News: ਪੰਜਾਬ

ਸੀਗਰਾਮ ਦਾ ਰੌਇਲ ਸਟੈਗ ਗਲੋਬਲ ਆਈਕਨਸ ਨਾਲ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ

Thursday, November 5 2020 10:52 AM
ਲੁਧਿਆਣਾ, 5 ਨਵੰਬਰ (ਜਸਬੀਰ ਸੋਢੀ) ਸੀਗਰਾਮ ਦੇ ਰੌਇਲ ਸਟੈਗ ਨੇ ਹਮੇਸ਼ਾਂ ਸੁਪਨੇ ਵੇਖਣ, ਸਫਲ ਹੋਣ ਅਤੇ ਇਸਨੂੰ ਵਿਸ਼ਾਲ ਬਣਾਉਣ ਦੀ ਭਾਵਨਾ ਦਾ ਜਸ਼ਨ ਮਨਾਇਆ ਹੈ। ਇਸ ਸਾਲ, ਬ੍ਰਾਂਡ ਨੇ ਇੱਕ ਸ਼ਕਤੀਸ਼ਾਲੀ ਨਵੀਂ ਮੁਹਿੰਮ ਦੇ ਨਾਲ ਆਪਣੇ 'ਮੇਕ ਇਟ ਲਾਰਜ' ਦੇ ਫਲਸਫੇ ਨੂੰ ਇੱਕ ਵਿਸ਼ਵਵਿਆਪੀ ਨਜ਼ਰੀਆ ਪ੍ਰਦਾਨ ਕੀਤਾ ਹੈ ਜੋ ਦਰਸ਼ਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਮੁਹਿੰਮ ਵਿੱਚ ਚੋਟੀ ਦੇ ਗਲੋਬਲ ਆਈਕਨ - ਰਣਵੀਰ ਸਿੰਘ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਕੇਨ ਵਿਲੀਅਮਸਨ, ਮੈਕਡੌਨਲਡ ਵੈਨਿਆਮਾ, ਦਿਵਾ ਧਵਨ ਅਤੇ ਯੰਗ ਓ.ਐਚ.ਐਮ ਸ਼ਾਮਿਲ ...

ਅਮਨਦੀਪ ਕੌਰ ਪਰਾਲੀ ਦੀ ਸੰਭਾਲ ਲਈ ਹੈਪੀਸੀਡਰ ਨਾਲ ਕਣਕ ਬੀਜਣ ਵਾਲੀ ਮਿਹਨਤੀ ਕਿਸਾਨ

Thursday, November 5 2020 10:51 AM
ਲੌਂਗੋਵਾਲ , 5 ਨਵੰਬਰ (ਜਗਸੀਰ ਸਿੰਘ) - ਨੇੜਲੇ ਪਿੰਡ ਕਨੋਈ ਦੀ 21 ਸਾਲਾ ਨੌਜਵਾਨ ਲੜਕੀ ਅਮਨਦੀਪ ਕੌਰ ਆਪਣੇ ਪਰਿਵਾਰ ਨਾਲ ਮਿਲ ਕੇ ਖੇਤੀ ਨੂੰ ਨਵੀਂ ਸੇਧ 'ਚ ਜੁਟੀ ਹੋਈ ਹੈ। ਅਮਨਦੀਪ ਕੌਰ ਨੇ ਖੇਤੀਬਾੜੀ ਵਿੱਚ ਹੱਥੀਂ ਕੰਮ ਕਰਨ ਦੀ ਅਜਿਹੀ ਮਿਸਾਲ ਸਿਰਜੀ ਹੈ ਜਿਸ ਨਾਲ ਉਹ ਨਾ ਸਿਰਫ ਹੋਰਨਾਂ ਲੜਕੀਆਂ ਲਈ ਮਾਰਗ ਦਰਸ਼ਕ ਬਣਕੇ ਉੱਭਰੀ ਹੈ, ਸਗੋਂ ਪੰਜਾਬ ਦੇ ਉਨਾਂ ਹਜ਼ਾਰਾਂ ਨੌਜਵਾਨਾਂ ਲਈ ਵੀ ਇੱਕ ਮਿਸਾਲ ਪੇਸ਼ ਕੀਤੀ ਹੈ ਜੋ ਆਪਣੇ ਖੇਤਾਂ 'ਚ ਕੰਮ ਕਰਨ ਦੀ ਬਜਾਏ ਵਿਦੇਸ਼ਾਂ 'ਚ ਜਾ ਕੇ ਮਜ਼ਦੂਰੀ ਕਰਦੇ ਹਨ। ਡਾ ਮਨਦੀਪ ਸਿੰਘ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿ...

ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਵਿੱਚ ਦਾਖਲਾ 15 ਦਸੰਬਰ ਤੱਕ ਆਨ ਲਾਈਨ ਭਰੇ ਜਾ ਸਕਦੇ ਹਨ ਫਾਰਮ

Thursday, November 5 2020 10:50 AM
ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮੁਖਤਿਆਰ ਸਿੰਘ) ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਵਿੱਚ ਵਿਦਿਅਕ ਸਾਲ 2020-21 ਛੇਂਵੀ ਜ਼ਮਾਤ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ ਅਤੇ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਨਵੋਦਿਆ ਵਿਦਿਆਲਿਆ ਸਕੂਲ (ਹੈਡ ਕੁਆਰਟਰ) ਦੀ ਵੈਬਸਾਈਟ www.nvsadmissionclasssix.in ਜਾਂ www.navodaya.gov.in ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਹ ਪ੍ਰਗਟਾਵਾ ਜਵਾਹਰ ਨਵੋਦਿਆ ਵਿਦਿਆਲਿਆ ਫਰੌਰ ਦੇ ਪ੍ਰਿੰਸਪਲ ਸ਼੍ਰੀ ਬੀ.ਐਸ. ਮਨੇਸ ਵਿਦਿਅਕ ਸੈਸ਼ਨ 2020-21 ਲਈ ਸਲੈਕਸ਼ਨ ਟੈਸਟ-2021 ਜੋ ਕਿ 22-10-2020 ਨੂੰ ਹੋਇਆ ਸੀ। ਉਸ ਤਹਿਤ 15 ਦਸੰਬਰ ਤੱ...

ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਦਾ ਕੀਤਾ ਐਲਾਨ

Thursday, November 5 2020 10:50 AM
ਮਲੋਟ/ਮੁਕਤਸਰ, 5 ਨਵੰਬਰ (ਪ.ਪ)- ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਦੇ ਮੁਲਾਂਕਣ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਹ ਮੁਲਾਂਕਣ 18 ਨਵੰਬਰ ਤੋਂ 21 ਨਵੰਬਰ 2020 ਤੱਕ ਕੀਤਾ ਜਾਵੇਗਾ। ਇਸ ਸਬੰਧੀ ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੁਖਦਰਸ਼ਨ ਸਿੰਘ ਬੇਦੀ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ-1 ਅਤੇ 2 ਕਲਾਸਾਂ ਦੇ ਬੱਚਿਆਂ ਦੇ ਵਿਕਾਸ ਨੂੰ ਜਾਣਨ ਅਤੇ ਸਮਝਣ ਲਈ ਸਾਲ ਵਿੱਚ ਤਿੰਨ ਵਾਰ ਬੱਚਿਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਵਾਰ ਕੋਵਿਡ-19 ਦੇ ਕਾਰਨ ਅਧਿਆਪਕਾਂ ਨੂੰ ਇਸ ਸਬੰਧ ਵਿੱਚ ਵਿਸ਼ੇਸ਼ ਹਦਾਇਤ...

ਬਾਬਾ ਟੇਕ ਸਿੰਘ ਧਨੋਲਾ ਦਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਨ ਤੇ ਦਵਿੰਦਰ ਸਿੰਘ ਬੀਹਲਾ ਨੇ ਕੀਤਾ ਸਨਮਾਨ

Thursday, November 5 2020 09:53 AM
ਬਰਨਾਲਾ 5ਨਵੰਬਰ (ਬਲਜਿੰਦਰ ਸਿੰਘ ਚੋਹਾਨ)ਬਾਬਾ ਟੇਕ ਸਿੰਘ ਧਨੌਲਾ ਨੂੰ ਬਰਨਾਲਾ ਦਾ ਜਿਲਾ ਪ੍ਰਧਾਨ ਬਣਨ ਅਤੇ ਪੰਜਾਬ ਵਿੱਚ ਨਵ-ਨਿਯੁਕਤ ਅਹੁਦੇਦਾਰਾਂ ਨੂੰ ਬਹੁਤ-ਬਹੁਤ ਵਧਾਈਆ ਇਨਾ ਸ਼ਬਦਾਂ ਦਾ ਪ੍ਰਗਟਾਵਾ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕੇ ਸੁਰਜੀਤ ਸਿੰਘ ਰੱਖੜਾ ਨਾਲ ਹੀ ਸੰਗਰੂਰ ਦੇ ਨਵ-ਨਿਯੁਕਤ ਪ੍ਰਧਾਨ ਸ੍ਰ ਇਕਬਾਲ ਸਿੰਘ ਝੂੰਦਾ ਨੂੰ ਜਿਲਾ ਪ੍ਰਧਾਨ ਬਣਨ ਤੇ ਵਧਾਈਆ। ਸ਼੍ਰੋਮਣੀ ਅਕਾਲੀ ਦਲ ਦੀ ਅਸਲੀ ਪਹਿਚਾਣ ਖਾਲਸਾ ਹੈ ਅਤੇ ਬਾਬਾ ਟੇਕ ਸਿੰਘ ਧਨੌਲਾ ਇੱਕ ਪੂਰਨ ਗੁਰਸਿੱਖ ਹਨ! ਅੱਜ ਬਾਬਾ ਜੀ ਨੂੰ ਗੁਰੂਦਵਾਰਾ ਪਾਤਸ਼...

ਝੂੰਦਾਂ ਦੀ ਮੁੜ ਜ਼ਿਲ੍ਹਾ ਪ੍ਰਧਾਨ ਨਿਯੁਕਤੀ ਦਾ ਹਲਕੇ ਦੇ ਅਕਾਲੀ ਆਗੂਆਂ ਵੱਲੋਂ ਭਰਵਾਂ ਸਵਾਗਤ

Thursday, November 5 2020 09:36 AM
ਅਮਰਗੜ੍ਹ, 5 ਨਵੰਬਰ (ਹਰੀਸ਼ ਅਬਰੋਲ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ,ਪਾਰਟੀ ਦੇ ਵਫ਼ਾਦਾਰ ਆਗੂ ਅਤੇ ਇਮਾਨਦਾਰ ਸ਼ਖ਼ਸੀਅਤ ਇਕਬਾਲ ਸਿੰਘ ਝੂੰਦਾਂ ਨੂੰ ਦੁਬਾਰਾ ਬਤੌਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਉੱਤੇ ਹਲਕਾ ਅਮਰਗੜ੍ਹ ਦੇ ਅਕਾਲੀ ਆਗੂਆਂ ਵੱਲੋਂ ਸਵਾਗਤ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਮਿਹਨਤੀ ਆਗੂਆਂ ਨੂੰ ਬਣਦਾ ਮਾਣ ਸਨਮਾਨ ਦੇਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ...

ਲਾਅ ਕਰਕੇ ਖੇਤੀ ਕਰਦੇ ਨੌਜਵਾਨ ਨੇ ਖੇਤੀ ਨੂੰ ਦਿੱਤੀ ਨਵੀਂ ਦਿਸ਼ਾ

Thursday, November 5 2020 09:23 AM
ਫਾਜ਼ਿਲਕਾ 5 ਨਵੰਬਰ (ਪ.ਪ) ਅਜੋਕੋ ਸਮੇ ਵਿਚ ਵੈਸੇ ਤਾ ਅੱਜ ਦੀ ਨੌਜਵਾਨ ਪੀੜੀ ਕਿਸਾਨੀ ਤੇ ਪਿੱਛੇ ਹਟਦੀ ਜਾ ਰਹੀ ਹੈ ਪਰੰਤੂ ਸ੍ਰੀ ਪ੍ਰਕਾਸ਼ ਸਿੰਘ ਪਿੰਡ ਮਲੂਕਪੁਰ ਦਾ 33 ਸਾਲਾ ਦਾ ਨੌਜਵਾਨ ਅੱਜ ਦੇ ਸਮੇ ਲਈ ਮਿਸਾਲ ਬਣ ਗਿਆ ਹੈ ਕਿਉਂਕਿ ਇਹ ਕਿਸਾਨ ਬੀ.ਏ, ਐਲ.ਐਲ.ਬੀ ਦੀ ਪੜਾਈ ਕਰਨ ਤੋਂ ਬਾਅਦ ਪਿਛਲੇ 12 ਸਾਲਾਂ ਤੋਂ ਹੀ ਖੁਦ ਖੇਤੀ ਕਰ ਰਿਹਾ ਹੈ।ਉਸ ਸਮੇਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ-ਨਾਲ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਣ ਦਾ ਆਮ ਹੀ ਰੁਝਾਨ ਸੀ ਪਰ ਇਸ ਕਿਸਾਨ ਨੇ ਕੁੱਝ ਅਲੱਗ ਕਰਨ ਦੇ ਯਤਨ ਕੀਤੇ ਅਤੇ ਪਿਛਲੇ 5 ਸਾਲਾ ਤੋਂ ਇਹ ਕਿਸਾਨ ਖੇਤੀਬਾੜੀ ਵ...

ਸਮਾਰਟ ਸਕੂਲ ਚਾਨਣ ਵਾਲਾ ਦਾ ਦੌਰਾ ਕਰਨ ਪੁੱਜੇ ਬਲਾਕ ਗੁਰੂਹਰਸਹਾਏ-3 ਦੇ ਅਧਿਆਪਕ

Thursday, November 5 2020 09:13 AM
ਫਾਜਿਲਕਾ 5 ਨਵੰਬਰ (ਪ.ਪ) ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਚਾਨਣ ਵਾਲਾ ਨੂੰ ਪੰਜਾਬ ਦਾ ਪਹਿਲਾ ਪੂਰਨ ਸਮਾਰਟ ਅਤੇ ਏ ਸੀ ਵਾਲਾ ਸਕੂਲ ਬਨਣ ਦਾ ਮਾਣ ਹਾਸਲ ਹੈ। ਸਕੂਲ ਮੁੱਖੀ ਐਚ. ਟੀ ਲਵਜੀਤ ਸਿੰਘ ਗਰੇਵਾਲ ਅਤੇ ਉਹਨਾਂ ਦੇ ਪੂਰੇ ਸਟਾਫ਼ ਦੀ ਮਿਹਨਤ ਸਦਕਾ ਵਿੱਦਿਆ ਦੇ ਚਾਨਣ ਮੁਨਾਰੇ ਚਾਨਣਵਾਲਾ ਦਾ ਚਾਨਣ ਪੂਰੇ ਪੰਜਾਬ ਵਿਚ ਫੈਲਿਆ।ਇਸ ਤੋ ਪ੍ਰਭਾਵਿਤ ਹੋ ਕੇ ਬਲਾਕ ਗੁਰੂਹਰਸਹਾਏ- 3 ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਦੇ ਇੱਕ ਵਫਦ ਵੱਲੋਂ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਫਾਜ਼ਿਲਕਾ ਰਜਿੰਦਰ ਕੁਮਾਰ ਦੀ ਅਗਵਾਈ ਵਿੱਚ ਇਸ ਸਕੂਲ ਦਾ ਦੌਰਾ ਕੀਤਾ ਗਿਆ...

ਅੰਮ੍ਰਿਤਸਰ 'ਚ 31 ਲੱਖ ਰੁਪਏ ਦਾ ਸੋਨਾ ਫੜਿਆ

Wednesday, November 4 2020 10:40 AM
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ) - ਅੰਮ੍ਰਿਤਸਰ ਦੀ ਮੋਬਾਈਲ ਵਿੰਗ ਅਤੇ ਆਬਕਾਰੀ ਕਰ ਵਿੰਗ ਵਲੋਂ ਇਕ ਵਪਾਰੀ ਕੋਲੋਂ ਇਕ ਕਿੱਲੋ ਦੇ ਕਰੀਬ ਸੋਨਾ ਫੜਿਆ ਗਿਆ। ਜਿਸ ਦੀ ਕੀਮਤ 31 ਲੱਖ ਰੁਪਏ ਬਣਦੀ ਹੈ। ਉਹ ਇਸ ਦਾ ਬਿਲ ਨਹੀਂ ਪੇਸ਼ ਕਰ ਸਕਿਆ ਤੇ ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਅਧਿਕਾਰੀਆਂ ਵਲੋਂ ਇਸ ਸਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਗਈ।...

ਮਹਿਲਾ ਸਰਪੰਚ, ਪਤੀ ਅਤੇ ਪੁੱਤਰ ਸਮੇਤ 4 ਵਿਆਕਤੀਆਂ ਖਿਲਾਫ 307 ਦਾ ਮਾਮਲਾ ਦਰਜ

Wednesday, November 4 2020 10:38 AM
ਮਮਦੋਟ, 4 ਨਵੰਬਰ (ਪ.ਪ)- ਮਮਦੋਟ ਬਲਾਕ ਦੇ ਪਿੰਡ ਖੁੰਦਰ ਹਿਠਾੜ ਵਿਖੇ ਜ਼ਮੀਨੀ ਵਿਵਾਦ ਦੀ ਰੰਜਿਸ਼ ਤਹਿਤ ਚੱਲੀ ਗੋਲੀ ਕਾਰਨ ਪਿੰਡ ਦੀ ਮਹਿਲਾ ਸਰਪੰਚ, ਉਸ ਦੇ ਪਤੀ ਅਤੇ ਪੁੱਤਰ ਸਮੇਤ 4 ਵਿਆਕਤੀਆਂ ਖਿਲਾਫ ਥਾਣਾ ਮਮਦੋਟ ਵਿਖੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ. ਐਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਸਰਬਜੀਤ ਸਿੰਘ ਪੁੱਤਰ ਦਲੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮਾਮਲੇ 'ਚ ਜੈਲ ਸਿੰਘ ਪੁੱਤਰ ਨਿਹਾਲ ਸਿੰਘ, ਤਰਲੋਕ ਸਿੰਘ ਪੁੱਤਰ ਨਿਹਾਲ ਸਿੰਘ, ਛਿੰਦਰ ਕੌਰ ਸਰਪੰਚ ਪਤਨੀ ਜੈਲ ਸਿੰਘ ਅਤੇ ਬਲਜਿੰਦਰ ਸਿੰਘ ਪੁੱਤਰ ...

ਮਜੀਠੀਆ ਸਮੇਤ ਸੀਨੀਅਰ ਅਕਾਲੀ ਨੇਤਾ ਹਿਰਾਸਤ 'ਚ ਲਏ

Wednesday, November 4 2020 10:34 AM
ਲੁਧਿਆਣਾ, 4 ਨਵੰਬਰ (ਸ.ਨ.ਸ) - ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਘਰ ਅਤੇ ਦਫਤਰ ਦਾ ਘਿਰਾਓ ਕਰਨ ਲਈ ਲੁਧਿਆਣਾ ਪੁੱਜੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਹਿਤ ਕਈ ਅਕਾਲੀ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਬੱਕਰੀਆਂ ਬਚਾਉਂਦਿਆਂ ਗੱਡੀ ਦਾ ਵਿਗੜਿਆ ਸੰਤੁਲਨ, 1 ਦੀ ਹੋਈ ਮੌਤ

Wednesday, November 4 2020 10:33 AM
ਅਜਨਾਲਾ, 4 ਨਵੰਬਰ (ਪ.ਪ) - ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਤੇ ਪਿੰਡ ਡੁੱਗਰ ਔਲਖ ਨਜ਼ਦੀਕ ਸੜਕ ਕਿਨਾਰੇ ਆ ਰਹੀਆਂ ਬੱਕਰੀਆਂ ਨੂੰ ਬਚਾਉਂਦਿਆਂ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਕਾਰ ਸਫੈਦੇ ਨਾਲ ਜਾ ਟਕਰਾਈ। ਜਿਸ ਕਾਰਨ ਕਾਰ 'ਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਬੱਗੇ ਵਜੋਂ ਹੋਈ ਹੈ। ਅਜਨਾਲਾ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।...

ਲੁਧਿਆਣਾ ਵਿਚ 200 ਕਰੋੜ ਰੁਪਏ ਦੇ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ, ਤਿੰਨ ਕਾਬੂ

Wednesday, November 4 2020 10:31 AM
ਲੁਧਿਆਣਾ, 4 ਨਵੰਬਰ (ਜੱਗੀ) - ਐਸ.ਟੀ.ਐਫ. ਦੀ ਪੁਲਿਸ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 200 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਅਤੇ ਆਈਸ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ 28 ਕਿੱਲੋ ਹੈਰੋਇਨ ਤੇ 6 ਕਿੱਲੋ ਆਈਸ ਸ਼ਾਮਲ ਹੈ। ਇਸ ਦਾ ਵਿਸਥਾਰਿਤ ਖੁਲਾਸਾ ਆਈ.ਜੀ. ਆਰ.ਕੇ ਜੈਸਵਾਲ ਵਲੋਂ ਕੁਝ ਦੇਰ ਬਾਅਦ ਕੀਤਾ ਜਾ ਰਿਹਾ ਹੈ।...

ਮੋਦੀ ਤੇ ਕੈਪਟਨ ਵਿਚਾਲੇ ਚੱਲ ਰਿਹੈ ਫਰੈਂਡੀ ਮੈਚ: ਸੁਖਬੀਰ ਬਾਦਲ

Tuesday, November 3 2020 12:04 PM
ਚੀਮਾ ਮੰਡੀ, 3 ਨਵੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰਾਂ ਮਿਲੀਭੁਗਤ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਦਾ ਵੱਡਾ ਨੁਕਸਾਨ ਕਰ ਰਹੀਆਂ ਹਨ। ਅੱਜ ਪਿੰਡ ਬੀਰ ਕਲਾਂ ਵਿਖੇ ਅਕਾਲੀ ਆਗੂ ਖੁਸ਼ਪਾਲ ਸਿੰਘ ਬੀਰ ਕਲਾਂ ਸਾਬਕਾ ਚੇਅਰਮੈਨ ਮਿਲਕ ਪਲਾਂਟ ਸੰਗਰੂਰ ਦੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਖੇਤੀ ਸਬੰਧੀ ਨਵੇਂ ਕਾਨੂੰਨ ਬਣਾਉਣ ਦੇ ਪਰਦੇ ਪਿੱਛੇਠ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਇਨ੍ਹਾਂ...

ਪੰਜਾਬ ਬਿਜਲੀ ਸੰਕਟ ਵੱਲ: ਗੋਇੰਦਵਾਲ ਸਾਹਿਬ ਥਰਮਲ ਬੰਦ, ਰੋਪੜ ਤੇ ਲਹਿਰਾ ਮੁਹੱਬਤ ਥਰਮਲ ਚਾਲੂ ਕੀਤੇ

Tuesday, November 3 2020 12:02 PM
ਪਟਿਆਲਾ, 3 ਨਵੰਬਰ ਪੰਜਾਬ ਵਿੱਚ ਪ੍ਰਾਈਵੇਟ ਖੇਤਰ ਦਾ ਅਖੀਰਲੇ ਗੋਇੰਦਵਾਲ ਸਾਹਿਬ ਥਰਮਲ ਵੀ ਅੱਜ ਬੰਦ ਹੋ ਗਿਆ ਹੈ ਤੇ ਇਸ ਮਗਰੋਂ ਪਾਵਰਕੌਮ ਨੇ ਬਿਜਲੀ ਸੰਕਟ ਦੇ ਮੱਦੇਨਜ਼ਰ ਰੋਪੜ ਤੇ ਲਹਿਰਾ ਮੁਹੱਬਤ ਸਥਿਤ ਸਰਕਾਰੀ ਥਰਮਲ ਪਲਾਂਟਾ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਪਰ ਇਨ੍ਹਾਂ ਥਰਮਲਾਂ ਕੋਲ ਵੀ ਕੁੱਝ ਦਿਨਾਂ ਦਾ ਕੋਲਾ ਹੈੇ। ਸੂਬੇ ’ਚ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਥਰਮਲ ਕੋਲੇ ਦੇ ਵੱਡੇ ਸੰਕਟ ’ਚਹੇ ਹਨ। ਇਸ ਕਾਰਨ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲਾਂ ਨੂੰ ਕੋਲੇ ਦੀ ਤੋਟ ਕਾਰਨ ਪਹਿਲਾਂ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ ਤੇ ਅੱਜ ਦੁਪਹਿਰ ਬਾਅਦ ਤਿੰ...

E-Paper

Calendar

Videos