Wednesday, November 3 2021 06:27 AM
ਨਵੀਂ ਦਿੱਲੀ, 3 ਨਵੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 11,903 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | 14,159 ਰਿਕਵਰੀ ਦੀ ਰਿਪੋਰਟ ਕੀਤੀ ਗਈ ਹੈ | 252 ਦਿਨਾਂ ਵਿਚ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ |
Wednesday, November 3 2021 06:27 AM
ਵਾਸ਼ਿੰਗਟਨ, 3 ਨਵੰਬਰ - ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਫਾਈਜ਼ਰ ਦੇ ਕਿਡ-ਸਾਈਜ਼ ਕੋਵਿਡ-19 ਸ਼ਾਟ ਨੂੰ ਅੰਤਿਮ ਮਨਜ਼ੂਰੀ ਦਿੱਤੀ ਹੈ | 5 ਤੋਂ 11 ਸਾਲ ਦੇ ਬੱਚਿਆਂ ਲਈ ਕੋਵਿਡ-19 ਸ਼ਾਟ ਨੂੰ ਅਮਰੀਕੀ ਸਿਹਤ ਅਧਿਕਾਰੀਆਂ ਨੇ ਮਨਜ਼ੂਰੀ ਦਿੱਤੀ ਹੈ |
Monday, November 1 2021 07:08 AM
ਨਵੀਂ ਦਿੱਲੀ, 1 ਨਵੰਬਰ-
ਭਾਰਤ ਵਿਚ ਇਕ ਦਿਨ ’ਚ 12,514 ਵਿਅਕਤੀ ਕਰੋਨਾਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,42,85,814 ਹੋ ਗਈ ਹੈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 1,58,817 ਰਹਿ ਗਈ ਹੈ ਜੋ ਕਿ 248 ਦਿਨਾਂ ਵਿਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿਚ 251 ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋਈ, ਜਿਸ ਨਾਲ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4,58,437 ਹੋ ਗਈ ਹੈ। ਲਾਗ ਦੇ ਰੋਜ਼ ਆਉਣ ਵ...
Monday, November 1 2021 07:07 AM
ਬੇਲਗ੍ਰੇਡ (ਸਰਬੀਆ) 1 ਨਵੰਬਰ - ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ (71 ਕਿਲੋਗ੍ਰਾਮ) ਅਤੇ ਸੰਜੀਤ (92 ਕਿਲੋ) ਨੇ ਇੱਥੇ ਆਖ਼ਰੀ-16 ਪੜਾਅ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤਾਂ ਦਰਜ ਕਰਦੇ ਹੋਏ ਏ.ਆਈ.ਬੀ.ਏ. ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ।
Monday, November 1 2021 07:06 AM
ਨਵੀਂ ਦਿੱਲੀ,1 ਨਵੰਬਰ - ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਗੱਲਬਾਤ ਕਰ ਹੱਲ ਕੱਢਣ ਲਈ 26 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਹੈ ਕਿ ਉਸ ਤੋਂ ਬਾਅਦ 27 ਨਵੰਬਰ ਤੋਂ ਪਿੰਡਾਂ ਦੇ ਕਿਸਾਨ ਟਰੈਕਟਰਾਂ ਨਾਲ ਚਾਰੋਂ ਪਾਸੇ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚਣਗੇ ਅਤੇ ਪ੍ਰਦਰਸ਼ਨ ਸਥਾਨਾਂ 'ਤੇ ਅੰਦੋਲਨ ਨੂੰ ਮਜ਼ਬੂਤ ਕਰਨਗੇ | ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਕਿਸਾਨੀ ਅੰਦੋਲਨ ਨੂੰ ਇਕ ਸਾਲ ਪੂਰਾ ਹੋ ਜਾਵੇਗਾ |...
Monday, November 1 2021 07:05 AM
ਪਟਨਾ,1 ਨਵੰਬਰ - ਪਟਨਾ ਸੀਰੀਅਲ ਬਲਾਸਟ ਵਿਚ ਸਜਾ ਦਾ ਐਲਾਨ ਅੱਜ ਕੀਤਾ ਜਾਵੇਗਾ | ਐਨ.ਆਈ.ਏ. ਅਦਾਲਤ ਸਾਰੇ 9 ਦੋਸ਼ੀ ਲਿਆਂਦੇ ਗਏ ਹਨ |
Saturday, October 30 2021 06:30 AM
ਮੁੰਬਈ, 30 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਘਿਰੇ ਸ਼ਾਹਰੁਖ਼ ਦੇ ਬੇਟੇ ਆਰੀਅਨ ਖਾਨ ਅੱਜ ਆਰਥਰ ਰੋਡ ਜੇਲ੍ਹ ਤੋਂ ਬਾਹਰ ਆ ਗਏ ਹਨ | ਜੇਲ੍ਹ ਵਿਚ 25 ਦਿਨ ਬਿਤਾਉਣ ਤੋਂ ਬਾਅਦ ਅੱਜ ਉਹ ਰਿਹਾਅ ਹੋਏ ਹਨ |
Saturday, October 30 2021 06:29 AM
ਰੋਮ, 30 ਅਕਤੂਬਰ - 16ਵੇਂ ਜੀ-20 ਸਿਖਰ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਇਟਲੀ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਧਾਨੀ ਰੋਮ ਜਾਣਗੇ। ਇਸ ਦੌਰਾਨ ਉਹ ਪੋਪ ਫਰਾਂਸਿਸ ਨਾਲ ਵੀ ਮੁਲਾਕਾਤ ਕਰਨਗੇ। ਇਹ ਮੁਲਾਕਾਤ 30 ਮਿੰਟ ਦੀ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮੇਂ ਦੌਰਾਨ ਕੋਵਿਡ-19 ਵਰਗੇ ਮਾਮਲਿਆਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ।...
Saturday, October 30 2021 06:28 AM
ਕੋਲਕਾਤਾ(ਪੱਛਮੀ ਬੰਗਾਲ), 30 ਅਕਤੂਬਰ - ਪੱਛਮੀ ਬੰਗਾਲ ਦੀਆਂ ਉਪ ਚੋਣਾਂ 'ਚ ਕੂਚ ਬਿਹਾਰ ਦੀ ਦਿਨਹਾਟਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਸੋਕ ਮੰਡਲ ਨੇ ਦੋਸ਼ ਲਾਇਆ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਦਿਨਹਾਟਾ ਹਾਈ ਸਕੂਲ ਦੇ 291 ਬੂਥ 'ਤੇ ਵੋਟ ਪਾਉਣ ਜਾ ਰਹੇ ਸਨ।...
Wednesday, October 27 2021 08:06 AM
ਨਵੀਂ ਦਿੱਲੀ, 27 ਅਕਤੂਬਰ - ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਆਪਣਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਮਾਹਿਰ ਕਮੇਟੀ ਵਲੋਂ ਕੀਤੀ ਜਾਵੇਗੀ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਇਹ ਵੀ ਕਿਹਾ ਕਿ ਕਿਸੇ ਵੀ ਕੀਮਤ 'ਤੇ ਲੋਕਾਂ ਦੀ ਜਾਸੂਸੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਜਾਂਚ ਲਈ ਅੱਠ ਹਫ਼ਤਿਆਂ ਦਾ ਸਮਾਂ ਦਿੱਤਾ ਹੈ।...
Wednesday, October 27 2021 08:04 AM
ਮੱਲਣ ਪਿੰਡ (ਧਾਰਾਵੜ) ਕੁੱਲੂ, 27 ਅਕਤੂਬਰ - ਅੱਜ ਤੜਕੇ 3:30 ਵਜੇ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। 12 ਤੋਂ 15 ਘਰ ਪੂਰੀ ਤਰ੍ਹਾਂ ਸੜ ਗਏ ਹਨ ਅਤੇ 1 ਜ਼ਖਮੀ ਹੈ। ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀਆਂ ਜਾਣਗੀਆਂ ਰਾਹਤ ਸਮਗਰੀ।
Wednesday, October 27 2021 08:03 AM
ਨਵੀਂ ਦਿੱਲੀ, 27 ਅਕਤੂਬਰ - ਅੱਤਵਾਦੀ ਫੰਡਿੰਗ ਮਾਮਲੇ 'ਚ ਗੈਰ-ਕਾਨੂੰਨੀ ਜਮਾਤ-ਏ-ਇਸਲਾਮੀ ਸਮੂਹ ਦੇ ਖ਼ਿਲਾਫ਼ ਚੱਲ ਰਹੀ ਜਾਂਚ 'ਚ ਐਨ.ਆਈ.ਏ. ਨੇ ਅੱਜ ਜੰਮੂ-ਕਸ਼ਮੀਰ 'ਚ ਇਸ ਦੇ ਕਾਡਰਾਂ ਦੇ ਖ਼ਿਲਾਫ਼ ਰਿਹਾਇਸ਼ੀ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨ.ਆਈ.ਏ. ਨੇ ਜੰਮੂ-ਕਸ਼ਮੀਰ ਪੁਲਿਸ ਅਤੇ ਸੀ.ਆਰ.ਪੀ.ਐਫ. ਨਾਲ ਮਿਲ ਕੇ ਸਵੇਰੇ 6 ਵਜੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।...
Wednesday, October 27 2021 08:03 AM
ਜੈਪੁਰ, 27 ਅਕਤੂਬਰ, 2021: ਰਾਜਸਥਾਨ ਸਰਕਾਰ ਨੇ ਅੱਜ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ (ਆਰ.ਪੀ.ਐੱਸ.ਸੀ) ਦੁਆਰਾ ਕਰਵਾਏ ਜਾ ਰਹੇ ਰਾਜਸਥਾਨ ਪ੍ਰਸ਼ਾਸਨਿਕ ਸੇਵਾਵਾਂ ਦੇ ਟੈੱਸਟ ਦੌਰਾਨ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਸੇਵਾਵਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।
Wednesday, October 27 2021 08:03 AM
ਨਵੀਂ ਦਿੱਲੀ, 27 ਅਕਤੂਬਰ - ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ,ਸੀ.ਓ.ਏ.ਐੱਸ. ਜਨਰਲ ਐਮ.ਐਮ. ਨਰਵਾਣੇ ਨੇ 75ਵੇਂ ਇਨਫੈਂਟਰੀ ਦਿਵਸ ਦੇ ਮੌਕੇ 'ਤੇ ਦਿੱਲੀ ਦੇ ਯੁੱਧ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ।
Wednesday, October 27 2021 07:49 AM
ਨਵੀਂ ਦਿੱਲੀ, 27 ਅਕਤੂਬਰ - 2013 ਗਾਂਧੀ ਮੈਦਾਨ, ਪਟਨਾ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਪਟਨਾ ਦੀ ਐਨ.ਆਈ.ਏ. ਅਦਾਲਤ ਨੇ 10 ਵਿਚੋਂ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਇਕ ਮੁਲਜ਼ਮ ਸਬੂਤਾਂ ਦੀ ਅਣਹੋਂਦ ਵਿਚ ਬਰੀ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਹ ਧਮਾਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ 'ਹੁੰਕਾਰ ' ਰੈਲੀ ਵਾਲੀ ਥਾਂ 'ਤੇ ਹੋਏ ਸਨ।...