News: ਪੰਜਾਬ

ਸੁਖਬੀਰ ਬਾਦਲ , ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸ਼ੇਰ ਸਿੰਘ ਨੇ ਡੇਰਾ ਮੁਖੀਆਂ ਕੋਲ ਕੀਤੀ ਕ੍ਰਿਪਾ ਦ੍ਰਿਸ਼ਟੀ ਬਣਾਏ ਰੱਖਣ ਦੀ ਅਰਜ਼ੋਈ

Monday, April 8 2019 06:54 AM
ਗੁਰੂਹਰਸਹਾੲੇ / ਫਿਰੋਜ਼ਪੁਰ 8 ਅਪਰੈਲ ਸਬੱਬ ਚਾਹੇ ਇੱਕ ਧਾਰਮਿਕ ਸਥਾਨ ਦੇ ਮੁੱਖੀ ਦੇ ਭੋਗ ਦਾ ਸੀ , ਪਰ ਪੰਜਾਬ ਦੇ ਰਾਜਨੀਤਿਕ ਆਗੂਆਂ ਨੇ ਜਿੱਥੇ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਭਰੀ ਉੱਥੇ ਇਸ ਸਮਾਗਮ ਵਿੱਚ ਮੌਜੂਦ ਵੱਖ - ਵੱਖ ਸੰਪਰਦਾਵਾਂ ਨਾਲ ਜੁੜੇ ਬਾਬਿਆਂ ਦੇ ਗੋਡੇ ਘੁੱਟ ਕੇ ਕਿਰਪਾ ਦ੍ਰਿਸ਼ਟੀ ਕਰਨ ਦੀ ਬੇਨਤੀ ਕੀਤੀ । ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਵਾਸਲ ਮੋਹਣ ਕੇ ( ਗੋਲੂ ਕਾ ਮੋੜ ) ਚੱਲ ਵੱਸੇ ਸੰਤਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ , ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦ...

ਰਾਏ ਸਿੱਖ ਆਗੂ ਪੂਰਨ ਮੁਜੈਦੀਆ ਦੇ ਪੁੱਤਰ ਦੀ ਸ਼ਾਦੀ ਵਿੱਚ ਸੁਖਬੀਰ ਸਿੰਘ ਬਾਦਲ ਹੋਏ ਸ਼ਾਮਲ

Monday, April 8 2019 06:52 AM
ਜਲਾਲਾਬਾਦ / ਫਾਜ਼ਿਲਕਾ 8 ਅਪਰੈਲ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਉਘੇ ਰਾਏ ਸਿੱਖ ਆਗੂ ਪੂਰਨ ਚੰਦ ਮੁਜੈਦੀਆ ਦੇ ਸਪੁੱਤਰ ਦੀ ਸ਼ਾਦੀ ਵਿੱਚ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ । ਪੂਰਨ ਮੁਜੈਦੀਆ ਚਾਹੇ ਪਹਿਲਾਂ ਹੀ ਅਕਾਲੀ ਦਲ ਵਿੱਚ ਹਨ ਪਰ ਹੁਣ ਰਾਏ ਸਿੱਖ ਭਾਈਚਾਰੇ ਵਿੱਚ ਸੁਖਬੀਰ ਬਾਦਲ ਦੀ ਸਰਗਰਮੀ ਨੂੰ ਹੁਣ ਸ਼ੇਰ ਸਿੰਘ ਵਾਲਾ ਦੇ ਅਕਾਲੀ ਦਲ ਤੋਂ ਅਲੱਗ ਹੋਣ ਦੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ । ਕਰੀਬ ਦਸ ਦਿਨ ਪਹਿਲੇ ਸੁਖਬੀਰ ਸਿੰਘ ਬਾਦਲ ਪਿੰਡ ਬਹਿਕ ਖਾਸ ਵਿੱਚ ਇੱਕ ਹੋਰ ਰਾਏ ...

ਸਾਬਕਾ ਐਸ ਜੀ ਪੀ ਸੀ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਕੱਤਰ ਮੁੜ ਅਕਾਲੀ ਦਲ 'ਚ ਹੋਏ ਸ਼ਾਮਲ

Monday, April 8 2019 06:51 AM
ਬਾਦਲ , 8 ਅਪ੍ਰੈਲ , 2019 : ਪਟਿਆਲੇ ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਇੱਕ ਤਕੜਾ ਹੁਲਾਰਾ ਮਿਲਿਆ ਜਦੋਂ ਸਮਾਣਾ ਹਲਕੇ ਦੇ ਸੀਨੀਅਰ ਆਗੂ ਅਤੇ ਸਾਬਕਾ ਐਸ ਜੀ ਪੀ ਮੈਂਬਰ ਕੁਲਦੀਪ ਸਿੰਘ ਨੱਸੂ ਪੁਰ ਕਾਂਗਰਸ ਛੱਡ ਕੇ ਮੁੜ ਅਕਾਲੀ ਦਲ ਵਿਚ ਵਾਪਸ ਆ ਗਏ .ਅੱਜ ਸਵੇਰੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਉਹ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਏ . ਉਨ੍ਹਾਂ ਦੇ ਨਾਲ ਗੁਰਦਿਆਲ ਸਿੰਘ ਰੰਧਾਵਾ ਵੀ ਮੁੜ ਦਲ ਵਿਚ ਵਾਪਸ ਆ ਗਏ . ਇਸ ਮੌਕੇ ਸੁਰਜੀਤ ਸਿੰਘ ਰੱਖੜਾ ਅਤੇ ਹੋਰ ਅਕਾਲੀ ਆ...

ਨਸ਼ੇ ਨੇ ਨਿਗਲ਼ਿਆ ਇੱਕ ਹੋਰ ਸਾਬਕਾ ਫ਼ੌਜੀ

Friday, April 5 2019 08:38 AM
ਗੁਰਦਾਸਪੁਰ, 05 ਅਪ੍ਰੈਲ 2019 (ਪ.ਪ) : ਸੂਬੇ ਵਿੱਚੋਂ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸਰਕਾਰ ਭਾਵੇਂ ਪੰਜਾਬ ਅੰਦਰੋਂ ਨਸ਼ਾ ਖ਼ਤਮ ਕਰਨ ਦੇ ਲੱਕ ਦਾਅਵੇ ਕਰਦੀ ਹੋਵੇ। ਪਰ ਜ਼ਮੀਨੀ ਹਾਲਾਤ ਹੱਲੇ ਵੀ ਉੱਨੇ ਹੀ ਬੁਰੇ ਹਨ ਜਿੰਨੇ ਕਿ ਪਿਛਲੀ ਸਰਕਾਰ ਵੇਲੇ ਸਨ। ਅਜੇ ਵੀ ਸੂਬੇ ਦੇ ਨੌਜਵਾਨ ਨਸ਼ੇ ਕਾਰਨ ਓਦਾਂ ਹੀ ਆਪਣੀਆਂ ਜਾਨਾਂ ਗਵਾ ਰਹੇ ਹਨ ਅਤੇ ਓਦਾਂ ਹੀ ਘਰ ਉੱਜੜ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਟਾਲਾ ਦੇ ਨਜ਼ਦੀਕੀ ਪਿੰਡ ਬਿਜਲੀ ਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਾਬਕਾ ਫ਼ੌਜੀ ਦੀ ਵੱਧ ਨਸ਼ਾ ਕਰਨ ਕਾਰਨ ਮੌਤ ਹੋ...

ਅੰਗਰੇਜੀ ਅਤੇ ਸਮਾਜਿਕ ਸਿੱਖਿਆ ਦੀ ਪੜਾਈ ਨੂੰ ਬਿਹਤਰ ਬਣਾਉਣ ਹਿੱਤ ਰਾਜ ਪੱਧਰੀ ਸਿਖਲਾਈ ਵਰਕਸ਼ਾਪ ਆਯੋਜਿਤ

Friday, April 5 2019 08:38 AM
ਨਵਾਂ ਸ਼ਹਿਰ 05 ਅਪ੍ਰੈਲ 2019 (ਪ.ਪ) ਸਿੱਖਿਆ ਸਕੱਤਰ ਕਿਸਨ੍ਰ ਕੁਮਾਰ ਵਲੋਂ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਹਿੱਤ ਆਰੰਭ ਕੀਤੇ ਗਏ "ਪੜੋ ਪੰਜਾਬ ਪੜਾਓ ਪੰਜਾਬ" ਪ੍ਰਾਜੈਕਟ ਤਹਿਤ ਵੱਖ-ਵੱਖ ਵਿਸ਼ਿਆ ਦੀ ਪੜਾਈ ਨੂੰ ਸਰਲ ,ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਨਵੀਆਂ ਸਿੱਖਣ-ਸਿਖਾਉਣ ਵਿਧੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ।ਇਨਾ੍ਹ ਨਵੀਆਂ ਵਿਧੀਆਂ ਅਤੇ ਤਕਨੀਕਾਂ ਬਾਰੇ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ (ਅੰਗਰੇਜੀ ਅਤੇ ਸਮਾਜਿਕ ਸਿੱਖਿਆ) ਨਾਲ ਜੁੜੇ ਜਿਲਾ੍ਹ ਅਤੇ ਬਲਾਕ ਕੋਆਰਡੀਨੇਟਰਸ ਨੂੰ ਜਾਣਕਾਰੀ ਦੇਣ ਲਈ ਡਿਪਟੀ ਡਾਇਕਰੈਟਰ ਜਰਨੈਲ ਸਿੰਘ ਕਾਲੇਕੇ ਅਤੇ ਸਟ...

ਭਾਰਤੀ ਚੋਣ ਕਮਿਸ਼ਨ ਵੱਲੋਂ ਨਾਗਰਿਕਾਂ ਦੀ ਸਹੂਲਤ ਲਈ ਮੋਬਾਇਲ ਐਪਲੀਕੇਸ਼ਨਾਂ ਦੀ ਸ਼ੁਰੂਆਤ

Friday, April 5 2019 08:37 AM
ਲੁਧਿਆਣਾ, 05 ਅਪ੍ਰੈਲ 2019 (ਵਿਕਰਮਪ੍ਰੀਤ): ਚੋਣਾਂ ਨਾਲ ਸਬੰਧਤ ਕੰਮਾਂ ਨੂੰ ਸੁਖਾਲਾ ਬਨਾਉਣ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਅੱਜ ਦੇ ਸਮੇਂ ਦਾ ਹਾਣੀ ਬਨਾਉਣ ਦੇ ਮਕਸਦ ਨਾਲ ਭਾਰਤੀ ਚੋਣ ਕਮਿਸ਼ਨ ਨੇ ਕਈ ਆਈ.ਟੀ. ਇਨੀਸ਼ੀਏਟਿਵ ਲਏ ਹਨ। ਇਸ ਇਨੀਸ਼ੀਏਟਿਵ ਤਹਿਤ ਭਾਰਤੀ ਚੋਣ ਕਮਿਸ਼ਨਰ ਨੇ ਕਈ ਵੋਟਰ ਫਰੈਂਡਲੀ ਮੋਬਾਇਲ ਐਪ, ਵੈਬਸਾਇਟ ਅਤੇ ਹੈਲਪ ਲਾਈਨ ਸ਼ੁਰੂ ਕੀਤੀ ਹੈ। ਚੋਣ ਪ੍ਰਕਿਰਿਆ ਵਿੱਚ ਤਕਨਾਲੋਜੀ ਦੇ ਜਾਣਕਾਰ ਅਜੋਕੇ ਨੌਜਵਾਨਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਹਿੱਤ ਇੱਕ ਨਵੇਕਲਾ ਰਾਹ ਅਪਣਾਕੇ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਕਈ ਤਕਨੀਕੀ ਪਹਿਲਕਦਮੀਆ...

ਕੀ ਘੁਬਾਇਆ ਦੀ ਵਾਇਰਲ ਹੋਈ ਸਟਿੰਗ ਆਪ੍ਰੇਸ਼ਨ ਵੀਡੀਓ ਬਣੇਗੀ ਸ਼ੇਰ ਸਿੰਘ ਦੀ ਟਿਕਟ ਦੇ ਰਾਹ ਦਾ ਰੋੜ੍ਹਾ ?

Friday, April 5 2019 08:34 AM
ਫ਼ਿਰੋਜ਼ਪੁਰ 5 ਅਪ੍ਰੈਲ (ਪ.ਪ) ਪੰਜਾਬ ਦੀਆਂ ਵਕਾਰੀ ਲੋਕ ਸਭਾ ਸੀਟਾਂ ਵਿੱਚੋਂ ਇੱਕ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਉਸ ਵੇਲੇ ਵੱਡੀ ਹਲਚਲ ਮੱਚ ਗਈ ਜਦੋਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਐਮ ਪੀ ਸ਼ੇਰ ਸਿੰਘ ਘੁਬਾਇਆ ਪਿਛਲੀਆਂ ਚੋਣਾਂ ਵਿੱਚ ਜਿੱਤ ਲਈ ਕਰੋੜਾਂ ਰੁਪਏ ਖ਼ਰਚ ਕਰਨ ਦੀ ਗੱਲ ਕਰਦੇ ਦਿਖਾਈ ਦਿੱਤੇ । ਤੇਜ਼ੀ ਨਾਲ ਵਾਇਰਲ ਹੋਈ ਇਸ ਵੀਡੀਓ ਨੇ ਉਨ੍ਹਾਂ ਨੂੰ ਮਿਲਣ ਵਾਲੀ ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਥੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਉੱਥੇ ਘੁਬਾਇਆ ਦੇ ਕਾਂਗਰਸ ਦੇ ਅੰਦਰਲੇ ਅਤੇ ਬਾਹਰਲੇ ਵਿਰੋਧੀਆਂ ਨੂੰ ਉਸ ਤੇ ਸਿਆ...

.......ਹੁਣ ਡਿਪਟੀ ਕਮਿਸ਼ਨਰ ਨੇ ਕੀਤਾ ਫਿਰੋਜ਼ਪੁਰ ਸਿਵਲ ਹਸਪਤਾਲ ਦਾ ਰੁਖ

Friday, April 5 2019 08:33 AM
ਫਿਰੋਜ਼ਪੁਰ 5 ਅਪਰੈਲ (ਪ.ਪ) ਸ਼ਹਿਰ ਵਿੱਚ ਸਫਾਈ ਵਿਵਸਥਾ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦੀ ਕੀਤੀ ਪਹਿਲ ਤੋੋਂ ਬਾਅਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਅੱਜ ਆਪਣਾ ਰੁਖ ਸਿਵਲ ਹਸਪਤਾਲ ਵੱਲ ਕਰਦਿਆਂ ਖੁਦ ਹਸਪਤਾਲ ਪਹੁੰਚ ਕਰੀਬ ਤਿੰਨ ਘੰਟੇ ਹਸਪਤਾਲ ਵਿੱਚ ਚੱਪੇ-ਚੱਪੇ ਦਾ ਦੌਰਾ ਕੀਤਾ ਅਤੇ ਹਸਪਤਾਲ ਅੰਦਰ ਬਦਹਾਲ ਸਫਾਈ ਵਿਵਸਥਾ, ਪੀਣ ਵਾਲੇ ਪਾਣੀ ਤੇ ਸੌਚਾਲਿਯ ਵਰਗੀਆਂ ਜ਼ਰੂਰੀ ਸੁਵਿਧਾਵਾਂ ਦੀ ਘਾਟ ਨੂੰ ਲੈ ਕੇ ਨਰਾਜ਼ਗੀ ਜਤਾਈ ਤੇ ਇਲਾਜ਼ ਕਰਵਾਉਣ ਆਏ ਲੋਕਾਂ ਤੋੋਂ ਫੀਡ ਬੈਕ ਲਿਆ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠ ਕੇ ਓ.ਪੀ.ਡੀ. ਵਾਲੀ ਇਮਾਰਤ...

ਇਤਿਹਾਸਕ ਵਿਰਾਸਤ ਦੀ ਬਰਬਾਦੀ ਵਿੱਚ ਸ਼੍ਰੋਮਣੀ ਕਮੇਟੀ ਵੀ ਬਰਾਬਰ ਦੀ ਹਿੱਸੇਦਾਰ

Thursday, April 4 2019 07:22 AM
ਮਾਨਸਾ 4 ਅਪ੍ਰੈਲ (ਤਰਸੇਮ ਸਿੰਘ ਫਰੰਡ ) ਦਰਬਾਰ ਸਾਹਿਬ ਤਰਨਤਾਰਨ ਦੀ ਡਿਊਢੀ ਨੂੰ ਕਾਰ ਸੇਵਾ ਦੀ ਆੜ ਵਿੱਚ ਤੋੜਨ ਦੀ ਕੋਸ਼ਿਸ਼ ਨੂੰ ਪੰਜਾਬ ਦੀ ਇਤਿਹਾਸਕ ਵਿਰਾਸਤ ਉÎੱਤੇ ਹਮਲਾ ਕਰਾਰ ਦਿੰਦਿਆਂ ਸੀਪੀਆਈ (ਐਮ.ਐਲ.) ਲਿਬਰੇਸ਼ਨ ਨੇ ਕਿਹਾ ਕਿ ਇਸ ਗੁਨਾਹ ਵਿੱਚ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਦੇ ਨਾਲ ਐਸਜੀਪੀਸੀ ਬਰਾਬਰ ਦੀ ਭਾਈਵਾਲ ਹੈ। ਪਾਰਟੀ ਨੇ ਇਸ ਮੁੱਦੇ ਨੂੰ ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਸਮਾਗਮਾਂ ਮੌਕੇ ਵੀ ਉਠਾਉਣ ਦਾ ਐਲਾਨ ਕੀਤਾ। ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਅਤੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵੱਲੋਂ ਇੱਥੇ ...

ਕਾਂਗਰਸ ਤੇ ਭਾਜਪਾ ਨੇ ਹਮੇਸ਼ਾ ਝੂਠੇ ਵਾਅਦੇ ਕਰਕੇ ਦੇਸ਼ ਦੀ ਸੱਤਾ ਹਥਿਆਈ - ਚੌਧਰੀ ਖੁਸ਼ੀ ਰਾਮ

Thursday, April 4 2019 07:10 AM
ਫਗਵਾੜਾ 4 ਅਪ੍ਰੈਲ (ਪ.ਪ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਪੰਜਾਬ ਡੈਮੋਕ੍ਰੇਟਿਕ ਗਠਜੋੜ ਦੇ ਸਾਂਝੇ ਉਮੀਦਵਾਰ ਚੌਧਰੀ ਖੁਸ਼ੀ ਰਾਮ ਨੇ ਵਿਧਾਨਸਭਾ ਹਲਕਾ ਫਗਵਾੜਾ ਦੇ ਵੱਖ ਵੱਖ ਪਿੰਡਾਂ ਵਿਚ ਵੋਟਰਾਂ ਅਤੇ ਸਪੋਰਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਤੁਫਾਨੀ ਦੌਰਾ ਕੀਤਾ। ਇਸ ਦੌਰਾਨ ਉਹਨਾਂ ਚਾਚੋਕੀ ਕਲੋਨੀ, ਨੰਗਲ ਖੇੜਾ, ਜਗਤਪੁਰ ਜੱਟਾਂ, ਸੁੰਨੜਾਂ ਰਾਜਪੂਤਾਂ, ਮਾਨਾਂਵਾਲੀ, ਮੇਹਟਾਂ, ਚੱਕ ਹਕੀਮ, ਪੰਡੋਰੀ ਅਤੇ ਬਰਨਾ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਵ...

ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਸਾਰੇ ਵਰਗ ਖੁਸ਼ ਹਨ ਤੇ ਚੋਣਾਂ ਚ ਕਾਂਗਰਸ ਦੀ ਜਿੱਤ ਹੋਵੇਗੀ; ਇੰਦਰਜੀਤ ਸਿੰਘ ਮਹਿਤਾ

Thursday, April 4 2019 07:03 AM
ਰੂੜੇਕੇ ਕਲਾਂ 4 ਅਪ੍ਰੈਲ ( ਗੁਰਪ੍ਰੀਤ ਸਿੰਘ/ਬੰਟੀ ਅਟਵਾਲ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਸੂਬੇ ਅੰਦਰ ਲੋਕ ਸਭਾ ਚੋਣਾਂ ਲੜੀ ਜਾਵੇਗੀ ਜਿੱਥੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਵੇਗੀ। ਇਹ ਵਿਚਾਰਾਂ ਦਾ ਪ੍ਰਗਾਟਾ ਸੀਨੀਅਰ ਕਾਂਗਰਸੀ ਆਗੂ ਇੰਦਜੀਤ ਸਿੰਘ ਮਹਿਤਾ ਨੇ ਗੱਲਬਾਤ ਕਰਦਿਆ ਸਾਂਝੇ ਕੀਤੇ। ਉਨਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਹਰ ਵਰਗ ਲਈ ਨਵੀਆਂ ਸਕੀਮਾਂ ਲਾਗੂ ਕੀਤੀਆਂ ਹਨ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਲੋਕਾਂ ਕੰਮ ਨਹੀਂ ਹੁੰਦੇ ਸਨ ਸਗੋ ਪਰਚੇ ਜਰੂਰ ...

ਖੇਮਕਰਨ 'ਚ ਫ਼ੌਜ ਨੇ ਖਦੇੜਿਆ ਪਾਕਿਸਤਾਨੀ ਡਰੋਨ

Thursday, April 4 2019 06:52 AM
ਖੇਮਕਰਨ : ਪਹਿਲੀ ਅਪ੍ਰੈਲ ਦੀ ਸਵੇਰੇ 3:30 ਵਜੇ ਪਾਕਿਸਤਾਨ ਵੱਲੋਂ ਐੱਫ-16 ਜਹਾਜ਼ ਭਾਰਤੀ ਇਲਾਕੇ 'ਚ ਭੇਜੇ ਗਏ ਸਨ ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਨੇ ਖਦੇੜ ਦਿੱਤਾ ਸੀ। ਇਸ ਦੇ ਬਾਵਜੂਦ ਪਾਕਿਸਤਾਨ ਨੇ ਮੁੜ ਨਾਪਾਕ ਹਰਕਤ ਕਰਦਿਆਂ ਬੁੱਧਵਾਰ ਰਾਤ ਕਰੀਬ 10:15 ਵਜੇ ਖੇਮਕਰਨ ਸਰਹੱਦ ਤੋਂ ਡਰੋਨ ਭੇਜਿਆ ਜਿਸ ਨੂੰ ਭਾਰਤੀ ਖੇਤਰ 'ਚ ਰਡਾਰ ਨੇ ਫੜ ਲਿਆ। ਇਸ ਪਿੱਛੋਂ ਚੌਕਸੀ ਵਧਾ ਦਿੱਤੀ ਗਈ। ਸਰਹੱਦ 'ਤੇ ਤਾਇਨਾਤ ਫ਼ੌਜ ਨੇ ਡਰੋਨ ਨੂੰ ਖਦੇੜਦਿਆਂ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਤਿੰਨ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ। ਇਸ ਤੋਂ ਬਾਅਦ ਖੇਮਕਰਨ ਸੈਕ...

ਕੀ ਸ਼ਾਹੀ ਖਾਨਦਾਨ ਦਾ ਪਟਿਆਲਾ 'ਤੇ ਰਾਜ ਕਰਨ ਦਾ ਕੋਈ ਵਿਸ਼ੇਸ਼ ਜਾਂ ਜਨਮ ਸਿੱਧ ਅਧਿਕਾਰ ਹੈ?- ਡਾ. ਧਰਮਵੀਰ ਗਾਂਧੀ

Thursday, April 4 2019 06:51 AM
ਪਟਿਆਲਾ, 04 ਅਪ੍ਰੈਲ 2019: ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੇ ਕਿ ਆਜ਼ਾਦ ਭਾਰਤ ਦੇ ਸੰਵਿਧਾਨ ਲਾਗੂ ਹੋਣ ਦੇ 69 ਸਾਲਾਂ ਦੇ ਪਾਰਲੀਮਾਨੀ ਇਤਿਹਾਸ ਵਿੱਚੋਂ ਪੰਜ ਵਾਰ ਅਤੇ 23 ਸਾਲ ਸ਼ਾਹੀ ਪਰਿਵਾਰ ਨੇ ਪਟਿਆਲਾ ਹਲਕੇ ਦੀ ਨੁਮਾਇੰਦਗੀ ਕੀਤੀ ਹੈ। ਕੀ ਵਜ੍ਹਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਸ਼ਾਹੀ ਪਰਿਵਾਰ ਦਾ ਪਾਣੀ ਭਰਦੀ ਆ ਰਹੀ ਹੈ? ਜਦਕਿ ਆਮ ਲੋਕਾਂ ਨੇ ਸੱਤ ਦਹਾਕੇ ਪਹਿਲਾਂ ਬਰਤਾਨਵੀ ਗ਼ੁਲਾਮੀ ਦਾ ਜੂਲਾ ਗਲੋਂ ਲਾਹ ਮਾਰਿਆ ਸੀ ਅਤੇ ਆਪਣੇ ਵਾਸਤੇ ਇੱਕ ਸੰਵਿਧਾਨ ਹਾਸਲ ਕਰ ਲਿਆ ਸੀ। ਡਾ. ਗਾਂਧੀ ਨੇ ਅਚੰਬਾ...

ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਔਰਤ ਦਾ ਕੀਤਾ ਮੂੰਹ ਕਾਲਾ, ਵੀਡੀਓ ਹੋ ਰਹੀ ਵਾਇਰਲ

Thursday, April 4 2019 06:50 AM
ਗੁਰਦਾਸਪੁਰ, 04 ਅਪ੍ਰੈਲ 2019- ਇੱਥੋਂ ਦੇ ਕਸਬਾ ਘੁਮਾਣ ਤੋਂ ਇੱਕ ਘਿਣਾਉਣੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਕੁਝ ਲੋਕਾਂ ਵੱਲੋਂ ਨਾਜਾਇਜ਼ ਸਬੰਧਾਂ ਦੇ ਸ਼ੱਕ ਹੇਠ ਇੱਕ ਔਰਤ ਦਾ ਮੂੰਹ ਕਾਲਾ ਕਰ ਕੇ ਉਸ ਦੀ ਵੀਡੀਓ ਬਣਾਈ ਗਈ ਅਤੇ ਬਾਦ ਵਿੱਚ ਉਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਅੱਪਲੋਡ ਕਰ ਦਿੱਤਾ ਗਿਆ। ਇਸ ਦੌਰਾਨ ਪੀੜਤ ਨਾਲ ਕੁੱਟ ਮਾਰ ਵੀ ਕੀਤੀ ਗਈ। ਜਿਸ ਕਾਰਨ ਉਸ ਦੇ ਕੱਪੜੇ ਫੱਟ ਗਏ। ਫ਼ਿਲਹਾਲ ਉਕਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਾਲਾਂ ਕਿ ਮਾਮਲਾ ਬੀਤੀ 17 ਮਾਰਚ ਦਾ ਹੈ ਪਰ ਅਤੇ ਅਗਲੇ ਦਿਨ ਹੀ ਪੀੜਤ ਪੱਖ ਵੱਲੋਂ ਪੁਲਿਸ ਕੋਲ ਇਸ ਦੀ ਸ਼ਿ...

ਕੇ.ਪੀ ਚੋਹਾਨ ਜਿਲਾ ਕਾਂਗਰਸ ਸੇਵਾ ਦਲ ਯੂਥ ਬ੍ਰਿਗੇਡ ਦੇ ਜਨਰਲ ਸਕੱਤਰ ਅਤੇ ਧਰੁਵ ਵਰਮਾ ਪ੍ਰੀਤ ਵਿਹਾਰ ਦੇ ਪ੍ਰਧਾਨ ਨਿਯੁਕਤ

Tuesday, April 2 2019 07:23 AM
ਲੁਧਿਆਣਾ, 2 ਅਪ੍ਰੈਲ (ਕੁਲਦੀਪ ਸਿੰਘ) ਵਿਧਾਨ ਸਭਾ ਹਲਕਾ ਗਿੱਲ ਅਧੀਨ ਪੈਂਦੀ ਗ੍ਰਾਮ ਪੰਚਾਇਤ ਪ੍ਰੀਤ ਵਿਹਾਰ ਵਿਖੇ ਜਿਲਾ ਕਾਂਗਰਸ ਸੇਵਾ ਦਲ ਯੂਥ ਬ੍ਰਿਗੇਡ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਖਾਮਿਦ ਅਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਐਨਐਸਯੂਆਈ ਦੇ ਕੋਮੀ ਮੈਂਬਰ ਐਡਵੋਕੇਟ ਰਾਹੁਲ ਪੁਹਾਲ, ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸਕੱਤਰ ਕੁਲਵੰਤ ਸਿੰਘ ਸਿੱਧੂ ਅਤੇ ਕਾਂਗਰਸ ਸੇਵਾ ਦਲ ਪੰਜਾਬ ਦੇ ਦਫਤਰ ਇੰਚਾਰਜ ਤਿਲਕ ਰਾਜ ਸੋਨੂੰ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਇਸ ਮੋਕੇ ਤੇ ਕਾਂਗਰਸ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕੇ.ਪੀ. ਚੋਹਾਨ ਨੂੰ ਜਿਲਾ ਕਾਂਗਰਸ ਸੇਵਾ ਦਲ ਯ...

E-Paper

Calendar

Videos