Arash Info Corporation

ਓਂਟਾਰੀਓ ਪੁਲਿਸ ਨੇ ਇੱਕ ਘਰ ‘ਚੋਂ 250 ਬੰਦੂਕਾਂ ਤੇ 2 ਲੱਖ ਰੌਂਦ ਕੀਤੇ ਬਰਾਮਦ

06

November

2019

ਕਿਚਨਰ: ਓਂਟਾਰੀਓ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਇੱਕ ਵਿਅਕਤੀ ਨੂੰ 250 ਬੰਦੂਕਾਂ ਅਤੇ 2 ਲੱਖ ਰੌਂਦਾਂ ਨਾਲ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਇਸ ਵਿਅਕਤੀ ਕੋਲ ਇਨ੍ਹਾਂ ਬੰਦੂਕਾਂ ਦੇ ਲਾਇਸੈਂਸ ਤਾਂ ਹੈ ਪਰ ਉਸ ਨੇ ਇਨ੍ਹਾਂ ਬੰਦੂਕਾਂ ਨੂੰ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤਾ ਹੋਇਆ ਸੀ। ਪੁਲਿਸ ਨੇ ਘਰ ‘ਚੋਂ ਕੁਝ ਰਾਇਫਲਾਂ, ਸ਼ਾਰਟਗਨ ਅਤੇ ਹੈਂਡਗਨ, ਗ੍ਰੇਨੇਡ ਆਦਿ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਵਿਅਕਤੀ ਦੇ ਘਰ ‘ਚ ਰੇਡ ਕੀਤੀ। ਫਿਲਹਾਲ ਪੁਲਿਸ ਨੇ ਵਿਅਕਤੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।