Arash Info Corporation

ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਖੁੱਲ੍ਹਣਗੇ ਐਕਟੀਵਿਟੀ ਕਲੱਬ

02

October

2018

ਨਵੀਂ ਦਿੱਲੀ, ਦਿੱਲੀ ਸਰਕਾਰ ਦੇ ਹਰ ਸਕੂਲ ਵਿੱਚ 12 ਐਕਟੀਵਿਟੀ ਕਲੱਬ ਖੋਲ੍ਹੇ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਬੱਚੇ ਦੇ ਚੰਗੇ ਵਿਕਾਸ ’ਚ ਆਰਟ, ਕਲਚਰ ਤੇ ਖੇਡਾਂ ਦਾ ਖਾਸ ਯੋਗਦਾਨ ਹੁੰਦਾਂ ਹੈ। ਸਿੱਖਿਆ ਨਿਦੇਸ਼ਲਿਆ ਨੇ ਸਾਰੇ ਸਕੂਲਾਂ ਨੂੰ ਕਿਹਾ ਹੈ ਕਿ ਸਕੂਲ ’ਚ ਮੌਜੂਦ ਕਲੱਬ ਨੂੰ ਇੱਕ ਵਾਰ ਫਿਰ ਤੋਂ ਆਰਗਨਾਈਜ਼ ਕਰਨ ਤੇ 12 ਕਲੱਬ ਬਨਾਉਣ। ਇਹ ਕਲੱਬ ਸੰਗੀਤ, ਡਾਂਸ, ਥਇਏਟਰ, ਆਰਟ ਤੇ ਖੇਡਾਂ ਨਾਲ ਜੁੜੇ ਹੋਣਗੇ। ਨਿਦੇਸ਼ਲਿਆ ਨੇ ਕਿਹਾ ਕਿ ਵਿਦਿਆਰਥੀ ਨੂੰ ਜਾਗਰੂਕ ਕਰਨ ਕਿ ਉਹ ਘੱਟ ਤੋਂ ਘੱਟ ਇੱਕ ਕਲੱਬ ਦੇ ਮੈਂਬਰ ਜ਼ਰੂਰ ਬਨਣ। ਜਿਆਦਾ ਤੋਂ ਜਿਆਦਾ ਉਹ ਤਿੰਨ ਕਲੱਬ ਦੇ ਮੈਂਬਰ ਬਣ ਸਕਦੇ ਹਨ। ਡਿਪਾਰਟਮੈਂਟ ਨੇ ਇਹ ਵੀ ਕਿਹਾ ਕਿ ਇਹ ਧਿਆਨ ਦਿੱਤਾ ਜਾਵੇਂ ਕਿ ਬੱਚੇ ਆਪਣੀ ਪੰਸਦ ਦਾ ਕਲੱਬ ਜੁਆਇਨ ਕਰਨ। ਸਿੱਖਿਆ ਨਿਦੇਸ਼ਲਿਆ ਦਾ ਕਹਿਣਾ ਹੈ ਕਿ ਹਰ ਸਕੂਲ ‘ਚ ਬੱਚੇ ਨੂੰ ਮੌਕੇ ਦਿੱਤੇ ਜਾ ਰਹੇ ਹੈ ਤੇ ਉਸਦੀ ਬਦੋਲਤ ਉਹ ਆਰਟ, ਕਲਚਰ ਤੇ ਖੇਡ-ਕੁੱਦ ‘ਚ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਲੇਵਲ ‘ਚ ਵੀ ਨਾਂਅ ਕਮਾ ਰਹੇ ਹੈ। ਇਸ ਦੇ ਨਾਲ-ਨਾਲ ਕੋ-ਕਰਿਕੁਲਰ ਤੇ ਖੇਡ-ਕੁੱਦ ਨੂੰ ਵੀ ਮਜ਼ਬੂਤ ਕਰਨ ਲਈ ਸਕੂਲ ‘ਕਲੱਬ ਬਣਾਏ ਜਾਣੇ ਜਰੂਰੀ ਹੈ।