News: ਦੇਸ਼

ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਬਰਫਬਾਰੀ

Monday, March 22 2021 06:54 AM
ਹਿਮਾਚਲ ਪ੍ਰਦੇਸ਼, 22 ਮਾਰਚ - ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਤਾਜ਼ਾ ਬਰਫਬਾਰੀ ਹੋਣ ਕਾਰਨ ਲਾਹੌਲ-ਸਪੀਤੀ ਦਾ ਖੰਗਸਰ ਪਿੰਡ ਬਰਫ ਵਿਚ ਢਕਿਆ ਹੋਇਆ ਵੇਖਿਆ ਗਿਆ |

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਵਲੋਂ ਸ਼੍ਰੀ ਜਗਨਨਾਥ ਧਾਮ ਦੇ ਵਿਕਾਸ ਲਈ 1 ਲੱਖ ਰੁਪਏ ਦਾ ਯੋਗਦਾਨ

Monday, March 22 2021 06:52 AM
ਨਵੀਂ ਦਿੱਲੀ, 22 ਮਾਰਚ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਨੇ ਸ਼੍ਰੀ ਜਗਨਨਾਥ ਧਾਮ ਦੇ ਵਿਕਾਸ ਲਈ 1 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ ।

ਵਾਹਨ ਚਾਲਕਾਂ ਲਈ ਸਭ ਤੋਂ ਖਤਰਨਾਕ ਸੜਕਾਂ ਦੇ ਮਾਮਲੇ ’ਚ ਭਾਰਤ ਚੌਥੇ ਸਥਾਨ ’ਤੇ

Friday, March 19 2021 07:32 AM
ਜੋਹੈੱਨਸਬਰਗ, 19 ਮਾਰਚ ਦੱਖਣੀ ਅਫਰੀਕਾ ਦੀਆ ਸੜਕਾਂ ਦੁਨੀਆਂ ਵਿੱਚ ਵਾਹਨ ਚਾਲਕਾਂ ਲਈ ਸਭ ਤੋਂ ਖਤਰਨਾਕ ਹਨ ਤੇ ਇਸ ਮਾਮਲੇ ਵਿੱਚ ਭਾਰਤ ਦਾ ਸਥਾਨ ਚੌਥਾ ਹੈ। ਇਹ ਅਧਿਐਨ ਅੰਤਰਰਾਸ਼ਟਰੀ ਡਰਾਈਵਰ ਸਿਖਲਾਈ ਕੰਪਨੀ 'ਜੁਤੋਬੀ' ਨੇ ਕੀਤਾ ਹੈ। ਇਸ ਅਧਿਐਨ ਵਿਚ ਕੁੱਲ 56 ਦੇਸ਼ ਸ਼ਾਮਲ ਕੀਤੇ ਗਏ ਸਨ ਅਤੇ ਡਰਾਈਵਿੰਗ ਦੇ ਪੱਖ ਤੋਂਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ਵਿਚ ਦੱਖਣੀ ਅਫਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਥਾਈਲੈਂਡ ਅਤੇ ਤੀਜੇ ਸਥਾਨ ’ਤੇ ਅਮਰੀਕਾ ਹੈ। ਅਧਿਐਨ ਮੁਤਾਬਕ ਸਭ ਤੋਂ ਸਰੱਖਿਅਤ ਸੜਕਾਂ ਨਾਰਵੇ ਦੀਆਂ ਹਨ ਤੇ ਉਸ ਤੋਂ ਬਾਅਦ ਜਪਾਨ ਤੇ ਤੀਜੇ ਨੰਬਰ ’ਤੇ ਸਵ...

ਬਿਹਾਰ 'ਚ 70 ਸਾਲਾ ਵਿਅਕਤੀ ਵਲੋਂ ਬੱਚੀ ਨਾਲ ਜਬਰ ਜਨਾਹ

Friday, March 19 2021 07:31 AM
ਪਟਨਾ, 19 ਮਾਰਚ - ਬਿਹਾਰ ਦੇ ਹਾਜੀਪੁਰ 'ਚ ਬੀਤੇ ਕੱਲ੍ਹ ਇਕ 70 ਸਾਲਾ ਬਜ਼ੁਰਗ ਵਿਅਕਤੀ ਵਲੋਂ ਇਕ 5 ਸਾਲਾ ਮਾਸੂਮ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ ਹੈ। ਬੱਚੀ ਦੀ ਜਾਂਚ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ।

ਅੱਜ ਮਨਾਈ ਜਾ ਰਹੀ ਸੀ.ਆਰ.ਪੀ.ਐਫ ਦੀ 82ਵੀਂ ਵਰ੍ਹੇਗੰਢ

Friday, March 19 2021 07:27 AM
ਗੁਰੂਗਰਾਮ, 19 ਮਾਰਚ - ਅੱਜ ਦੇਸ਼ 'ਚ ਸੀਆਰਪੀਐਫ ਦੀ 82ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਪਰੇਡ ਦੇ ਵਿਚ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਹਿੱਸਾ ਲਿਆ | ਉੱਥੇ ਹੀ ਦੂਜੇ ਪਾਸੇ ਸੀਆਰਪੀਐਫ ਦੇ ਡੀਜੀ ਨੇ ਦੱਸਿਆ ਕਿ ਸੀਆਰਪੀਐਫ ਇਸ ਮੌਕੇ 'ਤੇ ਦੇਸ਼ 'ਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ | ਡੀਜੀ ਨੇ ਦੱਸਿਆ ਕਿ ਅੱਜ ਫੋਰਸ ਕੋਲ 247 ਬਟਾਲੀਅਨ ਹਨ ਅਤੇ ਸੀਆਰਪੀਐਫ 3,25,000 ਦੀ ਫੋਰਸ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਦੇਸ਼ ਵਿਚ , ਚੋਣਾਂ ਜਾਂ ਕਿਸੇ ਹੋਰ ਕਿਸਮ ਦੀ ਡਿਊਟੀ ਹੋਵੇ ਉਸ ਵਿਚ ਸੀਆਰਪੀਐਫ ਦੀ ਲੋੜ ਹੁੰਦੀ ਹੈ...

ਕਿਸਾਨਾਂ ਲਈ ਜ਼ਰੂਰੀ ਖਬਰ, ਪੀਐਮ ਕਿਸਾਨ ਯੋਜਨਾ ਤਹਿਤ ਸਰਕਾਰ ਵੱਲੋਂ ਵੱਡਾ ਐਲਾਨ

Thursday, March 18 2021 07:00 AM
ਨਵੀਂ ਦਿੱਲੀ, 18 ਮਾਰਚ - ਜੇ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਇਸ ਸਕੀਮ ਦਾ ਲਾਭ ਲੈਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ ਸਰਕਾਰ ਕੋਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਦਿੱਤੀ ਗਈ ਰਕਮ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪਹਿਲਾਂ ਵਾਂਗ ਕਿਸਾਨ ਪਰਿਵਾਰਾਂ ਨੂੰ 6,000 ਰੁਪਏ ਪ੍ਰਤੀ ਸਾਲ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਪ੍ਰਧਾਨ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਦ...

ਕੋਰੋਨਾ ਕਾਰਨ ਅਹਿਮਦਾਬਾਦ, ਨੋਇਡਾ ਤੇ ਗਾਜ਼ੀਆਬਾਦ 'ਚ ਪਾਬੰਦੀਆਂ ਹੋਈਆਂ ਸਖ਼ਤ

Thursday, March 18 2021 06:49 AM
ਅਹਿਮਦਾਬਾਦ, 18 ਮਾਰਚ - ਦੇਸ਼ ਵਿਚ ਵਧੇ ਕੋਰੋਨਾ ਦੇ ਕੇਸਾਂ ਕਾਰਨ ਗੁਜਰਾਤ ਦੇ ਅਹਿਮਦਾਬਾਦ 'ਚ ਅੱਜ ਜਿਮ, ਸਪੋਰਟਸ ਕਲੱਬ, ਗੇਮਿੰਗ ਜੋਨ ਇਕ ਵਾਰ ਫਿਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸੇ ਤਰ੍ਹਾਂ ਦਿੱਲੀ ਨੇੜਲੇ ਨੋਇਡਾ ਤੇ ਗਾਜ਼ੀਆਬਾਦ ਵਿਚ 30 ਅਪ੍ਰੈਲ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਗੀਤਾ-ਬਬੀਤਾ ਫੋਗਟ ਦੀ ਭੈਣ ਵਲੋਂ ਖ਼ੁਦਕੁਸ਼ੀ

Thursday, March 18 2021 06:48 AM
ਨਵੀਂ ਦਿੱਲੀ, 18 ਮਾਰਚ - ਮਹਿਲਾ ਪਹਿਲਵਾਨ ਗੀਤਾ ਤੇ ਬਬੀਤਾ ਫੋਗਟ ਦੀ ਰਿਸ਼ਤੇ ਵਿਚ ਲੱਗਦੀ ਭੈਣ ਰਿਤਿਕਾ ਫੋਗਟ ਨੇ ਕੁਸ਼ਤੀ ਦਾ ਮੈਚ ਹਾਰਨ ਮਗਰੋਂ ਖੁਦਕੁਸ਼ੀ ਕਰ ਲਈ ਹੈ। ਰਿਤਿਕਾ ਸੂਬਾ ਪੱਧਰੀ ਸਬ ਜੂਨੀਅਰ ਮੁਕਾਬਲਿਆਂ ਵਿਚ ਹਿੱਸਾ ਲੈ ਰਹੀ ਸੀ, ਜੋ ਲੋਹਗੜ੍ਹ ਸਟੇਡੀਅਮ ਭਰਤਪੁਰ ਵਿਖੇ ਹੋ ਰਿਹਾ ਸੀ।

ਦੇਸ਼ 'ਚ ਕੋਰੋਨਾ ਨੇ ਇੱਕ ਵਾਰ ਫਿਰ ਫੜੀ ਤੇਜ ਰਫ਼ਤਾਰ, 24 ਘੰਟਿਆਂ 'ਚ ਤੇਜ਼ੀ ਨਾਲ ਵਧਿਆ ਅੰਕੜਾ

Thursday, March 18 2021 06:46 AM
ਨਵੀਂ ਦਿੱਲੀ, 18 ਮਾਰਚ - ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਇੱਕ ਵਾਰ ਫਿਰ ਹੜਕੰਪ ਮੱਚ ਚੁੱਕਾ ਹੈ | ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਕੜਾ ਤੇਜੀ ਨਾਲ ਵਧਿਆ ਹੈ | ਦੱਸਣਾ ਬਣਦਾ ਹੈ ਕਿ ਦੇਸ਼ ਵਿਚ 35,871 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਸਖ਼ਤੀ ਹੋਰ ਵਧਾ ਦਿੱਤੀ ਗਈ ਹੈ | ਇਸਦੇ ਨਾਲ 17,741 ਲੋਕ ਸਿਹਤਮੰਦ ਵੀ ਹੋਏ ਹਨ ਅਤੇ ਆਪਣੇ ਘਰਾਂ ਨੂੰ ਵਾਪਿਸ ਗਏ ਹਨ | ਕੋਰੋਨਾ ਵਾਇਰਸ ਦੇ ਚਲਦੇ 24 ਘੰਟਿਆਂ 'ਚ 172 ਲੋਕ ਆਪਣੀ ਜਾਨ ਗਵਾ ਚੁੱਕੇ ਹਨ, ਇਹ ਸਾਰੇ ਅੰਕੜੇ ਕੇਂਦਰੀ ...

ਅਪ੍ਰੈਲ ਦੇ ਅੰਤ 'ਚ ਭਾਰਤ ਆਉਣਗੇ ਬੋਰਿਸ ਜੋਹਨਸਨ

Tuesday, March 16 2021 07:20 AM
ਲੰਡਨ, 16 ਮਾਰਚ - ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਅਪ੍ਰੈਲ ਦੇ ਆਖੀਰ ਵਿਚ ਭਾਰਤ ਦਾ ਦੌਰਾ ਕਰਨਗੇ। ਬਰਤਾਨੀਆ ਦੇ ਯੂਰਪੀਅਨ ਯੂਨੀਅਨ ਤੋਂ ਬਾਹਰ ਆਉਣ ਤੋਂ ਬਾਅਦ ਬੋਰਿਸ ਜੋਹਨਸਨ ਦੀ ਇਹ ਪਹਿਲੀ ਵੱਡੀ ਅੰਤਰਰਾਸ਼ਟਰੀ ਯਾਤਰਾ ਹੋਵੇਗੀ।

ਫ਼ੌਜ ਭਰਤੀ ਘੋਟਾਲਾ : ਸੀ.ਬੀ.ਆਈ. ਨੇ 5 ਲੈਫ਼ਟੀਨੈਂਟ ਕਰਨਲ, ਦੋ ਮੇਜਰ ਸਮੇਤ 23 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ

Tuesday, March 16 2021 07:18 AM
ਨਵੀਂ ਦਿੱਲੀ, 16 ਮਾਰਚ - ਸੀ.ਬੀ.ਆਈ. ਨੇ ਸੇਵਾ ਚੋਣ ਬੋਰਡ ਕੇਂਦਰਾਂ ਰਾਹੀਂ ਫ਼ੌਜ ਵਿਚ ਅਫ਼ਸਰਾਂ ਦੀਆਂ ਭਰਤੀਆਂ ਵਿਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ 23 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚ 17 ਫ਼ੌਜ ਦੇ ਕਰਮਚਾਰੀ ਸ਼ਾਮਲ ਹਨ। ਜਿਨ੍ਹਾਂ ਵਿਚ 5 ਲੈਫ਼ਟੀਨੈਂਟ ਕਰਨਲ ਰੈਂਕ ਦੇ ਅਫ਼ਸਰ, ਦੋ ਮੇਜਰ, ਮੇਜਰ ਦਾ ਇਕ ਰਿਸ਼ਤੇਦਾਰ, ਪਤਨੀ ਸਮੇਤ ਕੁੱਝ ਨਾਇਬ ਸੂਬੇਦਾਰ, ਹਵਲਦਾਰ ਤੇ ਸਿਪਾਹੀ ਰੈਂਕ ਦੇ ਕਰਮਚਾਰੀ ਸ਼ਾਮਲ ਹਨ। ਇਨ੍ਹਾਂ ਖਿਲਾਫ ਰਿਸ਼ਵਤ ਲੈਣ ਤੇ ਦਿਵਾਉਣ ਦੇ ਗੰਭੀਰ ਦੋਸ਼ ਹਨ।...

ਦੇਸ਼ ਵਿਚ 24 ਘੰਟਿਆਂ 'ਚ ਮਿਲੇ 24492 ਨਵੇਂ ਕੋਰੋਨਾ ਕੇਸ

Tuesday, March 16 2021 07:16 AM
ਨਵੀਂ ਦਿੱਲੀ, 16 ਮਾਰਚ - ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 24 ਹਜ਼ਾਰ 492 ਨਵੇਂ ਕੇਸ ਦਰਜ ਕੀਤੇ ਹਨ ਅਤੇ 131 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਇਕ ਕਰੋੜ 14 ਲੱਖ 9 ਹਜ਼ਾਰ 831 ਤੱਕ ਪਹੁੰਚ ਗਈ ਹੈ। ਹੁਣ ਤੱਕ ਇਕ ਲੱਖ 58 ਹਜ਼ਾਰ 856 ਲੋਕਾਂ ਦੀ ਮੌਤ ਹੋਈ ਹੈ।...

ਅਮਰੀਕਾ ਦੇ ਰੱਖਿਆ ਮੰਤਰੀ ਭਾਰਤ ਦਾ ਕਰਨਗੇ ਦੌਰਾ

Monday, March 15 2021 06:47 AM
ਵਾਸ਼ਿੰਗਟਨ, 15 ਮਾਰਚ - ਅਮਰੀਕਾ ਵਿਚ ਭਾਰਤ ਦੇ ਰਾਜਦੂਤ ਟੀ.ਐਸ. ਸੰਧੂ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਾਈਡਨ ਦੀ ਕੈਬਨਿਟ 'ਚ ਰੱਖਿਆ ਮੰਤਰੀ ਲਾਇਡ ਅਸਟਿਨ ਪਹਿਲੇ ਸੀਨੀਅਰ ਕੈਬਨਿਟ ਮੰਤਰੀ ਹੋਣਗੇ ਜੋ ਭਾਰਤ ਦਾ ਦੌਰਾ ਕਰਨ ਜਾ ਰਹੇ ਹਨ। ਟੀ.ਐਸ. ਸੰਧੂ ਨੇ ਕਿਹਾ ਕਿ ਇਹ ਦੌਰਾ ਭਾਰਤ ਤੇ ਅਮਰੀਕਾ ਵਿਚਕਾਰ ਦੁਵੱਲੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ।...

ਭਾਰਤ ਵਿਚ ਕੋਵਿਡ19 ਦੇ ਕੇਸਾਂ 'ਚ 3.8 ਫ਼ੀਸਦੀ ਵਾਧਾ

Monday, March 15 2021 06:45 AM
ਨਵੀਂ ਦਿੱਲੀ, 15 ਮਾਰਚ - ਭਾਰਤ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਦਾ ਗਰਾਫ਼ ਇਕ ਵਾਰ ਫਿਰ ਤੇਜ਼ੀ ਫੜਦਾ ਜਾ ਰਿਹਾ ਹੈ। ਦੇਸ਼ ਵਿਚ ਨਵੇਂ ਕੋਵਿਡ19 ਕੇਸਾਂ ਵਿਚ 3.8 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26 ਹਜ਼ਾਰ 291 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 118 ਲੋਕਾਂ ਦੀ ਜਾਨ ਚਲੀ ਗਈ ਹੈ।...

ਰਾਜਸਥਾਨ: ਬੱਸ ਅਤੇ ਟ੍ਰੇਲਰ ਟਰੱਕ ਵਿਚਾਲੇ ਟੱਕਰ, 5 ਮੌਤਾਂ

Saturday, March 13 2021 06:54 AM
ਰਾਜਸਥਾਨ: ਜੋਧਪੁਰ ਜ਼ਿਲੇ ਦੇ ਬਾਪ ਵਿਚ ਨੈਸ਼ਨਲ ਹਾਈਵੇਅ 11 'ਤੇ ਬੱਸ ਅਤੇ ਟ੍ਰੇਲਰ ਟਰੱਕ ਵਿਚਾਲੇ ਹੋਈ ਟੱਕਰ ਵਿਚ 5 ਲੋਕਾਂ ਦੀ ਮੌਤ ਹੋ ਗਈ।

E-Paper

Calendar

Videos