News: ਪੰਜਾਬ

ਬੁੱਢੇ ਨਾਲੇ ਦੇ ਪ੍ਰਦੂਸ਼ਣ ਨੇ ਪੰਜਾਬ ਸਰਕਾਰ ਲਈ ਮੁਸੀਬਤ ਖੜ੍ਹੀ ਕੀਤੀ

Friday, November 16 2018 06:44 AM
ਲੁਧਿਆਣਾ, ਸਾਲਾਂ ਤੋਂ ਲੁਧਿਆਣਾ ਵਿੱਚ ਚੋਣਾਂ ਦੌਰਾਨ ਹਮੇਸ਼ਾ ਵੱਡਾ ਸਿਆਸੀ ਮੁੱਦਾ ਰਹਿਣ ਵਾਲੇ ਬੁੱਢੇ ਨਾਲੇ ਨੇ ਆਖ਼ਰਕਾਰ ਪੰਜਾਬ ਸਰਕਾਰ ਨੂੰ ਬਿਪਤਾ ਵਿਚ ਪਾ ਦਿੱਤਾ। ਬੁੱਢੇ ਨਾਲੇ ਤੋਂ ਸਤਲੁਜ ਵਿੱਚ ਡਿੱਗਦੇ ਪ੍ਰਦੂਸ਼ਣ ਵਾਲੇ ਪਾਣੀ ਕਾਰਨ ਐੱਨਜੀਟੀ ਨੇ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ। ਇਹੀ ਨਹੀਂ ਨਾਲ ਹੀ ਇਸ ਦਾ ਹੱਲ ਕੱਢਣ ਲਈ ਵੀ ਸਰਕਾਰ ਨੂੰ ਹੁਕਮ ਜਾਰੀ ਕੀਤੇ ਹਨ। ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਇਹ ਨਹੀਂ ਕਿ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਉਪਰਾਲੇ ਨਹੀਂ ਕੀਤੇ ਗਏ ਪਰ ਜਿਸ ਵੀ ਸਰਕਾਰ ਨੇ ਇਹ ਉਪਰਾਲੇ ਕੀਤੇ, ਉਹ ਅੱਧ ...

ਇਨੋਵਾ ਗੱਡੀ ਖੋਹਣ ਦੇ ਮਾਮਲੇ ਵਿੱਚ ਦੂਜੇ ਦਿਨ ਵੀ ਪੁਲੀਸ ਦੇ ਹੱਥ ਖਾਲੀ

Friday, November 16 2018 06:44 AM
ਪਠਾਨਕੋਟ, ਜੰਮੂ ਦੇ ਰੇਲਵੇ ਸਟੇਸ਼ਨ ਤੋਂ ਕਿਰਾਏ ’ਤੇ ਲਈ ਇਨੋਵਾ ਗੱਡੀ ਨੂੰ ਕੌਮੀ ਸ਼ਾਹ-ਮਾਰਗ ਉੱਤੇ ਮਾਧੋਪੁਰ ਨੇੜੇ ਡਰਾਈਵਰ ਕੋਲੋਂ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿੱਚ ਦੂਸਰੇ ਦਿਨ ਵੀ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਸ਼ੱਕੀ ਵਿਅਕਤੀਆਂ ਅਤੇ ਇਨੋਵਾ ਕਾਰ ਦਾ ਕੋਈ ਵੀ ਸੁਰਾਗ ਨਹੀਂ ਲਗਾ ਸਕੀ। ਦੂਸਰੇ ਪਾਸੇ ਇੰਟੈਲੀਜੈਂਸੀ ਦੇ ਡੀਜੀਪੀ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਜੈਸ਼-ਏ-ਮੁਹੰਮਦ ਜਥੇਬੰਦੀ ਦੇ ਛੇ-ਸੱਤ ਦਹਿਸ਼ਤਪਸੰਦ ਪਾਕਿਸਤਾਨ ਦੀ ਤਰਫੋਂ ਭਾਰਤ ਅੰਦਰ ਦਾਖ਼ਲ ਹੋ ਗਏ ਹਨ ਜੋ ਕਿ ਦਿੱਲੀ ਨੂੰ ਜਾਣਾ ਚਾਹੁੰਦੇ ਹਨ। ਇਹ ਦਹ...

ਕੈਪਟਨ ਵੱਲੋਂ ਰਾਹੁਲ ਨਾਲ ਮੁਲਾਕਾਤ

Friday, November 16 2018 06:43 AM
ਨਵੀਂ ਦਿੱਲੀ, ਪੰਜਾਬ ਕੈਬਨਿਟ ਵਿਚ ਵਾਧੇ ਸਮੇਤ ਸੂਬੇ ਦੀ ਕਾਂਗਰਸ ਪਾਰਟੀ ਨਾਲ ਜੁੜੇ ਮੁੱਦੇ ਪੰਜ ਰਾਜਾਂ ਦੀਆਂ ਚੋਣਾਂ ਮਗਰੋਂ ਹੀ ਹਾਈ ਕਮਾਂਡ ਨਾਲ ਵਿਚਾਰੇ ਜਾਣਗੇ ਤੇ ਚੋਣ ਨਤੀਜਿਆਂ ਮਗਰੋਂ ਹੀ ਕੋਈ ਤਬਦੀਲੀ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੁਲ ਕਾਂਗਰਸ ਦੇ ਸਕੱਤਰ ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ ਗਈ। ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਰਾਹੁਲ ਗਾਂਧੀ ਨੇ ਪੰਜਾਬ ਦੇ ਆਗ...

ਗੁਲਾਬਗੜ੍ਹ ਦੀ ਧੀ ਦੇ ਘਰ ਮਹਿਕਿਆ ਦੀਵਾਲੀ ਬੰਪਰ

Friday, November 16 2018 06:43 AM
ਬਠਿੰਡਾ, ਪਿੰਡ ਗੁਲਾਬਗੜ੍ਹ ਦੇ ਇੱਕ ਗਰੀਬ ਘਰ ਵਿੱਚ ਵੱਜੀ ਫੋਨ ਦੀ ਘੰਟੀ ਨੇ ਪਲਾਂ ਵਿਚ ਹੀ ਘਰ ਦੀ ਕਾਇਆ ਪਲਟ ਦਿੱਤੀ ਹੈ। ਬਠਿੰਡਾ ਦੇ ਐਸ.ਐਸ.ਪੀ ਦਫ਼ਤਰ ਵਿੱਚ ਤਾਇਨਾਤ ਹੋਮਗਾਰਡ ਜਵਾਨ ਪਰਮਜੀਤ ਸਿੰਘ ਨੂੰ ਚਿੱਤ ਚੇਤਾ ਵੀ ਨਹੀ ਸੀ ਕਿ ਘਰ ਵਿੱਚ ਡੇਢ ਕਰੋੜ ਦੀ ਲਕਸ਼ਮੀ ਚਾਨਣਾ ਕਰਨ ਵਾਲੀ ਹੈ। ਪਰਮਜੀਤ ਮੰਨਦਾ ਹੈ ਕਿ ਲੜਕੀਆਂ ਨੂੰ ਹਮੇਸ਼ਾਂ ਬੋਝ ਮੰਨਣ ਵਾਲੇ ਮਾਪਿਆਂ ਵਿੱਚੋਂ ਉਹ ਵੀ ਇੱਕ ਸੀ, ਜਦੋਂ ਘੱਟ ਤਨਖਾਹ ਕਾਰਨ 4 ਬੱਚੇ ਪੜ੍ਹਾਈ ਲਈ ਫੀਸ ਮੰਗਦੇ ਤਾਂ ਮਨ ਉਦਾਸ ਹੋ ਜਾਂਦਾ। ਧੀ ਦੇ ਵੱਡੇ ਭਾਗਾਂ ਨਾਲ ਅਧਰੰਗ ਪੀੜਤ ਮੇਰੀ ਮਾਂ ਨੂੰ ਵਰ੍ਹਿਆਂ ਬਾਅਦ ਖ਼ੁਸ਼ੀ ਮਿਲ...

ਖੰਨਾ ਪੁਲੀਸ ਵੱਲੋਂ 4 ਕਿਲੋ ਹੈਰੋਇਨ ਬਰਾਮਦ; ਔਰਤ ਸਣੇ ਦੋ ਗ੍ਰਿਫ਼ਤਾਰ

Thursday, November 15 2018 06:34 AM
ਖੰਨਾ, ਖੰਨਾ ਪੁਲੀਸ ਨੇ 4 ਕਿਲੋ ਹੈਰੋਇਨ ਸਮੇਤ ਇਕ ਔਰਤ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 20 ਕਰੋੜ ਰੁਪਏ ਤੋਂ ਵੱਧ ਹੈ। ਅੱਜ ਇੱਥੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਧਰੁਵ ਦਾਹੀਆ ਨੇ ਦੱਸਿਆ ਕਿ ਇੰਸਪੈਕਟਰ ਮਨਜੀਤ ਸਿੰਘ, ਇੰਸਪੈਕਟਰ ਰਜਨੀਸ਼ ਕੁਮਾਰ ਤੇ ਸੁਖਵੀਰ ਸਿੰਘ ਦੀ ਪੁਲੀਸ ਪਾਰਟੀ ਪ੍ਰਿਸਟਾਈਨ ਮਾਲ ਨੇੜੇ ਨਾਕੇ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਕਿ ਗੋਬਿੰਦਗੜ੍ਹ ਵੱਲੋਂ ਆ ਰਹੀ ਇਕ ਕਾਰ ਪੁਲੀਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੀ, ਜਿਸ ਨੂੰ ਪੁਲੀਸ ਰੋਕ ਲਿਆ ਤੇ ਸ਼ੱਕ ਦੇ ਆਧਾਰ ’ਤੇ ਕ...

ਸੁਖਬੀਰ ਦਾ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋਣਾ ਤੈਅ: ਜਾਖੜ

Thursday, November 15 2018 06:33 AM
ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਗੋਬਿੰਦ ਸਿੰਘ ਲੌਂਗੋਵਾਲ ਬਾਦਲ ਪਰਿਵਾਰ ਦੇ ਲਿਫਾਫੇ ਵਿਚ ਨਿਕਲਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਖ਼ਰੀ ਪ੍ਰਧਾਨ ਹਨ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਲੋਕ ਜਾਗਰੂਕ ਹੋ ਰਹੇ ਹਨ ਤੇ ਟਕਸਾਲੀ ਆਗੂਆਂ ਨੇ ਆਵਾਜ਼ ਬੁਲੰਦ ਕੀਤੀ ਹੈ, ਭਵਿੱਖ ਵਿਚ ਲੋਕਾਂ ਦੀ ਪਸੰਦ ਦੇ ਆਗੂ ਹੀ ਐੱਸਜੀਪੀਸੀ ਦੇ ਪ੍ਰਧਾਨ ਬਣਿਆ ਕਰਨਗੇ। ਉਨ੍ਹਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਪੰਥ ਵਿਰੋਧੀ ਬੱਜਰ ਗ਼ਲਤੀਆਂ ਕਾਰਨ ਉਨ੍ਹਾਂ ਦਾ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋਣਾ ਯਕੀਨੀ ਹੈ...

ਚੇਅਰਮੈਨੀਆਂ ਤੇ ਹੋਰ ਮਸਲਿਆਂ ਬਾਰੇ ਕੈਪਟਨ-ਰਾਹੁਲ ਮੁਲਾਕਾਤ ਅੱਜ

Thursday, November 15 2018 06:33 AM
ਚੰਡੀਗੜ੍ਹ, ਕੈਪਟਨ ਸਰਕਾਰ ਦਸ ਦੇ ਕਰੀਬ ਸੀਨੀਅਰ ਵਿਧਾਇਕਾਂ ਨੂੰ ਬੋਰਡਾਂ ਅਤੇ ਨਿਗਮਾਂ ਦੀਆਂ ਚੇਅਰਮੈਨੀਆਂ ਨਾਲ ਨਿਵਾਜਣ ਲਈ ਤਿਆਰ ਹੈ ਤਾਂ ਕਿ ਉਨ੍ਹਾਂ ਨੂੰ ਸ਼ਾਂਤ ਕੀਤਾ ਜਾ ਸਕੇ। ਇਸ ਸਿਲਸਿਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਭਲਕੇ ਦੁਪਹਿਰੇ ਮੀਟਿੰਗ ਹੋਣ ਦੀ ਸੰਭਾਵਨਾ ਹੈ। ਮੀਟਿੰਗ ਦੌਰਾਨ ਸੰਭਾਵੀ ਚੇਅਰਮੈਨਾਂ ਦੇ ਨਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਪਾਰਟੀ ਹਾਈ ਕਮਾਂਡ ਨੇ ਇਸ ਮੀਟਿੰਗ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਦਿੱਲੀ ਸੱਦ ਲਿਆ ਹੈ। ਮੀਟਿੰਗ ਵਿੱਚ ਪੰਜਾਬ ਮਾਮਲਿਆਂ...

ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਤਲਬ ਕਰਨ ਦੀ ਮੰਗ

Thursday, November 15 2018 06:32 AM
ਬਠਿੰਡਾ, ਸਥਾਨਕ ਸ਼ਹਿਰ ਦੀਆਂ ਚੋਣਵੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਮੀਟਿੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੱਚ ਸਾਹਮਣੇ ਲਿਆਉਣ ਲਈ ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਮੁਆਫੀ ਦੇਣ ਵਾਲੇ ਪੰਜ ਤਖ਼ਤਾਂ ਦੇ ਤਤਕਾਲੀ ਜਥੇਦਾਰਾਂ ਨੂੰ ਸੰਮਨ ਜਾਰੀ ਕਰ ਕੇ ਪੁੱਛ ਪੜਤਾਲ ਵਿੱਚ ਸ਼ਾਮਲ ਕੀਤਾ ਜਾਵੇ। ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਮੁਆਫੀ ਦੇਣ ਵਾਲੇ ਜਥੇਦਾਰਾਂ ਵੱਲੋਂ ਹੀ ਮੁਆਫੀ ਦੇਣ ਵ...

ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਘੇਰਨ ਪੁੱਜੇ ਅਧਿਆਪਕਾਂ ਦੀ ਖਿੱਚ-ਧੂਹ

Wednesday, November 14 2018 05:55 AM
ਮਾਲੇਰਕੋਟਲਾ, ਸ਼ਹਿਰ ਵਿੱਚ ਰੋਸ ਮਾਰਚ ਮਗਰੋਂ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ਨੇੜੇ ਪਹੁੰਚੇ ਸਾਂਝਾ ਅਧਿਆਪਕ ਮੋਰਚਾ ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਮੈਂਬਰਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋਈ। ਇਹ ਅਧਿਆਪਕ ਸ੍ਰੀਮਤੀ ਰਜ਼ੀਆ ਸੁਲਤਾਨਾ ਦੀ ਕੋਠੀ ਤੱਕ ਪਹੁੰਚਣ ਲਈ ਅੜੇ ਹੋਏ ਸਨ ਪਰ ਪੁਲੀਸ ਨੇ ਅਧਿਆਪਕਾਂ ਨੂੰ ਬੈਰੀਕੇਡ ਲਾ ਕੇ ਲਿਆ। ਅਖ਼ੀਰ ਬੈਰੀਕੇਡ ਕੋਲ ਪੁੱਜੇ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਪੀ.ਏ. ਦਰਬਾਰਾ ਸਿੰਘ ਨੂੰ ਅਧਿਆਪਕਾਂ ਨੇ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਸਾਂਝਾ ਅਧਿਆਪਕ ਮੋਰਚਾ ਪ...

ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਸੂਬਾ ਪੱਧਰੀ ਰੈਲੀ

Wednesday, November 14 2018 05:55 AM
ਪਟਿਆਲਾ, ਆਪਣੀ ਰੈਗੂਲਰ ਤਨਖਾਹ ਦੀ ਪ੍ਰਾਪਤੀ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾਈ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਦੀ ਅਗਵਾਈ ਹੇਠ ਪੰਜਾਬ ਦੀਆਂ ਸੈਕੜੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਅੱਜ ਇਥੇ ਨਹਿਰੂ ਪਾਰਕ ਵਿੱਚ ਰੋਸ ਰੈਲੀ ਕੀਤੀ। ਇਸ ਮਗਰੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਵੱਲ ਰੋਸ ਮਾਰਚ ਵੀ ਕੀਤਾ ਪਰ ਅਧਿਕਾਰੀਆਂ ਵੱਲੋਂ ਮੀਟਿੰਗ ਮੁਕੱਰਰ ਕਰਵਾਉਣ ਦੇ ਭਰੋਸੇ ਤਹਿਤ ਉਨ੍ਹਾਂ ਸ਼ੇਰਾਂ ਵਾਲਾ ਗੇਟ ’ਤੇ ਧਰਨਾ ਵੀ ਮਾਰ ਲਿਆ। ਅਧਿਕਾਰੀਆਂ ਵੱਲੋਂ ਹਫ਼ਤੇ ਬਾਅਦ ਕਰਵਾਉਣ ਦੀ ਗੱਲ ਆਖਣ ’ਤੇ ਮੁਜ਼ਾਹਰਾਕਾਰੀ ...

ਸ਼ੇਰ-ਏ-ਪੰਜਾਬ ਦੇ ਬੁੱਤ ਦਾ ਮਾਮਲਾ ਜਲਦੀ ਹੱਲ ਹੋਵੇਗਾ: ਸਿੰਗਲਾ

Wednesday, November 14 2018 05:54 AM
ਸੰਗਰੂਰ, 13 ਨਵੰਬਰ ਭਾਵੇਂ ਸਿੱਖ ਕੌਮ ਦੇ ਹਿਤੈਸ਼ੀ ਹੋਣ ਦਾ ਭਰਮ ਪਾਲਣ ਵਾਲਿਆਂ ਨੇ ਸਿੱਖ ਕੌਮ ਦੇ ਮਹਾਨ ਯੋਧੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿਹਾੜੇ ਮੌਕੇ ਮਨੋਂ ਵਿਸਾਰ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ ਵੀ ਇਸ਼ਤਿਹਾਰੀ ਪ੍ਰਕਿਰਿਆ ਜ਼ਰੀਏ ਯਾਦ ਕਰਕੇ ਡੰਗ ਜਿਹਾ ਸਾਰ ਦਿੱਤਾ ਪਰ ਆਪਣੇ ਪਿੰਡ ਬਡਰੁੱਖਾਂ ਦੀ ਧੀ ਮਾਤਾ ਰਾਜ ਕੌਰ ਦੀ ਕੁੱਖੋਂ ਪੈਦਾ ਹੋਏ ਮਹਾਨ ਜਰਨੈਲ ਨੂੰ ਪਿੰਡ ਵਾਲਿਆਂ ਨੇ ਦਿਲ ’ਚ ਵਸਾ ਕੇ ਰੱਖਿਆ ਹੈ। ਇਹੋ ਕਾਰਨ ਹੈ ਕਿ ਸ਼ੇਰ-ਏ-ਪੰਜਾਬ ਦਾ ਬੁੱਤ ਅਜੇ ਵੀ ਸਰਕਾਰੀ ਲਾਰਿਆਂ ਦੀ ਭੇਟ ਚੜ੍ਹਿਆ ਹੋਇਆ ਹੈ ਜਦੋਂ ਕਿ ਪਿੰਡ ਵਾਲਿਆਂ ਦੇ...

ਭੱਟੀ ਦੀ ਕੋਠੀ ਘੇਰਨ ਪੁੱਜੇ ਅਧਿਆਪਕਾਂ ਦੀ ਖਿੱਚ-ਧੂਹ

Wednesday, November 14 2018 05:53 AM
ਬਠਿੰਡਾ, 13 ਨਵੰਬਰ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਰੇਸ਼ਮ ਸਿੰਘ ਜੰਡਾਵਾਲਾ ਤੇ ਜਗਸੀਰ ਸਿੰਘ ਸਹੋਤਾ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਇੱਥੇ ਮਾਡਲ ਟਾਊਨ ਸਥਿਤ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਸ਼ਹਿਰ ਦੇ ‘ਦਾਦੀ ਪੋਤੀ’ ਪਾਰਕ ਅੱਗੇ ਬੈਰੀਕੇਡਿੰਗ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਪੁਲੀਸ ਨੇ ਹਲਕਾ ਲਾਠੀਚਾਰਜ ਵੀ ਕੀਤਾ। ਜਾਣਕਾਰੀ ਅਨੁਸਾਰ ਸ...

ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕਾਰਨ ਚਾਰ ਜ਼ਖ਼ਮੀ

Wednesday, November 14 2018 05:53 AM
ਮਾਨਸਾ, ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕੇ ’ਚ ਸੋਮਵਾਰ ਰਾਤ ਅਣਪਛਾਤਿਆਂ ਨੇ ਇੱਕ ਘਰ ਵਿਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ’ਚ ਇਲਾਜ ਅਧੀਨ ਪ੍ਰੇਮ ਚੰਦ, ਜੋ ਕਿ ਆਰਐੱਮਪੀ ਵਜੋਂ ਕਈ ਸਾਲਾਂ ਤੋਂ ਗਊਸ਼ਾਲਾ ਰੋਡ ’ਤੇ ਪ੍ਰੈਕਟਿਸ ਕਰਦੇ ਆ ਰਹੇ ਹਨ, ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ ਸਾਢੇ 9 ਵਜੇ ਅਰੋੜਾ ਮੁਹੱਲੇ ’ਚ ਸਥਿਤ ਉਨ੍ਹਾਂ ਦੇ ਘਰ ਦਾ ਕਿਸੇ ਨੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਣ ’ਤੇ ਤਿੰਨ ਅਣਪਛਾਤੇ ਤੇਜ਼ਧਾਰ ਹਥਿਆ...

ਪਟਿਆਲਾ ਵਿਚ ਰੁਜ਼ਗਾਰ ਮੇਲੇ ਦਾ ਉਦਘਾਟਨ

Tuesday, November 13 2018 06:34 AM
ਪਟਿਆਲਾ, ਉਦਯੋਗਿਕ ਸਿਖਲਾਈ ਅਤੇ ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਅੱਜ ਇਥੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਚ ਰੁਜ਼ਗਾਰ ਮੇਲੇ ਦਾ ਉਦਘਾਟਨ ਕੀਤਾ| ਸ੍ਰੀ ਚੰਨੀ ਨੇ ਦੱਸਿਆ ਕਿ ਅੱਜ ਸੂਬੇ ’ਚ 9 ਥਾਵਾਂ ’ਤੇ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ, ਜੋ 22 ਨਵੰਬਰ ਤੱਕ ਚੱਲਣਗੇ। ਇਸ ਤੋਂ ਬਾਅਦ ਪਟਿਆਲਾ ਵਿਚ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲਾ ਲਾਇਆ ਜਾਵੇਗਾ, ਜਿਸ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ| ਦੱਸਣਯੋਗ ਹੈ ਕਿ ਰੁਜ਼ਗਾਰ ਮੇਲਿਆਂ...

ਕੈਪਟਨ ਸਰਕਾਰ ਰੁਜ਼ਗਾਰ ਦੇਣ ’ਚ ਨਾਕਾਮ: ਚੀਮਾ

Tuesday, November 13 2018 06:34 AM
ਗੜ੍ਹਸ਼ੰਕਰ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਅੱਜ ਇੱਥੇ ਕਿਹਾ ਕਿ ਕੈਪਟਨ ਸਰਕਾਰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਸਮੇਤ ਹੋਰ ਕਈ ਬੁਨਿਆਦੀ ਮੁੱਦਿਆਂ ’ਤੇ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਤੇ ਸੂਬਾ ਪੱਛੜ ਗਿਆ ਹੈ। ਉਹ ਅੱਜ ਇੱਥੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿਚ ਮੁਲਾਜ਼ਮ ਵੀ ਤੰਗ ਹਨ ਤੇ ਅਧਿਆਪਕਾਂ ਦੀਆਂ ਤਨਖ਼ਾਹਾਂ ਨੂੰ ਕੱਟ ਲਾਏ ਜਾ ਰਹੇ ਹਨ। ਘਰ-ਘਰ ਰੁਜ਼ਗਾਰ ਦੇ ਨਾਂ ’ਤੇ ਸੂਬੇ ਦੇ ਨੌਜਵਾਨਾਂ ਨੂੰ ਠੱਗਿਆ ਜਾ ਰਿਹਾ ਹੈ ਤੇ ਸਰਕ...

E-Paper

Calendar

Videos