ਆਗਾਮੀ ਚੋਣਾਂ ਦੇ ਮੱਦੇਨਜ਼ਰ ਸੇਵਾ ਦਲ ਨੇ ਕੀਤੀਆਂ ਗਤੀਵਿਧੀਆਂ ਤੇਜ਼

21

September

2018

ਨਵੀਂ ਦਿੱਲੀ—ਆਗਾਮੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ 2019 ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਪਿਛਲੇ ਦਿਨੀਂ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਜਿਥੇ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਤਿੰਨ-ਦਿਨਾ ਸੰਮੇਲਨ 'ਚ ਰਾਮ ਮੰਦਿਰ ਤੇ ਮੁਸਲਮਾਨਾਂ 'ਤੇ ਬਿਆਨ ਦੇ ਕੇ ਮਿਸ਼ਨ 2019 ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ, ਉਥੇ ਹੀ ਕਾਂਗਰਸ ਹੁਣ ਆਰ.ਐੱਸ.ਐੱਸ. ਦੇ ਡੰਡੇ ਦਾ ਜਵਾਬ ਝੰਡੇ ਨਾਲ ਦੇਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਆਪਣੇ ਸੇਵਾ ਦਲ ਦੇ ਵਰਕਰਾਂ ਨੂੰ ਅਗਲੇ ਮਹੀਨੇ ਵਿਸ਼ੇਸ਼ ਸਿਖਲਾਈ ਦੇਣ ਜਾ ਰਹੀ ਹੈ। ਆਰ.ਐੱਸ.ਐੱਸ.ਦਾ ਸਾਹਮਣਾ ਕਰਨ ਲਈ ਕਾਂਗਰਸ ਹੁਣ ਸੇਵਾ ਦਲ ਨੂੰ ਵਧਾਉਣ ਬਾਰੇ ਸੋਚ ਰਿਹਾ ਹੈ। ਆਜ਼ਾਦੀ ਦੇ ਬਾਅਦ ਸੇਵਾ ਦਲ ਸਿਮਟ ਕੇ ਰਹਿ ਗਿਆ ਜਦਕਿ ਆਰ.ਐੱਸ.ਐੱਸ. ਦੀਆਂ ਸ਼ਾਖਾਵਾਂ ਅੱਜ ਦੇਸ਼ ਦੇ ਕਈ ਹਿੱਸਿਆਂ 'ਚ ਹਨ ਸੇਵਾ ਦਲ ਦੇ ਕਾਰਕੁੰਨ ਆਗਾਮੀ ਚੋਣ 'ਚ ਮੋਦੀ ਸਾਸ਼ਿਤ ਰਾਜਾਂ 'ਚ ਸਰਕਾਰ ਦੀਆਂ ਅਸਫਲਤਾਵਾਂ ਨੂੰ ਉਜਾਗਰ ਕਰਨਗੇ, ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਰੁਪਏ 'ਚ ਗਿਰਾਵਟ ਆਦਿ ਨੂੰ ਜਨਤਾ ਤਕ ਲੈ ਕੇ ਜਾਣਗੇ, ਨਾਲ ਹੀ ਇਹ ਕਾਰਜਕਰਤਾ ਵਿਧਾਨ ਸਭਾ ਤੇ ਲੋਕ ਸਭਾ ਚੋਣਾ ਨੂੰ ਲੈ ਕੇ ਪ੍ਰਚਾਰ ਕਰਨਗੇ, ਕਾਂਗਰਸ ਚਾਹੁੰਦੀ ਹੈ ਕਿ ਸੇਵਾ ਦਲ ਦੇ ਮੈਂਬਰ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਜ਼ਿਆਦਾ ਫੋਕਸ ਰੱਖਣ, ਇਸਦੇ ਚਲਦਿਆਂ ਮੱਧ ਪ੍ਰਦੇਸ਼ 'ਚ 30 ਸੀਟਾਂ ਦੀ ਚੋਣ ਕੀਤੀ ਗਈ ਹੈ ਜਿਥੇ ਇਹ ਮੈਂਬਰ ਜ਼ਿਆਦਾ ਸੁਚੇਤ ਹਨ।