News: ਪੰਜਾਬ

ਡੇਰਾ ਪੈਰੋਕਾਰਾਂ ਵੱਲੋਂ ਜਵਾਹਰਕੇ ’ਤੇ ਹਮਲਾ

Thursday, May 2 2019 08:25 AM
ਬਠਿੰਡਾ, ਬਠਿੰਡਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ’ਤੇ ਚੋਣ ਪ੍ਰਚਾਰ ਦੌਰਾਨ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਹੱਲਾ ਬੋਲਿਆ ਹੈ, ਜਿਸ ਦੀ ਜਾਂਚ ਹੁਣ ਮਾਨਸਾ ਪੁਲੀਸ ਕਰ ਰਹੀ ਹੈ। ਦੱਸਦੇ ਹਨ ਕਿ ਜਦੋਂ ਮਾਨਸਾ ਦੇ ਪਿੰਡ ਰਾਮਪੁਰਾ ਮੰਡੇਰ ਵਿਚ ਗੁਰਸੇਵਕ ਸਿੰਘ ਜਵਾਹਰਕੇ ਚੋਣ ਜਲਸੇ ‘ਚ ਬੋਲ ਰਹੇ ਸਨ ਤਾਂ ਉਦੋਂ ਇਹ ਘਟਨਾ ਵਾਪਰੀ। ਇਸ ਦੌਰਾਨ ਮਾਨ ਦਲ ਦੇ ਹਮਾਇਤੀ ਅਤੇ ਡੇਰਾ ਪੈਰੋਕਾਰ ਆਹਮੋ-ਸਾਹਮਣੇ ਹੋ ਗਏ ਸਨ ਪ੍ਰੰਤੂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਜਵਾਹਰਕੇ ਨੇ ਹੁਣ ਮਾਨਸਾ ਪੁਲੀਸ ਦੀ ਮਹਿਲਾ ਸਿਪ...

ਗੁਰਦਾਸਪੁਰ : ਸੰਨੀ ਦਿਉਲ ਦਾ ਰੋਡ ਸ਼ੋਅ ਹੋਇਆ ਸ਼ੁਰੂ

Thursday, May 2 2019 08:24 AM
ਗੁਰਦਾਸਪੁਰ, 02 ਮਾਈ 2019 - ਲੋਕ ਸਭਾ ਚੋਣਾਂ 2019 ਨੂੰ ਲੈ ਕੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਅਤੇ ਫ਼ਿਲਮੀ ਅਦਾਕਾਰ ਅਜੇ ਸਿੰਘ ਧਰਮਿੰਦਰ ਦਿਉਲ ਉਰਫ ਸੰਨੀ ਦਿਉਲ ਵਲੋਂ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਕੀਤਾ ਜਾਣ ਵਾਲਾ ਰੋਡ ਸ਼ੋਅ ਸ਼ੁਰੂ ਹੋ ਚੁਕਾ ਹੈ।ਭਾਰਤ ਪਾਕਿਸਤਾਨ ਸਰਹੱਦ 'ਤੇ ਵੱਸੇ ਕਸਬਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਤੋਂ ਪਹਿਲਾਂ ਸੰਨੀ ਦਿਓਲ ਏਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸੰਨੀ ਨੂੰ ਸਿਰੋਪਾਓ ਅਤੇ ਕਿਰਪਾ...

ਸੀ.ਬੀ.ਐੱਸ.ਈ ਨੇ 12ਵੀ ਦੇ ਐਲਾਨੇ ਨਤੀਜੇ

Thursday, May 2 2019 08:23 AM
ਸੀ ਬੀ ਐੱਸ ਈ ਨੇ 12 ਵੀ ਦੇ ਐਲਾਨੇ ਨਤੀਜੇ। ਹੇਠ ਲਿੰਕ ਤੇ ਕਲਿਕ ਕਰਕੇ ਦੇਖੋ ਨਤੀਜੇ। cbseresults.nic.in

ਆਮ ਲੋਕਾਂ ਦੇ ਕੰਮ ਤਰਜੀਹੀ ਆਧਾਰ ਤੇ ਕਰਨ ਵਾਲੇ ਕਰਮਚਾਰੀ ਸਨ ਰੀਡਰ ਚੰਨ ਸਿੰਘ

Tuesday, April 30 2019 06:46 AM
ਗੁਰੂ ਹਰਸਹਾਏ /ਫਿਰੋਜ਼ਪੁਰ 30 ਅਪਰੈਲ : ਵੱਖ - ਵੱਖ ਸੀਨੀਅਰ ਆਈ ਏ ਐੱਸ , ਪੀ ਸੀ ਐੱਸ ਅਤੇ ਜੁਡੀਸ਼ਰੀ ਖੇਤਰ ਦੇ ਸੀਨੀਅਰ ਅਧਿਕਾਰੀਆਂ ਨਾਲ ਲੰਬਾ ਸਮਾਂ ਕੰਮ ਕਰਨ ਵਾਲੇ ਰੀਡਰ ਚੰਨ ਸਿੰਘ ਆਮ ਲੋਕਾਂ ਦੇ ਕੰਮ ਤਰਜੀਹੀ ਆਧਾਰ ਤੇ ਕਰਨ ਵਾਲੇ ਕਰਮਚਾਰੀ ਮੰਨੇ ਜਾਂਦੇ ਰਹੇ ਹਨ । ਉਨ੍ਹਾਂ ਦਾ ਜਨਮ ਪਿਤਾ ਸਰਦਾਰ ਹਰ ਸਿੰਘ ਮਾਤਾ ਕਰਤਾਰ ਕੌਰ ਦੇ ਗ੍ਰਹਿ ਪਿੰਡ ਬਾਹਮਣੀ ਵਾਲਾ ਵਿਖੇ ਹੋਇਆ । ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਸਿਵਲ ਪ੍ਰਸ਼ਾਸਨ ਵਿੱਚ ਹੋਈ । ਇੱਥੇ ਕੰਮ ਕਰਦਿਆਂ ਉਨ੍ਹਾਂ ਵੱਖ - ਵੱਖ ਆਈ ਏ ਐੱਸ ਪੀ ਸੀ ਐੱਸ ਅਧਿਕਾਰੀਆਂ ਨਾਲ ਲੰਬਾ ਸਮਾਂ...

ਬੀਬੀ ਹਰਸਮਿਰਤ ਬਾਦਲ ਦੀ ਢਾਲ ਬਣੇ ਵੱਡੇ ਬਾਦਲ

Monday, April 29 2019 06:13 AM
ਬਠਿੰਡਾ, 29 ਅਪ੍ਰੈਲ 2019 - ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਢਾਲ ਬਣਦਿਆਂ ਅਕਾਲੀ ਦਲ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੋਮਵਾਰ ਨੂੰ ਕਵਰਿੰਗ ਕੈਂਡੀਡੇਟ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ 26 ਅਪ੍ਰੈਲ ਨੂੰ ਕਾਗਜ਼ ਦਾਖਲ ਕਰਾਏ ਗਏ ਸਨ, ਪਰ ਉਸ ਦਿਨ ਵੱਡੇ ਬਾਦਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਾਮਜ਼ਦਗੀ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਮੌਜੂਦ ਸਨ। ਜਿਸ ਕਾਰਨ ਉਨ੍ਹਾਂ ਵੱਲੋਂ ਅੱਜ ਕਵਰਿੰਗ ਕੈਂਡੀਡੇਟ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।...

ਬਾਦਲਾਂ ਨੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕੀਤੀ: ਬਿੱਟੂ

Wednesday, April 24 2019 06:37 AM
ਲੁਧਿਆਣਾ, 24 ਅਪਰੈਲ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਗਿੱਲ ਦੇ ਪਿੰਡ ਰੁੜਕਾ, ਪੋਹੀੜ, ਡੇਹਲੋਂ ਆਦਿ ਇਲਾਕਿਆਂ ਵਿੱਚ ਮੀਟਿੰਗਾਂ ਕੀਤੀਆਂ ਜਿਸ ਦੌਰਾਨ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਰੁੜਕੇ ਪਿੰਡ ਦੀ ਸਰਪੰਚ ਗੁਰਮੀਤ ਕੌਰ, ਪਤੀ ਮਹਾਂ ਸਿੰਘ ਤੇ ਪੰਚਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਸ੍ਰੀ ਬਿੱਟੂ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਅਮਨ ਸ਼ਾਤੀ ਭੰਗ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ, ਉੱਥੇ ਮੋਦੀ ਨੇ ਪੈਟਰੋਲ, ਡੀਜ਼ਲ, ਗੈਸ ਆਦਿ ਰੇਟਾਂ ਵਿੱਚ ਤਾਂ ਵਾਧਾ ਕੀਤਾ ਹੀ ਬਲਕਿ ਕੇਂਦਰ ਤੋਂ ਕੋਈ ਮਦਦ ਨਾ ...

ਕਣਕ ਦੀ ਖ਼ਰੀਦ ਨਾ ਹੋਣ ’ਤੇ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਚੱਕਾ ਜਾਮ

Wednesday, April 24 2019 06:36 AM
ਖੰਨਾ, 24 ਅਪਰੈਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਤਿੰਨ ਦਿਨਾਂ ਤੋਂ ਕਣਕ ਦੀ ਖ਼ਰੀਦ ਨਾ ਹੋਣ ’ਤੇ ਅੱਜ ਸ਼ਾਮ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਘੇਰਿਆ। ਇਸ ਤੋਂ ਬਾਅਦ ਰੋਹ ’ਚ ਆਏ ਆੜ੍ਹਤੀਆਂ ਤੇ ਕਿਸਾਨਾਂ ਨੇ ਮੰਡੀ ਦੇ ਬਾਹਰ ਜੀਟੀ ਰੋਡ ’ਤੇ ਚੱਕਾ ਜਾਮ ਕਰ ਦਿੱਤਾ। ਮੁਜ਼ਾਹਰੇ ਦੌਰਾਨ ਜਿੱਥੇ ਜੀਟੀ ਰੋਡ ’ਤੇ ਦੋਵੇਂ ਪਾਸੇ ਆਵਾਜਾਈ ਠੱਪ ਕਰ ਦਿੱਤੀ ਗਈ, ਉੱਥੇ ਹੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ...

ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੀ ਪੇਸ਼ਕਸ਼ ਰੱਦ

Tuesday, April 23 2019 06:53 AM
ਤਰਨ ਤਾਰਨ, 23 ਅਪਰੈਲ ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੀਡੀਏ) ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਾਉਣ ਤੇ ਆਮ ਆਦਮੀ ਪਾਰਟੀ (ਆਪ) ਵਲੋਂ ਹਮਾਇਤ ਦੇਣ ਦੀ ਕੀਤੀ ਪੇਸ਼ਕਸ ਨੂੰ ਮੂਲੋਂ ਹੀ ਰੱਦ ਕਰਦਿਆਂ ‘ਆਪ’ ਦੀ ਹਮਾਇਤ ਲੈਣ ਤੋਂ ਸਪਸ਼ਟ ਇਨਕਾਰ ਕੀਤਾ ਹੈ| ਸ੍ਰੀ ਖਹਿਰਾ ਨੇ ਅਜਿਹੇ ਵਿਚਾਰ ਅੱਜ ਇੱਥੇ ਮੀਡੀਆ ਨਾਲ ਖੁੱਲ੍ਹੀ ਗੱਲਬਾਤ ਕਰਦਿਆਂ ਪੇਸ਼ ਕੀਤੇ। ਉਨ੍ਹਾਂ ਸੂਬੇ ਅੰਦਰ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਤਿਕੋਣੇ ਮੁਕਾਬਲੇ ਹੋ...

ਅਗਵਾ ਹੋਏ ਸੁਮਨ ਮਟਨੇਜਾ ਦੀ ਲਾਸ਼ ਨਹਿਰ 'ਚੋਂ ਮਿਲੀ

Monday, April 22 2019 07:00 AM
ਜਲਾਲਾਬਾਦ, 23 ਅਪ੍ਰੈਲ , 2019 : ਸੁਮਨ ਮੁਟਨੇਜਾ ਅਗਵਾ ਕਾਂਡ ਦੀ ਵੱਡੀ ਖ਼ਬਰ . ਸੁਮਨ ਮੁਟਨੇਜਾ ਦੀ ਲਾਸ਼ ਅਬੋਹਰ ਦੇ ਘੱਲੂ ਦੇ ਕੋਲੋਂ ਮਿਲੀ ਹੈ ਜਿਸ ਨਹਿਰ ਦੇ ਵਿੱਚੋਂ ਮੁਟਨੇਜਾ ਦੀ ਕਾਰ ਮਿਲੀ ਸੀ, ਉਸੇ ਰਾਜਸਥਾਨ ਫੀਡਰ ਨਹਿਰ ਦੇ ਵਿੱਚੋਂ ਮੁਟਨੇਜਾ ਦੀ ਲਾਸ਼ ਮਿਲੀ ਹੈ . ਮੁਟਨੇਜਾ ਦੇ ਹੱਥ ਅਤੇ ਪੈਰ ਬੰਨ੍ਹੇ ਹੋਏ ਮਿਲੇ . ਵੀਰਵਾਰ ਸ਼ਾਮ ਨੂੰ ਮਟਨੇਜਾ ਨੂੰ ਅਗਵਾ ਕੀਤਾ ਗਿਆ ਸੀ . ਐਤਵਾਰ ਨੂੰ ਨਹਿਰ ਵਿਚੋਂ ਕਾਰ ਮਿਲ ਗਈ ਸੀ . ਮਿਰਤਕ ਜਲਾਲਾਬਾਦ ਦਾ ਵੱਡਾ ਵਪਾਰੀ ਸੀ . ਉਸਦਾ ਕੀੜੇ ਮਰ ਦਵਾਈਆਂ ਦਾ ਕਾਰੋਬਾਰ ਸੀ ....

ਲੀਡਰਾਂ ਤੋਂ ਅੱਕੇ ਪੰਜਾਬ ਦੇ ਵੋਟਰ - ਮੁਹੱਲੇ 'ਚ ਲਾਇਆ ਚੇਤਾਵਨੀ ਬੋਰਡ

Monday, April 22 2019 07:00 AM
ਗੁਰਦਾਸਪੁਰ, 23 ਅਪ੍ਰੈਲ 2019 - ਅਸੀਂ ਸਾਰੇ ਗਲੀ ਵਾਸੀਆਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਦੀਆਂ ਲੋਕ-ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਵੋਟਾਂ ਨਹੀਂ ਪਾਵਾਂਗੇ। ਅਸੀਂ ਆਪਣੇ ਵੋਟ ਦੇ ਅਧਿਕਾਰ ਤੋਂ ਭੱਜ ਨਹੀਂ ਰਹੇ ਅਤੇ ਵੋਟ ਪਾਉਣ ਜ਼ਰੂਰ ਜਾਵਾਂਗੇ ਪਰ ਇਸ ਵਾਰ ਅਸੀਂ ਸਮੂਹ ਗਲੀ ਵਾਸੀ ਨੋਟਾ ਦਾ ਬਟਨ ਦੱਬ ਦੇ ਉਨ੍ਹਾਂ ਸਾਰੇ ਲੀਡਰਾਂ ਦੀਆਂ ਅੱਖਾਂ ‘ਤੇ ਜੰਮਿਆ ਜਾਲਾ ਲਾ ਦੇਣਾ। ਇਹ ਕਹਿਣਾ ਹੈ ਬਟਾਲਾ ਦੇ ਸਿਨੇਮਾ ਰੋਡ ਸਥਿਤ ਗਲੀ ਕਟੜਾ ਆਤਮਾ ਸਿੰਘ ਦੇ ਵਾਸੀਆਂ ਦਾ। ਇਸ ਗਲੀ ਵਿਖੇ ਰਹਿਣ ਵਾਲੇ ਲੋਕਾਂ ਵੱਲੋਂ ਆਪਣੀ ਗਲੀ ਦੀ ਐਂਟਰੀ ਵਿਖੇ ਬਾਕਾਇ...

ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

Friday, April 19 2019 06:52 AM
ਅੰਮ੍ਰਿਤਸਰ, 19 ਅਪ੍ਰੈਲ - ਇੱਥੇ ਇੱਕ ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਅਨੁਰਾਧਾ (31) ਪਤਨੀ ਅਨਮੋਲ ਸਹਦੇਵ ਵਾਸੀ ਗੁਰਬਖ਼ਸ਼ ਨਗਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਏ. ਸੀ. ਪੀ. ਸੁਖਪਾਲ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।...

ਬੱਸ ਪਲਟਣ ਨਾਲ 23 ਸਵਾਰੀਆਂ ਜ਼ਖ਼ਮੀ ਅਤੇ ਇੱਕ ਦੀ ਮੌਤ

Friday, April 19 2019 06:50 AM
ਅਹਿਮਦਗੜ੍ਹ , 19 ਅਪ੍ਰੈਲ : ਅਹਮਦਗੜ੍ਹ ਤੋ ਡੇਹਲੋਂ ਹੁੰਦੇ ਹੋਏ ਸਾਹਨੇਵਾਲ ਜਾ ਰਹੀ ਇੱਕ ਪ੍ਰਾਇਵੇਟ ਕੰਪਨੀ ਦੀ ਬੱਸ ਅਤੇ ਕਾਰ ਦੇ ਵਿੱਚ ਹੋਈ ਟੱਕਰ ਦੇ ਬਾਅਦ ਬੇਕਾਬੂ ਬੱਸ ਸੜਕ ਦੇ ਵਿੱਚ ਪਲਟ ਗਈ । ਕਾਰ ਸਵਾਰ ਤਾਂ ਵਾਲ਼ ਵਾਲ਼ ਬਚ ਗਏ , ਲੇਕਿਨ ਬੱਸ ਵਿੱਚ ਸਵਾਰ 23 ਸਵਾਰੀਆਂ ਜਖ਼ਮੀ ਹੋ ਗਈਆ ਅਤੇ ਇੱਕ ਬਜੁਰਗ ਦੀ ਮੌਤ ਹੋ ਗਈ । ਉੱਥੇ ਮੌਜੂਦ ਲੋਕਾਂ ਨੇ ਜਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਇਸਦੀ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ । ਸੂਚਨਾ ਮਿਲਣ ਦੇ ਬਾਅਦ ਪਹੁੰਚੀ ਐਂਬੂਲੈਂਸ ਵਿੱਚ ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ । ਦੱਸਿਆ ਜ...

ਪੂਰੀ ਤਰ੍ਹਾਂ ਪੱਕ ਚੁੱਕੀ ਸੁੱਕੀ ਕਣਕ ਮੰਡੀਆਂ ਵਿੱਚ ਲੈ ਕੇ ਆਉਣ ਕਿਸਾਨ : ਮਨਪ੍ਰੀਤ ਸਿੰਘ ਛੱਤਵਾਲ

Tuesday, April 16 2019 06:16 AM
ਫ਼ਾਜ਼ਿਲਕਾ, 16 ਅਪ੍ਰੈਲ: ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸਿਰਫ਼ ਸੁੱਕੀ ਜਿਣਸ ਲਿਆਉਣ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਉਨ੍ਹਾਂ ਦੀ ਫ਼ਸਲ ਨਾਲੋ-ਨਾਲ ਵੇਚੀ ਜਾ ਸਕੇ। ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸ਼ਾਮ 7 ਤੋਂ ਸੇਵਰੇ 8 ਵਜੇ ਦਰਮਿਆਨ ਕੰਬਾਈਨਾਂ ਨਾਲ ਕਣਕ ਨਾ ਵੱਢੀ ਜਾਵੇ ਕਿਉਂ ਜੋ ਇਸ ਸਮੇਂ ਦੌਰਾਨ ਕਣਕ ਦੀ ਕਟਾਈ ਨਾਲ ਫ਼ਸਲ ਵਿੱਚ ਨਮੀ ਦੀ ਮਾਤਰਾ ਮਿੱਥੇ ਮਾਪਦੰਡਾਂ ਤੋਂ ਬਹੁਤ ਵੱਧ ਜਾਂਦੀ ਹੈ ਅਤੇ...

ਫਿਰੋਜ਼ਪੁਰ ਨੇੜੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਖੋਹੇ 2 ਲੱਖ ਰੁਪਏ

Tuesday, April 16 2019 06:15 AM
ਫ਼ਿਰੋਜ਼ਪੁਰ, 16 ਅਪ੍ਰੈਲ (ਪ.ਪ) - ਫਿਰੋਜ਼ਪੁਰ-ਮੱਲਾਂਵਾਲਾ ਸੜਕ 'ਤੇ ਪੈਂਦੇ ਪਿੰਡ ਆਰਿਫ ਕੇ ਵਿਖੇ ਸਥਿਤ ਪੈਟਰੋਲ ਪੰਪ ਤੋਂ ਅੱਜ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਪੰਪ ਦੇ ਕਰਿੰਦੇ ਦੀ ਕੁੱਟਮਾਰ ਕਰ ਕੇ 2 ਲੱਖ ਰੁਪਏ ਦੀ ਨਗਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ। ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖਲ ਹੋਏ ਕੁੱਟਮਾਰ ਅਤੇ ਲੁੱਟ ਦਾ ਸ਼ਿਕਾਰ ਹੋਏ ਗਗਨ ਸਹਿਗਲ ਵਾਸੀ ਆਰਿਫ਼ ਨੇ ਦੱਸਿਆ ਕਿ ਉਹ ਪੈਟਰੋਲ ਪੰਪ ਤੋਂ ਹੋਈ ਵੱਟਤ 2 ਲੱਖ ਰੁਪਏ ਵਾਲਾ ਬੈਗ ਲੈ ਕੇ ਜਿਉਂ ਹੀ ਘਰੋਂ ਬਾਹਰ ਨਿਕਲਿਆ ਤਾਂ ਰਸਤੇ 'ਚ ਕੁੱਝ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਦੀ ਕੁੱਟ ਮਾ...

ਹਥਿਆਰਾਂ ਦੀ ਨੋਕ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਸਰਗਣਾ ਸਾਥੀ ਸਣੇ ਚੜਿਆ ਪੁਲਿਸ ਅੜਿੱਕੇ

Tuesday, April 16 2019 06:14 AM
ਫਿਰੋਜ਼ਪੁਰ 16 ਅਪ੍ਰੈਲ -ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਸਰਗਣਾ ਤੇ ਉਸਦੇ ਸਾਥੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀਆਂ/ਖੋਹੀ ਤੇ ਖੋਹ ਕਰਨ ਸਮੇਂ ਵਰਤੀਆਂ ਕਾਰਾਂ ਤੇ ਹੈਰੋਇਨ ਬਰਾਮਦ ਕੀਤੀ ਹੈ। ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਪੁਲਿਸ ਮੁੱਖੀ ਸੰਦੀਪ ਗੋਇਲ ਨੇ ਦੱਸਿਆ ਕਿ ਐਸ ਪੀ (ਡੀ) ਬਲਜੀਤ ਸਿੰਘ ਦੀ ਨਿਗਰਾਨੀ ਹੇਠ ਥਾਣਾ ਆਰਿਫ ਕੇ ਮੁੱਖੀ ਪਰਮਜੀਤ ਸਿੰਘ ਵੱਲੋਂ ਇਲਾਕੇ ਵਿੱਚ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲੇ ਗਰੋਹ ਦੇ ਸਰਗਣਾ ਗੁਰਵਿੰਦਰ ਸਿੰਘ ਉਰਫ...

E-Paper

Calendar

Videos