News: ਦੇਸ਼

ਪੰਜਾਬ ’ਚ ਕਰੋਨਾ ਕਾਰਨ 18 ਮੌਤਾਂ ਤੇ ਦੇਸ਼ ’ਚ 23285 ਨਵੇਂ ਮਰੀਜ਼

Friday, March 12 2021 11:31 AM
ਨਵੀਂ ਦਿੱਲੀ, 12 ਮਾਰਚ- ਇਕੋ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 23,285 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1,13,08,846 ਹੋ ਗਈ ਹੈ। ਪਿਛਲੇ 78 ਦਿਨਾਂ ਵਿੱਚ ਇਹ ਸਭ ਤੋਂ ਜ਼ਿਆਦਾ ਮਾਮਲੇ ਹਨ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਇਕ ਦਿਨ ਵਿਚ 24,712 ਨਵੇਂ ਕੇਸ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 117 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1,58,306 ਹੋ ਗਈ। ਇਸ ਸਮੇਂ ਦੌਰਾਨ ਪੰਜਾਬ ਵਿੱਚ 18 ਲੋਕਾਂ ...

ਮੁਹਾਲੀ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ’ਚ ਰਾਤ ਦਾ ਕਰਫਿਊ ਲਾਉਣ ਦਾ ਫ਼ੈਸਲਾ, ਹੁਕਮ ਅੱਜ ਤੋਂ ਲਾਗੂ

Friday, March 12 2021 11:28 AM
ਚੰਡੀਗੜ੍ਹ, 12 ਮਾਰਚ ਪੰਜਾਬ ਵਿੱਚ ਕਰੋਨਾ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਮੁਹਾਲੀ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਹੈ। ਇਹ ਹੁਕਮ ਅੱਜ ਰਾਤ ਤੋਂ ਲਾਗੂ ਹੋ ਜਾਣਗੇ। ਕਰਫਿਊ ਰਾਤ 11 ਵਜੇ ਤੋਂ ਤੜਕੇ 5 ਵਜੇ ਤੱਕ ਅਗਲੇ ਹੁਕਮਾਂ ਤੱਕ ਲੱਗਿਆ ਕਰੇਗਾ।ਇਸ ਤੋਂ ਪਹਿਲਾਂ ਪੰਜਾਬ ਦੇ ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ ਤੇ ਪਟਿਆਲਾ ਵਿੱਚ ਰਾਤ ਦਾ ਕਰਫਿਊ ਲਾਇਆ ਜਾ ਚੁੱਕਾ ਹੈ।...

ਪਹਿਲਾ ਸਿੱਖ ਸੈਨੇਟਰ: ਗੁਰਦੀਪ ਸਿੰਘ ਨੇ ਪਾਕਿਸਤਾਨ ਸੰਸਦ ਦੇ ਉਪਰਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ

Friday, March 12 2021 11:26 AM
ਇਸਲਾਮਾਬਾਦ, 12 ਮਾਰਚ- ਪਾਕਿਸਤਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਗੁਰਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਉਪਰਲੇ ਸਦਨ ਦੇ ਸੈਨੇਟਰ ਵਜੋਂ ਸਹੁੰ ਚੁੱਕੀ ਅਤੇ ਉਹ ਪਾਕਿਸਤਾਨ ਦੀ ਸੰਸਦ ਦੇ ਉਪਰਲੇ ਸਦਨ ਵਿਚ ਪਹਿਲੇ ਸਿੱਖ ਹਨ। ਸ੍ਰੀ ਗੁਰਦੀਪ ਸਿੰਘ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਸਨ। ਉਨ੍ਹਾਂ ਨੇ ਚੋਣ ਦੌਰਾਨ 145 ਮੈਂਬਰੀ ਸਦਨ ਵਿਚੋਂ 103 ਵੋਟਾਂ ਪ੍ਰਾਪਤ ਕੀਤੀਆਂ, ਜਦੋਂਕਿ ਜਮੀਅਤ ਉਲੇਮਾ-ਇਸਲਾਮ (ਫਜ਼ਲੂਰ) ਦੇ ਉਮੀਦਵਾਰ ਰਣਜੀਤ ਸਿੰਘ ਨੇ ਮਹਿਜ਼ 25 ਵੋਟਾਂ ਪ੍ਰਾਪਤ ਕੀਤੀਆਂ। ਅਵਾਮੀ ਨੈਸ਼ਨਲ ਪਾਰਟੀ ਦੇ ਆਸ...

ਤੀਰਥ ਸਿੰਘ ਰਾਵਤ ਹੋਣਗੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ

Wednesday, March 10 2021 06:37 AM
ਦੇਹਰਾਦੂਨ, 10 ਮਾਰਚ- ਤੀਰਥ ਸਿੰਘ ਰਾਵਤ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਅੱਜ ਦੇਹਰਾਦੂਨ 'ਚ ਭਾਜਪਾ ਦੇ ਵਿਧਾਇਕ ਦਲ ਦੀ ਬੈਠਕ ਹੋਈ, ਜਿਸ ਦੌਰਾਨ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਤੀਰਥ ਸਿੰਘ ਅੱਜ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਸਕਦੇ ਹਨ। ਤੀਰਥ ਸਿੰਘ ਰਾਵਤ ਉਤਾਰਖੰਡ ਦੇ ਪੌੜੀ ਗੜ੍ਹਵਾਲ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਉਹ ਉਤਰਾਖੰਡ 'ਚ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਾਰਟੀ ਦੇ ਵਿਧਾਇਕਾਂ ਵਲੋਂ ਪ੍ਰਗਟਾਈ ਗਈ ਨਾਰਾਜ਼ਗੀ ਤੋਂ ਬਾਅਦ ਬੀਤੇ ਦਿਨ ਤ੍ਰਿਵੇਂਦਰ ਸਿੰਘ ਰਾਵਤ ਨ...

ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਨੇ ਦਰੜਿਆ ਮੋਟਰ ਸਾਇਕਲ ਸਵਾਰ ਕਿਸਾਨ

Tuesday, March 9 2021 06:38 AM
ਮੰਡੀ ਕਿੱਲਿਆਂਵਾਲੀ, 9 ਮਾਰਚ -ਮੰਡੀ ਕਿੱਲਿਆਂਵਾਲੀ-ਅਬੋਹਰ ਨੈਸ਼ਨਲ ਹਾਈਵੇ ’ਤੇ ਪਿੰਡ ਲੁਹਾਰਾ ਦੇ ਚੌਰਸਤੇ ’ਤੇ ਤੇਜ਼ ਰਫ਼ਤਾਰ ਵੀਡੀਓ ਕੋਚ ਬੱਸ ਵੱਲੋਂ ਦਰੜੇ ਜਾਣ ਕਰਕੇ ਮੋਟਰ ਸਾਇਕਲ ਸਵਾਰ 45 ਸਾਲਾ ਕਿਸਾਨ ਦੀ ਮੌਤ ਹੋ ਗਈ। ਘਟਨਾ ਬੀਤੀ ਰਾਤ ਸਾਢੇ 9 ਵਜੇ ਵਾਪਰੀ। ਹਾਦਸੇ ਦਾ ਸ਼ਿਕਾਰ ਕਿਸਾਨ ਸੁਰਿੰਦਰ ਸਿੰਘ ਬਰਾੜ ਖੇਤੋਂ ਪਾਣੀ ਵਗੈਰਾ ਲਗਾ ਕੇ ਪਰਤ ਰਿਹਾ ਸੀ।...

ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ

Monday, March 8 2021 06:40 AM
ਪੈਰਿਸ, 8 ਮਾਰਚ - ਫਰਾਂਸ ਦੇ ਅਰਬਪਤੀ ਕਾਰੋਬਾਰੀ ਓਲੀਵਿਅਰ ਦਸਾਲਟ ਦੀ ਇਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ। ਇਨ੍ਹਾਂ ਦੀ ਕੰਪਨੀ ਹੀ ਰਾਫੇਲ ਲੜਾਕੂ ਜਹਾਜ਼ ਬਣਾਉਂਦੀ ਹੈ। ਉਹ 69 ਸਾਲ ਦੇ ਸਨ।

ਭਾਰਤ 'ਚ ਕੋਰੋਨਾ ਦੇ ਨਵੇਂ ਕੇਸਾਂ ਵਿਚ ਵਾਧਾ, ਪਿਛਲੇ 24 ਘੰਟਿਆਂ ਵਿਚ 17,407 ਕੇਸ ਹੋਏ ਦਰਜ

Thursday, March 4 2021 07:28 AM
ਨਵੀਂ ਦਿੱਲੀ, 4 ਮਾਰਚ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 17,407 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 89 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਕੋਰੋਨਾ ਦੇ ਕੇਸਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ।

ਤਾਜ ਮਹਿਲ 'ਚ ਬੰਬ ਮਿਲਣ ਦੀ ਖ਼ਬਰ ਨਿਕਲੀ ਝੂਠੀ, ਫੋਨ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Thursday, March 4 2021 07:27 AM
ਆਗਰਾ, 4 ਮਾਰਚ- ਉੱਤਰ ਦੇ ਪ੍ਰਦੇਸ਼ ਦੇ ਆਗਰਾ 'ਚ ਸਥਿਤ ਤਾਜ ਮਹਿਲ 'ਚ ਬੰਬ ਰੱਖਣ ਦੀ ਕਾਲ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਹਾਲਾਂਕਿ ਬੰਬ ਦੀ ਖ਼ਬਰ ਝੂਠੀ ਨਿਕਲੀ ਹੈ ਅਤੇ ਪੁਲਿਸ ਨੇ ਫੋਨ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਲਾਸ਼ੀ ਤੋਂ ਬਾਅਦ ਤਾਜ ਮਹਿਲ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਤਾਜ ਮਹਿਲ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ ਸੀ। ਤਾਜ ਮਹਿਲ ਦੇ ਅੰਦਰ ਬੰਬ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਇਸ ਤੋਂ ਬਾਅਦ ਸੀ. ਆਈ. ਐਸ. ਐਫ. ਅਤੇ ਯੂ. ਪੀ. ਪੁਲਿਸ ਦੇ ਜਵਾਨਾਂ ਨੇ ਤਾਜ ਮਹਿਲ 'ਚ ਮੌਜੂਦ ਸੈਲਾਨੀਆਂ ਨੂੰ ਤੁ...

ਤਾਜ ਮਹਿਲ 'ਚ ਬੰਬ ਮਿਲਣ ਦੀ ਖ਼ਬਰ ਨਿਕਲੀ ਝੂਠੀ, ਫੋਨ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Thursday, March 4 2021 07:26 AM
ਆਗਰਾ, 4 ਮਾਰਚ- ਉੱਤਰ ਦੇ ਪ੍ਰਦੇਸ਼ ਦੇ ਆਗਰਾ 'ਚ ਸਥਿਤ ਤਾਜ ਮਹਿਲ 'ਚ ਬੰਬ ਰੱਖਣ ਦੀ ਕਾਲ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਹਾਲਾਂਕਿ ਬੰਬ ਦੀ ਖ਼ਬਰ ਝੂਠੀ ਨਿਕਲੀ ਹੈ ਅਤੇ ਪੁਲਿਸ ਨੇ ਫੋਨ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਲਾਸ਼ੀ ਤੋਂ ਬਾਅਦ ਤਾਜ ਮਹਿਲ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਤਾਜ ਮਹਿਲ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ ਸੀ। ਤਾਜ ਮਹਿਲ ਦੇ ਅੰਦਰ ਬੰਬ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਇਸ ਤੋਂ ਬਾਅਦ ਸੀ. ਆਈ. ਐਸ. ਐਫ. ਅਤੇ ਯੂ. ਪੀ. ਪੁਲਿਸ ਦੇ ਜਵਾਨਾਂ ਨੇ ਤਾਜ ਮਹਿਲ 'ਚ ਮੌਜੂਦ ਸੈਲਾਨੀਆਂ ਨੂੰ ਤੁ...

ਭੇਦਭਰੇ ਹਾਲਾਤ 'ਚ ਅੱਗ ਨਾਲ ਸੜ ਕੇ ਲੜਕੀ ਦੀ ਮੌਤ

Thursday, March 4 2021 07:25 AM
ਬੀਜਾ, 4 ਮਾਰਚ - ਅੱਜ ਸ਼ੇਰ ਸ਼ਾਹ ਸੂਰੀ ਕੌਮੀ ਮਾਰਗ 'ਤੇ ਸਥਿਤ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੀ ਪੁਲਿਸ ਚੌਕੀ ਕੋਟਾ ਤੋਂ ਕਰੀਬ 50 ਕੁ ਗਜ਼ ਦੀ ਦੂਰੀ 'ਤੇ ਇਕ ਲੜਕੀ ਦੀ ਭੇਦਭਰੇ ਹਾਲਾਤ 'ਚ ਅੱਗ ਨਾਲ ਸੜ ਕੇ ਮੌਤ ਹੋ ਜਾਣ ਦੀ ਖ਼ਬਰ ਹੈ। ਮੌਕੇ 'ਤੇ ਪੁੱਜੇ ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ ਮੱਲ੍ਹੀ ਦੇ ਦਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਖ ਵੱਖ ਤਰੀਕਿਆਂ ਨਾਲ ਹਰ ਪਹਿਲੂ ਤੋਂ ਛਾਣ-ਬੀਣ ਕਰ ਰਹੀ ਹੈ।...

ਹੁਣ ਸਮਾਰਟ ਹੋਵੇਗਾ ਗੈਸ ਸਿਲੰਡਰ ਦਾ ਲਾਕ, ਰੁਕੇਗੀ ਗੈਸ ਦੀ ਚੋਰੀ

Wednesday, March 3 2021 06:26 AM
ਮੇਰਠ : ਰਸੋਈ ਗੈਸ ਸਿਲੰਡਰ ਤੋਂ ਗੈਸ ਚੋਰੀ ਦੀਆਂ ਸ਼ਿਕਾਇਤਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕਦੀ ਦੋਸ਼ ਡਲਿਵਰੀ ਮੈਨ 'ਤੇ ਲਗਦਾ ਹੈ ਤਾਂ ਕਦੀ ਗੈਸ ਏਜੰਸੀ ਮੈਨੇਜਮੈਂਟ ਹੀ ਸ਼ੱਕ ਦੇ ਘੇਰੇ 'ਚ ਹੁੰਦੀ ਹੈ। ਦੋਵਾਂ ਹੀ ਹਾਲਾਤ 'ਚ ਨੁਕਸਾਨ ਖਪਤਕਾਰ ਦਾ ਹੀ ਹੁੰਦਾ ਹੈ। ਦੋਸ਼ਾਂ 'ਤੇ ਠੋਸ ਕਾਰਵਾਈ ਵੀ ਨਹੀਂ ਹੁੰਦੀ। ਲਿਹਾਜ਼ਾ, ਹਰ ਘਰ ਨਾਲ ਜੁੜੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਸਾਰਥਕ ਯਤਨ ਸਾਹਮਣੇ ਆਇਆ ਹੈ। ਮੇਰਠ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਾਜੀ (MIET) ਦੇ ਵਿਦਿਆਰਥੀਆਂ ਨੇ ਐਂਟੀ ਥੈਫਟ ਐੱਲਪੀਜੀ ਸਮਾਰਟ ਲਾਕ (Anti Theft Smart LPG Lock) ਤਿਆਰ...

ਲਾਪਤਾ 12 ਸਾਲਾ ਲੜਕੀ ਦੀ ਲਾਸ਼ ਬਰਾਮਦ, ਜਬਰ ਜਨਾਹ ਮਗਰੋਂ ਹੱਤਿਆ ਦਾ ਖ਼ਦਸ਼ਾ

Wednesday, March 3 2021 06:23 AM
ਬੁਲੰਦਸ਼ਹਿਰ, 3 ਮਾਰਚ - ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ 12 ਸਾਲ ਦੀ ਲੜਕੀ ਪਿਛਲੇ 6 ਦਿਨਾਂ ਤੋਂ ਲਾਪਤਾ ਸੀ। ਅੱਜ ਉਸ ਦੀ ਲਾਸ਼ ਇਕ ਟੋਏ ਵਿਚ ਦਫ਼ਨਾਈ ਹੋਈ ਹਾਲਤ ਵਿਚ ਮਿਲੀ। ਇਸ ਘਟਨਾ ਨੇ ਉਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ’ਤੇ ਇਕ ਵਾਰ ਫਿਰ ਪ੍ਰਸ਼ਨ ਚਿੰਨ੍ਹ ਖੜੇ ਕਰ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਹੋਵੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।...

ਭਾਜਪਾ ਸੰਸਦ ਮੈਂਬਰ ਦੇ ਬੇਟੇ ਨੂੰ ਮਾਰੀ ਗੋਲੀ

Wednesday, March 3 2021 06:22 AM
ਲਖਨਊ, 3 ਮਾਰਚ - ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਮਡਿਆਂਵ ਛਠਾ ਮੀਲ ਦੇ ਕੋਲ ਮੰਗਲਵਾਰ ਦੇਰ ਰਾਤ ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਤੇ ਵਿਧਾਇਕ ਜੈ ਦੇਵੀ ਦੇ ਬੇਟੇ ਆਯੂਸ਼ ਕਿਸ਼ੋਰ ਨੂੰ ਬਾਈਕ ਸਵਾਰਾਂ ਨੇ ਗੋਲੀ ਮਾਰ ਦਿੱਤੀ। ਵਾਰਦਾਤ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਇਸ ਮਾਮਲੇ ਵਿਚ ਆਯੂਸ਼ ਦੇ ਸਾਲੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ।...

ਭਾਰਤ ਵਿਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ ਵਿਚ ਹੋਈਆਂ 98 ਮੌਤਾਂ

Wednesday, March 3 2021 06:22 AM
ਨਵੀਂ ਦਿੱਲੀ, 3 ਮਾਰਚ - ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ ਕੋਰੋਨਾ ਦੇ 14,989 ਨਵੇਂ ਆਏ ਹਨ। 13 ਹਜ਼ਾਰ 123 ਡਿਸਚਾਰਜ ਹੋਏ ਹਨ ਅਤੇ 98 ਮੌਤਾਂ ਰਜਿਸਟਰ ਕੀਤੀਆਂ ਗਈਆਂ ਹਨ।

ਕੋਰੋਨਾ ਵੈਕਸੀਨ ਦੂਸਰਾ ਪੜਾਅ : 4 ਲੱਖ ਤੋਂ ਵੱਧ ਲੋਕਾਂ ਨੂੰ ਦਿੱਤੀ ਗਈ ਪਹਿਲੀ ਡੋਜ਼, ਅੱਜ ਸਿਹਤ ਮੰਤਰੀ ਲਗਵਾਉਣਗੇ ਵੈਕਸੀਨ

Tuesday, March 2 2021 06:51 AM
ਨਵੀਂ ਦਿੱਲੀ, 2 ਮਾਰਚ - ਭਾਰਤ ’ਚ ਕੋਰੋਨਾ ਵਾਇਰਸ ਟੀਕਾਕਰਨ ਦਾ ਦੂਸਰਾ ਪੜਾਅ ਸੋਮਵਾਰ ਨੂੰ ਸ਼ੁਰੂ ਹੋ ਗਿਆ। ਪਹਿਲੇ ਦਿਨ ਪੀ.ਐਮ. ਮੋਦੀ ਨੇ ਟੀਕਾ ਲਗਵਾਇਆ। ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਕੋਰੋਨਾ ਦਾ ਟੀਕਾ ਲਗਵਾਉਣਗੇ। ਵੈਕਸੀਨ ਦੇ ਪਹਿਲੇ ਦਿਨ ਹੀ ਦੇਸ਼ ਦੇ 4 ਲੱਖ 27 ਹਜ਼ਾਰ 72 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ।...

E-Paper

Calendar

Videos