Thursday, November 26 2020 08:43 AM
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਥਿਤ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਅਤੇ ਹੋਰ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰੋ ਦੇ ਸੱਦੇ ਕਾਰਨ ਕੇਂਦਰ ਸਰਕਾਰ ਦੇ ਦਿਸ਼ਾ ਤੇ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਖ਼ਤੀ ਵਧਾ ਦਿੱਤੀ ਹੈ।ਹਰਿਆਣੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਤੇ ਸੜਕਾਂ ਤੇ ਵੱਡੇ ਵੱਡੇ ਪੱਥਰ ਤੇ ਬੈਰੀਕੇਡ ਲਗਾ ਦਿੱਤੇ ਗਏ ਹਨ।ਦਿੱਲੀ ਪ੍ਰਸ਼ਾਸਨ ਨੇ ਵੀ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।ਦੇਸ਼ ਦੇ ਸੰਵਿਧਾਨ ਮੁਤਾਬਕ ਹਰ ਨਾਗਰਿਕ ਨੂ...
Tuesday, November 24 2020 06:18 AM
ਪ੍ਰਭੂ ਨੇ ਆਪ ਸ੍ਰਿਸ਼ਟੀ ਪੈਦਾ ਕਰਕੇ ਆਪ ਹੀ ਭਰਮ'ਚ ਪਾਈ ਹੋਈ ਹੈ। ਜਿਸਨੂੰ ਇਹ ਸਮਝ ਜਾਂਦਾ ਉਹ ਫਿਰ ਆਪਣੇ ਹੀ ਘੜ੍ਹਿਆਂ ਅਗੇ ਮੱਥੇ ਨਹੀਂ ਟੇਕਦਾ। ਸਭ ਤ੍ਰਿਗਣੀ ਸੁਭਾਅ ਦਾ ਤਮਾਸ਼ਾ ਹੈ ਅਤੇ ਇਸ ਤਮਾਸ਼ੇ ਦਾ ਮਾਲਕ ਗੋਬਿੰਦ ਹੈ ਜਾਂ ਇੰਝ ਕਹਿ ਲਓ ਕਿ,
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ£ (ਅੰਗ-485)
ਧਾਗਾ ਵੀ ਉਹੀ ਹੈ ਮਣਕਾ ਵੀ, ਬੁਲਬੁਲਾ ਵੀ ਉਹੀ ਹੈ ਪਾਣੀ ਵੀ, ਸੁਗੰਧ ਵੀ ਉਹੀ ਹੈ ਭੌਰਾ ਵੀ, ਖੀਰ ਵੀ ਉਹੀ ਹੈ ਅਤੇ ਵੱਛਾ ਵੀ। ਉਸਨੂੰ ਕੋਈ ਨੇੜੇ ਆਖਦਾ ਕੋਈ ਦੂਰ, ਉਸਦੀ ਪ੍ਰਾਪਤੀ ਬਾਰੇ ਦਾਅਵੇ ਇੰਝ ਹਨ ਜਿਵੇਂ ਜਲ ਦੀ ਮਛਲੀ ਖੰਜੂਰ 'ਤੇ ...
Tuesday, November 24 2020 05:55 AM
ਸਰਦੀਆ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਗਿੱਠੀਆ,ਬਲੋਰਾਂ ਦੀ ਵਰਤੋਂ ਕਰਦੇ ਹਾਂ।ਆਮ ਤੌਰ ਤੇ ਲੋਕ ਸਾਰੀ ਰਾਤ ਕਮਰੇ ਵਿੱਚ ਹੀਟਰ ਲਗਾ ਕੇ ਸੌਂ ਜਾਂਦੇ ਹਨ। ਜਿਸ ਕਾਰਨ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਅਕਸਰ ਅਖਬਾਰਾਂ ਵਿੱਚ ਵੀ ਪੜ੍ਹਦੇ ਹਨ ਕਿ ਕਮਰਿਆਂ ਵਿਚ ਹੀਟਰ ਗਿੱਠੀਆਂ ਬਾਲ ਕੇ ਕਈ ਪਰਿਵਾਰ ਸੋ ਜਾਂਦੇ ਹਨ ਤੇ ਉਹ ਸੋਂਦੇ ਹੀ ਰਹਿ ਜਾਂਦੇ ਹਨ।ਕੁਝ ਦਿਨ ਪਹਿਲਾਂ ਹੀ ਅਖਬਾਰ ਵਿੱਚ ਖਬਰ ਪੜ੍ਹਨ ਨੂੰ ਮਿਲੀ ਕਿ 23 ਸਾਲਾ ਨੌਜਵਾਨ ਨਹਾ ਰਿਹਾ ਸੀ ਤੇ ਗੈਸ ਸਲੰਡਰ ਵਿੱਚੋਂ ਗੈਸ ਰਿਸਣ ਕਾਰਨ ਉਸ ਦੀ ਮੌਤ ਹੋ ਗਈ...
Friday, November 20 2020 10:30 AM
ਵਿਦਿਆਰਥੀ ਜੀਵਨ ਵਿੱਦਿਆ ਪ੍ਰਾਪਤੀ ਦਾ ਸੁਨਹਿਰੀ ਮੌਕਾ ਹੈ । ਇਸੇ ਲਈ ਛੋਟੇ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਹੈ ਤਾਂ ਜੋ ਉਹ ਸਿੱਖਿਆ ਪ੍ਰਾਪਤ ਕਰਕੇ ਜੀਵਨ ਵਿੱਚ ਸਫਲ ਹੋ ਸਕਣ ਪਰ ਪੜ੍ਹਾਈ ਕਰਨ ਲਈ ਤੰਦਰੁਸਤ ਸਰੀਰ ਦੀ ਲੋੜ ਹੁੰਦੀ ਹੈ । ਅਰੋਗ ਰਹਿਣ ਲਈ ਚੰਗੀ ਖ਼ੁਰਾਕ ਤੇ ਖੇਡਾਂ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ ।
ਖੇਡਾਂ ਦੀ ਮਹਾਨਤਾ- ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬੜੀ ਮਹਾਨਤਾ ਹੈ । ਇਹ ਦਿਨ ਭਰ ਦੇ ਦਿਮਾਗੀ ਤੇ ਸਰੀਰਕ ਥਕੇਵੇਂ ਨੂੰ ਦੂਰ ਕਰਦੀਆਂ ਹਨ । ਖੇਡਾਂ ਖੇਡਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ । ਸੰਸਾਰ ਦੇ ਉੱਨਤ ਦੇਸ਼ ਖੇਡਾਂ ...
Friday, November 20 2020 10:29 AM
ਪੰਡਿਤ ਸ਼ੰਭੂ ਮਹਾਰਾਜ ਨੂੰ ਭਾਰਤੀ ਕਲਾਸੀਕਲ ਨ੍ਰਿਤ ਸ਼ੈਲੀ 'ਕੱਥਕ' ਦਾ ਉਸਤਾਦ ਮੰਨਿਆ ਜਾਂਦਾ ਹੈ। ਉਹ ਲਖਨਊ ਘਰਾਣੇ ਨਾਲ ਸਬੰਧ ਰੱਖਦੇ ਸਨ। ਪੰਡਿਤ ਸ਼ੰਭੂ ਮਹਾਰਾਜ ਦਾ ਜਨਮ 16 ਨਵੰਬਰ 1907 ਨੂੰ ਲਖਨਊ (ਉੱਤਰ ਪ੍ਰਦੇਸ਼) ਵਿਖੇ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂ ਸ਼ੰਭੂਨਾਥ ਮਿਸ਼ਰਾ ਸੀ। ਉਹ ਨ੍ਰਿਤ ਨਾਲ ਠੁਮਰੀ ਗਾ ਕੇ ਉਹਦੇ ਭਾਵਾਂ ਨੂੰ ਅਜਿਹੀ ਅਦਾਇਗੀ ਨਾਲ ਪ੍ਰਸਤੁਤ ਕਰਦੇ ਸਨ ਕਿ ਦਰਸ਼ਕ ਮੰਤਰ- ਮੁਗਧ ਹੋ ਜਾਂਦੇ ਸਨ।
ਪੰਡਿਤ ਸ਼ੰਭੂ ਮਹਾਰਾਜ ਕਾਲਕਾ ਪ੍ਰਸਾਦ ਮਹਾਰਾਜ ਦੇ ਸਭ ਤੋਂ ਛੋਟੇ ਬੇਟੇ ਸਨ, ਜੋ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਕੋਲ ਕੰਮ ਕਰਦੇ ਸਨ। ਕਾਲਕਾ ਪ੍...
Wednesday, November 18 2020 09:35 AM
ਹਰ ਸਾਲ 19 ਨਵੰਬਰ ਦਾ ਦਿਨ ਅੰਤਰਰਾਸ਼ਟਰੀ ਮਰਦ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਸਭ ਤੋਂ ਪਹਿਲਾਂ ਇਹ ਦਿਨ ਟਰੀਨੀਡਾਡ ਅਤੇ ਟੋਬੇਗੋ ਵਿੱਚ 1999 ਵਿੱਚ ਮਨਾਉਣਾ ਸ਼ੁਰੂ ਹੋਇਆ ਸੀ।ਇਸ ਨੂੰ ਆਸਟਰੇਲੀਆ, ਕਾਰੇਬੀਅਨ, ਉੱਤਰੀ-ਅਮਰੀਕਾ, ਏਸ਼ੀਆ, ਯੂਰਪ ਅਤੇ ਅਫਰੀਕਾ ਚ'ਵੱਖ ਵੱਖ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਹੁੰਗਾਰਾ ਮਿਲਿਆ।ਯੂਨੈਸਕੋ ਵੱਲੋਂ ਬੋਲਦਿਆਂ ਉਸ ਸਮੇਂ ਦੀ ਔਰਤਾਂ ਅਤੇ ਸ਼ਾਂਤੀ –ਸਭਿਆਚਾਰ ਦੀ ਡਾਇਰੈਕਟਰ ਇੰਗੀਬੋਰਗ ਬਰੀਨਜ ਨੇ ਅੰਤਰਰਾਸ਼ਟਰੀ ਮਰਦ ਦਿਵਸ ਬਾਰੇ ਕਿਹਾ, “ਇਹ ਇੱਕ ਬਹੁਤ ਹੀ ਖੂਬਸੂਰਤ ਵਿਚਾਰ ਹੈ।ਇਸ ਨਾਲ ਲਿੰਗ-ਸੰਤੁਲਨ ਪੈਦਾ ਹੋਵੇਗਾ”। ਉਸ ਨ...
Wednesday, November 18 2020 09:34 AM
ਛੇਵੀ 'ਚ ਪੜਦੇ ਬੱਚੇ ਨੂੰ ਜਦੋਂ ਮੈਂ ਪੁੱਛਿਆ ਕਿ ਓਹ ਤਿੰਨ ਦਿਨ ਸਕੂਲ ਕਿਉਂ ਨਹੀਂ ਆਇਆ, ਤਾਂ ਓਸ ਨੇ ਨੀਵੀਂ ਪਾਕੇ ਦੱਸਿਆ ਕਿ ਓਹ ਆਪਣੀ ਮਾਂ ਨਾਲ ਖੇਤਾਂ ਚ ਆਲੂ ਪੱਟਣ ਜਾਂਦਾ ਸੀ।
ਮੈਂ ਉਸਦੀ ਮਾਂ ਨੂੰ ਬੁਲਾ ਲਿਆ, ਪੁੱਛਣ ਤੇ ਦੱਸਣ ਲੱਗੀ ਕਿ ਉਸਦਾ ਪਤੀ ਤਾਂ ਸ਼ਰਾਬੀ ਤੇ ਨਸ਼ਈ ਹੈ। ਉਸਨੇ ਮੈਨੂੰ ਇਹ ਸਵਾਲ ਵੀ ਕੀਤਾ ਕਿ ਮਾਸਟਰ ਤੂੰ ਸਾਡੇ ਘਰ ਕਣਕ ਦੀ ਇੱਕ ਬੋਰੀ ਭੇਜ ਸਕਦਾ ਹੈਂ? ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਜਾਂਦੇ ਹੋਏ ਔਰਤ ਕਹਿ ਗਈ ਮਾਸਟਰ ਕੱਲ ਤੋਂ ਮੇਰਾ ਮੁੰਡਾ ਰੋਜ਼ ਸਕੂਲ ਆਵੇਗਾ ਮੇਰੀ ਗੱਲ ਤੇ ਗੌਰ ਕਰੀਂ ਮੈਂ ਬਾਲ ਮਜ਼ਦੂਰੀ ਵਾਰੇ ਸੋਚਦਾ ਹੀ ਰਹਿ ਗਿ...
Wednesday, November 18 2020 09:33 AM
ਅੱਜ ਦੇ ਨੌਜਵਾਨਾਂ ਦੀ ਸੋਚ ਬਹੁਤ ਅਲੱਗ ਹੈ।ਉਹ ਦੁਨੀਆਂ ਵਿੱਚ ਕੁਝ ਵੱਖਰਾ ਤੇ ਨਵਾਂ ਕਰਨ ਦੀ ਚਾਹ ਰੱਖਦੇ ਹਨ।ਇਸ ਲਈ ਉਹ ਹਰ ਰੋਜ਼ ਕੁਝ ਨਾ ਕੁਝ ਸਿਰਜਨ ਦੀ ਕੋਸ਼ਿਸ਼ ਕਰਦੇ ਹਨ। ਤਾਂ ਜੋ ਆਪਣੇ ਸਮਾਜ ਲਈ ਨਵਾਂ ਕਰ ਸਕਣ ਤੇ ਆਪਣੀ ਪਛਾਣ ਬਣਾ ਸਕਣ।ਅੱਜ ਦੀ ਨੌਜਵਾਨ ਪੀੜ੍ਹੀ ਭਲਾ ਬੁਰਾ ਸਭ ਜਾਣਦੀ ਹੈ। ਉਸ ਨੂੰ ਪਤਾ ਹੈ ਕਿ ਉਸ ਨੇ ਜਿੰਦਗੀ ਵਿੱਚ ਕੀ ਕਰਨਾ ਹੈ।ਇਹੀ ਸੋਚ ਲੈ ਕੇ ਉਹ ਅੱਗੇ ਵਧਦੀ, ਮਾਂ ਬਾਪ ਦਾ ਨਾਂ ਰੌਸ਼ਨ ਕਰਦੀ ਹੈ। ਅਜੋਕੀ ਪੀੜ੍ਹੀ ਨੇ ਜੀਵਨ ਵਿੱਚ ਜਿਨ੍ਹਾਂ ਸੁਪਨਿਆਂ ਨੂੰ ਪੂਰਾ ਕਰਨਾ ਹੈ। ਅੱਜ ਦੀ ਪੀੜ੍ਹੀ ਦੇ ਆਪਣੇ ਨਿਯਮ ਤੇ ਵਿਚਾਰ ਹਨ।ਉਸ ਨੂੰ ਪਤਾ...
Wednesday, November 18 2020 09:33 AM
ਬੱਚਿਆਂ ਲਈ ਸਿਲੇਬਸ ਯਾਦ ਕਰਨਾ ਬਹੁਤ ਵੱਡੀ ਸਮੱਸਿਆ ਹੈ । ਮਾਪੇ ਇਸ ਸੱਮਿਸਆ ਨੂੰ ਬਹੁਤ ਅਸਾਨੀ ਨਾਲ ਘਟਾ ਸਕਦੇ ਹਨ ਤੇ ਪੜ੍ਹਾਈ ਨੂੰ ਰੋਚਕ ਬਣਾ ਸਕਦਾ ਹਨ । ਜੇਕਰ ਪੜ੍ਹਾਈ ਨਾਲੋ ਨਾਲ ਹੁੰਦੀ ਰਹੇ ਤਾਂ ਪੇਪਰਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਕੋਈ ਮੁਸ਼ਕਿਲ ਨਹੀ ਆਉਂਦੀ ਹੈ । ਮਾਪਿਆਂ ਨੂੰ ਘਰ ਵਿੱਚ ਪੜ੍ਹਾਈ ਦਾ ਮਹੌਲ ਬਣਾਉਣ ਦੀ ਲੋੜ ਹੈ । ਤਂ ਜੋ ਬੱਚੇ ਪੜਾਈ ਨੂੰ ਬੋਝ ਨਾ ਸਮਝ ਕੇ ਦਿਲੋਂ ਇਸ ਨਾਲ ਜੁੜਨ ।ਬੱਚਿਆਂ ਵਿੱਚ ਪੜ੍ਹਾਈ ਦੀ ਲਗਨ ਪੈਦਾ ਕਰਨ ਲਈ ਮਾਪਿਆਂ ਨੂੰ ਹਰ ਰੋਜ ਬੱਚਿਆਂ ਨਾਲ ਕਿਸੇ ਨਾ ਕਿਸੇ ਵਿਸ਼ੇ ਤੇ 35-40 ਮਿੰਟ ਚਰਚਾ ਕਰਨੀ ਚਾਹੀਦੀ ਹੈ ।ਬੱਚਿ...
Wednesday, November 18 2020 09:32 AM
ਸਾਬਕਾ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਜੋ ਕਿ ਅਮਰੀਕਾ ਦੇ ਦੋ ਵਾਰ (2008 ਤੋਂ 2016 ਤੱਕ) 44ਵੇਂ ਰਾਸ਼ਤਰਪਤੀ ਰਹੇ ਰਰਹਿ ਚੁੱਕੇ ਸਨ। ਉਹ ਅਮਰੀਕਾ ਦੇ ਉਚ ਔਹੁਦੇ ਤੇ ਬਿਰਾਜਮਾਨ ਹੋਣ ਵਾਲੇ ਓਬਾਮਾ ਪਹਿਲੇ ਅਫਰੀਕੀ-ਅਮਰੀਕਨ ਮੂਲ ਦੇ ਸਖਸ਼ ਸਨ । ਰਾਸ਼ਟਰਪਤੀ ਬਨਣ ਤੋਂ ਪਹਿਲਾਂ ਉਹ ਇਲੀਨੋਇਸ ਵਿੱਚ ਜਨਵਰੀ 2005 ਤੋਂ ਬਤੌਰ ਸੈਨੇਟਰ ਦੇ ਪਦ 'ਤੇ ਰਹੇ ਇਸ ਤੋਂ ਬਾਅਦ 2008 ਵਿੱਚ ਰਾਸ਼ਤਰਪਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ ਸੀ ।
ਅਮਰੀਕਾ ਦੇ ਸਾਬਕਾ ਇਸ ਰਾਸ਼ਟਰਪਤੀ ਅੱਜਕਲ ਆਪਣੀ ਨਵੀਂ ਕਿਤਾਬ 'ਏ ਪ੍ਰੌਮਿਸਡ ਲੈਂਡ' ਨੂੰ ਲੈ ...
Thursday, November 12 2020 07:56 AM
ਅੱਜਕਲ ਬਲਾਤਕਾਰ ਸ਼ਬਦ ਕਿੰਨਾ ਆਮ ਹੋ ਚੁੱਕਾ ਹੈ, ਸਾਨੂੰ ਇਹ ਸ਼ਬਦ ਸੁਣ ਕੇ ਕੋਈ ਹੈਰਾਨੀ ਨਹੀਂ ਹੁੰਦੀ ,ਕਿਉਂਕਿ ਸੁਬਹ ਉਠਦੇ ਹੀ ਇਹ ਸ਼ਬਦ ਅਖਬਾਰਾਂ ਵਿੱਚ ਅੱਖਾਂ ਨੂੰ ਜਗ੍ਹਾ-ਜਗ੍ਹਾ ਨਜ਼ਰ ਆ ਜਾਂਦਾ ਹੈ। ਅਜੇ ਕੁਝ ਦਿਨ ਦੀ ਹੀ ਤਾਜ਼ਾ ਘਟਨਾ ਲੁਧਿਆਣਾ ਵਿੱਚ ਚਲਦੀ ਕਾਰ ਵਿਚ ਔਰਤ ਨਾਲ ਬਲਾਤਕਾਰ ਦੀ ਹੈ।ਉਸ ਤੋਂ ਤਿੰਨ ਦਿਨ ਪਹਿਲਾਂ 5 ਸਾਲ ਦੀ ਮਾਸੂਮ ਨਾਲ ਦਾਦੇ ਪੋਤੇ ਨੇ ਬਲਾਤਕਾਰ ਕਰਕੇ ਜਿੰਦਾ ਸਾੜ ਦਿੱਤਾ ਸੀ।ਅਜੇ ਪਿਛਲੇ ਮਹੀਨੇ ਯੂਪੀ ਦੇ ਹਾਸ ਰਸ ਵਿਚ ਹੋਈ ਘਟਨਾ ਨੇ ਸਾਡੇ ਸਾਰਿਆਂ ਦੇ ਦਿਲਾਂ ਨੂੰ ਹਲੂਣਨ ਦਾ ਕੰਮ ਕੀਤਾ ਸੀ। ਉਸ ਗਲਤੀ ਨੂੰ ਹੋਈ ਦਰਿੰਦਗੀ ਨਾਲ ਪੂਰ...
Thursday, November 12 2020 07:55 AM
ਮਾਂ ਬੋਲੀ ਦੀ ਚੜ੍ਹਤ ਲਈ ਜਿਵੇਂ ਚੰਗਾ ਚੰਗਾ ਸਾਹਿਤ ਲਿਖਣਾ ਤੇ ਪੜ੍ਹਨਾ ਜ਼ਰੂਰੀ ਹੁੰਦਾ ਹੈ,ਉਵੇਂ ਹੀ ਮਾਂ ਬੋਲੀ ਦੀ ਪਾਕੀਜ਼ਗੀ ਲਈ ,ਇਸਦੀ ਵਰਤੋਂ ਸੋਹਣੇ ਤਰੀਕੇ ਨਾਲ ਗੱਲ ਕਰਨ ਵਿੱਚ ਵੀ ਹੈ।ਜਿਸ ਭਾਸ਼ਾ ਵਿੱਚ ਗਾਹਲ ਕੱਢਣ ਦੀ ਕੋਈ ਪਾਬੰਦੀ ਨਾ ਹੋਵੇ,ਲੋਕ ਹਰ ਗੱਲ ਵਿੱਚ ਗਾਹਲ ਕੱਢ ਕੇ ਬੋਲਦੇ ਹੋਣ , ਕੀ ਉਸ ਬੋਲੀ ਦੀ ਪਵਿੱਤਰਤਾ ਨੂੰ ਨੁਕਸਾਨ ਨਹੀਂ ਹੋ ਰਿਹਾ?
ਪੰਜਾਬੀ ਬਿਨਾਂ ਸ਼ਕ ਬਹੁਤ ਪਵਿੱਤਰ ਭਾਸ਼ਾ ਹੈ।ਇਸ ਵਿੱਚ ਸੰਤਾਂ, ਭਗਤਾਂ, ਸੂਫ਼ੀ ਕਵੀਆਂ, ਫ਼ਕੀਰਾਂ ਤੇ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਰਚਨਾ ਕੀਤੀ।ਜਿਸ ਭਾਸ਼ਾ ਵਿੱਚ ਇੰਨੀ ਪਵਿੱਤਰ ਗੁਰਬਾਣੀ ...
Thursday, November 12 2020 07:54 AM
ਕੁਦਰਤ ਵਿੱਚ ਆਏ ਦਿਨ ਹੁੰਦੇ ਬਦਲਾਉ ਕਾਰਨ ਸਾਡੇ ਜਨਜੀਵਨ ਤੇ ਤਾਂ ਪ੍ਰਭਾਵ ਪੈਂਦਾ ਹੀ ਹੈ ਨਾਲ ਹੀ ਸਾਡੇ ਪੰਛੀਆਂ ਤੇ ਵੀ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਅਚਾਨਕ ਮੌਸਮ ਦੀ ਤਬਦੀਲੀ ਕਾਰਣ ਸਾਡੇ ਪੰਛੀ ਵਿਲੁਪਤ ਹੋ ਰਹੇ ਹਨ। ਮੌਸਮ ਦੇ ਵਿਗੜਦੇ ਮਿਜਾਜ ਨੂੰ ਦੇਖਦੇ ਹੋਏ ਸਾਨੂੰ ਇਹਨਾਂ ਪੰਛੀਆਂ ਦੇ ਬਚਾਉ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ। ਇਹਨਾਂ ਦੇ ਲੁਪਤ ਹੋਣ ਕਾਰਣ ਸਾਨੂੰ ਵੱਡਾ ਧੱਕਾ ਲੱਗੇਗਾ।
ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਵਰਤੋਂ ਕਾਰਨ ਵੀ ਇਹਨਾਂ ਪੰਛੀਆਂ ਦੀ ਹੋਂਦ ਲਈ ਵੱਡਾ ਖਤਰਾ ਪੈਦਾ ਹੋਣ ਲੱਗਾ। ਇਹਨਾਂ ਪੰਛੀਆਂ ਦੀ ਘੱਟ ਰਹੀ ਗਿਣਤੀ ...
Thursday, November 12 2020 07:39 AM
ਮਹਾਰਾਜਾ ਰਣਜੀਤ ਦੇ ਰਾਜ ਦੀਆਂ ਖ਼ਾਸ ਗੱਲਾਂ ਵਿੱਚੋਂ ਉਸ ਨੂੰ ਪੰਜਾਬੀਆਂ ਨੇ ਬਹੁਰੰਗੀ, ਬਹੁਢੰਗੀ ਨਾਵਾਂ, ਰੁਤਬਿਆਂ ਨਾਲ ਪਿਆਰ ਸਤਿਕਾਰ ਦਿੱਤਾ । ਕੁਝ ਨਾਮ ਹਨ " ਮਹਾਰਾਜਾ ਪੰਜਾਬ, ਮਹਾਰਾਜਾ ਲਾਹੋਰ, ਸ਼ੇਰੇ-ਏ-ਪੰਜਾਬ, ਸ਼ੇਰੇ-ਏ-ਹਿੰਦ, ਸਰਕਾਰੇ ਖਾਲਸਾ, ਬਾਦਸ਼ਾਹੇ ਪੰਜ-ਆਬ, ਸਾਹਿਬੇ-ਇਲਮ, ਸਿੰਘ ਸਾਹਿਬ ਆਦਿ ਮੋਹ ਭਿਜੇ ਨਾਵਾਂ ਦੀ ਸੂਚੀ ਲੰਮੀ ਹੋ ਸਕਦੀ ਹੈ।
ਅੰਗਰੇਜ਼ਾਂ ਨੇ ਦੁਨੀਆ ਦੀ ਬਿਹਤਰੀਨ ਰਾਜਧਾਨੀ ਲਾਹੋਰ ਉਪਰ ੧੮੪੯ ਨੂੰ ਕਬਜ਼ਾ ਹੋਣ ਉਪਰੰਤ ਆਪਣੇ ਸੈਨਾਪਤੀਆਂ ਤੋਂ ਸਭ ਤੋਂ ਪਹਿਲਾਂ ਇਹ ਪਤਾ ਕਰਵਾਉਣ ਦੀ ਤਾਗੀਦ ਕੀਤੀ ਕਿ ਪੰਜਾਬ ਵਿੱਚ ਸਿੱਖਿਆ ਮਿਆਰ...
Tuesday, November 10 2020 10:15 AM
ਇਸ ਦੁਨੀਆਂ ਦੀ ਸਿਰਜਣਾ ਕੁਦਰਤ ਨੇ ਬੜੀ ਹੀ ਸ਼ਿੱਦਤ ਨਾਲ ਕੀਤੀ ਹੈ, ਇਸ ਦੁਨੀਆਂ ਦੇ ਨਜਾਰਿਆ ਨੂੰ ਦੇਖ ਮਨ ਅਸ਼ ਅਸ਼ ਕਰ ਉੱਠਦਾ ਹੈ। ਆਦਿ ਮਾਨਵ ਦੀਆਂ ਸਿਰਫ ਦੋ ਤਿੰਨ ਹੀ ਮੁੱਖ ਲੋੜਾਂ ਸਨ, ਰੋਟੀ, ਤਨ ਢੱਕਣ ਲਈ ਕੱਪੜਾ ਅਤੇ ਰਹਿਣ ਲਈ ਛੱਤ, ਉਸ ਵਿੱਚ ਕੋਈ ਈਰਖਾ, ਕੋਈ ਵੈਰ ਵਿਰੋਧ ਨਹੀਂ, ਬਸ ਨਿੱਜੀ ਲੋੜਾਂ ਨੂੰ ਪੂਰਿਆਂ ਕਰਦਿਆਂ ਉਹ ਲੋਕ ਆਪਣਾ ਜੀਵਨ ਜੀਅ ਲੈਂਦੇ ਸਨ। ਪਰ ਜਿਉਂ ਜਿਉਂ ਆਦਿ ਮਾਨਵ ਤੋਂ ਮਨੁੱਖੀ ਵਿਕਾਸ ਦਾ ਸਫ਼ਰ ਸ਼ੁਰੂ ਹੋਇਆ ਤਾਂ ਲੋੜਾਂ ਵੱਧਦੀਆਂ ਗਈਆਂ, ਦੂਰੀਆਂ ਬਣਦੀਆਂ ਗਈਆਂ ਅਤੇ ਇਸ ਵਿਕਾਸ ਨੇ ਅਜਿਹੇ ਰੂਪ ਅਖਤਿਆਰ ਕੀਤੇ ਕਿ ਸਿੱਟਾ ਜੰਗਾਂ, ਯੁ...