Arash Info Corporation

ਪੰਜਾਬ ਜ਼ਿਮਨੀ ਚੋਣਾਂ ਦੌਰਾਨ ਚਾਰੇ ਹਲਕਿਆਂ ‘ਚੋਂ ਕੁੱਲ 26 ਸ਼ਿਕਾਇਤਾਂ ਮਿਲੀਆਂ : ਡਾ. ਐੱਸ. ਕਰੁਣਾ ਰਾਜੂ

22

October

2019

ਚੰਡੀਗੜ੍ਹ; ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਅੱਜ ਸਵੇਰੇ ਤੋਂ ਜ਼ਿਮਨੀ ਚੋਣਾਂ ਹੋ ਰਹੀਆਂ ਸਨ ,ਜੋ ਸ਼ਾਮ 6 ਵਜੇ ਖ਼ਤਮ ਹੋ ਗਈਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ,ਭਾਜਪਾ ,ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ। ਚੋਣਾਂ ਖਤਮ ਹੋਣ ਉਪਰੰਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਜ਼ਿਮਨੀ ਚੋਣਾਂ ਦੌਰਾਨ ਵੱਖ-ਵੱਖ ਹਲਕਿਆਂ ‘ਚੋਂ 26 ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ‘ਚ ਦਾਖਾ ‘ਚ 20, ਫਗਵਾੜਾ ਤੋਂ , ਜਲਾਲਾਬਾਦ ਤੋਂ 4 ਅਤੇ ਮੁਕੇਰੀਆਂ ਤੋਂ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ। ਉਹਨਾਂ ਦੱਸਿਆ ਕਿ ਫਗਵਾੜਾ ‘ਚ ਕਾਂਗਰਸੀ ਉਮੀਦਵਾਰ ਖ਼ਿਲਾਫ਼ ਨੋਟਿਸ ਜਾਰੀ ਕੀਤਾ ਗਿਆ, ਨਾਲ ਹੀ ਪੋਲਿੰਗ ਸਟਾਫ ਨੂੰ ਬਦਲ ਦਿੱਤਾ ਗਿਆ ਅਤੇ ਫਗਵਾੜਾ ‘ਚ ਭਾਜਪਾ ਦੀ ਸ਼ਿਕਾਇਤ ‘ਤੇ ਇਕ ਸ਼ਰਾਬ ਦੀ ਗੱਡੀ ਫੜ੍ਹੀ, ਜਿਸ ‘ਤੇ ਮਾਮਲਾ ਦਰਜ ਕੀਤਾ। ਉਹਨਾਂ ਦੱਸਿਆ ਕਿ ਈਵੀਐਮ ਖਰਾਬ ਹੋਣ ਦੀਆਂ ਕੁਝ ਖਬਰਾਂ ਸਾਹਮਣੇ ਆਈਆਂ ਹਨ। ਉਹਨਾਂ ਕਿਹਾ ਕਿ ਈਵੀਐਮ ਵੀਵੀਪੈਟ ਨੂੰ ਹੁਣ ਸੁਰੱਖਿਅਤ ਜਗ੍ਹਾ ‘ਤੇ ਰੱਖਿਆ ਜਾਵੇਗਾ ਅਤੇ ਕੇਂਦਰੀ ਫੋਰਸ ਨੂੰ ਉਥੇ ਤਾਇਨਾਤ ਕੀਤਾ ਜਾਵੇਗਾ।