News: ਪੰਜਾਬ

ਉਪ ਰਾਸ਼ਟਰਪਤੀ ਨੇ ਕੋਠੇ ਖੁਸ਼ਹਾਲਪੁਰ ਵਿਚ ਪੌਦੇ ਲਾਏ

Tuesday, November 27 2018 06:22 AM
ਬਟਾਲਾ, ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਿੰਡ ਕੋਠੇ ਖੁਸ਼ਹਾਲਪੁਰ ’ਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਏ। ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਹਰੇਕ ਪਿੰਡ ਵਿਚ 550 ਪੌਦੇ ਲਾਏ ਜਾ ਰਹੇ ਹਨ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਮੌਜੂਦ ਸਨ। ਉਪ ਰਾਸ਼ਟਰਪਤੀ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ...

ਕਰਤਾਰਪੁਰ ਲਾਂਘਾ: ਉਦਘਾਟਨੀ ਸਮਾਗਮ ਸਿਆਸਤ ਦੀ ਭੇਟ ਚੜ੍ਹਿਆ

Tuesday, November 27 2018 06:16 AM
ਕੈਪਟਨ ਨੇ ਪਾਕਿ ਫ਼ੌਜ ਮੁਖੀ ਬਾਜਵਾ ਨੂੰ ਬਾਜ਼ ਆਉਣ ਦੀ ਚਿਤਾਵਨੀ ਦਿੱਤੀ * ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਐਮ-ਵੀਜ਼ੇ ਦੀ ਤਜਵੀਜ਼ ’ਤੇ ਜ਼ੋਰ * ਸਾਢੇ ਚਾਰ ਮਹੀਨਿਆਂ ’ਚ ਲਾਂਘੇ ਦਾ ਕੰਮ ਮੁਕੰਮਲ ਹੋਵੇਗਾ * ਸਰਹੱਦ ’ਤੇ ਵਿਸ਼ਾਲ ‘ਕਰਤਾਰਪੁਰ ਦੁਆਰ’ ਉਸਾਰਿਆ ਜਾਵੇਗਾ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦਾ ਡੇਰਾ ਬਾਬਾ ਨਾਨਕ ਵਿਖੇ ਨੀਂਹ ਪੱਥਰ ਰੱਖਣ ਸਬੰਧੀ ਕਰਵਾਏ ਸਮਾਗਮ ਵਿਚ ਹਾਜ਼ਰ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਆਗੂ। -ਫੋਟੋ: ਵਿਸ਼ਾਲ ਕੁਮਾਰ ...

ਫ਼ਰੀਦਕੋਟ ਪੁਲੀਸ ਵੱਲੋਂ ਗ੍ਰਿਫ਼ਤਾਰ ਅਤਿਵਾਦੀਆਂ ਖ਼ਿਲਾਫ਼ ਕੇਂਦਰ ਨੇ ਮੁਕੱਦਮਾ ਚਲਾਉਣ ਲਈ ਨਾ ਦਿੱਤੀ ਮਨਜ਼ੂਰੀ

Wednesday, November 21 2018 05:59 AM
ਫ਼ਰੀਦਕੋਟ, ਫ਼ਰੀਦਕੋਟ ਪੁਲੀਸ ਵੱਲੋਂ ਇਸ ਸਾਲ ਮਈ ਮਹੀਨੇ ਕਥਿਤ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਸੰਦੀਪ ਸਿੰਘ ਅਤੇ ਅਮਰ ਸਿੰਘ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਭਾਰਤ ਸਰਕਾਰ ਦੇ ਗ੍ਰਹਿ ਵਿਭਗ ਨੇ ਜ਼ਿਲ੍ਹਾ ਪੁਲੀਸ ਨੂੰ ਲਿਖਤੀ ਮਨਜ਼ੂਰੀ ਨਹੀਂ ਦਿੱਤੀ। ਲੰਬੀ ਉਡੀਕ ਤੋਂ ਬਾਅਦ ਜਦੋਂ ਪੁਲੀਸ ਨੂੰ ਮਨਜ਼ੂਰੀ ਨਹੀਂ ਮਿਲੀ ਤਾਂ ਅੱਜ ਸਥਾਨਕ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਪੁਲੀਸ ਵੱਲੋਂ ਪੇਸ਼ ਕੀਤੇ ਗਏ ਚਲਾਨ ’ਤੇ ਹੋਣ ਵਾਲੀ ਅਦਾਲਤੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਹੈ। ਫ਼ਰੀਦਕੋਟ ਪੁਲੀਸ ਨੇ ਮਿਤੀ 10-05-2018 ਨੂੰ...

ਡੀਜੀਪੀ ਢਿੱਲੋਂ ਵੱਲੋਂ ਲੁਧਿਆਣਾ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

Wednesday, November 21 2018 05:58 AM
ਲੁਧਿਆਣਾ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ’ਤੇ ਹੋਏ ਬੰਬ ਧਮਾਕੇ ਤੋਂ ਬਾਅਦ ਸਨਅਤੀ ਸ਼ਹਿਰ ਵਿਚ ਵੀ ਸੁਰੱਖਿਆ ਵਧਾ ਦਿੱਤੀ ਹੈ। ਅੱਜ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਡੀਜੀਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਪੁੱਜੇ, ਜਿਨ੍ਹਾਂ ਨੇ ਪੁਲੀਸ ਕਮਿਸ਼ਨਰ ਦਫ਼ਤਰ ਨੇੜੇ ਸਥਿਤ ਸਿੰਗਲ ਵਿੰਡੋ ਵਿਚ ਮੀਟਿੰਗ ਕੀਤੀ। ਇਸ ਮੌਕੇ ਪੁਲੀਸ ਕਮਿਸ਼ਨਰ ਲੁਧਿਆਣਾ ਡਾ. ਸੁਖਚੈਨ ਸਿੰਘ ਗਿੱਲ, ਐੱਸਐੱਸਪੀ ਖੰਨਾ ਵਰਿੰਦਰ ਬਰਾੜ, ਐੱਸਐੱਸਪੀ ਜਗਰਾਉਂ ਸ੍ਰੀ ਦਹੀਆ ਤੇ ਐੱਸਐੱਸਪੀ ਨਵਾਂ ਸ਼ਹਿਰ ਦੀਪਕ ਹਲੋਰੀ ਮੌਜੂਦ ਸਨ। ਮੀਟਿੰਗ ਵਿਚ ਸੁਰੱਖ...

ਕਰੋੜਪਤੀ ਬਣਾਉਣ ਦਾ ਝਾਂਸਾ ਦੇਣ ਵਾਲੀ ਕੰਪਨੀ ਦੇ ਐੱਮਡੀ ਦੀ ਪਤਨੀ ਕਾਬੂ

Wednesday, November 21 2018 05:58 AM
ਬਠਿੰਡਾ, ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਚਿੱਟ ਫੰਡ ਕੰਪਨੀ ਦੇ ਐੱਮਡੀ ਦੀ ਪਤਨੀ ਨੂੰ ਬਠਿੰਡਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਕੰਪਨੀ ਵੱਲੋਂ ਭੇਡਾਂ ਬੱਕਰੀਆਂ ਦੀ ਖਰੀਦੋ ਫਰੋਖਤ ਦੇ ਨਾਮ ਹੇਠ ਲੋਕਾਂ ਨੂੰ ਥੋੜ੍ਹੇ ਦਿਨਾਂ ’ਚ ਕਰੋੜਪਤੀ ਬਣਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਗਈ ਸੀ। ਕੰਪਨੀ ਦੇ ਐੱਮਡੀ ਰਾਜਵਿੰਦਰ ਸਿੰਘ ਦੀ ਪਤਨੀ ਬੱਗੀ ਕੌਰ ਨੂੰ ਬਠਿੰਡਾ ਪੁਲੀਸ ਨੇ ਪੰਚਕੂਲਾ ਦੇ ਸੈਕਟਰ-25 ’ਚੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਪੁਲੀਸ ਨੇ ਜਸਵਿੰਦਰ ਕੌਰ ਵਾਸੀ ਫੂਲ ਦੀ ਸ਼ਕਾਇਤ ’ਤੇ ਕੰਪਨੀ ਦੇ ਐੱਮਡੀ ਰਾਜਵਿੰ...

ਡੀਜੀਪੀ ਵੱਲੋਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ

Tuesday, November 20 2018 06:41 AM
ਅੰਮ੍ਰਿਤਸਰ, ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਸਥਾਨਕ ਕਾਨਫਰੰਸ ਹਾਲ ਪੁਲੀਸ ਲਾਈਨ ਵਿਚ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਪੁਲੀਸ ਕਮਿਸ਼ਨਰ (ਅੰਮ੍ਰਿਤਸਰ) ਐੱਸ.ਐੱਸ.ਸ੍ਰੀਵਾਸਤਵ, ਡੀਸੀਪੀ (ਇੰਨਵੈਸਟੀਗੇਸ਼ਨ) ਜਗਮੋਹਨ ਸਿੰਘ ਤੇ ਕਮਿਸ਼ਨੇਰਟ ਦੇ ਸਮੂਹ ਏਡੀਸੀਪੀ, ਏਸੀਪੀ, ਮੁੱਖ ਅਫ਼ਸਰਾਂ, ਥਾਣਾ ਇੰਚਾਰਜਾਂ ਤੇ ਇੰਚਾਰਜ ਯੂਨਿਟਾਂ ਨਾਲ ਮੀਟਿੰਗ ਕੀਤੀ। ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਲਈ ਸਮਾਜ ਵਿਰੋਧੀ ਤਾਕਤਾਂ ਹਮੇਸ਼ਾਂ ਦਹਿਸ਼ਤ ਫੈਲਾਉਣ ਦੇ ਮਨਸੂਬੇ ਨਾਲ ਕੋਈ ਨਾ ਕੋਈ ਵਾਰਦਾਤ ਕਰਨ ਦੀ ਫਿਰਾਕ ਵਿਚ ਰਹਿੰਦੀਆਂ ਹਨ। ਇਨ੍ਹਾਂ ਤਾਕਤਾਂ...

ਹੁਣ ‘ਸੇਵਾਦਾਰਾਂ’ ਹੱਥ ਹੋਵੇਗੀ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਕਮਾਂਡ

Tuesday, November 20 2018 06:40 AM
ਲੁਧਿਆਣਾ, ਅੰਮ੍ਰਿਤਸਰ ਦੇ ਰਾਜਾਸਾਂਸੀ ਵਿਚ ਨਿਰੰਕਾਰੀ ਸਤਿਸੰਗ ਭਵਨ ਵਿਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਪੁਲੀਸ ਨੇ ਤਾਂ ਸਾਰੇ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਵਿਚ ਵਾਧਾ ਕਰ ਹੀ ਦਿੱਤਾ ਹੈ, ਪਰ ਨਾਲ ਹੀ ਹੁਣ ਨਿਰੰਕਾਰੀ ਮਿਸ਼ਨ ਦੇ ਡੇਰਿਆਂ ਦੀ ਅੰਦਰੂਨੀ ਸੁਰੱਖਿਆ ਲਈ ਨਿਰੰਕਾਰੀ ਮਿਸ਼ਨ ਨੇ ਆਪਣੇ ‘ਸੇਵਾਦਾਰਾਂ’ ਦੀ ਸੁਰੱਖਿਆ ਛਤਰੀ ਤਿਆਰ ਕਰ ਲਈ ਹੈ। ਹੁਣ ਸਤਿਸੰਗਾਂ ਦੌਰਾਨ ਨਿਰੰਕਾਰੀ ਭਵਨਾਂ ਦੀ ਬਾਹਰੀ ਸੁਰੱਖਿਆ ਪੁਲੀਸ ਕਰੇਗੀ ਤੇ ਅੰਦਰਲੀ ਸੁਰੱਖਿਆ ਦੀ ਕਮਾਂਡ ‘ਸੇਵਾਦਾਰਾਂ’ ਦੇ ਹੱਥ ਹੋਵੇਗੀ। ਇਸ ਦੇ ਲਈ ਨਿਰੰਕਾਰੀ ਮਿਸ਼ਨ ਦੇ ‘ਸੇਵਾਦਾਰਾਂ’ ਨੇ ਤਿਆਰੀ ਕਰ ਲ...

ਸਾਂਝਾ ਮੋਰਚਾ ਅਧਿਆਪਕ ਮੋਰਚਾ ਦੇ ਆਗੂਆਂ ਨਾਲ ਧੱਕਾ-ਮੁੱਕੀ

Monday, November 19 2018 04:58 AM
ਅੰਮ੍ਰਿਤਸਰ, ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ ਅਤੇ ਹਰਜੀਤ ਬਸੋਤਾ ਦੀ ਅਗਵਾਈ ਹੇਠ ਪੰਜਾਬ ਦੇ ਮਜ਼ਦੂਰ-ਕਿਸਾਨ, ਨੌਜਵਾਨ ਫੈਡਰੇਸ਼ਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਰੈਲੀ ਕਰਨ ਮਗਰੋਂ ਸਿਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ। ਅਧਿਆਪਕ ਆਗੂ ਸੁਖਰਾਜ ਸਿੰਘ ਸਰਕਾਰੀਆ ਨੇ ਦੱਸਿਆ ਕਿ ਜਦੋਂ ਅਧਿਆਪਕ ਕਿਚਲੂ ਚੌਕ ਤੋਂ ਤੁਰੇ ਤਾਂ ਉਥੇ ਉਨ੍ਹਾਂ ਨੂੰ ਬੇਰੀਕੇਡ ਲਾ ਕੇ ਰੋਕਿਆ ਗਿਆ ਅਤੇ ਅਧਿਆਪਕਾਂ ਨਾਲ ਧੱਕਾਮੁੱਕੀ ਕੀਤੀ ਗਈ ਤੇ ਲਾਠੀਆਂ ਵਰ੍ਹਾਈਆਂ ਗਈਆਂ। ਧੱਕਾਮੁੱਕੀ ਦੌਰਾਨ ਡੀਟੀਐ...

ਲਾਲ ਸਿੰਘ ਦੀ ਰਿਹਾਇਸ਼ ਨੇੜੇ ਗਰਜੇ ਪੱਕੇ ਮੋਰਚੇ ਦੇ ਅਧਿਆਪਕ

Monday, November 19 2018 04:57 AM
ਪਟਿਆਲਾ, ਸਾਂਝਾ ਅਧਿਆਪਕ ਮੋਰਚੇ ਵੱਲੋਂ ਇਥੇ ਲਾਇਆ ਗਿਆ ‘ਪੱਕਾ ਧਰਨਾ’ ਅੱਜ 43ਵੇਂ ਦਿਨ ਵੀ ਜਾਰੀ ਰਿਹਾ। ਰੋਜ਼ਾਨਾ ਵਾਂਗ ਅਧਿਆਪਕਾਂ ਦਾ ਵੱਡਾ ਜਥਾ ਭੁੱਖ ਹੜਤਾਲ ’ਤੇ ਬੈਠਿਆ। ਸੰਘਰਸ਼ੀ ਅਧਿਆਪਕਾਂ ਨੇ ਅੰਮ੍ਰਿਤਸਰ ’ਚ ਪੁਲੀਸ ਵਧੀਕੀ ਦੇ ਰੋਸ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਲਾਲ ਸਿੰਘ ਦੀ ਸਰਕਾਰੀ ਰਿਹਾਇਸ਼ ਵੱਲ ਕਾਲੇ ਝੰਡਿਆਂ ਸਮੇਤ ਰੋਸ ਮਾਰਚ ਕੀਤਾ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਦੱਸਣਯੋਗ ਹੈ ਕਿ ਪੱਕੇ ਮੋਰਚੇ ਦੀ ਅੱਜ ਵਾਗਡੋਰ ਜ਼ਿਲ੍ਹੇ ਪਟਿਆਲਾ ਦੇ ਅਧਿਆਪਕਾਂ ਦੇ ਹੀ ਹੱਥ ਸੀ। ਕਿਉਂਕਿ ਬਾਕੀ ਜ਼ਿਲ੍ਹੇ ਅੱਜ ਅੰਮ੍ਰਿਤਸਰ ਤੇ ...

ਸਾਡੀ ਲੜਾਈ ਪਾਰਟੀ ਨਾਲ ਨਹੀਂ, ਬਾਦਲਾਂ ਨਾਲ ਹੈ: ਬੋਨੀ ਅਜਨਾਲਾ

Monday, November 19 2018 04:57 AM
ਅਜਨਾਲਾ, ਬਾਗੀ ਟਕਸਾਲੀ ਅਕਾਲੀ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲਿਆਂ ਤੇ ਬਰਗਾੜੀ ਕਾਂਡ ਵਿਚ ਸ਼ਾਮਲ ਲੋਕਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਸ੍ਰੀ ਅਜਨਾਲਾ ਨੇ ਕਿਹਾ, ‘‘ਅਸੀਂ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਨਹੀਂ ਕੀਤਾ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਂ ਚੁੱਪ ਰਹਿਣ ਅਤੇ ਬਰਗਾੜੀ ਕਾਂਡ ਦੌਰਾਨ ਦੋ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰਨ ਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਵਿਰੁੱਧ ਮੋਰਚਾ ਖੋਲ੍ਹਿਆ...

ਕਾਂਗਰਸ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਸ਼ਹਿ ਦੇ ਰਹੀ ਹੈ: ਸੁਖਬੀਰ ਬਾਦਲ

Monday, November 19 2018 04:56 AM
ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਖ਼ਤਰੇ ਵਿਚ ਹੈ, ਕਿਉਂਕਿ ਕਾਂਗਰਸ ਸਰਕਾਰ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਕਸੂਦਾਂ ਬੰਬ ਧਮਾਕਾ ਅਤੇ ਉੱਤਰ ਪ੍ਰਦੇਸ਼ ਦੀ ਪੁਲੀਸ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀਆਂ ਘਟਨਾਵਾਂ ਨੇ ਪੰਜਾਬ ਦੀ ਸ਼ਾਂਤੀ ਉੱਤੇ ਮੰਡਰਾ ਰਹੇ ਖ਼ਤਰੇ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤਕ ...

ਸੇਮ ਨਾਲੇ ਵਿਚ ਵੱਧ ਪਾਣੀ ਆਉਣ ਕਾਰਨ 2000 ਏਕੜ ਰਕਬਾ ਪ੍ਰਭਾਵਿਤ

Saturday, November 17 2018 06:38 AM
ਮੁਕੇਰੀਆਂ, ਮੁਕੇਰੀਆਂ ਹਾਈਡਲ ਨਹਿਰ ’ਤੇ ਬਣੇ ਨਿੱਜੀ ਪਾਵਰ ਹਾਊਸ ਵੱਲੋਂ ਕਥਿਤ ਤੌਰ ’ਤੇ ਸੇਮ ਨਾਲੇ ਵਿਚ ਵੱਧ ਪਾਣੀ ਛੱਡੇ ਜਾਣ ਕਾਰਨ ਪਿੰਡ ਧਨੋਆ ਤੋਂ ਲੈ ਕੇ ਮਿਆਣੀ ਤੱਕ ਕਰੀਬ 2000 ਏਕੜ ਰਕਬਾ ਪ੍ਰਭਾਵਿਤ ਹੋ ਰਿਹਾ ਹੈ। ਟੇਰਕਿਆਣਾ ਨੇੜਲੇ ਪਿੰਡਾਂ ਦੇ ਕਰੀਬ 40 ਏਕੜ ਝੋਨੇ ਵਿਚ ਪਾਣੀ ਖੜ੍ਹਾ ਹੋਣ ਕਾਰਨ ਝੋਨੇ ਦੀ ਕਟਾਈ ਨਹੀਂ ਹੋ ਸਕੀ ਹੈ। ਹਾਈਡਲ ਨਹਿਰ ’ਤੇ ਬਣੇ 5 ਪਾਵਰ ਹਾਊਸਾਂ ਤੋਂ ਇਲਾਵਾ ਇੱਕ ਨਿੱਜੀ ਪਾਵਰ ਹਾਊਸ ਵੀ ਬਣਾਇਆ ਗਿਆ ਹੈ। ਇਸ ਪਾਵਰ ਹਾਊਸ ਲਈ ਵਰਤਿਆ ਜਾਂਦਾ ਪਾਣੀ ਟਰਬਾਈਨਾਂ ’ਚੋਂ ਘੁੰਮ ਕੇ ਅੱਗੇ ਮੁੱਖ ਨਹਿਰ ਤੇ ਸੇਮ ਨਾਲੇ ਵਿਚ ਜਾਂਦਾ ਹ...

ਜ਼ਾਕਿਰ ਮੂਸਾ ਦਾ ਪੋਸਟਰ ਜਨਤਕ ਹੋਣ ਨਾਲ ਪੁਲੀਸ ਦੀ ਕਾਰਵਾਈ ’ਤੇ ਉੱਠੇ ਸਵਾਲ

Saturday, November 17 2018 06:38 AM
ਗੁਰਦਾਸਪੁਰ, ਦੀਨਾਨਗਰ ਪੁਲੀਸ ਵੱਲੋਂ ਜੈਸ਼-ਏ-ਮੁਹੰਮਦ ਜਥੇਬੰਦੀ ਦੇ ਚੋਟੀ ਦੇ ਅਤਿਵਾਦੀ ਜ਼ਾਕਿਰ ਮੂਸਾ ਦੀ ਤਸਵੀਰ ਵਾਲਾ ਪੋਸਟਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਮਾਮਲੇ ਪੁਲੀਸ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ। ਦੱਸਣਯੋਗ ਹੈ ਕਿ ਅਤਿਵਾਦੀ ਜ਼ਾਕਿਰ ਮੂਸਾ ਦੀ ਤਸਵੀਰ ਜਨਤਕ ਕੀਤੇ ਬਗੈਰ ਪੰਜਾਬ ਪੁਲੀਸ ਉਸ ਦੀ ਭਾਲ ਕਰ ਰਹੀ ਸੀ ਅਤੇ ਉਸ ਦੀ ਤਸਵੀਰ ਵੱਖ-ਵੱਖ ਥਾਣਿਆਂ ਵਿੱਚ ਭੇਜੀ ਗਈ ਹੈ। ਜਾਣਕਾਰੀ ਅਨੁਸਾਰ ਦੀਨਾਨਗਰ ਥਾਣੇ ਵੱਲੋਂ ਮੂਸਾ ਦੀ ਤਸਵੀਰ ਵਾਲਾ ਪੋਸਟਰ ਇੱਕ ਪੁਲੀਸ ਨਾਕੇ ’ਤੇ ਚਿਪਕਾ ਕੇ ਜਨਤਕ ਕਰ ਦਿੱਤਾ ਗਿਆ। ਐੱਸਐੱਸਪੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ...

ਮੁਲਾਜ਼ਮ ਜਥੇਬੰਦੀਆਂ ਨੇ ਕੈਪਟਨ ਸਰਕਾਰ ਵਿਰੁੱਧ ਸਾਂਝਾ ਸੰਘਰਸ਼ ਐਲਾਨਿਆ

Saturday, November 17 2018 06:37 AM
ਚੰਡੀਗੜ੍ਹ, ਕੈਪਟਨ ਸਰਕਾਰ ਵੱਲੋਂ ਮੁਲਜ਼ਮ ਵਰਗ ਨੂੰ ਅੰਗੂਠਾ ਦਿਖਾਉਣ ਕਾਰਨ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਸਾਂਝੇ ਸੰਘਰਸ਼ ਨਾਲ ਸੂਬੇ ਵਿਚ ਨਵੀਂ ਲਹਿਰ ਚਲਾ ਦਿੱਤੀ ਹੈ। ਪੰਜਾਬ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਸਮੇਤ ਹੋਰ ਕਈ ਜਥੇਬੰਦੀਆਂ ’ਤੇ ਆਧਾਰਿਤ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਨੇ ਹੁਣ ਸਿੱਧੇ ਤੌਰ ’ਤੇ ਕੈਪਟਨ ਸਰਕਾਰ ਵਿਰੁੱਧ ਲੜਾਈ ਛੇੜ ਦਿੱਤੀ ਹੈ। ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਅਤੇ ਮੇਘ ਸਿੰਘ ਸਿੱਧੂ ਦੀ ਅਗਵਾਈ ਹੇਠ ਮੀਟਿੰਗ ਦੌਰਾਨ 29 ਨਵੰਬਰ ਨੂੰ ਬਠਿੰਡਾ ਵਿਚ ‘ਹੱਲਾ ਬੋਲ’ ਰੈਲੀ ਕਰਨ ...

ਇਕੋ ਦਿਨ ਉੱਠੀਆਂ ਪਿਓ-ਪੁੱਤ ਦੀਆਂ ਅਰਥੀਆਂ

Saturday, November 17 2018 06:37 AM
ਮੋਗਾ, ਬਾਘਾ ਪੁਰਾਣਾ ਵਿਚ ਇਕ ਪਰਿਵਾਰ ’ਤੇ ਕੁਦਰਤ ਦਾ ਕਹਿਰ ਢਹਿ ਪਿਆ। ਘਰ ’ਚੋਂ ਇਕੋ ਦਿਨ ਪਿਉ-ਪੁੱਤ ਦੀ ਇਕੱਠੀ ਅਰਥੀ ਨਿਕਲੀ ਤਾਂ ਮਾਹੌਲ ਗ਼ਮਗੀਨ ਹੋ ਗਿਆ ਤੇ ਹਰ ਇੱਕ ਦੀ ਅੱਖ ’ਚੋਂ ਹੰਝੂ ਵਹਿ ਤੁਰੇ। ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਦੀ ਮੁਗਲੂ ਪੱਤੀ ਵਿਚ ਇੱਕ ਘਰ ਦੇ ਬਾਹਰ ਗੰਦੇ ਨਾਲੇ ’ਚ ਡਿੱਗਣ ਨਾਲ ਗਰੀਬ ਮਜ਼ਦੂਰ ਦੀ ਮੌਤ ਹੋ ਗਈ। ਉਹ ਲੰਘੀ ਦੇਰ ਸ਼ਾਮ ਨੂੰ ਮਜ਼ਦੂਰੀ ਕਰਕੇ ਘਰ ਪਰਤ ਰਿਹਾ ਸੀ ਅਤੇ ਹਨੇਰਾ ਹੋਣ ਕਾਰਨ ਉਹ ਨਾਲੇ ’ਚ ਡਿੱਗ ਪਿਆ, ਜਿਸ ਦਾ ਲੋਕਾਂ ਨੂੰ ਸਵੇਰੇ ਪਤਾ ਲੱਗਾ। ਇਸ ਤੋਂ ਬਾਅਦ ਪੁੱਤਰ ਦੀ ਮੌਤ ਦਾ ਗਮ ਨਾਂ ਸਹਾਰਦੇ ਪਿਤਾ ਦੀ ਵੀ ਸਦਮੇ...

E-Paper

Calendar

Videos