News: ਦੇਸ਼

ਪੁਲਵਾਮਾ 'ਚ ਸੁਰੱਖਿਆ ਨਾਲ ਮੁਠਭੇੜ ਦੌਰਾਨ ਇਕ ਅੱਤਵਾਦੀ ਢੇਰ

Friday, December 28 2018 06:49 AM
ਸ੍ਰੀਨਗਰ, 28 ਦਸੰਬਰ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚਲ ਰਹੀ ਮੁੱਠਭੇੜ ਦੌਰਾਨ ਇਕ ਅੱਤਵਾਦੀ ਢੇਰ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰਿਆ ਹੋਇਆ ਹੈ।

ਇੰਡੋਨੇਸ਼ੀਆ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ

Friday, December 28 2018 06:45 AM
ਜਕਾਰਤਾ, 28 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੂਆ ਬਰਾਤ 'ਚ ਸ਼ੁੱਕਰਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਦੇ ਅਧਿਕਾਰੀ ਮੁਹੰਮਦ ਫਾਦਿਲਾ ਨੇ ਦੱਸਿਆ ਕਿ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ।ਹਾਲਾਂਕਿ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।...

ਮੁਹਾਲੀ ਤੋਂ ਲਖਨੌਰ-ਲਾਂਡਰਾਂ ਸੜਕ ਦੀ ਉਸਾਰੀ ਵਿੱਚ ਪਿਆ ਰੇੜਕਾ

Friday, December 21 2018 07:12 AM
ਐਸਏਐਸ ਨਗਰ (ਮੁਹਾਲੀ), ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਮੁਹਾਲੀ ਤੋਂ ਲਖਨੌਰ-ਲਾਂਡਰਾਂ ਮੁੱਖ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ ਸੀ ਪਰ ਪਹਿਲੇ ਹੀ ਪੜਾਅ ਵਿੱਚ ਸੜਕ ਦੇ ਨਿਰਮਾਣ ਵਿੱਚ ਰੇੜਕਾ ਪੈ ਗਿਆ ਹੈ। ਬੀਤੀ ਰਾਤ ਪਿੰਡ ਲਾਂਡਰਾਂ ਦੇ ਕਿਸਾਨ ਤੇ ਸਾਬਕਾ ਸੰਸਦ ਮੈਂਬਰ ਰਘਬੀਰ ਸਿੰਘ ਦੇ ਪੋਤੇ ਸੁਖਵੰਤ ਸਿੰਘ ਨੇ ਪੀਡਬਲਿਊਡੀ ਵਿਭਾਗ ਵੱਲੋਂ ਲਗਾਈਆਂ ਜਾ ਰਹੀਆਂ ਇੰਟਰਲਾਕ ਟਾਈਲਾਂ ਪੁੱਟ ਦਿੱਤੀਆਂ। ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਵਿੱਚ ਸੜਕ ਬਣਾਈ ਜਾ ਰਹੀ ਹੈ। ਇਸ ਮੌਕੇ ਪਿੰਡ ਲਾਂਡਰਾਂ ਦੇ ਸਾਬਕਾ ਸਰਪੰਚ ...

ਮੋਰਨੀ ਖੇਤਰ ਨੂੰ ਜੈਵਿਕ ਹੱਬ ਬਣਾਇਆ ਜਾਵੇਗਾ: ਖੱਟਰ

Friday, December 21 2018 07:11 AM
ਪੰਚਕੂਲਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮੋਰਨੀ ਖੇਤਰ ਨੂੰ ਜੈਵਿਕ ਹੱਬ ਬਣਾਉਣ ਅਤੇ ਜੜ੍ਹੀ-ਬੂਟੀਆਂ ਦੀ ਵਿਸ਼ਵ ਪੱਧਰੀ ਨਰਸਰੀ ਬਣਾਉਣ ਦਾ ਐਲਾਨ ਕੀਤਾ ਹੈ| ਉਹ ਅੱਜ ਮੋਰਨੀ ਵਿਚ ਵਿਸ਼ਵ ਦਵਾਈ ਵਣ-ਪਰਿਯੋਜਨਾ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ| ਇਸ ਮੌਕੇ ਹਰਿਆਣਾ ਦੇ ਵਣ ਮੰਤਰੀ ਰਾਓ ਨਰਬੀਰ ਸਿੰਘ, ਰਾਜ ਮੰਤਰੀ ਕਰਣ ਦੇਵ ਕੰਬੋਜ ਤੋਂ ਇਲਾਵਾ ਯੋਗ ਗੁਰੂ ਬਾਬਾ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਨ ਵੀ ਹਾਜ਼ਰ ਸਨ| ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਜੈਵਿਕ ਖੇਤੀ ਦੀਆਂ ਕਾਫੀ ਸੰਭਾਵਨਾਵਾਂ ਹਨ| ਉਨ੍ਹਾਂ ਕਿਹਾ ਕਿ ਏਮਸ ਦੀ ਤ...

ਸਕੂਲ ਬੱਸ ਅਤੇ ਟਰਾਲੇ ਦੀ ਭਿਆਨਕ ਟੱਕਰ 'ਚ ਦੋ ਬੱਚਿਆ ਦੀ ਮੌਤ, ਕਈ ਬੱਚੇ ਗੰਭੀਰ ਜ਼ਖਮੀ

Thursday, December 20 2018 06:47 AM
ਇੰਦਰੀ(ਕਰਨਾਲ), 20 ਦਸੰਬਰ - ਕਰਨਾਲ ਇੰਦਰੀ ਰੋਡ 'ਤੇ ਪਿੰਡ ਜਨੇਸਰੋ ਦੇ ਨੇੜੇ ਇਕ ਨਿੱਜੀ ਸਕੂਲ ਬੱਸ ਦੀ ਟਰਾਲੇ ਨਾਲ ਟੱਕਰ ਹੋ ਗਈ। ਇਸ ਦਰਦਨਾਕ ਸੜਕ ਹਾਦਸੇ 'ਚ ਦੋ ਬੱਚਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਲਗਭਗ ਇਕ ਦਰਜਨ ਦੇ ਕਰੀਬ ਬੱਚੇ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਬੱਚਿਆ ਅਤੇ ਬੱਸ ਚਾਲਕ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਬੱਸ ਚਾਲਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗ਼ੁੱਸੇ 'ਚ ਆਏ ਪਿੰਡ ਦੇ ਲੋਕਾਂ ਨੇ ਟਰਾਲੇ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨਾਲ ਹੀ ਹੱਥੋ-ਪਾਈ ਕੀਤੀ। ਇਸ ਹਾਦਸੇ ਦੌਰਾਨ ਲੋਕਾ...

ਘਰ ਪਹੁੰਚੇ ਪਾਕਿਸਤਾਨ ਤੋਂ ਰਿਹਾਅ ਹੋਏ ਮੁਹੰਮਦ ਅੰਸਾਰੀ

Thursday, December 20 2018 06:40 AM
ਮੁੰਬਈ, 20 ਦਸੰਬਰ - ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋਏ ਹਾਮਿਦ ਅੰਸਾਰੀ ਮੁੰਬਈ 'ਚ ਆਪਣੇ ਘਰ ਪਹੁੰਚੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਅਟਾਰੀ ਬਾਘਾ ਬਾਰਡਰ ਰਾਹੀ ਉਨ੍ਹਾਂ ਨੂੰ 18 ਦਸੰਬਰ ਨੂੰ ਰਿਹਾਅ ਕੀਤਾ ਗਿਆ ਸੀ।

ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

Monday, December 17 2018 06:07 AM
ਜੈਪੁਰ, 17 ਦਸੰਬਰ- ਅਸ਼ੋਕ ਗਹਿਲੋਤ ਨੇ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਧਾਨੀ ਜੈਪੁਰ 'ਚ ਹੋ ਰਹੇ ਇਸ ਸਹੁੰ ਚੁੱਕ ਸਮਾਗਮ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸੀ ਨੇਤਾਵਾਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਪਹੁੰਚੇ ਹਨ।...

ਮੱਧ ਪ੍ਰਦੇਸ਼ : ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫ਼ਦ

Wednesday, December 12 2018 06:43 AM
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕਰਨ ਲਈ ਕਾਂਗਰਸ ਦਾ ਵਫ਼ਦ ਅੱਜ ਦੁਪਹਿਰ 12 ਵਜੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਦੱਸ ਦਈਏ ਕਿ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ 114 ਸੀਟਾਂ ਹਾਸਲ ਹੋਈਆਂ ਹਨ ਅਤੇ ਇੱਥੇ ਬਹੁਮਤ ਲਈ 116 ਸੀਟਾਂ ਦੀ ਲੋੜ ਹੈ।

ਸੜਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਤ; ਦੋ ਗੰਭੀਰ ਜ਼ਖ਼ਮੀ

Tuesday, December 11 2018 06:01 AM
ਐਸਏਐਸ ਨਗਰ (ਮੁਹਾਲੀ), ਪਿੰਡ ਭਾਗੋਮਾਜਰਾ ਨੇੜੇ ਵਾਪਰੇ ਸੜਕ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਦੀ ਪਛਾਣ ਫਰਿਆਜ (37) ਤੇ ਲਾਇਕ ਮੁਹੰਮਦ (25) ਵਾਸੀ ਯੂਪੀ ਵਜੋਂ ਹੋਈ ਹੈ। ਜੋ ਇਸ ਸਮੇਂ ਪਿੰਡ ਭਾਗੋਮਾਜਰਾ ਸਥਿਤ ਟਾਈਲਾਂ ਬਣਾਉਣ ਵਾਲੀ ਫੈਕਟਰੀ ’ਚ ਰਹਿੰਦੇ ਸੀ। ਜਦੋਂਕਿ ਗੰਭੀਰ ਜ਼ਖ਼ਮੀ ਹੋਏ ਦੋ ਮਜ਼ਦੂਰਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ’ਚ ਦਾਖ਼ਲ ਕਰਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ’ਚੋਂ ਏਐਸਆਈ ਨਾਇਬ ਸਿੰਘ ਅਤੇ ਹੋਰ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਏ ਤੇ ਘਟਨਾ ਦਾ ਜਾ...

ਚੰਡੀਗੜ੍ਹ ਨਿਗਮ ਨੂੰ ਦੋ ਪੈਟਰੋਲ ਪੰਪ ਲਾਉਣ ਦੀ ਮਨਜ਼ੂਰੀ ਮਿਲੀ

Tuesday, December 11 2018 06:01 AM
ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਵੱਲੋਂ ਛੇਤੀ ਹੀ ਦੋ ਪੈਟਰੋਲ ਪੰਪ ਲਾ ਕੇ ਪੈਟਰੋਲ, ਡੀਜ਼ਲ ਤੇ ਸੀਐਨਜੀ ਗੈਸ ਵੇਚਣ ਦਾ ਕੰਮ ਸ਼ੁਰੂ ਕਰਨ ਦੀ ਤਿਆਰੀ ਹੈ। ਚੰਡੀਗੜ੍ਹ ਨਗਰ ਨਿਗਮ ਨੂੰ ਪ੍ਰਸ਼ਾਸਨ ਨੇ ਆਪਣੇ ਪੈਟਰੋਲ ਪੰਪ ਲਾਉਣ ਲਈ ਦੋ ਥਾਵਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਸ਼ਾਸਨ ਦੀ ਇਸ ਮੰਜੂਰੀ ਬਾਰੇ ਚੰਡੀਗੜ੍ਹ ਦੇ ਮੇਅਰ ਦੇਵੇਸ਼ ਮੋਗਦਿਲ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਨੂੰ ਪੈਟਰੋਲ ਪੰਪ ਲਾਉਣ ਲਈ ਪ੍ਰਸ਼ਾਸਨ ਵੱਲੋਂ ਅਲਾਟ ਕੀਤੀਆਂ ਜਾਣ ਵਾਲੀਆਂ ਦੋ ਸਾਈਟਾਂ ਬਾਰੇ ਵਿੱਤ ਵਿਭਾਗ ਤੋਂ ਮਨਜ਼ੂਰੀ ਸਬੰਧੀ ਚਿੱਠੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ...

ਠੇਕੇ ਨੂੰ ਅੱਗ ਲੱਗਣ ਕਾਰਨ ਵਿਅਕਤੀ ਜ਼ਿੰਦਾ ਸੜਿਆ

Tuesday, December 11 2018 06:00 AM
ਡੇਰਾਬੱਸੀ, ਇਥੋਂ ਦੀ ਬਰਵਾਲਾ ਰੋਡ ’ਤੇ ਪੈਂਦੇ ਪਿੰਡ ਕੁੜਾਂਵਾਲਾ ਵਿੱਚ ਲੰਘੀ ਦੇਰ ਰਾਤ ਇਕ ਸ਼ਰਾਬ ਦੇ ਠੇਕੇ ਨੂੰ ਅੱਗ ਲੱਗਣ ਕਾਰਨ ਅੰਦਰ ਸੌਂ ਰਿਹਾ ਕਾਰਿੰਦਾ ਜ਼ਿੰਦਾ ਸੜ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਦੋ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਦੇ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋਏ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ 40 ਸਾਲਾ ਸੁਗਰੀਵ ਵਾਸੀ ਮੂਲਰੂਪ ਜ਼ਿਲ੍ਹਾ ਊਨਾ, ਹਿਮਾਚਲ ਦੇ ਰੂਪ ਵਿੱਚ ਹੋਈ ਹੈ। ਇਕੱਤਰ ਕੀਤੀ ਜਾ...

ਨਸ਼ੀਲੇ ਟੀਕਿਆਂ ਸਣੇ ਪਤੀ-ਪਤਨੀ ਗ੍ਰਿਫ਼ਤਾਰ

Monday, December 3 2018 06:41 AM
ਐਸਏਐਸ ਨਗਰ (ਮੁਹਾਲੀ), ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਜੋੜੇ ਨੂੰ ਨਸ਼ੀਲੀਆਂ ਦਵਾਈਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 1095 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ। ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਮੁਲਜ਼ਮ ਯਾਦਵਿੰਦਰ ਸਿੰਘ ਅਤੇ ਉਸ ਦੀ ਪਤਨੀ ਰਵਿੰਦਰ ਕੌਰ ਵਾਸੀ ਫਤਹਿਗੜ੍ਹ ਸਾਹਿਬ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ ਮੁਲਜ਼ਮ ਅੰਬਾਲਾ ਵਿੱਚ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਯਾਦਵਿੰਦਰ ਸਿੰਘ ਅਤੇ ਉਸ ਦੀ ਪਤਨੀ ਨ...

ਪਿੰਡਾਂ ਨੂੰ ਨਿਗਮ ਵਿੱਚ ਸ਼ਾਮਲ ਕਰਨ ਵਿਰੁੱਧ ਧਰਨਾ 17 ਨੂੰ

Monday, December 3 2018 06:40 AM
ਚੰਡੀਗੜ੍ਹ, ਚੰਡੀਗਡ੍ਹ ਪ੍ਰਸ਼ਾਸਨ ਵੱਲੋਂ 13 ਪਿੰਡਾਂ ਨੂੰ ਨਗਰ ਨਿਗਮ ਵਿਚ ਸ਼ਾਮਲ ਕਰਨ ਵਿਰੁੱਧ ਪੇਂਡੂ ਸੰਘਰਸ਼ ਕਮੇਟੀ ਨੇ ਸੜਕਾਂ ’ਤੇ ਨਿਕਲਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਪਿੰਡਾਂ ਦੇ ਲੋਕ 17 ਦਸੰਬਰ ਨੂੰ ਸੈਕਟਰ-17 ਵਿਚ ਧਰਨਾ ਦੇਣਗੇ। ਇਸ ਤੋਂ ਇਲਾਵਾ ਅੱਜ ਦੇ ਇਕੱਠ ਦੌਰਾਨ ਪ੍ਰਸ਼ਾਸਨ ਦੇ ਇਸ ਇਕ-ਪਾਸੜ ਫੈਸਲੇ ਵਿਰੁੱਧ ਕਾਨੂੰਨੀ ਲੜਾਈ ਲੜਨ ਦਾ ਐਲਾਨ ਵੀ ਕੀਤਾ ਗਿਆ। ਅੱਜ ਪਿੰਡ ਸਾਰੰਗਪੁਰ ਵਿਚ ਪਿੰਡਾਂ ਦੇ ਮੋਹਤਬਰਾਂ ਦੇ ਹੋਏ ਇਕੱਠ ਦੌਰਾਨ ਦੋਸ਼ ਲਾਇਆ ਗਿਆ ਕਿ ਪ੍ਰਸ਼ਾਸਨ ਨੇ ਮੁੱਢ ਤੋਂ ਹੀ ਇਥੋਂ ਦੇ ਜੱਦੀ ਪਿੰਡਾਂ ਦੇ ਲੋਕਾਂ ਨੂੰ ਉਜਾੜਿਆਂ ਦੇ ਰਾਹ ਪਾਇ...

ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਿਗਮ ਦੀ ਕਾਰਵਾਈ ‘ਬੇਅਸਰ’

Monday, December 3 2018 06:39 AM
ਚੰਡੀਗੜ੍ਹ, ਚੰਡੀਗੜ੍ਹ ਵਿੱਚ ਵੈਂਡਰ ਐਕਟ ਦੀ ਆੜ ਹੇਠ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਵਲੋਂ ਕੀਤੀ ਜਾ ਕਾਰਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ। ਅਦਾਲਤ ਦੀ ਘੁੜਕੀ ਤੋਂ ਬਾਅਦ ਨਿਗਮ ਵੱਲੋਂ ਨਾਜ਼ਾਇਜ ਕਬਜ਼ਿਆਂ ਖ਼ਿਲਾਫ਼ ਕਾਰਵਾਈ ਤਾਂ ਕਰ ਦਿੱਤੀ ਜਾਂਦੀ ਹੈ ਪਰ ਮੁੜ ਤੋਂ ਇਲਾਕੇ ਵਿੱਚ ਹੋਏ ਕਬਜ਼ਿਆਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਨਿਗਮ ਦੇ ਐਨਫੋਰਸਮੈਂਟ ਵਿੰਗ ਵਲੋਂ ਲੰਘੇ ਦਿਨ ਨਾਜ਼ਾਇਜ ਕਬਜ਼ਿਆਂ ਖ਼ਿਲਾਫ਼ ਸੈਕਟਰ-22 ਅਤੇ 19 ਦੀਆਂ ਮਾਰਕੀਟਾਂ ਵਿੱਚ ਕੀਤੀ ਗਈ ਕਾਰਵਾਈ ਤੋਂ ਬਾਅਦ ਇਨਾਂ ਮਾਰਕੀਟਾਂ ਵਿੱਚ ਵ...

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

Monday, December 3 2018 06:38 AM
ਐਸਏਐਸ ਨਗਰ (ਮੁਹਾਲੀ), ਸੋਹਾਣਾ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੇ ਹੀ ਮਹੀਨਾ ਪਹਿਲਾਂ ਇੱਥੋਂ ਦੇ ਸੈਕਟਰ-94 ਵਿੱਚ ਰਾਤ ਨੂੰ ਇੱਕ ਟਰੱਕ ਚਾਲਕ ਅਤੇ ਮਜ਼ਦੂਰਾਂ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕਈ ਮੋਬਾਈਲ ਫੋਨ ਲੁੱਟੇ ਸਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਸੁਹੇਲ ਖਾਨ ਅਤੇ ਸੁਨੀਲ ਕੁਮਾਰ ਵਾਸੀ ਪਿੰਡ ਮਿਰਜ਼ਾਪੁਰ, ਹਾਲ ਵਾਸੀ ਪਿੰਡ ਭਬਾਤ, ਦੀਪਕ ਕੁਮਾਰ ਵਾਸੀ ਪਿੰਡ ਰਾਮਪੁਰ, ਹਾਲ ਵਾਸੀ ਦਿਆਲਪੁਰਾ, ਸੁਨੀਲ ਗਿਰੀ ਵਾਸੀ ਪਿੰਡ ਰਾਮਪੁਰ, ਹਾਲ ਵਾਸੀ ਸੰਤੇਮਾਜਰਾ ਦੇ ਖ਼ਿਲਾਫ਼ ਸੋਹਾਣਾ ਥਾਣੇ ਵ...

E-Paper

Calendar

Videos