News: ਪੰਜਾਬ

ਪੰਜਾਬ ’ਚ ਪਹਿਲੀ ਤੋਂ ਦਸਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਲਾਜ਼ਮੀ

Friday, November 12 2021 09:21 AM
ਚੰਡੀਗੜ੍ਹ, 12 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਹੈ ਕਿ ਸੂਬੇ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਗਿਆ ਹੈ। ਉਨ੍ਹਾਂ ਟਵੀਟ ਕੀਤਾ, ‘ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਗਿਆ ਹੈ। ਉਲੰਘਣਾ ਕਰਨ ’ਤੇ ਸਕੂਲਾਂ ਨੂੰ 2 ਲੱਖ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ। ਹੁਣ ਦਫਤਰਾਂ ਵਿੱਚ ਪੰਜਾਬੀ ਲਾਜ਼ਮੀ ਕਰ ਦਿੱਤੀ ਗਈ ਹੈ ਅਤੇ ਸੂਬੇ ਅੰਦਰ ਹਰ ਬੋਰਡ ’ਤੇ ਪੰ...

ਸੁਖਪਾਲ ਖਹਿਰਾ ਮੁਹਾਲੀ ਦੀ ਅਦਾਲਤ ’ਚ ਪੇਸ਼: ਈਡੀ ਨੇ 14 ਦਿਨਾਂ ਦਾ ਰਿਮਾਂਡ ਮੰਗਿਆ

Friday, November 12 2021 09:20 AM
ਚੰਡੀਗੜ੍ਹ, 12 ਨਵੰਬਰ- ‘ਆਪ’ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਈਡੀ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ। ਈਡੀ ਨੇ ਅਦਾਲਤ ਤੋਂ ਸੁਖਪਾਲ ਖਹਿਰਾ ਦੇ 14 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਦੂਜੇ ਪਾਸੇ ਬਚਾਅ ਧਿਰ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀ ਸਿਆਸਤ ਤੋਂ ਪ੍ਰੇਰਿਤ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੁਖਪਾਲ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਸੀ।...

ਸਿੱਧੂ ਦੇ ਟਵੀਟ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ

Wednesday, October 27 2021 08:07 AM
ਚੰਡੀਗੜ੍ਹ, 27 ਅਕਤੂਬਰ - ਸਿੱਧੂ ਦੇ ਟਵੀਟ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਿੱਧੂ ਕੁਝ ਨਹੀਂ ਜਾਣਦੇ ਅਤੇ ਬਹੁਤ ਜ਼ਿਆਦਾ ਬੋਲਦੇ ਹਨ ਉਹ ਦਿਮਾਗ ਨਹੀਂ ਰੱਖਦੇ।

ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਟਵੀਟ

Wednesday, October 27 2021 08:06 AM
ਚੰਡੀਗੜ੍ਹ, 27 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਅਤੇ ਕਿਹਾ ਕਿ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਹਨ | ਟਵੀਟ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਨੇ ਆਪਣੇ ਆਪ ਨੂੰ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ |...

1 ਲੱਖ ਤੋਂ ਉੱਪਰ ਵੈਟ ਟੈਕਸ ਦੇ ਬਕਾਇਆਂ ਨੂੰ ਦੋ ਕਿਸ਼ਤਾਂ ਵਿਚ ਲੈਣ ਦਾ ਫ਼ੈਸਲਾ - ਚਰਨਜੀਤ ਸਿੰਘ ਚੰਨੀ

Wednesday, October 27 2021 08:05 AM
ਲੁਧਿਆਣਾ,27ਅਕਤੂਬਰ- ਕੈਬਿਨੇਟ ਮੀਟਿੰਗ 'ਚ ਲਏ ਫ਼ੈਸਲੇ - ਵੈਟ ਦੇ ਝਗੜਿਆਂ ਦਾ ਨਿਪਟਾਰਾ ਜਲਦ,ਫੋਕਲ ਪੁਆਇੰਟਾਂ ਵਿਚ ਉਸਾਰੀ ਕਰਨ ਦੇ ਨਿਯਮਾਂ 'ਚ ਨਰਮੀ, 48 ਹਜਾਰ ਵੈਟ ਸੰਬੰਧੀ ਝਗੜੇ ਖ਼ਤਮ,1ਲੱਖ ਤੋਂ ਉੱਪਰ ਵੈਟ ਟੈਕਸ ਦੇ ਬਕਾਇਆਂ ਨੂੰ ਦੋ ਕਿਸ਼ਤਾਂ ਵਿਚ ਲੈਣ ਦਾ ਫ਼ੈਸਲਾ। ਵਪਾਰੀਆਂ ਨੂੰ ਤੰਗ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਵਪਾਰੀਆਂ ਨੂੰ ਟੈਕਸ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਦੀ ਲੋੜ ਨਹੀਂ।...

ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ - ਚਰਨਜੀਤ ਸਿੰਘ ਚੰਨੀ

Wednesday, October 27 2021 08:05 AM
ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ

ਸਾਢੇ 9 ਸਾਲ ਮੈਂ ਸੂਬੇ ਦਾ ਗ੍ਰਹਿ ਮੰਤਰੀ ਰਿਹਾ - ਕੈਪਟਨ

Wednesday, October 27 2021 08:04 AM
ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਰੱਖਿਆ ਦੇ ਮੁੱਦੇ 'ਤੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਮੈਂ ਸਾਢੇ 9 ਸਾਲ ਸੂਬੇ ਦਾ ਗ੍ਰਹਿ ਮੰਤਰੀ ਰਿਹਾ ਹਾਂ, ਪੰਜਾਬ ਦੀ ਸੁਰੱਖਿਆ ਮੇਰੇ ਲਈ ਸੱਭ ਤੋਂ ਅਹਿਮ ਹੈ |

ਕੈਪਟਨ ਵੱਲੋਂ ਨਵੀਂ ਪਾਰਟੀ ਦਾ ਐਲਾਨ ਬੁੱਧਵਾਰ ਨੂੰ

Tuesday, October 26 2021 08:15 AM
ਚੰਡੀਗੜ੍ਹ, 26 ਅਕਤੂਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਆਪਣੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ। ਇਸ ਸਬੰਧ ਵਿੱਚ ਇਹ ਸੰਕੇਤ ਅੱਜ ਉਦੋਂ ਮਿਲਿਆ ਜਦੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਚੰਡੀਗੜ੍ਹ ਵਿੱਚ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਲਈ ਮੀਡੀਆ ਨੂੰ ਸੱਦਾ ਦਿੱਤਾ।...

ਕੈਪਟਨ ਨੂੰ ਆਪਣੀ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ, ਪਾਰਟੀ ਬਣਾ ਕੇ ਕਰਨਗੇ ਵੱਡੀ ਗਲਤੀ - ਰੰਧਾਵਾ

Tuesday, October 26 2021 08:14 AM
ਚੰਡੀਗੜ੍ਹ, 26 ਅਕਤੂਬਰ - - ਪ੍ਰੈੱਸ ਵਾਰਤਾ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ | ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਪਾਰਟੀ ਬਣਾ ਕੇ ਵੱਡੀ ਗਲਤੀ ਕਰਨਗੇ | ਬੀ.ਐੱਸ.ਐਫ. ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਹੈ | ਉੱਥੇ ਹੀ ਉਨ੍ਹਾਂ ਨੇ ਇਸ ਮੌਕੇ ਅਰੂਸਾ ਆਲਮ ਨੂੰ ਲੈ ਕੇ ਵੀ ਕੈਪਟਨ ਨੂੰ ਨਿਸ਼ਾਨੇ 'ਤੇ ਲਿਆ |...

ਭਾਰਤ-ਪਾਕਿ ਮੈਚ: ਸੰਗਰੂਰ ਦੇ ਇੰਜਨੀਅਰਿੰਗ ਇੰਸਟੀਚਿਊਟ ’ਚ ਭਿੜੇ ਕਸ਼ਮੀਰੀ ਤੇ ਯੂਪੀ-ਬਿਹਾਰ ਦੇ ਵਿਦਿਆਰਥੀ

Monday, October 25 2021 07:29 AM
ਚੰਡੀਗੜ੍ਹ, 25 ਅਕਤੂਬਰ- ਲੰਘੀ ਰਾਤ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਮੈਚ ਨੂੰ ਲੈ ਕੇ ਸੰਗਰੂਰ ਦੇ ਇਕ ਇੰਜਨੀਅਰਿੰਗ ਇੰਸਟੀਚਿਊਟ ਵਿੱਚ ਕਸ਼ਮੀਰ ਅਤੇ ਯੂਪੀ-ਬਿਹਾਰ ਦੇ ਵਿਦਿਆਰਥੀਆਂ ਦਰਮਿਆਨ ਤਕਰਾਰ ਹੋ ਗਈ। ਪੁਲੀਸ ਮੁਤਾਬਕ ਐਤਵਾਰ ਰਾਤ ਨੂੰ ਮੈਚ ਉਪਰੰਤ ਕਥਿਤ ਨਾਅਰੇ ਲਾੲੇ ਗਏ, ਜਿਸ ਕਰਕੇ ਵਿਦਿਆਰਥੀਆਂ ਦੀਆਂ ਦੋ ਧਿਰਾਂ ਦਰਮਿਆਨ ਝੜੱਪ ਹੋ ਗਈ। ਸੰਗਰੂਰ ਦੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜਨੀਅਰਿੰਗ ਤੇ ਟੈਕਨਾਲੋਜੀ ਵਿੱਚ ਕਸ਼ਮੀਰ ਤੇ ਯੂਪੀ ਬਿਹਾਰ ਨਾਲ ਸਬੰਧਤ ਵਿਦਿਆਰਥੀ ਆਪੋ ਆਪਣੇ ਕਮਰਿਆਂ ਵਿੱਚ ਮੈਚ ਵੇਖ ਰਹੇ ਸਨ। ਪਾਕਿਸ...

ਸਰਬ ਪਾਰਟੀ ਮੀਟਿੰਗ ਜਾਰੀ, ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਨੇਤਾ ਪਹੁੰਚੇ

Monday, October 25 2021 07:26 AM
ਚੰਡੀਗੜ੍ਹ, 25 ਅਕਤੂਬਰ - ਚੰਡੀਗੜ੍ਹ ਵਿਚ ਸਰਬ ਪਾਰਟੀ ਮੀਟਿੰਗ ਜਾਰੀ ਹੈ | ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਨੇਤਾ ਪਹੁੰਚੇ ਹੋਏ ਹਨ |

ਟਰਾਂਸਪੋਰਟ ਮੰਤਰੀ ਦੇ ਬੁਢਲਾਡਾ ਦੌਰੇ ਨੂੰ ਲੈ ਕੇ ਟਰਾਂਸਪੋਰਟਰਾਂ ਵਲੋਂ ਬਿਨਾਂ ਟੈਕਸ ਅਤੇ ਅਣਅਧਿਕਾਰਤ ਰੂਟਾਂ ਤੇ ਚੱਲਦੀਆਂ ਬੱਸਾਂ ਬੱਸ ਸਟੈਂਡ ਚੋਂ ਕੱਢੀਆਂ ਬਾਹਰ

Monday, October 25 2021 07:24 AM
ਬੁਢਲਾਡਾ,25 ਅਕਤੂਬਰ- ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਬੁਢਲਾਡਾ ਬੱਸ ਸਟੈਂਡ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਦਾ ਦੌਰਾ ਕਰਨ ਨੂੰ ਲੈ ਕੇ ਆਈ ਖ਼ਬਰ ਦਾ ਉਸ ਸਮੇਂ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਬੱਸ ਸਟੈਂਡ ਬੁਢਲਾਡਾ ਅੰਦਰ ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਬਿਨਾਂ ਟੈਕਸ ਭਰੇ ਅਤੇ ਅਣ ਅਧਿਕਾਰਤ ਰੂਟਾਂ 'ਤੇ ਚੱਲਦੀਆਂ ਬੱਸਾਂ ਬੱਸ ਸਟੈਂਡ ਚੋਂ ਬਾਹਰ ਕੱਢ ਦਿੱਤੀਆਂ।...

ਲੱਖਾ ਸਿਧਾਣਾ ਨੇ ਸ਼ੁਤਰਾਣਾ ਟੋਲ ਪਲਾਜ਼ਾ 'ਤੇ ਧਰਨਾ ਲਾ ਕੇ ਝੋਨੇ ਦੇ ਟਰੱਕ ਰੋਕੇ

Friday, October 22 2021 06:44 AM
ਸ਼ੁਤਰਾਣਾ, 22 ਅਕਤੂਬਰ - ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਤੇ ਕਸਬੇ ਦੇ ਨੇੜੇ ਟੋਲ ਪਲਾਜ਼ਾ ਉੱਤੇ ਧਰਨਾ ਲਾ ਕੇ ਬਾਹਰਲੇ ਸੂਬਿਆਂ ਤੋਂ ਪੰਜਾਬ ਵਿਚ ਝੋਨਾ ਲੈ ਕੇ ਆਉਂਦੇ ਟਰੱਕਾਂ ਨੂੰ ਰੋਕ ਦਿੱਤਾ ਹੈ। ਇਸ ਦੌਰਾਨ ਬਾਹਰੀ ਰਾਜਾਂ ਤੋਂ ਆਏ ਵੱਡੀ ਗਿਣਤੀ ਵਿਚ ਝੋਨੇ ਦੇ ਭਰੇ ਹੋਏ ਟਰੱਕ ਜਮਾਂ ਹੋ ਗਏ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਦੀ ਅਗਵਾਈ ਹੇਠ ਕਿਸਾਨਾਂ ਨੇ ਇਸ ਟੋਲ ਪਲਾਜ਼ਾ ਉੱਤੇ ਪਿਛਲੇ ਕਰੀਬ 11 ਮਹੀ...

ਸਿੰਘੂ ਬਾਰਡਰ 'ਤੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਨਿਹੰਗ ਗ੍ਰਿਫ਼ਤਾਰ

Friday, October 22 2021 06:44 AM
ਹਰਿਆਣਾ, 22 ਅਕਤੂਬਰ - ਹਰਿਆਣਾ ਪੁਲਿਸ ਦੇ ਅਨੁਸਾਰ ਇਕ ਨਿਹੰਗ ਨਵੀਨ ਕੁਮਾਰ ਨੂੰ ਸੋਨੀਪਤ ਦੀ ਸਿੰਘੂ ਸਰਹੱਦ 'ਤੇ ਮੁਫਤ ਚਿਕਨ ਦੇਣ ਤੋਂ ਇਨਕਾਰ ਕਰਨ 'ਤੇ ਇਕ ਮਜ਼ਦੂਰ ਦੀ ਕੁੱਟਮਾਰ ਕਰਨ,ਉਸ ਦੀ ਲੱਤ ਭੰਨਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਉਸ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ 'ਤੇ ਦਲਜੀਤ ਸਿੰਘ ਚੀਮਾ ਦਾ ਕੇਂਦਰ ਸਰਕਾਰ 'ਤੇ ਤਨਜ਼

Friday, October 22 2021 06:43 AM
ਚੰਡੀਗੜ੍ਹ, 22 ਅਕਤੂਬਰ - ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਭਾਰਤ ਸਰਕਾਰ 'ਤੇ ਤਨਜ਼ ਕੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਮਾਨਸਿਕਤਾ ਅਤੇ ਮਹੱਤਤਾ ਨੂੰ ਦਰਸਾਉਂਦਾ ਹੈ ਜੋ ਉਹ ਵੱਖ -ਵੱਖ ਰਾਜਾਂ ਦੀਆਂ ਖੇਤਰੀ ਭਾਸ਼ਾਵਾਂ ਨੂੰ ਉਹ ਦਿੰਦੇ ਹਨ |...

E-Paper

Calendar

Videos