ਬ੍ਰਿਟੀਸ਼ ਸਰਕਾਰ ਜਲਿਆਂਵਾਲਾ ਬਾਗ ਕਤਲੇਆਮ ਦੀ ਮੁਆਫੀ ਮੰਗ ਕੇ ਆਪਣੀ ਜਿੰਮੇਵਾਰੀ ਨਿਭਾਏ: ਜੀ.ਕੇ.

16

April

2019

ਨਵੀਂ ਦਿੱਲੀ (16 ਅਪ੍ਰੈਲ 2019): ਜਲਿਆਂਵਾਲਾ ਬਾਗ ਕਤਲੇਆਮ ਲਈ ਮਾਫੀ ਮੰਗਣਾ ਬ੍ਰਿਟੀਸ਼ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਕਿਉਂਕਿ ਜਨਰਲ ਡਾਇਰ ਨੇ ਇਹ ਕਤਲੇਆਮ ਆਪਣੀ ਮਰਜੀ ਨਾਲ ਨਹੀਂ ਸਗੋਂ ਬ੍ਰਿਟੀਸ਼ ਹੁਕੂਮਤ ਦੇ ਆਦੇਸ਼ ਦੇ ਤਹਿਤ ਹੀ ਕੀਤਾ ਹੋਵੇਗਾ। ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬ੍ਰਿਟੀਸ਼ ਸਦਨ ਹਾਉਸ ਆਫ ਲਾਰਡਸ ਵਿੱਚ ਆਪਣੇ ਭਾਸ਼ਣ ਤੋਂ ਬਾਅਦ ਬਿਆਨ ਕੀਤੇ। ਜੀ.ਕੇ. ਨੇ ਕਿਹਾ ਕਿ ਜਲਿਆਂਵਾਲਾ ਬਾਗ ਕਤਲੇਆਮ ਭਾਰਤੀ ਆਜ਼ਾਦੀ ਅੰਦੋਲਨ ਦੀ ਧੁਰੀ ਸੀ। ਦਰਅਸਲ ਬ੍ਰਿਟੀਸ਼ ਸਰਕਾਰ ਇਸ ਕਤਲੇਆਮ ਤੋਂ ਪੰਜਾਬੀਆਂ ਨੂੰ ਡਰਾਉਣਾ ਚਾਹੁੰਦੀ ਸੀ। ਪਰ ਇਸ ਕਤਲੇਆਮ ਨੇ ਆਮ ਪੰਜਾਬੀਆਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਚਾਹਤ ਨੂੰ ਹੋਰ ਮਜਬੂਤ ਕਰ ਦਿੱਤਾ ਸੀ। ਬ੍ਰਿਟੀਸ਼ ਸਰਕਾਰ ਵੱਲੋਂ ਆਪਣੀ ਗਲਤੀ ਦੀ ਮੁਆਫੀ ਮੰਗਣਾ, ਮਾਰੇ ਗਏ ਬੇਗੁਨਾਹ ਪੰਜਾਬੀਆਂ ਨੂੰ 100 ਸਾਲ ਬਾਅਦ ਇਨਸਾਫ ਦੇਣ ਵਰਗਾ ਹੋਵੇਗਾ। ਜੀ.ਕੇ. ਨੇ ਸਾਫ਼ ਕਿਹਾ ਕਿ ਜਨਰਲ ਡਾਇਰ ਨੂੰ ਗੋਲੀ ਮਾਰਕੇ ਹਾਲਾਂਕਿ ਸ਼ਹੀਦ ਊਧਮ ਸਿੰਘ ਨੇ ਬੇਗੁਨਾਹਾਂ ਦੇ ਕਤਲ ਦੇ ਇਨਸਾਫ ਦੀ ਨੀਂਹ ਰੱਖ ਦਿੱਤੀ ਸੀ। ਪਰ ਕਤਲੇਆਮ ਦੀ ਅਸਲ ਦੋਸ਼ੀ ਬ੍ਰਿਟੀਸ਼ ਹੁਕੂਮਤ ਆਪਣੀ ਸਿੱਧਾਂਤਕ ਜਿੰਮੇਵਾਰੀ ਲੈਣ ਤੋਂ ਭਗੋੜੀ ਰਹੀ ਹੈਂ। ਬ੍ਰਿਟੀਸ਼ ਪ੍ਰਧਾਨਮੰਤਰੀ ਥੇਰੇਸਾ ਮੇ ਨੂੰ ਕਾਮਾਗਾਟਾਮਾਰੂ ਘਟਨਾ ਲਈ ਕੈਨੇਡਾ ਸਰਕਾਰ ਵਲੋਂ 2014 ਵਿੱਚ ਮੰਗੀ ਗਈ ਮੁਆਫੀ ਦੀ ਤਰਜ਼ ਉੱਤੇ ਮੁਆਫੀ ਮੰਗਣ ਦੀ ਵੀ ਜੀ.ਕੇ. ਨੇ ਸਲਾਹ ਦਿੱਤੀ। ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਉਤਸਵ ਕਮੇਟੀ ਦੇ ਮੁੱਖ ਸਰਪ੍ਰਸਤ ਜੀ.ਕੇ. ਨੇ ਬ੍ਰਿਟੀਸ਼ ਸਦਨ ਵਿੱਚ ਆਪਣੀ ਗੱਲ ਰੱਖਣ ਦੇ ਬਾਅਦ ਸਾਉੂਥਹਾਲ ਗੁਰਦੁਆਰਾ ਵਿੱਚ ਮੱਥਾ ਟੇਕ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਜੀ.ਕੇ. ਨੂੰ ਸਿਰੋਪਾ ਦੇਕੇ ਵੀ ਸਨਮਾਨਿਤ ਕੀਤਾ ਗਿਆ