Wednesday, February 23 2022 05:46 AM
ਰਾਜਾਸਾਂਸੀ, 23 ਫਰਵਰੀ - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਆਉਂਦੇ ਪੁਲਿਸ ਥਾਣਾ ਕੰਬੋਅ ਦੀ ਪੁਲਿਸ ਵਲੋਂ ਕੀਤੀ ਜਾ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਗਿਆ। ਕਾਬੂ ਕੀਤੇ ਗਏ ਵਿਅਕਤੀ ਦੀ ਜਦ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਦੇਸੀ ਪਿਸਤੌਲ 30 ਬੋਰ ਸਮੇਤ ਮੈਗਜ਼ੀਨ, ਇਕ ਖਾਲੀ ਮੈਗਜ਼ੀਨ, ਅਤੇ 17 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਜਗਰੂਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭੱਠਲ ਭਾਈਕੇ, ਥਾਣਾ ਚੋਹਲਾ ਸਾਹਿਬ ਵਜੋਂ ਹੋਈ |...
Monday, February 21 2022 07:10 AM
ਨਵੀਂ ਦਿੱਲੀ, 21 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੋਵਿਡ -19 ਤੋਂ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਇਕ ਟਵੀਟ ਵਿਚ ਕਿਹਾ, "ਮੈਂ ਮਹਾਰਾਣੀ ਐਲਿਜ਼ਾਬੇਥ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ |...
Monday, February 21 2022 07:08 AM
ਹੈਦਰਾਬਾਦ, 21 ਫਰਵਰੀ - ਆਂਧਰਾ ਪ੍ਰਦੇਸ਼ ਦੇ ਸੂਚਨਾ ਤਕਨਾਲੋਜੀ ਅਤੇ ਉਦਯੋਗ ਮੰਤਰੀ ਗੌਤਮ ਰੈਡੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ |
Monday, February 21 2022 07:08 AM
ਕਰਨਾਟਕ, 21 ਫਰਵਰੀ - ਹਿਜਾਬ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਹੁਣ ਸਥਿਤੀ ਹਿੰਸਾ ਤੱਕ ਪਹੁੰਚ ਗਈ ਹੈ। ਕਰਨਾਟਕ ਦੇ ਸ਼ਿਵਮੋਗਾ 'ਚ 23 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇੱਥੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਧਾਰਾ 144 ਲਾਗੂ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਦਾ ਨਾਂਅ ਹਰਸ਼ ਹੈ ਅਤੇ ਉਹ ਬਜਰੰਗ ਦਲ ਦਾ ਵਰਕਰ ਸੀ। ਰਾਜ ਦੇ ਗ੍ਰਹਿ ਮੰਤਰੀ ਅਰਾਗਾ ਜਨੇਂਦਰ ਨੇ ਅਗਲੇ ਦੋ ਦਿਨਾਂ ਲਈ ਜ਼ਿਲ੍ਹੇ ਦੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ।...
Monday, February 21 2022 07:07 AM
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਬਜਟ 2022 ਦੇ ਸਿੱਖਿਆ ਖੇਤਰ 'ਤੇ ਸਕਾਰਾਤਮਕ ਪ੍ਰਭਾਵ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਬਜਟ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿਚ ਮਦਦ ਕਰੇਗਾ। ਇਸ ਨਾਲ ਹੀ ਕਿਹਾ ਕਿ ਨੈਸ਼ਨਲ ਡਿਜੀਟਲ ਯੂਨੀਵਰਸਿਟੀ ਇਕ ਬੇਮਿਸਾਲ ਕਦਮ ਹੈ। ਸੀਟਾਂ ਦੀ ਕਮੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਬੇਅੰਤ ਸੀਟਾਂ ਹੋਣਗੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਸਾਰੇ ਹਿੱਸੇਦਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਦਾ ਹਾਂ ਕਿ ਡਿਜੀਟਲ ਯੂਨੀ. ਜਲਦੀ ਤੋਂ ਜਲਦੀ ਸ਼ੁਰੂ ਹੋਵੇ |...
Sunday, February 13 2022 09:24 AM
ਮੁੰਬਈ, 13 ਫਰਵਰੀ - ਮੁੰਬਈ ਕ੍ਰਾਈਮ ਬਰਾਂਚ ਯੂਨਿਟ 10 ਨੇ ਗੋਰੇਗਾਂਵ ਤੋਂ 5 ਫ਼ਰਜ਼ੀ ਡਾਕਟਰਾਂ ਨੂੰ ਬਿਨਾਂ ਜਾਇਜ਼ ਡਿਗਰੀ ਦੇ ਮੈਡੀਕਲ ਕਲੀਨਿਕ ਚਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
Sunday, February 13 2022 09:23 AM
ਨਵੀਂ ਦਿੱਲੀ, 13 ਫਰਵਰੀ - ਜੈ ਸ਼ੰਕਰ ਅੱਜ ਤੋਂ ਆਪਣੀ ਤਿੰਨ ਦਿਨਾਂ ਫਿਲੀਪੀਂਸ ਯਾਤਰਾ ਦੀ ਸ਼ੁਰੂਆਤ ਕਰਨਗੇ।
Thursday, February 10 2022 06:56 AM
ਨਵੀਂ ਦਿੱਲੀ,10 ਫਰਵਰੀ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਵੀਰਵਾਰ ਨੂੰ ਮੁਦਰਾ ਨੀਤੀ 'ਤੇ ਹੋਈ ਬੈਠਕ 'ਚ ਲਏ ਗਏ ਫ਼ੈਸਲੇ ਬਾਰੇ ਦੱਸ ਰਹੇ ਹਨ। ਕੇਂਦਰੀ ਬੈਂਕ ਨੇ ਮੁੱਖ ਨੀਤੀਗਤ ਦਰ ਰੇਪੋ ਨੂੰ 4 ਫੀਸਦੀ 'ਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ 10ਵੀਂ ਵਾਰ ਹੈ ਜਦੋਂ ਨੀਤੀਗਤ ਦਰ ਨੂੰ ਰਿਕਾਰਡ ਘੱਟ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਯਾਨੀ ਲੋਨ ਈ.ਐੱਮ.ਆਈ. 'ਤੇ ਰਾਹਤ ਲਈ ਗਾਹਕਾਂ ਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ। ਦਰਅਸਲ, ਰੇਪੋ ਦਰ 'ਚ ਕਟੌਤੀ ਤੋਂ ਬਾਅਦ ਬੈਂਕਾਂ 'ਤੇ ਵਿਆਜ ਦਰ ਘਟਾਉਣ ਦਾ ਦਬਾਅ ਬਣ ਜਾਂਦਾ ਹੈ। ਜੇਕਰ ਬੈਂਕ ਵਿਆਜ...
Thursday, February 10 2022 06:55 AM
ਨਵੀਂ ਦਿੱਲੀ, 10 ਫਰਵਰੀ - ਇੰਦਰਾਣੀ ਮੁਖਰਜੀ ਨੇ ਸੁਪਰੀਮ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੂੰ ਹੁਕਮਾਂ ਦੀ ਕਾਪੀ ਨਾ ਮਿਲਣ ਕਾਰਨ ਮਾਮਲੇ ਦੀ ਸੁਣਵਾਈ ਸੋਮਵਾਰ 14 ਫਰਵਰੀ ਲਈ ਮੁਲਤਵੀ ਕਰ ਦਿੱਤੀ ਗਈ ਹੈ | ਸ਼ੀਨਾ ਬੋਰਾ ਕਤਲ ਕੇਸ ਵਿਚ ਮੁਖਰਜੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਦੀ ਨਿਆਂਇਕ ਹਿਰਾਸਤ ਵਿਚ ਹਨ।...
Sunday, February 6 2022 10:09 AM
ਮੁੰਬਈ (ਵਾਰਤਾ): ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਅੱਜ ਮਤਲਬ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 92 ਸਾਲ ਦੀ ਸੀ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਡਾ. ਪ੍ਰਤੀਤ ਸਮਦਾਨੀ ਉਹਨਾਂ ਦਾ ਇਲਾਜ ਕਰ ਰਹੇ ਹਨ। ਸੁਰਾਂ ਦੀ ਮਲਿਕਾ ਦਾ ਦਿਹਾਂਤ ਉਹਨਾਂ ਦੇ ਸਰੀਰ ਦੇ ਕਈ ਅੰਗਾਂ ਦੇ ਕੰਮ ਨਾ ਕਰਨ ਕਾਰਨ ਹੋਇਆ। ਡਾਕਟਰ ਸਮਦਾਨੀ ਨੇ ਖੁਲਾਸਾ ਕੀਤਾ ਕਿ ਲਤਾ ਮੰਗੇਸ਼ਕਰ ਜੀ ਦਾ ਦਿਹਾਂਤ ਕਈ ਅੰਗਾਂ ਦੇ ਕੰਮ ਬੰਦ ਕਰ ਦੇਣ ਨਾਲ ਹੋਇਆ। ਬਹੁਤ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਦਿਹਾਂਤ ਅੱਜ ਸਵੇਰੇ 8:12 ਵਜੇ ਹੋਇਆ।...
Saturday, February 5 2022 12:43 PM
ਨਵੀਂ ਦਿੱਲੀ - ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਐਸਬੀਆਈ) ਨੇ ਭਾਰਤੀ ਸਟੇਟ ਬੈਂਕ (ਐਸਬੀਆਈ) ਦੀਆਂ ਸ਼ਾਖਾਵਾਂ, ਦਫ਼ਤਰਾਂ ਅਤੇ ਏਟੀਐਮ ਲਈ ਸਾਇਨੇਜ਼ ਦੀ ਸਪਲਾਈ ਨਾਲ ਜੁੜੀ ਬੋਲੀ ਦੀ ਹੇਰਾਫੇਰੀ 'ਚ ਸੱਤ ਸੰਸਥਾਵਾਂ ਅਤੇ ਉਨ੍ਹਾਂ ਦੇ ਨੌਂ ਅਧਿਕਾਰੀਆਂ 'ਤੇ 1.29 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨੇ ਤੋਂ ਇਲਾਵਾ ਸੀਸੀਆਈ ਨੇ ਉਨ੍ਹਾਂ ਨੂੰ ਮੁਕਾਬਲੇ ਵਿਰੋਧੀ ਅਭਿਆਸਾਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਨੌਂ ਅਫਸਰਾਂ ਨੂੰ ਕੁੱਲ 54000 ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਸੀਸੀਆਈ ਨੇ 2018 ਦੀ ਸ਼ਿਕਾਇਤ ਦਾ ਖੁਦ ਨੋਟਿਸ ਲੈਂਦਿਆਂ ਇਹ ਜੁਰਮਾਨਾ...
Wednesday, February 2 2022 10:22 AM
ਟੋਰਾਂਟੋ, 2 ਫਰਵਰੀ-
ਕੈਨੇਡੀਅਨ ਰਾਜਧਾਨੀ ਓਟਵਾ ਵਿੱਚ ਹਜ਼ਾਰਾਂ ਲੋਕਾਂ ਨੇ ਕੋਵਿਡ-19 ਪਾਬੰਦੀਆਂ ਅਤੇ ਵੈਕਸੀਨ ਦੇ ਆਦੇਸ਼ਾਂ ਦਾ ਵਿਰੋਧ ਕੀਤਾ ਅਤੇ ਜਾਣਬੁੱਝ ਕੇ ਪਾਰਲੀਮੈਂਟ ਹਿੱਲ ਦੇ ਆਲੇ-ਦੁਆਲੇ ਆਵਾਜਾਈ ਨੂੰ ਰੋਕ ਦਿੱਤਾ। ਕੁਝ ਪ੍ਰਦਰਸ਼ਨਕਾਰੀਆਂ ਨੇ 'ਨੈਸ਼ਨਲ ਵਾਰ ਮੈਮੋਰੀਅਲ' 'ਤੇ ਪਿਸ਼ਾਬ ਕਰ ਕੇ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ। ਮਹਾਮਾਰੀ ਨਾਲ ਨਜਿੱਠਣ ਦੇ ਆਦੇਸ਼ਾਂ ਖ਼ਿਲਾਫ਼ ਕੈਨੇਡਾ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਦੂਜਿਆਂ ਦੀ ਹਮਦਰਦੀ ਨਹੀਂ ਮਿਲੀ ਹੈ। ਕੈਨੇਡਾ ਵਿੱਚ 80 ਫੀਸਦੀ ਆਬਾਦੀ ਦਾ ਟੀਕਾਕਰਨ...
Wednesday, February 2 2022 09:56 AM
ਨਵੀਂ ਦਿੱਲੀ, 2 ਫਰਵਰੀ-
ਭਾਰਤ ਵਿੱਚ ਇੱਕ ਦਿਨ ਵਿੱਚ 1,61,386 ਲੋਕਾਂ ਦੇ ਕਰੋਨਾ ਪੀੜਤ ਹੋਣ ਬਾਅਦ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 4.16 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ 24 ਘੰਟਿਆਂ ਦੌਰਾਨ 1,733 ਮਰੀਜ਼ਾਂ ਦੀ ਮੌਤ ਨਾਲ ਮੌਤਾਂ ਦੀ ਗਿਣਤੀ 4,97,975 ਹੋ ਗਈ ਹੈ।...
Monday, January 10 2022 11:45 AM
ਨਵੀਂ ਦਿੱਲੀ, : ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਮੈਂ ਹਲਕੇ ਲੱਛਣਾਂ ਨਾਲ ਕੋਰੋਨਾ ਪਾਜ਼ੇਟਿਵ ਆਇਆ ਹਾਂ। ਮੈਂ ਹੋਮ ਕੁਆਰੰਟਾਈਨ ਵਿਚ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਹਾਲ ਹੀ ਵਿਚ ਮੇਰੇ ਸੰਪਰਕ ਵਿਚ ਆਏ ਹਨ, ਉਹ ਆਪਣੇ ਆਪ ਨੂੰ ਇਕਾਂਤਵਾਸ ਕਰਨ ਅਤੇ ਟੈਸਟ ਕਰਵਾ ਲੈਣ।...
Tuesday, December 14 2021 07:32 AM
ਸਿਹੋਰ, ਖਰਗੋਨ - 13 ਦਸੰਬਰ - ਮੱਧ ਪ੍ਰਦੇਸ਼ ਦੇ ਸਿਹੋਰ ਅਤੇ ਖਰਗੋਨ ਜ਼ਿਲ੍ਹਿਆਂ 'ਚ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਐੱਸ.ਯੂ.ਵੀ. ਅਤੇ ਇਕ ਟਰੱਕ ਦੀ ਟੱਕਰ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ |