News: ਪੰਜਾਬ

ਬੈਂਕ 'ਚ ਲੱਗੀ ਭਿਆਨਕ ਅੱਗ, ਪੂਰਾ ਸਮਾਨ ਸੜ ਕੇ ਸੁਆਹ

Monday, December 17 2018 06:14 AM
ਤਪਾ ਮੰਡੀ,17 ਦਸੰਬਰ ਸਥਾਨਕ ਓਰੀਐਂਟਲ ਬੈਂਕ ਆਫ਼ ਕਾਮਰਸ 'ਚ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਬੈਂਕ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤੇ ਅਤੇ ਸ਼ਹਿਰ ਵਾਸੀਆਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਬੈਂਕ ਦੀ ਬਿਲਡਿੰਗ, ਅੰਦਰ ਪਿਆ ਫ਼ਰਨੀਚਰ, ਕੰਪਿਊਟਰ ਅਤੇ ਹੋਰ ਸਮਾਨ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬੈਂਕ ਰਿਕਾਰਡ ਪੂਰੀ ਤਰ...

ਪੰਜਾਬ 'ਚ ਅੱਜ ਥਾਂ-ਥਾਂ ਮਨਾਇਆ ਜਾ ਰਿਹਾ ਹੈ 'ਪੈਨਸ਼ਨਰਜ਼ ਦਿਵਸ'

Monday, December 17 2018 06:13 AM
ਸੰਗਰੂਰ, 17 ਦਸੰਬਰ ਪੰਜਾਬ 'ਚ ਅੱਜ ਹਰ ਸ਼ਹਿਰ ਅਤੇ ਕਸਬੇ 'ਚ ਪੈਨਸ਼ਨਰਾਂ ਵਲੋਂ 'ਪੈਨਸ਼ਨਰਜ਼ ਦਿਵਸ' ਮਨਾਇਆ ਜਾ ਰਿਹਾ ਹੈ। ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਅੱਜ ਥਾਂ-ਥਾਂ ਹੋ ਰਹੇ ਇਨ੍ਹਾਂ ਸਮਾਗਮਾਂ ਦੌਰਾਨ ਮੰਗ ਕੀਤੀ ਜਾਵੇਗੀ ਕਿ 2004 ਤੋਂ ਬਾਅਦ ਭਰਤੀ ਕੀਤੇ ਸਾਰੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਪਿਛਲੇ 22 ਮਹੀਨਿਆਂ ਦੇ ਡੀ. ਏ. ਦੀ ਕਿਸ਼ਤ ਦਾ ਬਕਾਇਆ ਜਾਰੀ ਕੀਤਾ ਜਾਵੇ।...

ਤਰਨਤਾਰਨ 'ਚ ਚੋਰੀ ਦੇ ਮੋਟਰਸਾਈਕਲਾਂ ਸਣੇ ਇੱਕ ਕਾਬੂ

Monday, December 17 2018 06:10 AM
ਤਰਨਤਾਰਨ, 17 ਦਸੰਬਰ ਤਰਨਤਾਰਨ ਸੀ. ਆਈ. ਏ. ਪੁਲਿਸ ਨੇ ਨਾਕਾਬੰਦੀ ਦੌਰਾਨ ਕਕਾ ਕਡਿਆਲਾ ਕੋਲ ਇੱਕ ਵਿਅਕਤੀ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਕਕਾ ਕਡਿਆਲਾ ਦੇ ਰੂਪ 'ਚ ਹੋਈ ਹੈ।

'ਆਪ' ਯੂਥ ਵਰਕਰ ਅੱਜ ਕਰਨਗੇ ਕੈਪਟਨ ਦੇ ਮਹਿਲ ਦਾ ਘਿਰਾਓ

Wednesday, December 12 2018 06:48 AM
ਸੰਗਰੂਰ, 12 ਦਸੰਬਰ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਮਹਿਲਾ ਬੁਲਾਰੇ ਨਰਿੰਦਰ ਕੌਰ ਭਰਾਜ ਅਤੇ ਲੀਗਲ ਸੈੱਲ ਦੇ ਆਗੂ ਤਪਿੰਦਰ ਸੋਹੀ ਨੇ ਦੱਸਿਆ ਕਿ ਅੱਜ ਵਰਕਰਾਂ ਵਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇ। ਇਸ ਦੌਰਾਨ ਇਹ ਮੰਗ ਕੀਤੀ ਜਾਵੇਗੀ ਕਿ ਕੈਪਟਨ ਵਿਧਾਨ ਸਭਾ ਚੋਣਾਂ ਸਮੇਂ ਘਰ-ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਸਮੇਤ ਸਾਰੇ ਪੂਰੇ ਕਰਨ।...

ਅੱਜ ਸੰਗਰੂਰ ਜ਼ਿਲ੍ਹੇ 'ਚ ਦਾਖ਼ਲ ਹੋਵੇਗਾ ਇਨਸਾਫ਼ ਮਾਰਚ

Wednesday, December 12 2018 06:46 AM
ਸੰਗਰੂਰ, 12 ਦਸੰਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਨਿਆਂ ਅਤੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸ਼ੁਰੂ ਹੋਇਆ ਇਨਸਾਫ਼ ਮਾਰਚ ਅੱਜ ਸੰਗਰੂਰ ਜ਼ਿਲ੍ਹੇ 'ਚ ਦਾਖ਼ਲ ਹੋਵੇਗਾ। ਇਹ ਮਾਰਚ ਵਿਧਾਇਕਾਂ ਸੁਖਪਾਲ ਖਹਿਰਾ, ਸਿਮਰਜੀਤ ਸਿੰਘ ਬੈਂਸ ਅਤੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਤਲਵੰਡੀ ਸਾਬੋ ਤੋਂ ਸ਼ੁਰੂ ਕੀਤਾ ਗਿਆ ਸੀ।...

ਪੰਜਾਬ ਨੂੰ ਤੀਸਰੇ ਬਦਲ ਦੀ ਹੈ ਅੰਤਿਮ ਲੋੜ - ਖਹਿਰਾ

Tuesday, December 4 2018 06:49 AM
ਤਪਾ ਮੰਡੀ, 4 ਦਸੰਬਰ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤਪਾ ਦੀ ਅਗਰਵਾਲ ਧਰਮਸ਼ਾਲਾ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਨੂੰ ਤੀਸਰੇ ਬਦਲ ਦੀ ਅੰਤਿਮ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 8 ਦਸੰਬਰ ਨੂੰ ਵਿਸ਼ਾਲ ਇਨਸਾਫ਼ ਮਾਰਚ ਕੱਢਿਆ ਜਾ ਰਿਹਾ ਹੈ ਜੋ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਪਟਿਆਲਾ ਵਿਖੇ ਖ਼ਤਮ ਹੋਵੇਗਾ।...

ਗੱਦਾ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

Tuesday, December 4 2018 06:32 AM
ਬਰਨਾਲਾ, 4 ਦਸੰਬਰ- ਜ਼ਿਲ੍ਹਾ ਬਰਨਾਲਾ ਦੇ ਪਿੰਡ ਉਗੋਕੇ ਵਿਖੇ ਅੱਜ ਸਵੇਰੇ ਇੱਕ ਗੱਦਾ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਲਈ ਅੱਗ ਬੁਝਾਊ ਦਸਤੇ ਦੀਆਂ 8-9 ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਹਨ । ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦਾ ਸੰਭਾਵਨਾ ਹੈ ਹਾਲਾਂਕਿ ਜਾਨੀ ਨੁਕਸਾਨ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ।...

ਫਗਵਾੜਾ ਵਿਖੇ ਗੰਨਾ ਕਾਸ਼ਤਕਾਰਾਂ ਵੱਲੋਂ ਜ਼ਬਰਦਸਤ ਧਰਨਾ

Tuesday, December 4 2018 06:30 AM
ਫਗਵਾੜਾ, 4 ਦਸੰਬਰ ਫਗਵਾੜਾ ਸ਼ੂਗਰ ਮਿੱਲ ਦੇ ਸਾਹਮਣੇ ਗੰਨਾ ਕਾਸ਼ਤਕਾਰਾਂ ਵੱਲੋਂ ਜ਼ਬਰਦਸਤ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੇ ਇਸ ਧਰਨੇ ਕਾਰਨ ਫਗਵਾੜਾ ਪੁਲਿਸ ਛਾਉਣੀ 'ਚ ਤਬਦੀਲ ਹੈ।

ਵਿੱਤੀ ਸੰਕਟ ਨੇ ਹਲੂਣੀ ਮੋਤੀਆਂ ਵਾਲੀ ਸਰਕਾਰ

Friday, November 30 2018 06:39 AM
ਚੰਡੀਗੜ੍ ਪੰਜਾਬ ਦੀ ਕੈਪਟਨ ਸਰਕਾਰ ਨੂੰ ਵਿੱਤੀ ਮੁਹਾਜ਼ ’ਤੇ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਚਲੰਤ ਮਾਲੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਮਿੱਥੇ ਟੀਚੇ ਨਾਲੋਂ ਆਮਦਨ ਵਿੱਚ ਭਾਰੀ ਗਿਰਾਵਟ ਹੋਣ ਕਾਰਨ ਮੋਤੀਆਂ ਵਾਲੀ ਸਰਕਾਰ ਨੂੰ ਡੰਗ ਟਪਾਉਣਾ ਵੀ ਔਖਾ ਹੋ ਗਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਪਹਿਲੀ ਅਪਰੈਲ ਤੋਂ 30 ਸਤੰਬਰ (2018) ਤੱਕ ਪਿਛਲੇ ਮਾਲੀ ਸਾਲ 2017-2018 ਦੇ ਮੁਕਾਬਲੇ 18 ਫੀਸਦੀ ਆਮਦਨ ਘੱਟ ਹੋਈ ਹੈ। ਸਰਕਾਰ ਨੂੰ ਸਭ ਤੋਂ ਵੱਧ ਮਾਰ ਆਬਕਾਰੀ ਡਿਊਟੀ (ਸ਼ਰਾਬ ਤੋਂ ਹੁੰਦੀ ਕਮਾਈ) ਅਤੇ ਨਵੀਆਂ ਗੱਡੀਆਂ ਦੀ ਵਿੱਕਰੀ ਤੋਂ ਇਕੱਠੇ ਹੁੰਦੇ ਕਰ ਤੋਂ ਹੋ...

ਸਿੱਧੂ ਭਾਰਤ-ਪਾਕਿਸਤਾਨ ਵਿਚੋਂ ਆਪਣੀ ਤਰਜੀਹ ਸਪਸ਼ਟ ਕਰਨ: ਸੁਖਬੀਰ

Friday, November 30 2018 06:39 AM
ਅੰਮ੍ਰਿਤਸਰ, ਪਾਕਿਸਤਾਨ ਦੌਰੇ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਪੀਜੀਪੀਸੀ ਆਗੂ ਗੋਪਾਲ ਸਿੰਘ ਚਾਵਲਾ ਨਾਲ ਨਸ਼ਰ ਹੋਣ ਮਗਰੋਂ ਸ੍ਰੀ ਸਿੱਧੂ ਇਕ ਵਾਰ ਮੁੜ ਵਿਵਾਦ ਦੇ ਘੇਰੇ ਵਿਚ ਆ ਗਏ ਹਨ। ਅਕਾਲੀ ਭਾਜਪਾ ਆਗੂਆਂ ਵੱਲੋਂ ਉਸ ਨੂੰ ਮੁੜ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸਿੱਧੂ ’ਤੇ ਸ਼ਬਦੀ ਵਾਰ ਕਰਦਿਆਂ ਆਖਿਆ ਕਿ ਉਹ ਲੋਕਾਂ ਨੂੰ ਸਪਸ਼ਟ ਕਰਨ ਕਿ ਉਨ੍ਹਾਂ ਦੀ ਤਰਜੀਹ ਭਾਰਤ ਹੈ ਜਾਂ ਪਾਕਿਸਤਾਨ। ਉਨ੍ਹਾਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਇਥੋਂ ਤਕ ਕਿਹਾ ਕਿ ਉਹ ਪਾਕਿਸਤਾਨ ਵਿਚ...

ਸ਼੍ਰੋਮਣੀ ਅਕਾਲੀ ਦਲ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਹੱਕ ਵਿਚ ਧਰਨਾ

Friday, November 30 2018 06:38 AM
ਗੁਰਦਾਸਪੁਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗੁਰਦਾਸਪੁਰ ਦੇ ਨਹਿਰੂ ਪਾਰਕ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਪੰਜਾਬ ਵਾਸੀਆਂ ਨੂੰ ਝੂਠੇ ਲਾਰਿਆਂ ਨਾਲ ਗੁਮਰਾਹ ਕਰ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੀਆਂ ਪਰਤਾਂ ਇਕ-ਇਕ ਕਰ ਕੇ ਖੁੱਲ੍ਹ ਰਹੀਆਂ ਹਨ। ਸਰਕਾਰ ਨੇ ਕਿਸਾਨਾਂ ਸਮੇਤ ਹਰੇਕ ਵਰਗ ਨਾਲ ਧੋਖਾ ਕੀਤਾ ਹੈ। ਜਦੋਂ ਤੱਕ ਖੰਡ ਮਿੱਲਾਂ ਵੱਲੋਂ ਕਿਸਾਨਾਂ ਦੀ ਚਾਰ ਸੌ ਕਰੋੜ ਰੁਪਏ ਤੋਂ ਉੱਪਰ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ, ਅ...

ਗ੍ਰਨੇਡ ਮਾਮਲਾ: ਸ਼ਬਨਮਦੀਪ, ਸੇਵਕ ਤੇ ਮਾਜਰੀ ਦੇ ਰਿਮਾਂਡ ’ਚ ਵਾਧਾ

Tuesday, November 27 2018 06:24 AM
ਪਟਿਆਲਾ, ਪਟਿਆਲਾ ਵਿੱਚ ਗ੍ਰਨੇਡ ਅਤੇ ਪਿਸਤੌਲ ਸਮੇਤ ਕਾਬੂ ਕੀਤੇ ਗਏ ‘ਖਾਲਿਸਤਾਨ ਗਦਰ ਫੋਰਸ’ ਦੇ ਆਗੂ ਸ਼ਬਨਮਦੀਪ ਸਿੰਘ ਸਮੇਤ ਉਸ ਦੇ ਦੋਵੇਂ ਸਾਥੀਆਂ ਗੁਰਸੇਵਕ ਸਿੰਘ ਸੇਵਕ ਅਤੇ ਜਤਿੰਦਰ ਸਿੰਘ ਮਾਜਰੀ ਦੇ ਪੁਲੀਸ ਰਿਮਾਂਡ ਵਿਚ ਤਿੰਨ ਦਿਨ ਦਾ ਹੋਰ ਵਾਧਾ ਹੋ ਗਿਆ। ਇਨ੍ਹਾਂ ਤਿੰਨਾਂ ਨੂੰ ਪਹਿਲਾ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਆਈਐੱਸਆਈ ਦੇ ਇੱਕ ਅਧਿਕਾਰੀ ਜਾਵੇਦ ਖਾਨ ਨਾਲ ਸਬੰਧ ਹੋਣ ਦੀ ਗੱਲ ਕਬੂਲਣ ਤੋਂ ਇਲਾਵਾ ਇਹ ਵੀ ਦੱਸਿਆ ਹੈ ਕਿ ਉਸ ਕੋਲੋਂ ਬਰਾਮਦ ਕੀਤਾ ਗਿਆ...

ਅੱਖਾਂ ਵਿਚ ਮਿਰਚਾਂ ਪਾ ਕੇ 11.84 ਲੱਖ ਰੁਪਏ ਲੁੱਟੇ

Tuesday, November 27 2018 06:23 AM
ਸੰਦੌੜ, ਇੱਥੋਂ ਨੇੜਲੇ ਪਿੰਡ ਮਾਣਕੀ ਵਿਚ ਅੱਜ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟਰੀ ਸਵਾਰ 2 ਵਿਅਕਤੀਆਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ 11 ਲੱਖ 84 ਹਜ਼ਾਰ ਰੁਪਏ ਲੁੱਟ ਲਏ। ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਪਿੰਡ ਮਾਣਕੀ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਮੁਲਾਜ਼ਮ ਹਨ। ਘਟਨਾ ਵਾਪਰਨ ਵੇਲੇ ਉਹ ਬੈਂਕ ਜਾ ਰਹੇ ਸਨ। ਨਗ਼ਦੀ ਲੁੱਟਣ ਦੀ ਜੱਦੋਜਹਿਦ ਦੌਰਾਨ ਲੁਟੇਰਿਆਂ ਨੇ ਇਕ ਮੁਲਾਜ਼ਮ ਦੀ ਲੱਤ ਵਿਚ ਗੋਲੀ ਵੀ ਮਾਰ ਦਿੱਤੀ। ਵਾਰਦਾਤ ਦਾ ਪਤਾ ਲੱਗਦਿਆਂ ਡੀਐੱਸਪੀ ਮਾਲੇਰਕੋਟਲਾ ਯੋਗੀਰਾਜ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਆਰੰਭੀ। ਵੇ...

ਪ੍ਰਾਪਰਟੀ ਡੀਲਰਾਂ ਨੂੰ ਗੌਂਡਰ ਅਤੇ ਕਾਹਲਵਾਂ ਦੇ ਨਾਂ ’ਤੇ ਧਮਕੀ ਭਰੇ ਫੋਨ

Tuesday, November 27 2018 06:23 AM
ਲੁਧਿਆਣਾ, ਸ਼ਹਿਰ ਦੇ ਪ੍ਰਾਪਰਟੀ ਡੀਲਰਾਂ ਨੂੰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਗੈਂਗਸਟਰ ਸੁੱਖਾ ਕਾਹਲਵਾਂ ਤੇ ਵਿੱਕੀ ਗੌਂਡਰ ਦੇ ਨਾਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਧਮਕੀ ਦੇਣ ਵਾਲਾ ਫੋਨ ਕਰਕੇ ਆਪਣੇ ਆਪ ਨੂੰ ਗੈਂਗਸਟਰਾਂ ਦਾ ਸਾਥੀ ਦੱਸ ਰਿਹਾ ਹੈ ਤੇ ਫਿਰੌਤੀ ਮੰਗ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਫੋਨ ਕਰਨ ਵਾਲਾ ਆਪਣੀ ਪਛਾਣ ਤਾਂ ਗੈਂਗਸਟਰਾਂ ਦੇ ਸਾਥੀ ਵਜੋਂ ਕਰਾਉਂਦਾ ਹੈ, ਪਰ ਗੱਲ ਦੀ ਸ਼ੁਰੂਆਤ ‘ਭਾਜੀ’ ਕਹਿ ਕੇ ਕਰਦਾ ਹੈ। ਪੁਲੀਸ ਨੇ ਸਿੱਟਾ ਕੱਢਿਆ ਹੈ ਕਿ ਫੋਨ ਕਰਨ ਵਾਲਾ ‘ਅਨਾੜੀ’ ਹੈ ਤੇ ਪੈਸੇ ਕਮਾਉਣ ਦੇ ਲਾਲਚ ਵਿਚ ਅਜਿਹਾ ਕਰ ਰਿਹਾ ਹੈ। ਲੁ...

ਉਪ ਰਾਸ਼ਟਰਪਤੀ ਨੇ ਕੋਠੇ ਖੁਸ਼ਹਾਲਪੁਰ ਵਿਚ ਪੌਦੇ ਲਾਏ

Tuesday, November 27 2018 06:22 AM
ਬਟਾਲਾ, ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਿੰਡ ਕੋਠੇ ਖੁਸ਼ਹਾਲਪੁਰ ’ਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਏ। ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਹਰੇਕ ਪਿੰਡ ਵਿਚ 550 ਪੌਦੇ ਲਾਏ ਜਾ ਰਹੇ ਹਨ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਮੌਜੂਦ ਸਨ। ਉਪ ਰਾਸ਼ਟਰਪਤੀ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ...

E-Paper

Calendar

Videos