News: ਪੰਜਾਬ

ਕਿਤਾਬਾਂ ਦੀ ਖਰੀਦ ਮਾਮਲੇ ’ਚ ਸਿੱਖਿਆ ਵਿਭਾਗ ਦੀਆਂ ਸ਼ਰਤਾਂ ’ਤੇ ਉਂਗਲ ਉੱਠੀ

Thursday, June 6 2019 08:32 AM
ਚੰਡੀਗੜ੍ਹ, ਪੰਜਾਬ ਦੇ ਚਾਰ ਪ੍ਰਕਾਸ਼ਕਾਂ ਨੇ ਸੂਬੇ ਦੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਖਾਤਰ ਸਹਿਤਕ ਕਿਤਾਬਾਂ ਖ਼ਰੀਦਣ ਲਈ ਜਾਰੀ ਕੀਤੀ ਗਰਾਂਟ ਦੀ ਦੁਰਵਰਤੋਂ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕਿਤਾਬਾਂ ਦੀ ਖ਼ਰੀਦ ਵਿੱਚ ਕਿਸੇ ਵਿਸ਼ੇਸ਼ ਪ੍ਰਕਾਸ਼ਕ ਨੂੰ ਲਾਭ ਪਹੁੰਚਾਏ ਜਾਣ ਦਾ ਸੰਕੇਤ ਮਿਲਦਾ ਹੈ। ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਮਾਲਕ ਅਮਿਤ ਮਿੱਤਰ, ਚੇਤਨਾ ਪ੍ਰਕਾਸ਼ਨ ਲੁਧਿਆਣਾ ਸੁਮੀਤ ਗੁਲਾਟੀ, ਲਾਹੌਰ ਬੁੱਕ ਸ਼ਾਪ ਲੁਧਿਆਣਾ ਗੁਰਮੰਨਤ ਸਿੰਘ ਅਤੇ ਨਿਊ ਬੁੱਕ ਕੰਪਨੀ ਜਲੰਧਰ ਮਨਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਸਰਕਾਰ ਵੱਲੋਂ 5.22 ...

ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Friday, May 24 2019 07:11 AM
ਚੋਗਾਵਾਂ, 24 ਮਈ - ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸੌੜੀਆਂ ਦੇ ਇੱਕ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਰਫ਼ ਮੰਨਾ ਪੁੱਤਰ ਬਖ਼ਤਾਵਰ ਸਿੰਘ ਉਮਰ 30 ਸਾਲ ਨਸ਼ੇ ਦਾ ਆਦੀ ਸੀ। ਕੱਲ੍ਹ ਸ਼ਾਮੀਂ ਪਿੰਡ ਮੋਹਮੰਦ ਮੁਮੰਦ ਦੇ ਗਿਰਜਾਘਰ ਨੇੜੇ ਉਸ ਦੀ ਲਾਸ਼ ਮਿਲੀ। ਮ੍ਰਿਤਕ ਦਾ ਅੱਜ ਘਰ ਵਾਲਿਆਂ ਨੇ ਅੰਤਿਮ ਸੰਸਕਾਰ ਕਰ ਦਿੱਤਾ।...

ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ

Friday, May 24 2019 07:10 AM
ਬਲਾਚੌਰ, 24 ਮਈ - ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਅਤੇ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ ਸ. ਕਰਤਾਰ ਸਿੰਘ ਸੈਣੀ (90) ਰਾਤੀਂ 1 ਵਜੇ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਐੱਸ. ਡੀ. ਓ. ਟਿਊਬਵੈੱਲ ਕਾਰਪੋਰੇਸ਼ਨ, ਸੁਰਿੰਦਰਜੀਤ ਸਿੰਘ ਗੋਨੀ ਅਤੇ ਹਰਭਜਨ ਸਿੰਘ ਯੂ. ਐੱਸ. ਏ. ਮੁਤਾਬਕ ਕਰਤਾਰ ਸਿੰਘ ਸੈਣੀ ਦਾ ਅੰਤਿਮ ਸਸਕਾਰ ਕਰੀਬ ਦੁਪਹਿਰ ਕਰੀਬ 12.30 ਵਜੇ ਕਮੇਟੀ ਘਰ ਬਲਾਚੌਰ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਸਵ. ਕਰਤਾਰ ਸਿੰਘ ਸੈਣੀ 'ਅਜੀਤ' ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਜੀ ਦੇ ਮਾਮਾ ਜੀ ਸਨ...

ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ

Friday, May 24 2019 07:10 AM
ਪਠਾਨਕੋਟ, 24 ਮਈ - ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਦਰਜ ਕਰਨ ਵਾਲੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਵੱਲੋਂ ਅੱਜ ਪਠਾਨਕੋਟ ਸ਼ਹਿਰ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਇੱਕ ਰੋਡ ਸ਼ੋਅ ਕੱਢਿਆ ਗਿਆ ਜੋ ਕਿ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ ਵਾਲਮੀਕੀ ਚੌਕ ਗਾਂਧੀ ਚੌਕ ਡਾਕਖ਼ਾਨਾ ਚੌਕ ਗਾੜ੍ਹੀ ਹਾਤਾ ਚੌਕ ਡਲਹੌਜ਼ੀ ਰੋਡ ਸਲਾਰੀਆ ਚੌਕ ਢਾਂਗੂ ਰੋਡ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਇਆ। ਰੋਡ ਸ਼ੋਅ 'ਚ ਵੱਡੀ ਗਿਣਤੀ 'ਚ ਸੰਨੀ ਦਿਓਲ ਦੇ ਪ੍ਰਸੰਸਕ ਹਾਜ਼ਰ ਰਹੇ ਇਸ ਮੌਕੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ...

ਮਜੀਠੀਆ ਨੇ ਘੇਰਿਆ ਸ਼ਰਾਬ ਨਾਲ ਲੱਦਿਆ ਟਰੱਕ - ਜਾਖੜ 'ਤੇ ਲਾਏ 'ਬੋਤਲ ਬਦਲੇ ਵੋਟ' ਦੇ ਦੋਸ਼

Friday, May 17 2019 06:57 AM
ਗੁਰਦਾਸਪੁਰ, 17 ਮਈ 2019 - ਅਕਾਲੀਦਲ ਦੇ ਲੀਡਰ ਬਿਕਰਮ ਸਿੰਘ ਮਜੀਠਿਆ ਵੱਲੋਂ ਗੁਰਦਾਸਪੁਰ ਨੂੰ ਜਾਂਦਾ ਸ਼ਰਾਬ ਨਾਲ ਲੱਦਿਆ ਟਰੱਕ ਕੱਥੂਨੰਗਲ ਨਜ਼ਦੀਕ ਫੜਿਆ ਗਿਆ ਹੈ। ਮਜੀਠੀਆ ਦਾ ਇਲਜ਼ਾਮ ਹੈ ਕਿ ਇਹ ਟਰੱਕ ਕਾਂਗਰਸ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਚੋਣਾਂ ਤੋਂ ਪਹਿਲਾਂ ਮੰਗਵਾਇਆ ਹੈ ਤਾਂ ਜੋ ਸ਼ਰਾਬ ਦੀ ਬੋਤਲ ਬਦਲੇ ਵੋਟ ਖਰੀਦੀ ਜਾ ਸਕੇ। ਮਜੀਠੀਆ ਨੇ ਕਿਹਾ ਕਿ ਇਸ ਟਰੱਕ 'ਚ ਨਜਾਇਜ਼ ਸ਼ਰਾਬ ਹੈ ਤੇ ਇਸ ਟਰੱਕ ਦਾ ਕੋਈ ਪਰਮਟ ਹੈ ਤੇ ਨਾ ਹੀ ਸ਼ਰਾਬ ਦਾ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਇਸ ਟਰੱਕ ਅਤੇ ਸ਼ਰਾਬ ਦਾ ਪਰਮਿਟ ਬਣਾ ਕੇ ਇਸਨੂੰ ਜਾਇਜ਼ ਬਣਾ ਕੇ...

‘ਆਪ’ ਉਮੀਦਵਾਰ ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਹਮਲਾ

Monday, May 13 2019 06:09 AM
ਬਠਿੰਡਾ, ਆਮ ਆਦਮੀ ਪਾਰਟੀ (ਆਪ) ਦੀ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਕਾਫ਼ਲੇ ’ਤੇ ਬੀਤੀ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਹਮਲੇ ਦੀ ਕੋਸ਼ਿਸ਼ ਕਰਨ ਸਬੰਧੀ ਬਠਿੰਡਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬੀਤੀ ਦੇਰ ਰਾਤ ਬਲਜਿੰਦਰ ਕੌਰ ਦਾ ਕਾਫ਼ਲਾ ਜਦੋਂ ਬਠਿੰਡਾ ਦੇ ਹਾਜੀ ਰਤਨ ਚੌਕ ਵਿਚ ਪਹੁੰਚਿਆ ਤਾਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਗੱਡੀ ਅੱਗੇ ਸੁੱਟ ਕੇ ਕਾਫ਼ਲੇ ਨੂੰ ਰੋਕ ਦਿੱਤਾ ਅਤੇ ਪਹਿਲਾਂ ਤੋਂ ਘਾਤ ਲਗਾਈ ਬੈਠੇ ਦਰਜਨਾਂ ਨੌਜਵਾਨਾਂ ਨੇ ਜਿੱਥੇ ਵਿਧਾਇਕਾ ਦੀ ਸਰਕਾਰ...

ਕਾਂਗਰਸ ਮਿਸ਼ਨ-13 ’ਚ ਸਫ਼ਲ ਨਹੀਂ ਹੋਵੇਗੀ: ਪਾਂਡੇ

Monday, May 13 2019 06:08 AM
ਰੂਪਨਗਰ, ਲੁਧਿਆਣਾ (ਉੱਤਰੀ) ਤੋਂ ਕਾਂਗਰਸ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਵਿਚ ਸਾਰੀਆਂ 13 ਸੀਟਾਂ ਜਿੱਤਣ ਦਾ ਟੀਚਾ ਪੂਰਾ ਨਹੀਂ ਕਰ ਸਕੇਗੀ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਪੰਜਾਬ ਵਿਚ ਸਾਰੀਆਂ 13 ਸੀਟਾਂ ਜਿੱਤ ਜਾਵੇਗੀ ਪਰ ਹੁਣ ਛੇ-ਸੱਤ ਸੀਟਾਂ ਜਿੱਤਣ ਦੀ ਹੀ ਸੰਭਾਵਨਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਪੰਜਾਬ ਵਿਚ ਛੇ-ਸੱਤ ਸੀਟਾਂ ਜਿੱਤਣਾ ਹੁਕਮਰਾਨ ਕਾਂਗਰਸ ਲਈ ਝਟਕਾ ਨਹੀਂ ਹੋਵੇਗਾ ਤਾਂ ਸ੍ਰੀ ਪਾਂਡੇ ਨੇ ਕਿਹਾ ਕਿ ਪਿ...

ਭਾਜਪਾ ਵੱਲੋਂ ਕੈਪਟਨ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ

Monday, May 13 2019 06:08 AM
ਗੁਰਦਾਸਪੁਰ, ਭਾਜਪਾ ਨੇ ਚੋਣ ਕਮਿਸ਼ਨ ਕੋਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਹੈ। ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਨੇ ਆਪਣੇ ਅਧਿਕਾਰਤ ਵਕੀਲ ਅਨਿਲ ਮਹਿਤਾ ਰਾਹੀਂ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਨੂੰ ਇਹ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਲਿਖਿਆ ਹੈ ਕਿ 11 ਮਈ ਨੂੰ ਵਿਧਾਨ ਸਭਾ ਹਲਕਾ ਭੋਆ ਅਧੀਨ ਪਿੰਡ ਪੈਂਦੇ ਪਿੰਡ ਸਰਨਾ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਪੱਖ ਵਿੱਚ ਰੱਖੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਵੱਖ ਵੱਖ ਕੰਮਾਂ ਦਾ ਐਲਾਨ ਕਰ ਕੇ ਚ...

ਸੰਗਰੂਰ ਦੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਕੋਈ ਸਿਆਸਤਦਾਨ ਬਾਤ ਨਹੀਂ ਪੁੱਛਦਾ

Thursday, May 9 2019 06:44 AM
ਸੰਗਰੂਰ, ਪੰਜਾਬ ਦੀਆਂ ਰਾਜਸੀ ਧਿਰਾਂ ਅਤੇ ਸਿਆਸਤਦਾਨਾਂ ਲਈ ਕਿਸਾਨ ਵੋਟ ਬੈਂਕ ਤਾਂ ਹੋ ਸਕਦੇ ਹਨ ਪਰ ਜਦੋਂ ਕਿਸਾਨ ਪਰਿਵਾਰਾਂ ਦੇ ਅੱਥਰੂ ਪੂੰਝਣ ਦਾ ਵੇਲਾ ਆਉਂਦਾ ਹੈ ਤਾਂ ਅੱਖਾਂ ਫੇਰ ਲਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦੀ ਹਾਲਤ ਬਿਆਨ ਹੁੰਦੀ ਹੈ ਕਿ ਸੰਗਰੂਰ ਜ਼ਿਲ੍ਹੇ ਵਿੱਚ ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਅਤੇ ਖੇਤ ਪਰਿਵਾਰਾਂ ਦੇ ਮਜ਼ਦੂਰਾਂ ਦੀ। ਸੰਸਦੀ ਚੋਣਾਂ ਦਾ ਮਾਹੌਲ ਗਰਮ ਹੈ ਪਰ ਇਸ ਜ਼ਿਲ੍ਹੇ ਵਿੱਚ ਦੁੱਖਾਂ ਮਾਰੇ ਕਿਸਾਨ ਪਰਿਵਾਰਾਂ ਦੇ ਦਰਦ ਦੀ ਕੋਈ ਗੱਲ ਨਹੀਂ ਕਰਦਾ। ਪੰਜਾਬ ਦਾ ਇਹ ਉਹ ਖਿੱਤਾ ਹੈ ਜਿੱਥੇ ਕਰਜ਼ੇ ਦੇ ਬੋਝ ਕਾਰਨ ਸਭ ਤੋਂ ਜ਼ਿਆਦਾ ਕਿ...

ਖਰਚ ਵੇਰਵਿਆਂ ਬਾਰੇ ਸਚਾਈ ਦੀ ਜਿੱਤ ਹੋਈ: ਸ਼ੇਰਗਿੱਲ

Saturday, May 4 2019 08:25 AM
ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਨ੍ਹਾਂ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇਣ ਨਾਲ ਨਿਆਂਪਾਲਿਕਾ ਵਿਚ ਉਨ੍ਹਾਂ ਦਾ ਭਰੋਸਾ ਹੋਰ ਵਧਿਆ ਹੈ ਤੇ ਸੱਚਾਈ ਦੀ ਜਿੱਤ ਹੋਈ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਹਾਈ ਕੋਰਟ ਤੋਂ ਲਿਆਂਦੀ ਮਿੱਟੀ ਨੂੰ ਚੁੰਮਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਹਾਈ ਕੋਰਟ ਤੋਂਂ ਇਨਸਾਫ਼ ਮਿਲੇਗਾ, ਕਿਉਂਕਿ ਉਨ੍ਹਾਂ ਨੇ ਚੋਣ ਕਮਿਸ਼ਨ ਦੀਆਂ ਹਦਾਇ...

ਸਾਬਕਾ ਐੱਸਐੱਸਪੀ ਫੇਰੂਰਾਏ ਸਣੇ 11 ਮੁਲਜ਼ਮ ਬਰੀ

Thursday, May 2 2019 08:26 AM
ਐਸ.ਏ.ਐਸ. ਨਗਰ (ਮੁਹਾਲੀ), ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 16 ਸਾਲ ਪੁਰਾਣੇ ਅਸਲਾ ਲਾਇਸੈਂਸ ਬਣਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਅਤੇ ਨਿਯਮਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਫ਼ਿਰੋਜ਼ਪੁਰ ਦੇ ਸਾਬਕਾ ਐੱਸਐੱਸਪੀ ਗੁਰਚਰਨ ਸਿੰਘ ਫੇਰੂਰਾਏ ਸਮੇਤ 11 ਹੋਰ ਨਾਮਜ਼ਦ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਸਬੰਧੀ ਸੀਬੀਆਈ ਨੇ 16 ਜੁਲਾਈ, 2003 ਨੂੰ ਆਈਪੀਸੀ ਦੀ ਧਾਰਾ 420, 120ਬੀ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾ...

ਬੇਨਾਮੀ ਰਾਸ਼ੀ ਲੱਭਣ ਲਈ ਪੁਲੀਸ ਨੇ ਅਕਾਲੀਆਂ ਦੇ ਘਰ ਛਾਪੇ ਮਾਰੇ

Thursday, May 2 2019 08:26 AM
ਫ਼ਰੀਦਕੋਟ, ਪਿੰਡ ਹਰਦਿਆਲੇਆਣਾ ਦੇ ਕੁਝ ਵਿਅਕਤੀਆਂ ਦੇ ਘਰ ਕਥਿਤ ਦੋ ਕਰੋੜ ਰੁਪਏ ਦੀ ਬੇਨਾਮੀ ਰਾਸ਼ੀ ਹੋਣ ਦਾ ਫਰੀਦਕੋਟ ਪੁਲੀਸ ਨੂੰ ਪਤਾ ਲੱਗਾ ਹੈ। ਪੁਲੀਸ ਨੇ ਇਸ ਬੇਨਾਮੀ ਰਾਸ਼ੀ ਦੀ ਬਰਾਮਦਗੀ ਲਈ ਪਿੰਡ ਹਰਦਿਆਲੇਆਣਾ ਵਿੱਚ ਤਿੰਨ ਛਾਪੇ ਮਾਰੇ ਅਤੇ ਕੁਝ ਘਰਾਂ ਦੀ ਤਲਾਸ਼ੀ ਵੀ ਲਈ, ਜਿਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ, ਉਹ ਸਾਰੇ ਘਰ ਸ਼੍ਰੋਮਣੀ ਅਕਾਲੀ ਦੇ ਆਗੂਆਂ ਤੇ ਵਰਕਰਾਂ ਨਾਲ ਸਬੰਧਤ ਹਨ। ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਕਿ ਇਹ 2 ਕਰੋੜ ਰੁਪਏ ਕਥਿਤ ਚੋਣਾਂ ਵਿੱਚ ਵਰਤੇ ਜਾਣੇ ਸਨ ਅਤੇ ਇਸ ਬੇਨਾਮੀ ਰਾਸ਼ੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁਝ ਵਿਅਕਤੀਆਂ ਨੇ ਇਸ ਰਾਸ਼...

ਡੇਰਾ ਪੈਰੋਕਾਰਾਂ ਵੱਲੋਂ ਜਵਾਹਰਕੇ ’ਤੇ ਹਮਲਾ

Thursday, May 2 2019 08:25 AM
ਬਠਿੰਡਾ, ਬਠਿੰਡਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ’ਤੇ ਚੋਣ ਪ੍ਰਚਾਰ ਦੌਰਾਨ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਹੱਲਾ ਬੋਲਿਆ ਹੈ, ਜਿਸ ਦੀ ਜਾਂਚ ਹੁਣ ਮਾਨਸਾ ਪੁਲੀਸ ਕਰ ਰਹੀ ਹੈ। ਦੱਸਦੇ ਹਨ ਕਿ ਜਦੋਂ ਮਾਨਸਾ ਦੇ ਪਿੰਡ ਰਾਮਪੁਰਾ ਮੰਡੇਰ ਵਿਚ ਗੁਰਸੇਵਕ ਸਿੰਘ ਜਵਾਹਰਕੇ ਚੋਣ ਜਲਸੇ ‘ਚ ਬੋਲ ਰਹੇ ਸਨ ਤਾਂ ਉਦੋਂ ਇਹ ਘਟਨਾ ਵਾਪਰੀ। ਇਸ ਦੌਰਾਨ ਮਾਨ ਦਲ ਦੇ ਹਮਾਇਤੀ ਅਤੇ ਡੇਰਾ ਪੈਰੋਕਾਰ ਆਹਮੋ-ਸਾਹਮਣੇ ਹੋ ਗਏ ਸਨ ਪ੍ਰੰਤੂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਜਵਾਹਰਕੇ ਨੇ ਹੁਣ ਮਾਨਸਾ ਪੁਲੀਸ ਦੀ ਮਹਿਲਾ ਸਿਪ...

ਗੁਰਦਾਸਪੁਰ : ਸੰਨੀ ਦਿਉਲ ਦਾ ਰੋਡ ਸ਼ੋਅ ਹੋਇਆ ਸ਼ੁਰੂ

Thursday, May 2 2019 08:24 AM
ਗੁਰਦਾਸਪੁਰ, 02 ਮਾਈ 2019 - ਲੋਕ ਸਭਾ ਚੋਣਾਂ 2019 ਨੂੰ ਲੈ ਕੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਅਤੇ ਫ਼ਿਲਮੀ ਅਦਾਕਾਰ ਅਜੇ ਸਿੰਘ ਧਰਮਿੰਦਰ ਦਿਉਲ ਉਰਫ ਸੰਨੀ ਦਿਉਲ ਵਲੋਂ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਕੀਤਾ ਜਾਣ ਵਾਲਾ ਰੋਡ ਸ਼ੋਅ ਸ਼ੁਰੂ ਹੋ ਚੁਕਾ ਹੈ।ਭਾਰਤ ਪਾਕਿਸਤਾਨ ਸਰਹੱਦ 'ਤੇ ਵੱਸੇ ਕਸਬਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਏ ਇਸ ਰੋਡ ਸ਼ੋਅ ਤੋਂ ਪਹਿਲਾਂ ਸੰਨੀ ਦਿਓਲ ਏਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸੰਨੀ ਨੂੰ ਸਿਰੋਪਾਓ ਅਤੇ ਕਿਰਪਾ...

ਸੀ.ਬੀ.ਐੱਸ.ਈ ਨੇ 12ਵੀ ਦੇ ਐਲਾਨੇ ਨਤੀਜੇ

Thursday, May 2 2019 08:23 AM
ਸੀ ਬੀ ਐੱਸ ਈ ਨੇ 12 ਵੀ ਦੇ ਐਲਾਨੇ ਨਤੀਜੇ। ਹੇਠ ਲਿੰਕ ਤੇ ਕਲਿਕ ਕਰਕੇ ਦੇਖੋ ਨਤੀਜੇ। cbseresults.nic.in

E-Paper

Calendar

Videos