Arash Info Corporation

ਅਵਨੀਤ ਨੇ ਜਿੱਤਿਆ ‘ਮਿਸਟਰ ਪੰਜਾਬ’ ਦਾ ਖਿਤਾਬ

19

November

2018

ਮੁਹਾਲੀ, ਇਥੋਂ ਦੇ ਫੇਜ਼-8 ਸਥਿਤ ਦਸਹਿਰਾ ਗਰਾਊਂਡ ਦੇ ਲਾਗੇ ਫੁੱਟਬਾਲ ਮੈਦਾਨ ਵਿਚ ਬੀਤੇ ਦਿਨ ਪੰਜਾਬੀ ਰਿਐਲਿਟੀ ਸ਼ੋਅ ‘ਮਿਸਟਰ ਪੰਜਾਬ’ ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਚੰਡੀਗੜ੍ਹ ਦੇ ਅਵਨੀਤ ਸਿੰਘ ਨੇ ‘ਮਿਸਟਰ ਪੰਜਾਬ’ ਦਾ ਖਿਤਾਬ ਜਿੱਤਿਆ। ਉਸ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ। ਇਸ ਮੁਕਾਬਲੇ ਦਾ ਫਸਟ ਰਨਰ-ਅੱਪ ਅੰਮ੍ਰਿਤਸਰ ਦਾ ਬਬਲਬੀਰ ਸਿੰਘ ਰਿਹਾ, ਜਿਸ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਮੁਕਾਬਲੇ ਦਾ ਸੈਕਿੰਡ ਰਨਰ-ਅੱਪ ਮਾਛੀਪੁਰ ਪਿੰਡ ਦਾ ਖੁਸ਼ਪ੍ਰੀਤ ਸਿੰਘ ਰਿਹਾ, ਜਿਸ ਨੂੰ 35 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸਤਿੰਦਰ ਸੱਤੀ ਨੇ ਨਿਭਾਈ ਅਤੇ ਗਾਇਕ ਨਿੰਜਾ, ਰਾਜਵੀਰ ਜਵੰਧਾ, ਜੌਰਡਨ ਸੰਧੂ, ਜੈਨੀ ਜੌਹਲ, ਗੁਰਕੀਰਤ ਰਾਏ, ਗੁਰਮੰਤਰ ਨੇ ਸਮਾਗਮ ਦੌਰਾਨ ਆਪਣੇ ਫਨ ਦਾ ਮੁਜ਼ਾਹਰਾ ਕਰ ਕੇ ਸਰੋਤਿਆਂ ਨੂੰ ਕੀਲਿਆ। ਇਸ ਦੌਰਾਨ ਜੱਜਾਂ ਦੀ ਭੂਮਿਕਾ ਸਰਗੁਨ ਮਹਿਤਾ, ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਨੇ ਨਿਭਾਈ। ਸਮਾਗਮ ਦੌਰਾਨ ਪੀਟੀਸੀ ਨੈੱਟਵਰਕ ਦੇ ਆਗੂ ਰਬਿੰਦਰ ਨਾਰਾਇਣ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।

E-Paper

Calendar

Videos