News: ਦੇਸ਼

ਅਮਰੀਕਾ 'ਚ ਸਿੱਖ ਪਰਿਵਾਰ ਦੀ ਗੋਲੀਆਂ ਮਾਰ ਕੇ ਹੱਤਿਆ

Tuesday, April 30 2019 06:45 AM
ਓਹਾਇਓ, 30 ਅਪ੍ਰੈਲ 2019 - ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਿਨਾਟੀ 'ਚ ਇਕ ਸਿੱਖ ਪਰਿਵਾਰ ਦੇ 4 ਜੀਆਂ ਦੀ ਗੋਲੀ ਮਾਰਕੇ ਹੱਤਿਆ ਦੀ ਖ਼ਬਰ ਹੈ। ਜਾਣਕਾਰੀ ਮਨੁਤਾਬਕ ਇਹ ਘਟਨਾ ਐਤਵਾਰ ਦੀ ਰਾਤ ਨੂੰ ਵਾਪਰੀ। ਮ੍ਰਿਤਕਾਂ ਵਿਚ 4 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਐਤਵਾਰ ਦੀ ਰਾਤ 10 ਵਜੇ ਦੀ ਹੈ। ਕਿਸੇ ਵਿਅਕਤੀ ਨੇ 911 ਉਤੇ ਫੋਨ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਉਤਰੀ ਸਿਨਸਿਨਾਟੀ ਵਿਚ ਸਥਿਤ ਇਸ ਕੰਪਲੈਕਸ ਵਿਚ ਪਹੁੰਚੀ ਤਾਂ ਇਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾ...

ਚੰਡੀਗੜ੍ਹ ਵਿੱਚ ਸਿੱਖ ਘੱਟ ਗਿਣਤੀ ਕਮਿਸ਼ਨ ਬਣਾਉਣ ’ਤੇ ਜ਼ੋਰ

Monday, April 29 2019 06:14 AM
ਚੰਡੀਗੜ੍ਹ, 29 ਅਪਰੈਲ ਚੰਡੀਗੜ੍ਹ ਦੀਆਂ ਵੱਖ-ਵੱਖ ਸਿੱਖ, ਸਿਆਸੀ ਅਤੇ ਸਮਾਜਿਕ ਜੱਥੇਬੰਦੀਆਂ ਨੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਯੂਥ ਸਿੱਖ ਆਗੂ ਅਤੇ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ ਦੀ ਰਿਹਾਇਸ਼ ਸੈਕਟਰ-18 ਵਿੱਚ ਕਰਵਾਏ ਇਕੱਠ ਵਿੱਚ ਉਚੇਰੇ ਤੌਰ ’ਤੇ ਸੱਦਿਆ। ਇਸ ਮੌਕੇ ਪੰਜਾਬੀਆਂ ਅਤੇ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਇਆ ਗਿਆ। ਇਸ ਮੌਕੇ ਸ੍ਰੀ ਸਾਹਨੀ ਨੇ ਚੰਡੀਗੜ੍ਹ ਵਿੱਚਲੇ ਸਿੱਖਾਂ ਦੇ ਮਸਲਿਆਂ ਬਾਰੇ ਸ੍ਰੀ ਬਾਂਸਲ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਦਿੱਲੀ ਦੀ ਤਰਜ਼ ’ਤ...

ਰਿਚਮੰਡ ਪੁਲੀਸ ਨੇ ਸਿੱਖ ਕਮਿਊਨਿਟੀ ਨੂੰ ਵਿਸਾਖੀ ਮੌਕੇ ਭੇਂਟ ਕੀਤਾ ਸੁੰਦਰ ਸੁਵੀਨੀਅਰ

Monday, April 29 2019 06:11 AM
ਰਿਚਮੰਡ , 29 ਅਪ੍ਰੈਲ 2019 - ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ,8600 #5 ਰੋਡ, ਰਿਚਮੰਡ ਵਿਖੇ ਵਿਸਾਖੀ ਮੌਕੇ ਸਿੱਖ ਕਮਿਊਨਿਟੀ ਦੇ ਸਤਿਕਾਰ ਵਜੋਂ ਰਿਚਮੰਡ ਪੁਲੀਸ ਵਲੋਂ ਇਕ ਬਹੁਤ ਹੀ ਸੁੰਦਰ ਸੁਵੀਨੀਅਰ (ਸਪੈਸ਼ਲ ਕੁਆਇਨ) ਤਿਆਰ ਕੀਤਾ ਗਿਆ। 28 ਅਪਰੈਲ (ਦਿਨ ਐਤਵਾਰ) ਨੂੰ ਇਹ ਸੂਵੀਨੀਅਰ ਰਿਚਮੰਡ ਪੁਲੀਸ ਦੇ ਮੁਖੀ ਵਿਲ ਐੰਗ ਨੇ ਇੰਸਪੈਕਟਰ ਸੰਨ੍ਹੀ ਪਰਮਾਰ ਅਤੇ ਸਾਰਜੈਂਟ ਜੈੱਟ ਸੁੰਨੜ ਦੇ ਨਾਲ ਗੁਰੂ ਘਰ ਦੇ ਚੇਅਰਮੈਨ ਆਸਾ ਸਿੰਘ ਜੌਹਲ , ਉਹਨਾਂ ਦੀ ਪਤਨੀ ਬੀਬੀ ਕਸ਼ਮੀਰ ਕੋਰ ਜੌਹਲ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਸਗਤਾਂ ਨਾਲ ਭਰ...

ਥਾਈਲੈਂਡ ਘੁੰਮਣ ਗਏ ਭਾਰਤੀਆਂ ਦੀ ਵੈਨ ਟਰੱਕ ਨਾਲ ਟਕਰਾਈ - ਹਸਪਤਾਲ ਭਰਤੀ

Monday, April 22 2019 06:58 AM
ਪਤਾਇਆ, 23 ਅਪ੍ਰੈਲ 2019 - ਥਾਈਲੈਂਡ 'ਚ ਛੁੱਟੀਆਂ ਮਨਾਉਣ ਜਾ ਰਹੇ ਟੂਰਿਸਟਾਂ ਨਾਲ ਭਰੀ ਵੈਨ ਪਤਾਇਆ ਹਾਈਵੇਅ 'ਤੇ ਇੱਕ 18 ਵ੍ਹੀਲਰ ਸੀਮੇਂਟ ਦੇ ਟਰੱਕ ਨਾਲ ਟਕਰਾਅ ਗਈ। ਜਿਸ 'ਚ ਕਈ ਟੂਰਿਸਟਾਂ ਸਣੇ 5 ਭਾਰਤੀਆਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। ਵੈਨ ਦਾ 28 ਸਾਲਾ ਡਰਾਈਵਰ ਵੀ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਇਆ ਹੈ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। 49 ਸਾਲਾ ਟਰੱਕ ਡਰਾਈਵਰ ਇਸ ਸੜਕ ਹਾਦਸੇ 'ਚ ਕਿਸੇ ਵੀ ਸੱਟ ਤੋਂ ਵਾਲ ਵਾਲ ਬਚ ਗਿਆ। ਉਸਦਾ ਕਹਿਣਾ ਹੈ ਕਿ ਵੈਨ ਉਸਦੇ ਟਰੱਕ ਦੇ ਪਿੱਛੇ ਤੇਜ਼ ਰਫਤਾਰ ਨਾਲ ਆ ਰਹੀ ਸੀ ਜਿਸ ਵੈਨ ਦੇ ਡ...

ਮਾਲੀ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੇ ਦਿੱਤਾ ਅਸਤੀਫ਼ਾ

Friday, April 19 2019 06:54 AM
ਬਮਾਕੋ, 19 ਅਪ੍ਰੈਲ- ਪੱਛਮੀ ਅਫ਼ਰੀਕੀ ਦੇਸ਼ ਮਾਲੀ ਦੇ ਪ੍ਰਧਾਨ ਮੰਤਰੀ ਨੇ ਦੇਸ਼ 'ਚ ਵਧਦੀ ਹਿੰਸਾ ਨਾਲ ਨਜਿੱਠਣ ਅਤੇ ਬੀਤੇ ਮਹੀਨੇ ਹੋਏ ਕਤਲੇਆਮ ਨੂੰ ਲੈ ਕੇ ਹੋਈ ਆਲੋਚਨਾ ਤੋਂ ਬਾਅਦ ਲੰਘੇ ਦਿਨ ਆਪਣੀ ਪੂਰੀ ਸਰਕਾਰ ਸਣੇ ਅਸਤੀਫ਼ਾ ਦੇ ਦਿੱਤਾ। ਰਾਸ਼ਟਰਪਤੀ ਇਬਰਾਹੀਮ ਬੂਬਕਰ ਕੀਟਾ ਦੇ ਦਫ਼ਤਰ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਹਿੰਸਾ ਵਧਣ ਕਾਰਨ ਪੈਦਾ ਹੋਏ ਵਿਆਪਕ ਪ੍ਰਦਰਸ਼ਨਾਂ ਦੇ ਦੋ ਹਫ਼ਤੇ ਬਾਅਦ ਪ੍ਰਧਾਨ ਮੰਤਰੀ ਸੌਮੇਅਲੋਯੂ ਬੋਬੇਯੇ ਮੈਗਾ ਨਾਲ ਉਨ੍ਹਾਂ ਦੇ ਮੰਤਰੀਆਂ ਦਾ ਅਸਤੀਫ਼ਾ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਨਵੇਂ ਪ੍ਰਧਾਨ ਮੰਤਰੀ ਨੂੰ ਜਲ...

ਸੈਨੇਟਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

Friday, April 19 2019 06:54 AM
ਭੁਲੱਥ, 19 ਅਪ੍ਰੈਲ - ਕਸਬਾ ਭੁਲੱਥ ਵਿਖੇ ਬੀਤੀ ਰਾਤ ਸੈਨੇਟਰੀ ਅਤੇ ਬੋਰਿੰਗ ਦੀ ਇੱਕ ਦੁਕਾਨ 'ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ। ਅੱਜ ਸਵੇਰੇ ਤਿੰਨ ਵਜੇ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਚ ਅੱਗ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੌਕੇ 'ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਅੱਗ ਦੇ ਭਾਂਬੜ ਮਚੇ ਹੋਏ ਸਨ ਅਤੇ ਅੰਦਰਲਾ...

ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਵਿਅਕਤੀ ਨੇ ਮਾਰਿਆ ਥੱਪੜ

Friday, April 19 2019 06:53 AM
ਗਾਂਧੀਨਗਰ, 19 ਅਪ੍ਰੈਲ- ਹਾਲ ਹੀ 'ਚ ਕਾਂਗਰਸ 'ਚ ਸ਼ਾਮਲ ਹੋਏ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੇ ਇੱਕ ਵਿਅਕਤੀ ਨੇ ਇੱਕ ਚੋਣ ਰੈਲੀ ਦੌਰਾਨ ਸਟੇਜ 'ਤੇ ਆ ਕੇ ਥੱਪੜ ਮਾਰ ਦਿੱਤਾ। ਘਟਨਾ ਗੁਜਰਾਤ ਦੇ ਸੁਰੇਂਦਰਨਗਰ ਦੀ ਹੈ, ਜਿੱਥੇ ਬਦਲਾਣਾ ਪਿੰਡ 'ਚ ਹਾਰਦਿਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਇਸੇ ਦੌਰਾਨ ਇੱਕ ਵਿਅਕਤੀ ਸਟੇਜ 'ਤੇ ਚੜ੍ਹਿਆ ਅਤੇ ਉਸ ਨੇ ਹਾਰਦਿਕ ਨੂੰ ਥੱਪੜ ਮਾਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਕਾਂਗਰਸ ਸਮਰਥਕਾਂ ਦੀ ਭੀੜ ਸਟੇਜ 'ਤੇ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ...

ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ

Friday, April 19 2019 06:52 AM
ਦੇਵੀਗੜ੍ਹ, 19 ਅਪ੍ਰੈਲ - ਬੀਤੀ ਰਾਤ ਲੁਟੇਰੇ ਦੁਧਨ ਸਾਧਾਂ (ਪਟਿਆਲਾ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਬਰਾਂਚ ਨੂੰ ਤੋੜ ਕੇ ਉਸ 'ਚੋਂ 2 ਲੱਖ ਅਤੇ 81 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇਸੇ ਰਾਤ ਲੁਟੇਰਿਆਂ ਨੇ ਇੱਥੇ ਇੱਕ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਉਸ 'ਚੋਂ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਵਾਰਦਾਤਾਂ ਵਾਲੀਆਂ ਦੋਹਾਂ ਥਾਵਾਂ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।...

ਗੈਸਟ ਅਧਿਆਪਕਾਂ ਵੱਲੋਂ ਦਿੱਲੀ ਪ੍ਰਦੇਸ਼ ਭਾਜਪਾ ਦਫ਼ਤਰ ਅੱਗੇ ਪ੍ਰਦਰਸ਼ਨ

Friday, March 22 2019 06:12 AM
ਨਵੀਂ ਦਿੱਲੀ, ਦਿੱਲੀ ਪ੍ਰਦੇਸ਼ ਭਾਜਪਾ ਦੇ ਦਫ਼ਤਰ ਅੱਗੇ ਜਿੱਥੇ ਭਾਜਪਾ ਕਾਰਕੁਨ ਹੱਥਾਂ ਵਿੱਚ ਡੰਡੇ ਫੜੀ ‘ਮੈਂ ਵੀ ਚੌਕੀਦਾਰ ਹਾਂ’ ਦੇ ਨਾਅਰੇ ਲਾ ਰਹੇ ਸਨ ਤਾਂ ਕੁੱਝ ਕਦਮਾਂ ਦੀ ਦੂਰੀ ਉਪਰ ਦਿੱਲੀ ਦੇ ਸੈਂਕੜੇ ਗੈਸਟ ਅਧਿਆਪਕ ਤਿੱਖੀ ਧੁੱਪ ਵਿੱਚ ਆਪਣੇ ਲਈ ਕੋਈ ਠੋਸ ਨੀਤੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਭਾਜਪਾ ਦੇ ਨਵੇਂ ਨਾਅਰੇ ‘ਮੈਂ ਵੀ ਚੌਕਦਾਰ ਹਾਂ’ ਨੂੰ ਅਪਣਾ ਲਿਆ ਗਿਆ ਹੈ ਤੇ ਦਫ਼ਤਰ ਦੇ ਬਾਹਰ ਜਿੱਥੇ ਇਸ ਨਾਅਰੇ ਵਾਲਾ ਸਾਮਾਨ, ਟੀ-ਸ਼ਰਟਾਂ, ਟੋਪੀਆਂ ਤੇ ਹੋਰ ਸਾਮਾਨ ਵਿਕ ਰਿਹਾ ਹੈ, ਉੱਥੇ ਹੀ ਦਰਜਨ...

ਸਿੱਧੂ ਤੇ ਤਿਵਾੜੀ ਨੇ ਚੰਡੀਗੜ੍ਹ ਵਾਸੀਆਂ ਨਾਲ ਸਾਂਝ ਵਧਾਈ

Monday, March 18 2019 06:14 AM
ਚੰਡੀਗੜ੍ਹ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਵਿਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਅੱਜ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵੀ ਸ਼ਹਿਰ ਵਿਚ ਦਸਤਕ ਦਿੱਤੀ। ਦੱਸਣਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਟਿਕਟ ਦੇ ਮੁੱਖ ਦਾਅਵੇਦਾਰ ਹਨ। ਇਸੇ ਦੌਰਾਨ ਬੀਬੀ ਸਿੱਧੂ ਅਤੇ ਸ੍ਰੀ ਤਿਵਾੜੀ ਵੀ ਇਥੋਂ ਚੋਣ ਲੜਣ ਲਈ ਯਤਨਸ਼ੀਲ ਹਨ। ਬੀਬੀ ਸਿੱਧੂ ਨੇ ਅੱਜ ਹੀ ਸ਼ਹਿਰ ਵਿਚ ਪੰਜ ਥਾਵਾਂ ’ਤੇ ਪ੍ਰੋਗਰਾਮ ਕਰਕੇ ਖੁਦ ਨੂ...

ਔਰਤ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਪਤੀ ਨੂੰ ਪੰਜ ਸਾਲ ਕੈਦ

Saturday, March 9 2019 06:38 AM
ਐਸ.ਏ.ਐਸ. ਨਗਰ (ਮੁਹਾਲੀ) ਮੁਹਾਲੀ ਅਦਾਲਤ ਨੇ ਇੱਕ ਔਰਤ ਨੂੰ ਬੱਚਿਆਂ ਸਮੇਤ ਮਰਨ ਲਈ ਮਜਬੂਰ ਕਰਨ ਦੇ ਦੋ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਮੁਲਜ਼ਮ ਪਤੀ ਮੁਖ਼ਤਿਆਰ ਸਿੰਘ ਵਾਸੀ ਮੁਬਾਰਕਪੁਰ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮ੍ਰਿਤਕ ਔਰਤ ਸੁਖਵਿੰਦਰ ਕੌਰ ਦੀ ਮੌਤ ਤੋਂ ਬਾਅਦ ਮਈ 2017 ਵਿੱਚ ਰੇਲਵੇ ਪੁਲੀਸ ਵੱਲੋਂ ਮ੍ਰਿਤਕਾ ਦੇ ਪਤੀ ਮੁਖ਼ਤਿਆਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾਕਟਰ ਹਰਪ੍ਰੀਤ ਕੌਰ ਦੀ ਅਦਾਲਤ ਵਿੱ...

ਵਿਸ਼ਾਲ ਨੂੰ ਗੋਲੀਆਂ ਮਾਰਨ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ

Saturday, March 9 2019 06:38 AM
ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ 6 ਮਾਰਚ ਨੂੰ ਸਵੇਰੇ ਸੈਕਟਰ 49 ਦੇ ਇਕ ਫਲੈਟ ਵਿਚ ਡੀਏਵੀ ਕਾਲਜ ਦੇ ਪੁਰਾਣੇ ਵਿਦਿਆਰਥੀ ਵਿਸ਼ਾਲ ਚਿਲਰ ਨੂੰ ਗੋਲੀਆਂ ਨਾਲ ਉਡਾਉਣ ਦੇ ਦੋਸ਼ ਹੇਠ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਮੁੱਢਲੀ ਪੁੱਛ-ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਡੀਏਵੀ ਕਾਲਜ ਵਿਚ ਵਿਦਿਆਰਥੀ ਯੂਨੀਅਨਾਂ ਦੀ ਲੜਾਈ ਦੀ ਪੁਰਾਣੀ ਰੰਜਿਸ਼ ਕਾਰਨ ਇਹ ਕਤਲ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਡੀਏਵੀ ਕਾਲਜ ਦੇ ਵਿਦਿਆਰਥੀ ਰਾਹੁਲ ਮਾਂਡਾ, ਸੁਮੀਤ ਕੁਮਾਰ, ਸੁਸ਼ੀਲ ਕੁਮਾਰ, ਅਮਨਦੀਪ ਨੇਹਰਾ ਅਤੇ ਰਮਦੀਪ ਸ਼ਿਓਕੰਦ ਨੂੰ ਗ੍ਰਿਫਤਾਰ ਕੀਤਾ ਹੈ। ਇਸ...

ਗਰਾਊਂਡ ’ਚ ਖੇਡ ਰਹੀ ਬੱਚੀ ਨੂੰ ਕੁੱਤਿਆਂ ਨੇ ਨੋਚਿਆ

Monday, March 4 2019 06:40 AM
ਬਨੂੜ ਨਜ਼ਦੀਕੀ ਪਿੰਡ ਮਨੌਲੀ ਸੂਰਤ ਵਿਚ ਅੱਜ ਦੁਪਿਹਰ ਵੇਲੇ ਲਾਵਾਰਿਸ ਕੁੱਤਿਆਂ ਨੇ ਸਾਢੇ ਤਿੰਨ ਸਾਲਾਂ ਦੀ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਲਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਬਾਲੜੀ ਪੀਜੀਆਈ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ। ਪਿੰਡ ਦੇ ਸਰਪੰਚ ਨੈਬ ਸਿੰਘ ਅਤੇ ਬੱਚੀ ਦੇ ਗੁਆਂਢੀ ਪੰਚਾਇਤ ਮੈਂਬਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਸਾਢੇ ਤਿੰਨ ਵਰ੍ਹਿਆਂ ਦੀ ਧੀ ਮਾਹੀ ਆਪਣੇ ਘਰ ਦੇ ਨੇੜੇ ਗੁੱਗਾਮਾੜੀ ਗਰਾਊਂਡ ਵਿੱਚ ਹੋਰਨਾਂ ਬੱਚਿਆਂ ਨਾਲ ਖੇਡ ਰਹੀ ਸੀ। ਇਨ੍ਹਾਂ ਬੱਚਿਆਂ ਉੱਤੇ ਲਾਵਾਰਿਸ ਕੁੱਤਿਆਂ ਨੇ ਧਾਵਾ ਬੋਲ ਦਿੱਤਾ। ਇਸ ਦੌਰਾਨ ਵੱਡੇ ਜੁਆਕ ਤਾਂ ਭੱ...

ਬੇਮਿਸਾਲ ਸੇਵਾਵਾਂ ਨਿਭਾਅ ਰਹੇ ਨੇ ਪੀਜੀਆਈ ਦੇ ਡਾਕਟਰ: ਰਾਣਾ ਕੇਪੀ

Sunday, March 3 2019 07:09 AM
ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਥਾਨਕ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਚ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੀਜੀਆਈ ਨਾ ਸਿਰਫ ਚੰਡੀਗੜ੍ਹ ਤੇ ਪੰਜਾਬ ਸਗੋਂ ਗੁਆਂਢੀ ਸੂਬਿਆਂ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ। ਪੀਜੀਆਈ ਦੇ ਹੈਪਾਟੋਲੋਜੀ ਵਿਭਾਗ ਵੱਲੋਂ ਕਰਵਾਈ ਕਾਨਫਰੰਸ ਦੀ ਸ਼ੁਰੂਆਤ ਮੌਕੇ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸਦਕਾ ਜੋ ਹਸਪਤਾਲ ਇੱਥੇ ਸਥਾਪ...

ਗੁੰਮਸ਼ੁਦਾ ਕਲੋਨਾਈਜ਼ਰ ਦੀ ਨਹੀਂ ਮਿਲੀ ਉੱਘ-ਸੁੱਘ; ਪਰਿਵਾਰ ਪ੍ਰੇਸ਼ਾਨ

Sunday, March 3 2019 07:08 AM
ਬਨੂੜ, ਬਨੂੜ ਤੋਂ ਤੇਪਲਾ (ਅੰਬਾਲਾ) ਨੂੰ ਜਾਂਦੇ ਮਾਰਗ ਉੱਤੇ ਸਰਦਾਰ ਪ੍ਰਾਪਰਟੀ ਰਾਹੀਂ ਗੋਵਿੰਦ ਐਨਕਲੇਵ ਨਾਂ ਦੀ ਕਾਲੋਨੀ ਕੱਟ ਰਹੇ ਕਲੋਨਾਈਜ਼ਰ ਸੰਪੂਰਨ ਸਿੰਘ ਬਾਰੇ 48 ਘੰਟੇ ਬੀਤਣ ਉਪਰੰਤ ਵੀ ਕੋਈ ਉੱਘ-ਸੁੱਘ ਨਾ ਲੱਗਣ ਕਾਰਨ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਪ੍ਰੇਸ਼ਾਨ ਹਨ। ਸ਼ੰਭੂ ਪੁਲੀਸ ਅਤੇ ਸੀਆਈਏ ਰਾਜਪੁਰਾ ਤੇ ਪਟਿਆਲਾ ਦੀਆਂ ਸਾਂਝੀਆਂ ਟੀਮਾਂ ਵੱਲੋਂ ਕਲੋਨਾਈਜ਼ਰ ਦੇ ਭਾਈਵਾਲਾਂ ਅਤੇ ਹੋਰਨਾਂ ਤੋਂ ਪੁੱਛ-ਗਿੱਛ ਕੀਤੀ ਗਈ ਹੈ ਪਰ ਅਜੇ ਪੁਲੀਸ ਦੇ ਹੱਥ ਖਾਲੀ ਹਨ। ਕਲੋਨਾਈਜ਼ਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਅਗਵਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿ...

E-Paper

Calendar

Videos