸੇਵਾਵਾਂ ਚਾਲੂ ਕਰ ਦਿੱਤੀਆਂ ਜਾਣਗੀਆਂ। 11:37AM Protest in Delhi : ਨਾਰਥ ਈਸਟ ਦਿੱਲੀ 'ਚ ਪੁਖ਼ਤਾ ਸੁਰੱਖਿਆ ਪ੍ਰਬੰਧ ਨਾਰਥ ਈਸਟ ਦਿੱਲੀ 'ਚ ਸਖ਼ਤ ਸੁਰੱਖਿਆ, ਸੰਯੁਕਤ ਸੀਪੀ ਆਲੋਕ ਕੁਮਾਰ ਨੇ ਕਿਹਾ ਕਿ ਉੱਤਰੀ-ਪੂਰਬੀ ਜ਼ਿਲ੍ਹੇ 'ਚ ਸੀਆਰਪੀਐੱਫ ਤੇ ਆਰਏਐੱਫ ਦੀਆਂ 10 ਕੰਪਨੀਆਂ ਸਮੇਤ ਲੋੜੀਂਦਾ ਗਿਣਤੀ ਬਲ ਤਾਇਨਾਤ ਕੀਤਾ ਗਿਆ ਹੈ। ਅਸੀਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਲੋਕਾਂ ਨਾਲ ਕਈ ਗੇੜਾਂ ਦੀ ਬੈਠਕ ਕੀਤੀ। ਇਸ ਤੋਂ ਇਲਾਵਾ ਅਸੀਂ ਡਰੋਨ ਤੇ ਐਂਟੀ ਰਾਇਟ ਗਿਅਰ ਤਾਇਨਾਤ ਕੀਤਾ ਹੈ। 11:04AM ਨਾਗਰਿਕਤਾ ਕਾਨੂੰਨ 'ਚ ਕਿਸੇ ਵੀ ਭਾਰਤੀ ਨਾਗਰਿਕ ਖ਼ਿਲਾਫ਼ ਇਕ ਵੀ ਸ਼ਬਦ ਜਾਂ ਲਾਈਨ ਨਹੀਂ : ਜੀ ਕਿਸ਼ਨ ਰੈੱਡੀ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਲੋਕਾਂ ਨੂੰ ਵਿਰੋਧ ਨਾ ਕਰਨ ਦੀ ਅਪੀਲ ਕੀਤੀ। ਨਾਗਰਿਕਤਾ ਕਾਨੂੰਨ 'ਚ ਕਿਸੇ ਵੀ ਭਾਰਤੀ ਨਾਗਰਿਕ ਖ਼ਿਲਾਫ਼ ਇਕ ਵੀ ਸ਼ਬਦ ਜਾਂ ਲਾਈਨ ਨਹੀਂ ਹੈ। ਲੋਕਾਂ ਨੂੰ ਗੁੰਮਰਾਹ ਕਰ ਰਹੇ ਸਿਆਸਤਦਾਨਾਂ ਤੇ ਬੁੱਧੀਜੀਵੀਆਂ ਤੋਂ ਵੀ ਪੁੱਛਦਾ ਹਾਂ ਕਿ ਤੁਹਾਡੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ? 11:00AM CAA Protest in UP : ਗੋਰਖਪੁਰ 'ਚ ਧਾਰਾ 144 ਲਾਗੂ ਗੋਰਖਪੁਰ ਐੱਸਐੱਸਪੀ ਸੁਨੀਲ ਗੁਪਤਾ ਨੇ ਕਿਹਾ ਕਿ ਇਲਾਕੇ 'ਚ ਧਾਰਾ 144 ਲਾਗੂ ਹੈ ਤੇ ਕਿਸੇ ਨੂੰ ਵੀ ਧਰਨਾ ਪ੍ਰਦਰਸ਼ਨ ਜਾਂ ਵਿਰੋਧ ਰੈਲੀ ਦੀ ਇਜਾਜ਼ਤ ਨਹੀਂ ਹੈ। ਮੈਂ ਲੋਕਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। 10:56AM CAA Protest in Delhi : ਅਲਰਟ 'ਤੇ ਦਿੱਲੀ ਪੁਲਿਸ ਦਿੱਲੀ ਪੁਲਿਸ ਅਨੁਸਾਰ ਨਾਰਥ ਈਸਟ ਦਿੱਲੀ 'ਚ ਪੰਜ ਡਰੋਨ ਕੈਮਰਿਆਂ ਜ਼ਰੀਏ ਪੁਲਿਸ ਨਜ਼ਰ ਰੱਖ ਰਹੀ ਹੈ। ਨਾਰਥ ਈਸਟ ਦਿੱਲੀ ਦੇ 14 'ਚੋਂ 12 ਪੁਲਿਸ ਸਟੇਸ਼ਨਾਂ 'ਤੇ ਧਾਰਾ 144 ਲਗਾਈ ਗਈ ਹੈ। ਪੁਲਿਸ ਫਲੈਗ ਮਾਰਚ ਕਰ ਰਹੀ ਹੈ ਤੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਨਜ਼ਰ ਰੱਖ ਰਹੀ ਹੈ। 10:40AM ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਹਿੰਸਾ ਕਰਨ 'ਚ ਵਿਸ਼ਵਾਸ ਨਹੀਂ ਰੱਖਦੇ- ਮਾਇਆਵਤੀ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਅਸੀਂ ਹਮੇਸ਼ਾ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਹੈ ਤੇ ਅਸੀਂ ਸ਼ੁਰੂ ਤੋਂ ਹੀ ਇਸ ਦਾ ਵਿਰੋਧ ਕਰ ਰਹੇ ਹਾਂ, ਪਰ ਹੋਰਨਾਂ ਪਾਰਟੀਆਂ ਵਾਂਗ ਅਸੀਂ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੇ ਹਿੰਸਾ ਕਰਨ 'ਚ ਯਕੀਨ ਨਹੀਂ ਰੱਖਦੇ। 10:37AM ਕੇਰਲ ਦੇ ਮਾਲ ਮੰਤਰੀ ਈ. ਚੰਦਰਸ਼ੇਖਰਨ ਕੇਰਲ ਦੇ ਮਾਲ ਮੰਤਰੀ ਈ. ਚੰਦਰਸ਼ੇਖਰਨ ਨੇ ਏਐੱਨਆਈ ਨੂੰ ਕਿਹਾ ਕਿ ਇਕ ਵਾਰ ਜਦੋਂ ਮੈਨੂੰ ਇਹ ਜਾਣਕਾਰੀ ਮਿਲੀ ਕਿ ਕੇਰਲ ਦੇ ਪੱਤਰਕਾਰਾਂ ਨੂੰ ਮੰਗਲੁਰੂ 'ਚ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਤਾਂ ਮੈਂ ਕੇਰਲ ਦੇ ਚੀਫ ਸਕੱਤਰ ਨੂੰ ਕਰਨਾਟਕ ਸਰਕਾਰ ਨੇ ਰਾਬਤਾ ਕਰਨ ਤੇ ਇਸ ਬਾਰੇ ਜਾਂਚ ਕਰਨ ਲਈ ਕਿਹਾ। 10:30AM ਨਾਗਰਿਕਤਾ ਕਾਨੂੰਨ ਸਬੰਧੀ ਬੈਠਕ ਹੈਦਰਾਬਾਦ : ਨਾਗਰਿਕਤਾ ਕਾਨੂੰਨ 'ਤੇ ਸੰਯੁਕਤ ਮੁਸਲਿਮ ਕਾਰਵਾਈ ਕਮੇਟੀ, ਹੈਦਰਾਬਾਦ ਦੀ ਬੈਠਕ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (AIMIM) ਦੇ ਹੈੱਡਕੁਆਰਟਰ 'ਚ ਹੋਈ। ਅਸਦਉੱਦਦੀਨ ਓਵੈਸੀ ਵੀ ਮੌਜੂਦ ਰਹੇ। ਇਸ ਕਾਨੂੰਨ ਦਾ ਪੁਰਜ਼ੋਰ ਵਿਰੋਧ ਕਰਨਾ ਹੈ, ਪਰ ਪੁਲਿਸ ਦੀ ਇਜਾਜ਼ਤ ਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰਾਂਗੇ। ਜੇਕਰ ਹਿੰਸਾ ਹੁੰਦੀ ਹੈ ਤਾਂ ਅਸੀਂ ਇਸ ਦੀ ਨਿਖੇਧੀ ਕਰਾਂਗੇ ਤੇ ਇਸ ਨਾਲੋਂ ਖ਼ੁਦ ਨੂੰ ਅਲੱਗ ਕਰ ਲਵਾਂਗੇ। 10:21AM CAA Protest in Aligarh : ਅਲੀਗੜ੍ਹ 'ਚ ਰੈੱਡ ਅਲਰਟ ਅਲੀਗੜ੍ਹ 'ਚ ਰੈੱਡ ਅਲਰਟ ਜਾਰੀ। ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਏਐੱਮਯੂ ਵਿਦਿਆਰਥੀਆਂ 'ਤੇ ਪੁਲਿਸ ਦਾ ਕਵਰਾਈ ਤੋਂ ਬਾਅਦ ਸ਼ੁੱਕਰਵਾਰ ਦੀ ਨਮਾਜ਼ ਦੇ ਮੱਦੇਨਜ਼ਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ। ਇਸ ਦੀ ਜਾਣਕਾਰੀ ਅਲੀਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦਿੱਤੀ। 10:10AM CAA Protest in Sambhal : ਸੰਭਲ 'ਚ ਹੋਈ ਹਿੰਸਾ 'ਚ 17 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਯੂਪੀ ਦੇ ਸੰਭਲ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੌਰਾਨ 19 ਦਸੰਬਰ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਆਗੂਆਂ, ਸੰਸਦ ਮੈਂਬਰ ਸ਼ਫੀਕਉਰਰਹਿਮਾਨ ਬਰਕ ਤੇ ਫਿਰੋਜ਼ਖਾਨ ਸਮੇਤ 17 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। 9:53AM ਅਸਾਮ ਦਾ ਸਨਮਾਨ ਪ੍ਰਭਾਵਿਤ ਨਹੀਂ ਹੋਵੇਗਾ : ਸਰਬਾਨੰਦ ਸੋਨੋਵਾਲ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੇਵਾਲ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਅਸਾਮ ਦਾ ਸਨਮਾਨ ਪ੍ਰਭਾਵਿਤ ਨਹੀਂ ਹੋਵੇਗਾ। ਸਾਨੂੰ ਲੋਕਾਂ ਦਾ ਸਮਰਥਨ ਹਮੇਸ਼ਾ ਮਿਲਦਾ ਰਹੇਗਾ ਤੇ ਸੂਬੇ 'ਚ ਸ਼ਾਂਤੀ ਨਾਲ ਅੱਗੇ ਵਧਾਂਗੇ।