News: ਦੇਸ਼

ਅੰਗਰੇਜ਼ੀ ਦਾ ਪ੍ਰੀਖਿਆ ਪੱਤਰ ਸਿਲੇਬਸ ਤੋਂ ਬਾਹਰ

Sunday, March 3 2019 07:07 AM
ਚੰਡੀਗੜ੍ਹ, ਸੈਂਟਰਲ ਬੋਰਡ ਆਫ ਸੈਕੰਡਰੀ ਐਜੂੇਕਸ਼ਨ (ਸੀਬੀਐੱਸਈ) ਵੱਲੋਂ ਅੱਜ ਬਾਰ੍ਹਵੀਂ ਜਮਾਤ ਵਿਚ ਅੰਗਰੇਜ਼ੀ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਿਲੇਬਸ ਤੋਂ ਬਾਹਰੀ ਸਵਾਲ ਆਉਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਹੋਏ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਗਰੇਸ ਮਾਰਕਸ ਦੇਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਰ੍ਹਵੀਂ ਜਮਾਤ ਦੀ ਅੰਗਰੇਜ਼ੀ ਕੋਰ ਦੀ ਪ੍ਰੀਖਿਆ ਸੀ। ਸੀਬੀਐਸਈ ਦੇ ਸਿਲੇਬਸ ਅਨੁਸਾਰ ਇਸ ਵਿਸ਼ੇ ਦੇ ਸਿਲੇਬਸ ਵਿਚ ਦੋ ਨਾਵਲ ਐਚ ਜੀ ਵੈਲਜ਼ ਦਾ ‘ਦਿ ਇਨਵਿਜ਼ੀਬਲ ਮੈਨ’ ਤੇ ਜਾਰਜ ਇਲੀਅਟ ਦਾ ‘ਸਾਇਲਸ ਮਾਰਨਰ’ ਹਨ ਤੇ ਹਰ ਵਿਦਿਆਰਥੀ ਨੂੰ ...

ਗੁਲ ਪਨਾਗ ਨੇ ਕਿਰਨ ਖੇਰ ਦੇ ਗਾਏ ਸੋਹਲੇ; ਕੇਜਰੀਵਾਲ ਨੂੰ ਝੁਠਲਾਇਆ

Tuesday, February 26 2019 06:31 AM
ਚੰਡੀਗੜ੍ਹ, 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਦੀ ਟਿੱਕਟ ’ਤੇ ਚੰਡੀਗੜ੍ਹ ਤੋਂ ਚੋਣ ਲੜਨ ਵਾਲੀ ਮਾਡਲ ਸੁੰਦਰੀ ਗੁਲ ਪਨਾਗ ਨੇ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੱਲ੍ਹ ਰੈਲੀ ’ਚ ਦਿੱਤੇ ਬਿਆਨ ਦੇ ਉਲਟ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕਿਰਨ ਖੇਰ ਦੇ ਗੁਣਗਾਣ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਕਾਰਨ ਚੰਡੀਗੜ੍ਹ ਦੇ ਸਿਆਸੀ ਪਿੜ ’ਚ ਨਵੇਂ ਸਮੀਕਰਨ ਬਣ ਦੇ ਆਸਾਰ ਬਣ ਗਏ ਹਨ। ਦੱਸਣਯੋਗ ਹੈ ਕਿ ਕੱਲ੍ਹ ਸ੍ਰੀ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ...

ਦੋ ਦਿਨਾਂ ਦੇ ਬੱਚੇ ਦੀ ਰੋਬੋਟ ਨਾਲ ਸਰਜਰੀ

Wednesday, February 20 2019 06:34 AM
ਚੰਡੀਗੜ੍ਹ, ਪੀਜੀਆਈ ਵਿੱਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਦੋ ਦਿਨ ਪਹਿਲਾਂ ਜੰਮੇ ਬੱਚੇ ਦੀ ਰੋਬੋਟ ਨਾਲ ਸਰਜਰੀ ਕਰ ਕੇ ਏਸ਼ੀਆ ਪੱਧਰ ’ਤੇ ਸੰਸਥਾ ਦਾ ਨਾਮ ਚਮਕਾਇਆ ਹੈ। ਪੀਜੀਆਈ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਏਸ਼ੀਆ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦੋ ਦਿਨਾਂ ਦੇ ਬੱਚੇ ਦੀ ਰੋਬੋਟ ਨਾਲ ਸਰਜਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਸ ਬੱਚੇ ਦੀ ਜਨਮ ਤੋਂ ਹੀ ਖੁਰਾਕ ਨਾਲੀ ਨਹੀਂ ਸੀ, ਜਿਸ ਕਰਕੇ ਉਹ ਫੀਡ ਨਹੀਂ ਲੈ ਰਿਹਾ ਸੀ। ਇਸ ਬੱਚੇ ਦਾ ਜਨਮ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਦੋ ਦਿਨ ਪਹਿਲਾਂ ਹੋਇਆ ਸੀ ਅਤੇ ਜਨਮ ਸਮੇਂ ਬੱਚੇ ਦਾ ਭਾਰ ...

ਕਸ਼ਮੀਰੀ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰੀ ਸਿੰਘ ਸਭਾ

Wednesday, February 20 2019 06:33 AM
ਚੰਡੀਗੜ੍ਹ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਨੇ ਪੁਲਵਾਮਾ ਘਟਨਾ ਤੋਂ ਬਾਅਦ ਇਥੇ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੰਖਿਆ ਪ੍ਰਦਾਨ ਕਰਦਿਆਂ ਆਪਣੇ ਵੱਲੋਂ ਰਿਹਾਇਸ਼ ਤੇ ਖਾਣਾ ਮੁਹੱਈਆ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਨਿਰਦੋਸ਼ ਕਸ਼ਮੀਰੀ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ ਹੈ ਜਿਵੇਂ ਕਿ 1675 ਵਿਚ ਕਸ਼ਮੀਰੀ ਪੰਡਿਤਾਂ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਕਸ਼ਮੀਰੀ ਬ੍ਰਾਹਮਣ ਆਪਣੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਹਾਕਮ ਜਮਾਤ ਨਾਲ ਜੁੜੇ ਵਰਗਾਂ...

ਪਾਰਕਿੰਗ ਫੀਸ ਵਸੂਲਣ ਲਈ ਨਿਗਮ ਦੇ ਮੁਲਾਜ਼ਮ ਤਾਇਨਾਤ

Wednesday, February 20 2019 06:33 AM
ਚੰਡੀਗੜ੍ਹ, ਇਥੇ ਪੇਡ ਪਾਰਕਿੰਗਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਆਰੀਆ ਟੌਲ ਇਨਫਰਾ ਲਿਮਟਿਡ ਦਾ ਠੇਕਾ ਰੱਦ ਕਰਨ ਤੋਂ ਬਾਅਦ ਅੱਜ ਨਗਰ ਨਿਗਮ ਨੇ ਸ਼ਹਿਰ ਦੀਆਂ 25 ਪੇਡ ਪਾਰਕਿੰਗਾਂ ਨੂੰ ਕਬਜ਼ੇ ਵਿੱਚ ਲੈ ਕੇ ਆਪਣੇ ਕਰਮਚਾਰੀ ਤਾਇਨਾਤ ਕਰ ਦਿੱਤੇ। ਨਗਰ ਨਿਗਮ ਦੇ ਕਰਮਚਾਰੀਆਂ ਨੇ ਵਾਹਨ ਪਾਰਕਿੰਗ ਲਈ ਠੇਕੇਦਾਰ ਵਲੋਂ ਲਈ ਜਾਂਦੀ ਫੀਸ ਹੀ ਵਸੂਲੀ। ਪਾਰਕਿੰਗ ਲਈ ਦੋ ਪਹੀਆ ਵਾਹਨ ਚਾਲਕਾਂ ਤੋਂ ਦਸ ਰੁਪਏ ਅਤੇ ਚਾਰ ਪਹੀਆ ਵਾਹਨ ਚਾਲਕਾਂ ਤੋਂ 20 ਰੁਪਏ ਵਸੂਲੇ ਗਏ। ਨਿਗਮ ਨੇ ਲੰਘੇ ਦਿਨ ਚੰਡੀਗੜ੍ਹ ਵਿੱਚ 25 ਪੇਡ ਪਾਰਕਿੰਗਾਂ ਦਾ ਸੰਚਾਲਨ ਕਰ ਰਹੀ ਆਰੀਆ ਟੋਲ ਇਨਫਰਾ ਦੇ ਨਾਲ ਕ...

ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ

Tuesday, February 12 2019 06:23 AM
ਸ੍ਰੀਨਗਰ, 12 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਸਥਿਤ ਰਤਨੀਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਇਹ ਮੁਠਭੇੜ ਸਵੇਰੇ ਸ਼ੁਰੂ ਹੋਈ ਅਤੇ ਅਜੇ ਤੱਕ ਜਾਰੀ ਹੈ।

ਮੁਹਾਲੀ ਹਵਾਈ ਅੱਡੇ ’ਤੇ 4.16 ਕਰੋੜ ਦੇ ਹੀਰੇ ਤੇ ਸੋਨੇ ਦੇ ਗਹਿਣੇ ਜ਼ਬਤ

Tuesday, February 5 2019 06:24 AM
ਐਸਏਐਸ ਨਗਰ (ਮੁਹਾਲੀ) ਆਬਕਾਰੀ ਤੇ ਕਰ ਵਿਭਾਗ ਪੰਜਾਬ ਵੱਲੋਂ ਅੱਜ ਏਅਰਪੋਰਟ ਪੁਲੀਸ ਦੇ ਸਹਿਯੋਗ ਨਾਲ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਦੋ ਯਾਤਰੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 4.16 ਕਰੋੜ ਰੁਪਏ ਦੀ ਕੀਮਤ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਆਬਕਾਰੀ ਅਤੇ ਕਰ ਵਿਭਾਗ (ਮੋਬਾਈਲ ਵਿੰਗ) ਦੀ ਏਸੀਐਸਟੀ ਸ਼ਾਲਨੀ ਵਾਲੀਆ ਦੀ ਅਗਵਾਈ ਵਾਲੀ ਟੀਮ ਦੇ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੁੰਬਈ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਕੋਲੋਂ ਹੀਰੇ ਅਤੇ ਹੀਰੇ ਜੜੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ। ...

ਗਰੀਬ ਬੱਚੀ ਦੇ ਇਲਾਜ ਲਈ ਬਹੁੜਿਆ ਮੇਅਰ

Sunday, February 3 2019 07:32 AM
ਚੰਡੀਗੜ੍ਹ, ਅੱਜ ਇਥੇ ਰਾਮ ਦਰਬਾਰ ਕਲੋਨੀ ਵਿੱਚ ਲਾਵਾਰਿਸ ਕੁੱਤੇ ਵੱਲੋਂ ਵੱਢੀ ਗਈ ਬੱਚੀ ਨੂੰ ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਨੇ ਸੈਕਟਰ-16 ਦੇ ਹਸਪਤਾਲ ਪਹੁੰਚਾਇਆ। ਮੇਅਰ ਨੂੰ ਸੂਚਨਾ ਮਿਲੀ ਸੀ ਕਿ ਕੁੱਤੇ ਵਲੋਂ ਵੱਢੀ ਗਈ ਬੱਚੀ ਨੂੰ ਸੈਕਟਰ-19 ਦੀ ਸਰਕਾਰੀ ਡਿਸਪੈਂਸਰੀ ਵਿੱਚ ਇਲਾਜ ਲਈ ਸਮੱਸਿਆ ਆ ਰਹੀ ਹੈ। ਮੇਅਰ ਤੁਰੰਤ ਸੈਕਟਰ-19 ਦੀ ਡਿਸਪੈਂਸਰੀ ਪਹੁੰਚੇ ਅਤੇ ਬੱਚੀ ਦਾ ਹਾਲ-ਚਾਲ ਪਤਾ ਕੀਤਾ। ਉਨ੍ਹਾਂ ਡਿਸਪੈਂਸਰੀ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਬੱਚੀ ਦੇ ਹੋਰ ਜ਼ਰੂਰੀ ਇਲਾਜ ਲਈ ਆਪਣੀ ਸਰਕਾਰੀ ਗੱਡੀ ਵਿੱਚ ਸੈਕਟਰ-16 ਦੇ ਹਸਪਤਾਲ ਲੈ ਗਏ। ਉਥੇ ਜ...

ਨਵਜੋਤ ਨੂੰ ਟਿਕਟ ਦੇਣ ਲਈ ਰਾਹੁਲ ਨੂੰ ਸਿਫਾਰਿਸ਼ ਨਹੀਂ ਕੀਤੀ: ਸਿੱਧੂ

Sunday, February 3 2019 07:31 AM
ਚੰਡੀਗੜ੍ਹ, ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਨੂੰ ਦੱਸੇ ਬਿਨਾਂ ਲੋਕ ਸਭਾ ਸੀਟ ਹਲਕਾ ਚੰਡੀਗੜ੍ਹ ਤੋਂ ਚੋਣ ਲੜਣ ਦਾ ਫੈਸਲਾ ਕੀਤਾ ਹੈ। ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਬੀਬੀ ਸਿੱਧੂ ਨੂੰ ਖ਼ੁਦ ਅਜਿਹੇ ਫੈਸਲੇ ਲੈਣ ਦਾ ਹੱਕ ਹੈ। ਇਹ ਖੁਲਾਸਾ ਅੱਜ ਉਨ੍ਹਾਂ ਨੇ ਇਥੇ ਸੈਕਟਰ-33 ਵਿਚ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੀ ਸਾਬਕਾ ਚੇਅਰਪਰਸਨ ਤੇ ਹੈਲਪਿੰਗ ਹੈਪਲੈੱਸ ਸੰਸਥਾ ਦੀ ਪ੍ਰਧਾਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਤਿਆਰ ਕੀਤੀ ‘ਐਪ’ ਹੈਲਪਿੰਗ ਹੈਪਲੈੱਸ ਫੋਨ ਐਪਲੀਕੇਸ਼ਨ ਜਾਰ...

ਚੰਦਾ ਕੋਚਰ ਮਾਮਲੇ 'ਚ ਸੀ.ਬੀ.ਆਈ.ਵੱਲੋਂ ਐਫ.ਆਈ.ਆਰ ਦਰਜ

Thursday, January 24 2019 06:41 AM
ਮੁੰਬਈ, 24 ਜਨਵਰੀ- ਸੀ.ਬੀ.ਆਈ. ਵੱਲੋਂ ਆਈ.ਸੀ.ਆਈ.ਸੀ. ਦੀ ਸਾਬਕਾ ਸੀ.ਈ.ਓ. ਚੰਦਾ ਕੋਚਰ ਮਾਮਲੇ 'ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਸੀ.ਬੀ.ਆਈ. ਵੱਲੋਂ ਚਾਰ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ

Thursday, January 24 2019 06:40 AM
ਸ੍ਰੀਨਗਰ, 24 ਜਨਵਰੀ- ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਵੱਲੋਂ ਚਾਰ ਇਲਾਕਿਆਂ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ।

ਮੁਹਾਲੀ ਏਅਰਪੋਰਟ ਸੜਕ ’ਤੇ ਸ਼ਰਾਬ ਦਾ ਭਰਿਆ ਕੈਂਟਰ ਪਲਟਿਆ

Friday, January 18 2019 06:34 AM
ਐਸਏਐਸ ਨਗਰ (ਮੁਹਾਲੀ), ਮੁਹਾਲੀ ਏਅਰਪੋਰਟ ਸੜਕ ’ਤੇ ਵੀਰਵਾਰ ਨੂੰ ਸੋਹਾਣਾ ਪੁਲੀਸ ਨੇ ਇੱਕ ਹਾਦਸਾਗ੍ਰਸਤ ਕੈਂਟਰ ’ਚੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲੀਸ ਅਨੁਸਾਰ ਕੈਂਟਰ ਚਾਲਕ ਫਰਾਰ ਹੈ। ਥਾਣਾ ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੈਕਟਰ-82 ਨੇੜੇ ਸੜਕ ’ਤੇ ਇੱਕ ਕੈਂਟਰ ਪਲਟਿਆ ਦੇਖਿਆ ਤੇ ਸ਼ਰਾਬ ਦੀਆਂ ਕਈ ਪੇਟੀਆਂ ਸੜਕ ’ਤੇ ਖਿੱਲਰੀਆਂ ਪਈਆਂ ਸਨ। ਇਸ ਨਾਲ ਸੜਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਪੁਲੀਸ ਨੇ ਕੈਂਟਰ ਨੂੰ ਸਿੱਧਾ ਕੀਤਾ ਤੇ ਇਸ ਨੂੰ ਜ਼ਬਤ ਕਰ ਲਿਆ। ਕੈਂਟਰ ਦੀ ਤਲਾਸ਼ੀ ਲੈਣ ’ਤੇ ਰਾਇਲ ਸਟੈਗ, ਬਲੈਂਡਰ ਪਰਾ...

ਅਧਿਆਪਕਾਂ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੇ ਬਾਈਕਾਟ ਦੀ ਚਿਤਾਵਨੀ

Friday, January 18 2019 06:33 AM
ਐਸਏਐਸ ਨਗਰ (ਮੁਹਾਲੀ), ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਇੱਥੇ ਜਥੇਬੰਦੀ ਦੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਕੂਲੀ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੋਰ ਮਸਲਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜਥੇਬੰਦੀ ਨੇ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਪਹਿਲਾ ਪੇਪਰ ਪੰਜਾਬੀ ਵਿਸ਼ੇ ਦਾ ਲੈਣ ਸਬੰਧੀ ਬੋਰਡ ਮੈਨੇਜਮੈਂਟ ਦੇ ਫੈਸਲੇ ਦਾ ਸਵਾਗਤ ਕੀਤਾ। ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸੁਖਦੇਵ ਲਾਲ ਬੱਬਰ ਨ...

ਮੁਹਾਲੀ ਨਗਰ ਨਿਗਮ ਨੂੰ ਮਿਲੀਆਂ ਦੋ ਟ੍ਰੀ-ਪਰੂਨਿੰਗ ਮਸ਼ੀਨਾਂ

Friday, January 18 2019 06:33 AM
ਐਸਏਐਸ ਨਗਰ (ਮੁਹਾਲੀ), ਮੁਹਾਲੀ ਵਿੱਚ ਦਰੱਖ਼ਤਾਂ ਦੀ ਛੰਗਾਈ ਲਈ ਖਰੀਦੀਆਂ ਦੋ ਨਵੀਆਂ ਮਸ਼ੀਨਾਂ ਅੱਜ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਉਨ੍ਹਾਂ ਨਗਰ ਨਿਗਮ ਦੇ ਵਿਹੜੇ ਵਿੱਚ ਖੜ੍ਹੀਆਂ ਇਨ੍ਹਾਂ ਮਸ਼ੀਨਾਂ ਦਾ ਨਿਰੀਖਣ ਕੀਤਾ। ਇਨ੍ਹਾਂ ਮਸ਼ੀਨਾਂ ਰਾਹੀਂ ਅੱਜ ਸ਼ਹਿਰ ਵਿੱਚ ਦਰਖ਼ਤਾਂ ਦੀ ਛੰਗਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸ੍ਰੀ ਸਿੱਧੂ ਨੇ ਕਿਹਾ ਕਿ ਇਹ ਮਸ਼ੀਨਾਂ ਖਰੀਦਣ ਲਈ ਉਨ੍ਹਾਂ ਨੇ ਆਪਣੇ ਅਖ਼ਤਿਆਰੀ ਕੋਟੇ ’ਚੋਂ ਮੁਹਾਲੀ ਨਿਗਮ ਨੂੰ 36 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ ਅਤੇ ਇਹ ਮਸ਼ੀਨਾਂ 33 ਲੱਖ ...

ਲਦਾਖ਼ 'ਚ ਆਇਆ ਬਰਫ਼ੀਲਾ ਤੂਫ਼ਾਨ, ਕਈ ਲੋਕ ਦੱਬੇ

Friday, January 18 2019 06:29 AM
ਸ੍ਰੀਨਗਰ, - ਜੰਮੂ-ਕਸ਼ਮੀਰ 'ਚ ਲਦਾਖ਼ ਦੇ ਖਾਰਦੁੰਗ ਲਾ ਪਾਸ 'ਚ ਬਰਫ਼ੀਲਾ ਤੂਫ਼ਾਨ ਆਉਣ ਕਾਰਨ 10 ਲੋਕਾਂ ਦੇ ਬਰਫ਼ ਹੇਠਾਂ ਦੱਬੇ ਜਾਣ ਦੀ ਸੂਚਨਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਫੌਜ ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਅਤੇ ਉਸ ਵਲੋਂ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਮੌਸਮ 'ਚ ਆ ਰਹੇ ਬਦਲਾਅ ਕਰਨ ਫੌਜ ਨੂੰ ਰਾਹਤ ਅਤੇ ਬਚਾਅ ਕੰਮ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।...

E-Paper

Calendar

Videos