News: ਪੰਜਾਬ

ਕਿਸਾਨੀ ਅਤੇ ਜਵਾਨੀ ਬਚਾਉਣ ਲਈ ਅਕਾਲੀ-ਬਸਪਾ ਦੀ ਸਰਕਾਰ ਜਰੂਰੀ-ਕਾਕੜਾ

Monday, January 10 2022 11:48 AM
ਸੰਗਰੂਰ,10 ਜਨਵਰੀ (ਜਗਸੀਰ ਲੌਂਗੋਵਾਲ ) - ਅੱਜ ਸ਼ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੰਗਰੂਰ ਅਤੇ ਮਾਲੇਰੋਕਟਲਾ ਦੇ ਕਿਸਾਨ ਵਿੰਗ ਦੀ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਜਥੇਦਾਰ ਹਰਵਿੰਦਰ ਸਿੰਘ ਕਾਕੜਾ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਹਰਵਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਹੁਣ ਸਾਰੀਆਂ ਪਾਰਟੀਆਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣਗੀਆਂ ਪਰੰਤੂ ਆਪਾਂ ਨੇ ਕਿਸੇ ਵੀ ਪਾਰਟੀ ਦੇ ਲਾਲਚ ਵਿਚ ਨਹੀਂ ਆਉਣਾ। ਪੰਜਾਬ ਦਾ ਜੇਕਰ ਕੋਈ ਭਲਾ ਸੋਚਣ ਵਾਲੀ ਪਾਰਟੀ ਹੈ ਤਾਂ ਉਹ ਅਕ...

ਡਾਕਟਰ ਦੀ ਪਰਚੀ ਤੋਂ ਬਿਨਾ ਦਵਾਈ ਨਾ ਵੇਚੀ ਜਾਵੇ-ਸਿਹਤ ਵਿਭਾਗ

Monday, January 10 2022 11:45 AM
ਫਿਰੋਜ਼ਪੁਰ 10 ਜਨਵਰੀ( )ਜ਼ਿਲੇ ਅੰਦਰ ਸਮੂਹ ਕੈਮਿਸਟਾਂ (ਰਿਟੇਲਰ ਅਤੇ ਹੋਲਸੇਲਰ)ਨੂੰ ਇਹ ਹਿਦਾਇਤ ਕੀਤੀ ਜਾਂਦੀ ਹੈ ਕਿ ਡਾਕਟਰ ਦੀ ਪਰਚੀ ਤੋਂ ਬਿਨਾ ਕੋਈ ਵੀ ਦਵਾਈ ਨਾ ਵੇਚੀ ਜਾਵੇ ਖਾਸ ਤੌਰ ਤੇ ਹੈਬਿਟ ਫੌਰਮਿੰਗ( ਨਸ਼ੀਲੀਆਂ ਦਵਾਈਆਂ) ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਇਹ ਪ੍ਰਗਟਾਵਾ ਜ਼ੋਨਲ ਲਾਇਸੈਂਸਿੰਗ ਅਥਾਰਿਟੀ(ਡਰੱਗ) ਦਿਨੇਸ਼ ਗੁਪਤਾ ਅਤੇ ਜ਼ਿਲਾ ਡਰੱਗ ਇੰਸਪੈਕਟਰ ਆਸ਼ੂਤੋਸ਼ ਗਰਗ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ।ਡਰੱਗ ਇੰਸਪੇਕਟਰ ਆਸ਼ੂਤੋਸ਼ ਗਰਗ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆ...

ਜੇ ਅੱਜ ਕੈਬਨਿਟ ਵਿਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਬੀ. ਡੀ. ਪੀ. ਓਜ. ਅਤੇ ਸੀਨੀਅਰ ਵਿਕਾਸ ਅਫ਼ਸਰ ਕੱਲ੍ਹ ਤੋਂ ਜਾਣਗੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ

Tuesday, December 14 2021 07:32 AM
ਲੁਧਿਆਣਾ, 14 ਦਸੰਬਰ - ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਤਾਇਨਾਤ ਬੀ. ਡੀ. ਪੀ. ਓਜ. ਅਤੇ ਸੀਨੀਅਰ ਪੰਚਾਇਤ ਵਿਕਾਸ ਅਫ਼ਸਰਾਂ ਵਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਬੀ. ਡੀ. ਪੀ. ਓਜ. ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਨਵਦੀਪ ਕੌਰ ਅਤੇ ਸੀਨੀਅਰ ਪੰਚਾਇਤ ਵਿਕਾਸ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਦੋਵੇਂ ਜਥੇਬੰਦੀਆਂ ਦੀ ਮਿਲ ਕੇ ਬਣਾਈ ਗਈ ਸਾਂਝੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੂੰ ਲੈ ਕੇ ਅੱਜ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਚਾਇਤ ਮੰਤ...

ਧਾਰਮਿਕ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ

Friday, December 10 2021 10:51 AM
ਲੌਂਗੋਵਾਲ,10 ਦਸੰਬਰ (ਜਗਸੀਰ ਸਿੰਘ ) - ਨੇੜਲੇ ਪਿੰਡ ਉਭਾਵਾਲ ਵਿਖੇ ਪੀਰਾਂ ਦੇ ਦੀਵਾਨ ਅਤੇ ਝਾਂਕੀਆਂ ਸੂਫ਼ੀ ਗਾਇਕ ਸੋਹਣਾ ਅਨਮੋਲ, ਮੱਖਣ ਅਤੇ ਬਿੰਦਰ ਬਾਬਾ ਨਮੋਲ ਵਾਲੇ ਐਂਡ ਪਾਰਟੀ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਮਹਿਫ਼ਲ ਪੀਰਾਂ ਦੀ ਸੂਫ਼ੀਆਨਾ ਕਲਾਸੀਕਲ ਕਬਾਲੀਆ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਭਗਤ ਬਾਬਾ ਲੀਲਾ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਆਏ ਕਲਾਕਾਰਾਂ ਨੂੰ ਫੁੱਲਾਂ ਦੇ ਹਾਰ ਅਤੇ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਜ਼ਿਲ੍ਹਾ ਲੇਬਰ ਕੋਰਟ ਮੈਂਬਰ ਸੰਗਰੂਰ ...

ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਲੋਡ਼ ਹੈ : ਸੰਤ ਸੀਚੇਵਾਲ

Friday, December 10 2021 10:48 AM
ਅਮਰਗੜ੍ਹ,10 ਦਸੰਬਰ(ਹਰੀਸ਼ ਅਬਰੋਲ)-ਜੇਕਰ ਅਸੀਂ ਸੱਚਮੁੱਚ ਹੀ ਗੁਰਬਾਣੀ ਨੂੰ ਪਿਆਰ ਤੇ ਉਸ ਦਾ ਦਿਲੋਂ ਸਤਿਕਾਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਲੋਡ਼ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿਚ 'ਪਵਨ ਗੁਰੂ ਪਾਣੀ ਪਿਤਾ' ਅਖਦਿਆਂ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਨਭੌਰਾ ਵਿਖੇ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਦੇ ਗ੍ਰਹਿ ਵਿਖੇ ਕਰਦਿਆਂ ਉੱਘੇ ਵਾਤਾਵਰਨ ਪ੍ਰੇਮੀ ਤੇ ਧਾਰਮਿਕ ਸ਼ਖ਼ਸੀਅਤ ਸੰਤ ਬਲਬੀਰ ਸਿ...

ਅਕਾਲੀ ਦਲ ਦੇ 100ਵੇਂ ਸਥਾਪਨਾ ਦਿਹਾੜੇ ਤੇ ਹੋਣ ਵਾਲੀ ਰੈਲੀ ਅਕਾਲੀ ਬਸਪਾ ਗੱਠਜੋੜ ਸਰਕਾਰ ਦੀ ਨੀਂਹ ਰੱਖੇਗੀ-ਗਰਚਾ

Friday, December 10 2021 10:17 AM
ਮੋਗਾ, 10 ਦਸੰਬਰ (ਪੱਤਰ ਪ੍ਰੇਰਕ) ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਹਾੜੇ ਤੇ ਮੋਗਾ ਦੇ ਕਿੱਲੀ ਚਾਹਲਾਂ ਵਿਖੇ ਕੀਤੀ ਜਾ ਰਹੀ ਰੈਲੀ ਇਤਿਹਾਸਕ ਹੋਵੇਗੀ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਅੱਜ ਮੋਗਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੀ ਇਹ ਰੈਲੀ ਨਹੀਂ ਇਕ ਰੈਲਾ ਹੋਵੇਗੀ ਜਿਸਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ ਅਤੇ ਇਹ ਰੈਲੀ ਦਾ ਇੱਕਠ ਸੂਬੇ ਵਿੱਚ ਲੋਕ ਹਿੱਤ ਵਿੱਚ ਕੰਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਬਨਣ ਜਾ ਸਾ...

ਸੀ ਜੀ ਸੀ ਲਾਂਡਰਾ ਨੇ ਓਨੀਸਮ ਹੈਲਥਕੇਅਰ ਨਾਲ ਸਮਝੌਤਾ ਪੱਤਰ ਤੇ ਕੀਤੇ ਦਸਤਖ਼ਤ

Friday, December 10 2021 10:14 AM
ਐਸ ਏ ਐਸ ਨਗਰ, 10 ਦਸੰਬਰ (ਗੁਰਪ੍ਰੀਤ ਸਿੰਘ ਤੰਗੌਰੀ) ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਓਨੀਸਮ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਮੋਹਾਲੀ ਪੰਜਾਬ ਨਾਲ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਗਏ।ਅਦਾਰੇ ਵੱਲੋਂ ਕੀਤੇ ਸਮਝੌਤੇ ਦਾ ਮੁੱਖ ਉਦੇਸ਼ ਸਹਿਯੋਗੀ ਕੰਮ ਨੂੰ ਉਤਸ਼ਾਹਿਤ ਕਰਨਾ ਹੈ।ਇਹ ਉਪਰਾਲਾ ਵਿਿਦਆਰਥੀਆਂ ਨੂੰ ਉਦਯੋਗਿਕ ਗਿਆਨ ਅਤੇ ਹੁਨਰ ਪ੍ਰਦਾਨ ਕਰਕੇ ਉਦਯੋਗ ਅਤੇ ਅਕਾਦਮਿਕਤਾ ਵਿਚਕਾਰ ਆਏ ਪਾੜੇ ਨੂੰ ਪੂਰਾ ਕਰੇਗਾ। ਇਸ ਤੋਂ ਇਲਾਵਾ ਇਹ ਸਮਝੌਤਾ ਵਿਸਤ੍ਰਿਤ ਸਿਖਲਾਈ ਪ੍ਰੋਗਰਾਮਾਂ ਰਾਹੀਂ ਫਾਰਮਾਸਿਊਟੀਕਲ ਤਕਨਾਲੋਜੀ ਦੇ ਨਾਲ ਨਾਲ ਵਿਿਦਆਰਥੀ...

14 ਦਸੰਬਰ ਨੂੰ ਮੋਗਾ ਰੈਲੀ, ਅਕਾਲੀ ਬਸਪਾ ਸਰਕਾਰ ਬਣਾਉਣ ਦਾ ਮੁੱਢ ਬੰਨੇਗੀ - ਰੌਬਿਨ ਬਰਾੜ, ਰਾਜੂ ਖੰਨਾ

Friday, December 10 2021 10:13 AM
ਅਮਲੋਹ,10 ਦਸੰਬਰ- ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ 14 ਦਸੰਬਰ ਨੂੰ ਮੋਗਾ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਨੂੰ ਸਮਰਪਿਤ ਕੀਤੀ ਜਾ ਰਹੀ ਵਿਸ਼ਾਲ ਰੈਲੀ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਮੁੱਢ ਹੀ ਨਹੀ ਬੰਨੇਗੀ ਸਗੋਂ ਇਕੱਠ ਪੱਖੋ ਵੀ ਇਤਿਹਾਸ ਸਿਰਜੇਗੀ। ਇਸ ਗੱਲ ਦਾ ਪ੍ਰਗਟਾਵਾ ਐਸ ਓ ਆਈ ਦੇ ਕੌਮੀ ਪ੍ਰਧਾਨ ਰੌਬਿਨ ਬਰਾੜ ਤੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਐਸ ਓ ਆਈ ਤੇ ਯੂਥ ਅਕਾਲੀ ਦਲ ਦੀ ਭਰਵੀਂ ...

ਜਿ਼ਲ੍ਹੇ ਦੇ 570 ਪੋਲਿੰਗ ਸਟੇਸ਼ਨਾਂ ’ਤੇ 4 ਲੱਖ 47 ਹਜ਼ਾਰ 117 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ: ਜਿ਼ਲ੍ਹਾ ਚੋਣ ਅਫਸਰ

Friday, December 10 2021 10:11 AM
ਫ਼ਤਹਿਗੜ੍ਹ ਸਾਹਿਬ, 10 ਦਸੰਬਰ : ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿੱਚ ਕੁੱਲ 570 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ 04 ਲੱਖ 47 ਹਜ਼ਾਰ 117 ਵੋਟਰ ਆਪਣੇ ਮੱਤ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਵਿਧਾਨ ਸਭਾ ਚੋਣਾ ਲਈ ਕੀਤੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜਿ਼ਲ੍ਹੇ ਵਿੱਚ ਕੁੱਲ ਤਿੰਨ ਵਿਧਾਨ ਸਭਾ ਹਲਕਿਆਂ ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾਂ ਅਤੇ ਅਮਲੋਹ ਦੇ 02 ਲੱਖ 34 ਹਜ਼ਾਰ...

ਬੁੰਗਾ ਸਾਹਿਬ ਵਿਖੇ ਕਿਸਾਨਾਂ ਵਲੋਂ ਕੰਗਨਾ ਦਾ ਘਿਰਾਓ, ਭਾਰੀ ਵਿਰੋਧ ਦੇਖ ਕਿਸਾਨਾਂ ਤੋਂ ਮੰਗੀ ਮਾਫ਼ੀ

Friday, December 3 2021 11:10 AM
ਰੋਪੜ: ਕਿਸਾਨਾਂ ਅਤੇ ਸਿੱਖਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲੀ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਅੱਜ ਰੋਪੜ ਨੇੜੇ ਬੁੰਗਾ ਸਾਹਿਬ ਵਿਖੇ ਕਿਸਾਨਾਂ ਨੇ ਘੇਰਾ ਪਾਇਆ। ਭਾਰੀ ਵਿਰੋਧ ਦੇ ਚਲਦਿਆਂ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮਾਫੀ ਵੀ ਮੰਗੀ। ਦਰਅਸਲ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਜਾ ਰਹੀ ਸੀ। ਇਸ ਦੌਰਾਨ ਕਿਸਾਨਾਂ ਨੇ ਕੰਗਨਾ ਰਣੌਤ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਵਿਰੋਧ ਜ਼ਾਹਰ ਕੀਤਾ। ਕਿਸਾਨਾਂ ਵਲੋਂ ‘ਕੰਗਨਾ ਰਣੌਤ ਮੁਰਦਾਬਾਦ’ ਅਤੇ ‘ਕੰਗਨਾ ਗੋ ਬੈਕ’ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਕੰਗਨਾ ਨੇ ਗੱਡੀ ’ਚੋਂ ਬਾਹਰ ਆ ਕੇ ਕਿਸਾਨ...

ਮੂਸੇਵਾਲਾ ਨੂੰ ਪਾਰਟੀ ’ਚ ਸ਼ਾਮਲ ਕਰਕੇ ਕਾਂਗਰਸ ਨੇ ਬੰਦੂਕ ਸਭਿਆਚਾਰ ਤੇ ਵੱਖਵਾਦੀ ਤਾਕਤਾਂ ਨੂੰ ਉਤਸ਼ਾਹਤ ਕੀਤਾ: ਚੁੱਘ

Friday, December 3 2021 11:09 AM
ਚੰਡੀਗੜ੍ਹ, 3 ਦਸੰਬਰ- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਕਾਂਗਰਸ ਦੀ ਗਾਇਕ ਸਿੱਧੂ ਮੂਸੇਵਾਲਾ ਨੂੰ ਪਾਰਟੀ ’ਚ ਸ਼ਾਮਲ ਕਰਕੇ ਇਸ ਸਰਹੱਦੀ ਸੂਬੇ ਵਿੱਚ ਬੰਦੂਕ ਸੱਭਿਆਚਾਰ ਅਤੇ ਵੱਖਵਾਦੀ ਤਾਕਤਾਂ ਨੂੰ ਉਤਸ਼ਾਹਿਤ ਕਰਨ ਦੀ ਨਿੰਦਾ ਕੀਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਖ਼ਤ ਨੋਟਿਸ ਲੈਂਦਿਆਂ ਚੁੱਘ ਨੇ ਕਿਹਾ ਕਿ ਇਸ ਨਾਲ ਪੰਜਾਬ ਨੂੰ ਅਸਥਿਰ ਕਰਨ ਦੇ ਕਾਂਗਰਸ ਦੇ ਨਾਪਾਕ ਮਨਸੂਬਿਆਂ ਦਾ ਪਰਦਾਫਾਸ਼ ਹੋ ਗਿਆ ਹੈ।...

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲ

Friday, December 3 2021 11:08 AM
ਚੰਡੀਗੜ੍ਹ, 3 ਦਸੰਬਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਸ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੌਜੂਦਗੀ 'ਚ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਮੂਸੇਵਾਲਾ 'ਤੇ ਪੰਜਾਬ ਪੁਲੀਸ ਨੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅਸਲਾ ਐਕਟ ਤਹਿਤ ਵੀ ਕਈ ਕੇਸ ਦਰਜ ਕੀਤੇ ਹਨ।...

ਨੀਲੇ ਕਾਰਡ, ਪੈਨਸ਼ਨ ਸਕੀਮ ਅਸੀਂ ਲੈ ਕੇ ਆਏ - ਸੁਖਬੀਰ ਸਿੰਘ ਬਾਦਲ

Monday, November 29 2021 06:33 AM
ਅੰਮ੍ਰਿਤਸਰ, 29 ਨਵੰਬਰ - ਨੀਲੇ ਕਾਰਡ, ਪੈਨਸ਼ਨ ਸਕੀਮ ਅਸੀਂ ਲੈ ਕੇ ਆਏ

ਐਡਵੋਕੇਟ ਅਨਿਲ ਮਹਿਤਾ ਨੂੰ ਮਿਲਿਆ ਵੱਡਾ ਅਹੁਦਾ

Wednesday, November 24 2021 06:07 AM
ਚੰਡੀਗੜ੍ਹ, 24 ਨਵੰਬਰ- ਐਡਵੋਕੇਟ ਅਨਿਲ ਮਹਿਤਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੀਨੀਅਰ ਸਟੈਂਡਿੰਗ ਕੌਂਸਲ, ਯੂ.ਟੀ. ਨਿਯੁਕਤ ਕੀਤਾ ਗਿਆ ਹੈ। ਤਤਕਾਲੀ ਸੀਨੀਅਰ ਸਥਾਈ ਵਕੀਲ ਪੰਕਜ ਜੈਨ ਨੂੰ ਹਾਈ ਕੋਰਟ ਦਾ ਜੱਜ ਬਣਾਏ ਜਾਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ।

ਡਾ. ਦਲਜੀਤ ਸਿੰਘ ਚੀਮਾ ਵਲੋਂ ਪਰਗਟ ਸਿੰਘ ਨੂੰ ਅਪੀਲ

Wednesday, November 24 2021 06:06 AM
ਚੰਡੀਗੜ੍ਹ, 24 ਨਵੰਬਰ - ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਬਠਿੰਡਾ ਦਾ ਇਕ ਵਿਦਿਆਰਥੀ ਗੁਰਪ੍ਰੀਤ ਉਨ੍ਹਾਂ ਨੂੰ ਵਾਰ-ਵਾਰ ਮੈਸੇਜ ਭੇਜ ਰਿਹਾ ਹੈ। ਜਿਸ ਵਿਚ ਉਸ ਵਲੋਂ ਦੱਸਿਆ ਗਿਆ ਹੈ ਕਿ ਉਸ ਨੇ 3 ਅਕਤੂਬਰ ਨੂੰ ਮੈਰੀਟੋਰੀਅਸ ਸਕੂਲਾਂ ਵਿਚ ਦਾਖ਼ਲੇ ਲਈ ਪ੍ਰੀਖਿਆ ਦਿੱਤੀ ਸੀ ਪਰ ਪ੍ਰਬੰਧਕੀ ਕਾਰਨਾਂ ਕਰ ਕੇ ਦਾਖ਼ਲਾ ਪ੍ਰਕਿਰਿਆ ਅਜੇ ਵੀ ਲੰਬਿਤ ਹੈ | ਉਨ੍ਹਾਂ ਨੇ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਲਈ ਪਰਗਟ ਸਿੰਘ ਨੂੰ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ |...

E-Paper

Calendar

Videos