Arash Info Corporation

News: ਆਰਟੀਕਲ

ਮਾਤਾ-ਪਿਤਾ ਦੇ ਬਿਨਾਂ ਸਾਡੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ

Wednesday, December 30 2020 10:57 AM
ਮਾਤਾ-ਪਿਤਾ ਦੇ ਬਿਨਾਂ ਸਾਡੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਡੇ ਇੱਥੇ ਸਨਾਤਨ ਧਰਮ ਵਿਚ ਮਾਤਾ ਨੂੰ ਧਰਤੀ ਤੋਂ ਵੱਡਾ ਅਤੇ ਪਿਤਾ ਨੂੰ ਆਕਾਸ਼ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਕਿਸੇ ਵਿਦਵਾਨ ਨੇ ਕਿਹਾ ਹੈ ਕਿ ਪਾਣੀ ਆਪਣਾ ਸੰਪੂਰਨ ਜੀਵਨ ਦੇ ਕੇ ਪੌਦੇ ਨੂੰ ਵੱਡਾ ਕਰਦਾ ਹੈ, ਇਸ ਲਈ ਸ਼ਾਇਦ ਉਹ ਕਦੇ ਵੀ ਲੱਕੜ ਨੂੰ ਡੁੱਬਣ ਨਹੀਂ ਦਿੰਦਾ। ਦੇਖਿਆ ਜਾਵੇ ਤਾਂ ਮਾਤਾ-ਪਿਤਾ ਦਾ ਵੀ ਇਹੀ ਸਿਧਾਂਤ ਹੈ। ਉਹ ਜੀਵਨ ਦੀ ਹਰੇਕ ਸਮੱਸਿਆ ਤੋਂ ਸਾਡੀ ਰੱਖਿਆ ਕਰਦੇ ਹਨ। ਸਾਡਾ ਵੀ ਫ਼ਰਜ਼ ਹੈ ਕਿ ਉਨ੍ਹਾਂ ਨੂੰ ਜੀਵਨ ਦਾ ਸਰਬੋਤਮ ਸਨਮਾਨ ਦੇਈਏ। ਸੰਸਾਰ ਵਿਚ ਮਾਤਾ-ਪਿਤਾ ਹੀ ...

ਇਤਿਹਾਸਿਕ ਇਮਾਰਤਾਂ ਦੇ ਮਾਡਲਾਂ ਦਾ ਰਚੇਤਾ ਅਤੇ ਬਹੁ-ਪੱਖੀ ਕਲਾਕਾਰ – ਸੁਖਵਿੰਦਰ ਮੁਲਤਾਨੀਆਂ

Wednesday, December 30 2020 10:57 AM
ਬਹੁਤ ਘੱਟ ਦੇਖਣ ਵਿਚ ਆਉਂਦਾ ਹੈ ਕਿ ਸਾਡੇ ਸਮਾਜ ਦੀ ਨੌਜਵਾਨ ਪ੍ਹੀੜੀ ਨੂੰ ਆਪਣੇ ਪੁਰਾਤਨ ਵਿਰਸੇ ਜਾਂ ਪੁਰਾਤਨ ਚੀਜ਼ਾਂ ਦਾ ਗਿਆਨ ਹੋਵੇ। ਹੁਣ ਤੋ ਪੰਜਾਹ ਸੱਠ ਸਾਲ ਪਹਿਲਾਂ ਦੀਆ ਘਰਾਂ ਵਿਚਲੀਆਂ ਵਰਤੋ ਵਿਚ ਆਉਣ ਵਾਲੀਆਂ ਚੀਜ਼ਾਂ ਹੁਣ ਦੀ ਨਵੀ ਨੌਜਵਾਨ ਪ੍ਹੀੜੀ ਨੇ ਨਹੀ ਦੇਖੀਆਂ। ਆਪਣੇ ਵਿਰਸੇ ਤੋ ਹਟ ਕੇ, ਵਿਦੇਸ਼ੀ ਚੀਜ਼ਾਂ ਅਤੇ ਖਾਣਿਆਂ ਵੱਲ ਰੁਚੀ ਹੋਣਾਂ ਜਾਂ ਨਸ਼ਿਆਂ ਦੇ ਰੁਝਾਨ ਨੇ ਸਾਡੇ ਨੌਜਵਾਨ ਤਬਕੇ ਨੂੰ ਕੁਰਾਹੇ ਪਾਇਆ ਹੋਂਣ ਕਰਕੇ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਏ। ਅਜਿਹੇ ਮਾਹੌਲ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੌੜਨ ਦਾ ਕੰਮ ਕੁਝ ਕੁ ਸੰ...

ਕਿਸਾਨ ਸੰਘਰਸ਼ ਵਿੱਚ ਰਾਜਨੀਤਿਕ ਪਾਰਟੀਆਂ ਫੇਲ੍ਹ

Wednesday, December 30 2020 10:55 AM
ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਵੱਖ-ਵੱਖ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਹੁਣ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕਰਨ ਲਈ ਤਿਆਰ ਹਨ। ਬੇਸ਼ਕ ਇਸ ਸੰਘਰਸ਼ ਨੂੰ ਲੜਦੇ- ਲੜਦੇ ਪੰਜਾਬ ਦੇ 40 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਦਿੱਲੀ ਵੱਲ ਕੂਚ ਕਰਨ ਦਾ ਸਿਲਸਿਲਾ ਕਿਸਾਨਾਂ ਦਾ ਹਲੇ ਵੀ ਜਾਰੀ ਹੈ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਰਾਜਨੀਤਿਕ ਪਾਰਟੀਆਂ ਵੀ ਫੇਲ੍ਹ ਹੋ ਗਈਆਂ ਕਿਉਂਕਿ ਕਿਸਾਨਾਂ ਨੇ ਇਸ ਸੰਘਰਸ਼ ਨੂੰ ਕਿਸੇ ਰਾਜਨੀਤਕ ਪਾਰਟੀ ਦੀ ਅਗਵਾਈ ਵਿਚ ਨਹੀਂ ਲੜਿਆ। ਦੇਖਿਆ ਜਾਵੇ ਤਾਂ ਕਿਸਾਨਾਂ ਨੂੰ ਇਸ ਸਮੇ ਕਿਸੀ ਪਾਰਟੀ ’ਤ...

ਕਿਸਾਨੀ ਸੰਘਰਸ਼ ਅਤੇ ਸਮਾਜਿਕ ਸਰੋਕਾਰ

Wednesday, December 30 2020 10:54 AM
ਬਹੁਤ ਦਿਨਾਂ ਤੋਂ ਮਨ ਵਿੱਚ ਬਹੁਤ ਉਤਰਾਅ ਚੜ੍ਹਾ ਵਾਲਾ ਆਲਮ ਸੀ ਤੇ ਬਹੁਤ ਸਾਰੇ ਸਵਾਲ ਆਪ ਮੁਹਾਰੇ ਹੀ ਜ਼ਿਹਨ ਦੇ ਕਿਸੇ ਕੋਨੇਂ ’ਚੋਂ ਉੱਠਦੇ ਤੇ ਦੂਸਰੇ ਕੋਨੇਂ ’ਚ ਜਾ ਸਮਾਉਂਦੇ। ਕਦੇ ਸਵਾਲ ਉੱਠਦਾ ਕਿ ਆਖਰ ਸਰਕਾਰ (ਹਕੂਮਤ) ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਨੂੰ ਉਕਾ ਹੀ ਅਣਗੌਲਿਆ ਕਿਓ ਕਰ ਰਹੀ ..? ਜਵਾਬ ਮਿਲਦਾ ਕਿ ਹਕੂਮਤਾਂ ਤਾਂ ਹੁੰਦੀਆਂ ਹੀ ਇਹੋ ਜਿਹੀਆਂ ਨੇ, ਹਉਮੈ ਨਾਲ ਭਰਪੂਰ , ਲੋਕਾਂ ਨੂੰ ਕੀੜੇ ਮਕੌੜੇ ਤੇ ਅਕਲ ਤੋਂ ਸੱਖਣੇ ਸਮਝਣ ਵਾਲੀਆਂ। ਕਦੇ ਸਵਾਲ ਸਿਰ ਚੁੱਕਦਾ ਕਿ ਇਹ ਤਾਂ ਲੋਕਤੰਤਰ ਹੈ, ਲੋਕਾਂ ਦਾ ਰਾਜ ਫਿਰ ਇੱਕ ਚੁਣੀ ਹੋਈ ਸਰਕਾਰ ਲੋਕਾਂ ...

ਐ ਵੀ ਰੱਬ ਦੇ ਜੀਅ ਨੇ...

Monday, December 21 2020 10:39 AM
ਅੱਜ ਰਾਤੀ ਜਦੋਂ ਮੈਂ ਰਸੋਈ ਦਾ ਕੰਮ ਮੁਕਾ ਬਾਹਰ ਗਲੀ ਵਿੱਚ ਸੈਰ ਲਈ ਆਈ, ਆਪਣੀ ਧੀ ਸਿਮਰ ਤੇ ਉਸਦੀ ਸਹੇਲੀ ਹਰਸੁੱਖ ,ਜੋ ਕਿ ਗੱਲਾਂ ਵਿੱਚ ਰੁੱਝੀਆਂ ਹੋਈਆਂ ਸਨ, ਨੂੰ ਸੁਣ ਮੇਰੇ ਬੁੱਲ੍ਹਾਂ ਤੇ ਹਾਸੀ ਫੈਲ ਗਈ।ਪਰ ਮੈਂ ਬੁੱਲ੍ਹ ਮੀਚ ਲਏ।ਇਹ ਸੋਚ ਕੇ ਕਿ ਕਿਧਰੇ ਮੇਰੀ ਧੀ ਤੇ ਉਸਦੀ ਸਹੇਲੀ ਮੈਥੋਂ ਸੰਗਕੇ ਆਪਣੀਆਂ ਗੱਲਾਂ ਬੰਦ ਨਾ ਕਰ ਦੇਣ ਜਾਂ ਗੁੱਸਾ ਨਾ ਕਰ ਲੈਣ ਮੇਰੇ ਹੱਸਣ ਦਾ। ਦੋਵਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣ ਮੇਰਾ ਜੀਅ ਹੋਇਆ ਮੈਂ ਵੀ ਉਨ੍ਹਾਂ ਦੀ ਹਾਨਣ ਬਣ ਜਾਵਾਂ ਤੇ ਗੱਲਾਂ ’ਚ ਸਾਂਝ ਪਾਵਾਂ।ਮੈ ਉੱਥੇ ਖੜ੍ਹੀ-ਖੜ੍ਹੀ ਆਪਣੇ ਬਚਪਨ ਵਿੱਚ ਪਹੁੰਚ ...

ਧੱਕੇ ਨਾਲ ਮੜ੍ਹੇ ਕਾਨੂੰਨ

Monday, December 21 2020 10:38 AM
ਤਿੰਨ ਮਾਰੂ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਕੜਾਕੇ ਦੀ ਠੰਡ 'ਚ ਦਿੱਲੀ ਦੀਆਂ ਹੱਦਾਂ ਤੇ ਬੈਠੇ ਹਨ।ਕੇਂਦਰੀ ਵਜ਼ਾਰਤ ਵੱਲੋਂ ਵਾਰ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅਸੀਂ ਕਾਨੂੰਨ ਵਿਚ ਸੋਧ ਕਰਨ ਲਈ ਤਿਆਰ ਹਾਂ। ਕਿਸਾਨ ਜਥੇਬੰਦੀਆਂ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜ੍ਹੀਆਂ ਹੋਈਆਂ ਹਨ ,ਪਰ ਦੂਜੇ ਪਾਸੇ ਕੇਂਦਰ ਸਰਕਾਰ ਕਾਨੂੰਨਾਂ ਨੂੰ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈ।ਕੋਵਿਡ 19 ਮਹਾਂਮਾਰੀ ਦਾ ਬਹਾਨਾ ਲਾ ਕੇ ਕੇਂਦਰ ਸਰਕਾਰ ਵੱਲੋਂ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱ...

‘ਹੰਗਰ ਇੰਡੇਕਸ ਮਗਰੋਂ ਸਾਡਾ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਪਿਛੜਨਾ ਚਿੰਤਾ ਦਾ ਵਿਸ਼ਾ!’

Monday, December 21 2020 10:37 AM
ਭੁੱਖਮਰੀ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਦੇ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਭਾਰਤ ਦਾ ਫਿਸਲਣਾ ਦੇਸ਼ ਨੂੰ ਸਹੀ ਅਰਥਾਂ ਵਿੱਚ ਮੁਹੱਬਤ ਕਰਨ ਵਾਲਿਆਂ ਲਈ ਯਕੀਨਨ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (United Nations 4evelopment Programme ਅਰਥਾਤ ਯੂ ਐਨ ਡੀ ਪੀ) ਵਲੋਂ ਜਾਰੀ 2020 ਰਿਪੋਰਟ ਅਨੁਸਾਰ ਮਨੁੱਖੀ ਵਿਕਾਸ ਸੂਚਕ ਅੰਕ ਵਿੱਚ ਭਾਰਤ 189 ਦੇਸ਼ਾਂ ਵਿੱਚੋਂ ਦੋ ਪਾਇਦਾਨ ਹੇਠਾਂ ਖਿਸਕ ਕੇ 131 ਆ ਗਿਆ ਹੈ । ਜਦੋਂ ਕਿ ਪਿਛਲੇ ਸਾਲ 129 ਸਥਾਨ ਤੇ ਸੀ। ਇਥੇ ਜਿਕਰਯੋਗ ਹੈ ਕਿ ਮਨੁੱਖੀ ਵਿਕਾਸ ਸੂਚਕਾਂਕ ਕਿਸੇ...

ਸਿੱਖਾਂ ਦਾ ਭਰੋਸਾ ਜਿੱਤਣ ਲਈ ਮੋਦੀ ਨੂੰ ਦਿਖਾਵੇ ਦੀ ਹੇਜ ਨਹੀਂ ਸਾਰਥਿਕ ਪਹੁੰਚ ਅਪਣਾਉਣ ਦੀ ਲੋੜ

Friday, December 18 2020 12:23 PM
ਹਾਲ ਹੀ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਵੱਲੋਂ ਸਾਮ ਦਾਮ ਦੰਡ ਭੇਦ ਭਾਵ ਕਿ ਹਰ ਤਰਾ ਦਾ ਹੱਥਕੰਡਾ ਵਰਤਿਆ ਜਾ ਰਿਹਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਨਾਲ ਹੇਜ ਦਾ ਪ੍ਰਗਟਾਵਾ ਕਰਦਾ ਇਕ ਕਿਤਾਬਚਾ ‘‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਖ਼ਾਸ ਰਿਸ਼ਤਾ’’ ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਅਤੇ ਸ੍ਰੀ ਹਰਦੀਪ ਸਿੰਘ ਪੁਰੀ ਵੱਲੋਂ ਬੀਤੇ ਮਹੀਨੇ 30 ਨਵੰਬਰ ਨੂੰ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ । ਪਰ ਇਹ ਚਰਚਾ ਵਿਚ ...

ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਹੀ ਵਿਤਕਰਾ ਕਿਉਂ ?

Friday, December 18 2020 12:22 PM
ਕਿਸੇ ਵੀ ਦੇਸ਼ ਜਾਂ ਕੌਮ ਦੀ ਤਰੱਕੀ ਉਸਦੀ ਦੇ ਲੋਕਾਂ ਦੀ ਸਿੱਖਿਆ ਦੇ ਨਿਰਭਰ ਕਰਦੀ ਹੈ। ਜਿਸ ਦੇਸ਼ ਦੇ ਲੋਕ ਜ਼ਿਆਦਾ ਪੜ੍ਹੇ ਲਿਖੇ, ਸੂਜਵਾਨ, ਕੰਮਾਂ ਦੇ ਮਾਹਿਰ ਹੋਣਗੇ ਉਹੀ ਦੇਸ਼ ਵਿਕਸਤ ਦੇਸ ਬਣ ਸਕਦਾ ਹੈ। ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਲਈ ਪੜਿ੍ਹਆ ਲਿਖਿਆ ਹੋਣਾ ਬਹੁਤ ਜਰੂਰੀ ਹੈ। ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਇਸ ਲਈ ਬਾਕੀ ਵਿਸ਼ਿਆਂ ਦੀ ਪੜ੍ਹਾਈ ਨੇ ਨਾਲ ਨਾਲ ਕੰਪਿਊਟਰ ਸਿੱਖਿਆ ਹਾਸਲ ਕਰਨੀ ਸਭ ਤੋਂ ਵੱਧ ਮਹੱਤਵਪੂਰਨ ਹੈ। ਜਦੋਂ ਦੀ ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਨੇ ਦਸਤਕ ਦਿੱਤੀ ਹੈ ਤੇ ਪੰਜਾਬ ਦੇ ਸਮੂਹ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤ...

ਜ਼ਿਮੇਵਾਰੀ ਤੋਂ ਭੱਜ ਰਹੀਆਂ ਸਰਕਾਰਾਂ

Friday, December 18 2020 12:22 PM
ਕੋਵਿਡ 19 ਮਹਾਂਮਾਰੀ ਦਾ ਬਹਾਨਾ ਲਾ ਕੇ ਕੇਂਦਰ ਸਰਕਾਰ ਵੱਲੋਂ ਸੰਸਦ ਦਾ ਸਰਦ ਰੁੱਤ ਇਜਲਾਸ ਰੱਦ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ,ਹੈਦਰਾਬਾਦ ਦੀਆਂ ਨਗਰਪਾਲਿਕਾ ਚੋਣਾਂ, ਹੋਰ ਕਈ ਸੂਬਿਆਂ ਲਈ ਬੀ ਜੇ ਪੀ ਸਰਕਾਰ ਵੱਲੋਂ ਵੱਡੀਆਂ ਵੱਡੀਆਂ ਰੈਲੀਆਂ ਤੇ ਰੋਡ ਸ਼ੋਅ ਕੀਤੇ ਗਏ। ਇਨ੍ਹਾਂ ਰੈਲੀਆਂ ਵਿੱਚ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਨਾ ਪਾਉਣ ਦੀ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਜਦੋਂ ਮਹਾਂਮਾਰੀ ਪੂਰੇ ਜ਼ੋਰਾਂ ਤੇ ਸੀ, ਤਾਂ ਸਤੰਬਰ ਵਿੱਚ ਮੌਨਸੂਨ ਸੈਸ਼ਨ ਲਗਾਇਆ ਗਿਆ।ਪੁੱਛਿਆ ਜਾਵੇ ਤਾਂ ਕੀ ਗੱਲ ਉਸ ਸਮੇਂ ਲਾਗ ਲੱਗਣ ਦਾ ਡਰ ਨਹ...

ਘਰ ਦਾ ਕਿਰਾਇਆ

Friday, December 18 2020 12:21 PM
ਕੱਲ ਬੁਢਲਾਡੇ ਤੋਂ ਚੰਡੀਗੜ੍ਹ ਦੇ ਮੇਰੇ ਬੱਸ ਸਫ਼ਰ ਦੌਰਾਨ ਇੱਕ ਅਜੇਹਾ ਹਾਦਸਾ ਹੋਇਆ ਕਿ ਰੌਂਗਟੇ ਖੜੇ ਹੋ ਗਏ। ਸੁਨਾਮ ਆਈ ਟੀ ਆਈ ਤੋਂ ਇਕ 60-65 ਕੁ ਸਾਲਾਂ ਦੀ ਬਜ਼ੁਰਗ ਮਾਤਾ ਮੈਲੇ ਕੁਚੈਲੇ ਜਿਹੇ ਕਪੜਿਆਂ ਵਿੱਚ ਹੱਥ ਚ ਝੋਲਾ ਫੜੀ ਬੱਸ ਵਿੱਚ ਚੜ੍ਹ ਗਈ। ਹਾਲਾਂਕਿ ਬੱਸ ਵਿੱਚ ਕਈ ਸੀਟਾਂ ਖ਼ਾਲੀ ਸਨ, ਪਰ ਕੋਈ ਵੀ ਸੱਜਣ ਇਸ ਮਾਤਾ ਨੂੰ ਆਪਣੇ ਨਾਲ ਬਿਠਾਉਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ। ਮੈਂ 5ਵੀ ਕਤਾਰ ਚ ਪਿੱਛੇ ਬੈਠੇ ਨੇ ਮਾਤਾ ਜੀ ਨੂੰ ਆਵਾਜ਼ ਕੀ ਮਾਰੀ, ਮੇਰੇ ਨਾਲ ਭੀਖੀ ਤੋਂ ਬੈਠੀ ਕੰਨਿਆ ਮੇਰੇ ਵੱਲ ਕੌੜ ਕੌੜ ਦੇਖਣ ਲੱਗ ਪਈ। ਕਸੂਰ ਉਸਦਾ ਵੀ ਨਹੀਂ ਸੀ, ਮੈਂ ਤਿੰਨ ...

ਪੱਗ ਦੀ ਆਪਣੀ ਵੱਖਰੀ ਸ਼ਾਨ

Friday, December 18 2020 12:20 PM
ਭਾਰਤੀ ਸਭਿਅਤਾ ਇਤਿਹਾਸ ਦਾ ਪਹਿਰਾਵਾ ਕੁਝ ਹਦ ਤੱਕ ਸਾਡੇ ਧਰਮ ਨਾਲ ਜੁੜਿਆ ਹੋਇਆ ਹੈ ਸਿਖਾ ਦੇ ਸਿਰ ਮੱਥੇ ਦੀ ਸਰਤਾਜ ਸ਼ਾਨ ਸ਼ੋਂਕਤ ਸਮਝੀ ਜਾਣ ਵਾਲੀ ਪੱਗ । ਪੱਗ ਸਦੀਆ ਪੁਰਾਣੀ ਪਹਿਰਾਵੇ ਵਿੱਚ ਵਰਤੀ ਜਾਂਦੀ ਸੀ ।ਪਿਛੋਕੜ ਸਦੀਆ ਵਿੱਚ ਧੁੱਪ ਗਰਮੀ ਸਰਦੀ ਤੋ ਬਚਣ ਲਈ ਯੂਰੋਪ, ਅਫਰੀਕਾ ਆਦਿ ਦੇਸ਼ਾ ਵਿੱਚ ਵੀ ਵਰਤੀ ਜਾਂਦੀ ਸੀ । ਅ¾ਠਵੀ 8ਵੀ ਸਦੀ ਵਿੱਚ ਵੀ ਇਸਾਈ ਨੀਲੇ ਰੰਗ ਦੀ, ਯਹੁਦੀ ਪੀਲੇ ਰੰਗ ਦੀ, ਮੁਸਲਮਾਨ ਸਫੈਦ ਪਗੜੀ ਪਹਿਨਦੇ ਸਨ । ਸ੍ਰੀ ਕ੍ਰਿਸ਼ਨ ਭਗਵਾਨ ਜੀ ਵੀ ਪਗੜੀ ਬੰਨ ਕੇ ਉਸ ਉਪਰ ਮੋਰ ਮੁਕਟ ਧਾਰਣ ਕਰਦੇ ਸਨ। ਮੁਗਲ ਕਾਲ ਤੋ ਪਹਿਲਾ ਸ਼ਾਹੀ ਪਰਿਵਾਰ ਉਚ ...

ਮਹਾਨ ਕ੍ਰਾਂਤੀਕਾਰੀ ਅਸ਼ਫਾਕ ਉੱਲਾ ਖਾਂ

Saturday, December 12 2020 11:07 AM
ਦੇਸ਼ ਦੀ ਆਜ਼ਾਦੀ ਲਈ ਜੂਝਣ ਵਾਲੇ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ, ਸੁਖਦੇਵ, ਬਟੂਕੇਸ਼ਵਰ ਦੱਤ, ਰਾਜਿੰਦਰਨਾਥ ਲਹਿਰੀ, ਸਚਿੰਦਰਨਾਥ ਸਾਨਿਆਲ, ਜਤਿੰਦਰਨਾਥ, ਸਚਿੰਦਰਨਾਥ ਬਖ਼ਸ਼ੀ, ਰਾਮਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਂ, ਮੰਮਥ ਗੁਪਤਾ ਆਦਿ ਅਜਿਹੇ ਸੁਤੰਤਰਤਾ ਸੰਗਰਾਮੀਏ ਸਨ, ਜੋ ਕ੍ਰਾਂਤੀਕਾਰੀ ਲਹਿਰ ਨਾਲ ਸਬੰਧਤ ਸਨ। ਅਸ਼ਫਾਕ ਉੱਲਾ ਖਾਂ ਦਾ ਜਨਮ 22 ਅਕਤੂਬਰ 1900 ਈ. ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਖੇ ਇਕ ਇੱਜ਼ਤਦਾਰ ਅਤੇ ਰੱਜੇ-ਪੁੱਜੇ ਘਰਾਣੇ ਵਿੱਚ ਹੋਇਆ। ਅਸ਼ਫਾਕ ਉਦੋਂ ਵੱਡਾ ਹੋ ਰਿਹਾ ਸੀ, ਜਦੋਂ ਦੇਸ਼-ਭਗਤੀ ਦੀਆਂ ਭਾਵਨਾਵਾਂ ਅਤੇ ਆਜ਼ਾਦੀ ਦੀ ਖਾਹਿਸ਼ ...

ਜ਼ਿੰਦਗੀ 'ਚ ਐਵੇਂ ਨਾ ਗੁਆਚੋ....

Saturday, December 12 2020 11:05 AM
ਜਦੋਂ ਮਹਿਸੂਸ ਹੋਵੇ ਕਿ ਜ਼ਿੰਦਗੀ 'ਚ ਇਕਦਮ ਠਹਿਰਾਅ, ਸਭ ਕੁਝ ਉਲਝਿਆ, ਦੂਰ ਤਕ ਹਨੇਰਾ ਨਜ਼ਰ ਆ ਰਿਹਾ ਹੈ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਗੋਂ ਸਮਝ ਕੇ ਤਿਆਰ ਹੋ ਲੈਣਾ ਚਾਹੀਦਾ ਹੈ ਕਿ ਕੁਝ ਚੰਗਾ ਅਤੇ ਉੱਦਮੀ ਕਾਰਜ ਕਰਨ ਦਾ ਵੇਲਾ ਆ ਗਿਆ ਹੈ। ਆਪਣਾ ਵੇਲਾ ਵਿਅਰਥ ਨਾ ਗੁਆਓ। ਕੁਝ ਗੱਲਾਂ ਜੋ ਅਜਿਹੇ ਹਾਲਾਤ ਵਿਚ ਆਪ ਮੁਹਾਰੇ ਦਿਮਾਗ਼ ਵਿਚ ਆਉਣ ਲੱਗ ਪੈਂਦੀਆਂ ਹਨ ਜਿਵੇਂ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁਝ ਖ਼ਤਮ ਹੋ ਰਿਹਾ ਜਾਂ ਸਭ ਕੁਝ ਇੱਥੇ ਤਕ ਹੀ ਸੀ ਜਾਂ ਇੱਥੇ ਕੋਈ ਮੇਰਾ ਆਪਣਾ ਨਹੀਂ ਜਾਂ ਕੋਈ ਮੇਰਾ ਨਹੀਂ ਕਰ ਰਿਹਾ ਆਦਿ। ਇੱਥੇ ਸਭ ਤੋਂ ਵੱਡੀ ਲੋੜ ਇਨ੍ਹਾਂ ਗੱ...

ਅਸਲੀਅਤ

Saturday, December 12 2020 11:04 AM
ਅੱਜ ਮਾਸਟਰ ਜੀ ਬਹੁਤ ਖ਼ੁਸ਼ ਸਨ। ਉਨ੍ਹਾਂ ਦੀ ਹਫ਼ਤੇ ਭਰ ਦੀ ਸਮੱਸਿਆ ਦਾ ਅੰਤ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਨੇ ਜਦੋਂ ਉਨ੍ਹਾਂ ਨੂੰ ਉਸ ਗੱਲ ਬਾਰੇ ਦੱਸਿਆ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹ ਹੈਰਾਨ ਰਹਿ ਗਏ, ਪਰ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਕਿਹਾ ਕਿ ਹੁਣ ਉਹ ਇਸ ਗੱਲ ਦੀ ਬਹੁਤੀ ਚਰਚਾ ਨਾ ਕਰਨ। ਦਰਅਸਲ, ਮਾਸਟਰ ਜੀ ਨੂੰ ਆਪਣੇ ਤੌਰ 'ਤੇ ਤਾਂ ਕੋਈ ਤਣਾਅ ਨਹੀਂ ਸੀ। ਉਹ ਤਾਂ ਵਿਗਿਆਨਕ ਸੋਚ ਦੇ ਧਾਰਨੀ ਸਨ, ਪਰ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੇ ਤਣਾਅ ਦਾ ਵਧੇਰੇ ਫ਼ਿਕਰ ਸੀ। ਉਨ੍ਹਾਂ ਨੂੰ ਖ਼ੁਸ਼ੀ ਸੀ ਕਿ ਅੱਜ ਉਨ੍ਹਾਂ ...