News: ਪੰਜਾਬ

ਪੰਜਾਬ 'ਚ 73 ਜੱਜਾਂ ਦੇ ਹੋਏ ਤਬਾਦਲੇ

Wednesday, April 27 2022 10:17 AM
ਚੰਡੀਗੜ੍ਹ, 27 ਅਪ੍ਰੈਲ, 2022: ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਹੋਰ ਜੱਜਾਂ ਨੇ ਪੰਜਾਬ ਦੇ 73 ਜੱਜਾਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ।

ਯੂਥ ਵਾਈਸ ਫਾਊਂਡੇਸ਼ਨ ਅਤੇ ਯੂਥ ਮੋਰਚਾ ਵਲੋਂ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਕੀਤੀ ਗਈ ਆਰਥਿਕ ਮੱਦਦ

Wednesday, March 2 2022 08:22 AM
ਫਗਵਾੜਾ 02 ਮਾਰਚ (ਅਸ਼ੋਕ ਸ਼ਰਮਾ) ਯੂਥ ਵਾਈਸ ਫਾਊਂਡੇਸ਼ਨ ਅਤੇ ਯੂਥ ਮੋਰਚਾ ਵਲੋਂ ਅੱਜ ਇੱਕ ਗਰੀਬ ਪਰਿਵਾਰ ਦੀ ਜ਼ਰੂਰਤਮੰਦ ਲੜਕੀ ਦੇ ਵਿਆਹ ਲਈ ਉਨ੍ਹਾਂ ਨੂੰ 31000 ਰੁ. ਦੀ ਜਿੱਥੇ ਆਰਥਿਕ ਮੱਦਦ ਕੀਤੀ ਉੱਥੇ ਨਾਲ ਹੀ ਉਸ ਲੜਕੀ ਨੂੰ ਰੋਜ਼ਾਨਾ ਦੀ ਵਰਤੋਂ "ਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਲੜਕੀ ਦੇ ਕਪੜੇ,ਕੰਬਲ,ਚਦਰਾ ਸਰਾਨੇ,ਰਸੋਈ ਵਿੱਚ ਵਰਤੇ ਜਾਣ ਵਾਲੇ ਬਰਤਨਾ ਤੋਂ ਇਲਾਵਾ ਬਰਾਤ ਦੀ ਰੋਟੀ ਦਾ ਵੀ ਪ੍ਰਬੰਧ ਕੀਤਾ ਇਸ ਮੌਕੇ ਬੋਲਦਿਆਂ ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਕਿਹਾ ਕਿ ਯੂਥ ਵਾਈਸ ਫਾਊਂਡੇਸ਼ਨ ਦਾ ਮੁੱਖ ਮੰਤਵ ਲੋੜਵੰਦਾਂ ਦੀ ਮਦਦ ਕਰਨਾ ਹੈ ਉਨ੍ਹਾਂ ਕਿਹਾ ਕਿ ...

ਡਾ.ਜੱਖੂ ਦੇ ਦੋ ਬੇਟੇ ਯੂਕਰੇਨ "ਚ ਫੱਸੇ

Wednesday, March 2 2022 08:18 AM
ਫਗਵਾੜਾ 02 ਮਾਰਚ (ਅਸ਼ੋਕ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਜੱਖੂ ਹਸਪਤਾਲ ਫਗਵਾੜਾ ਦੇ ਮਾਲਕ ਡਾ. ਹਰਜਿੰਦਰ ਸਿੰਘ ਜੱਖੂ ਦੇ ਛੋਟੇ ਦੋਵੇ ਬੇਟੇ ਆਜਮਵੀਰ ਸਿੰਘ ਜੱਖੂ ਅਤੇ ਅਰਮਾਨ ਸਿੰਘ ਜੱਖੂ ਵੀ ਦੁਸਰੇ ਭਾਰਤੀ ਵਿਦਿਆਰਥੀਆਂ ਦੀ ਤਰ੍ਹਾਂ ਯੂਕਰੇਨ "ਚ ਫੱਸੇ ਹੋਏ ਹਨ।ਡਾ.ਜੱਖੂ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਡਾ.ਅਵਨੀਤ ਕੌਰ ਨੇ ਦੱਸਿਆ ਕਿ ਸਾਡੇ ਬੱਚਿਆਂ ਦਾ ਐਮ ਬੀ ਬੀ ਐਸ ਪੰਜਵਾਂ ਸਾਲ ਹੈ ਉਨ੍ਹਾਂ ਨੇ ਵਾਪਸੀ ਦੀਆਂ ਟਿਕਟਾਂ ਵੀ ਕਰਵਾ ਲਈਆਂ ਸਨ ਪਰ ਜੰਗ ਕਾਰਣ ਸਭ ਧਰਿਆ ਧਰਾਇਆ ਰਹਿ ਗਿਆ। ਡਾ.ਜੱਖੂ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣ ਪੀਣ ਦੀ...

ਪਿੰਡ ਕਨੋਈ ਵਿਖੇ ਸਮਾਰਟ ਸੀਡਰ ਅਤੇ ਹੈਪੀ ਸੀਡਰ ਨਾਲ ਬੀਜੀ ਕਣਕ ਤੇ ਖੇਤ ਦਿਵਸ ਮਨਾਇਆ

Tuesday, March 1 2022 10:42 AM
ਲੌਂਗੋਵਾਲ,1 ਮਾਰਚ (ਜਗਸੀਰ ਸਿੰਘ ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਨੇੜਲੇ ਪਿੰਡ ਕਨੋਈ ਵਿਖੇ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਪੀ ਏ ਯੂ ਸਮਾਰਟ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਵਰਤ ਕੇ ਬੀਜੀ ਕਣਕ ਦੀ ਫ਼ਸਲ ਉੱਤੇ ਖੇਤ ਦਿਵਸ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਦੱਸਿਆ ਕਿ ਇਸ ਖੇਤ ਦਿਵਸ ਦਾ ਆਯੋਜਨ ਅਗਾਂਹਵਧੂ ਅਤੇ ਵਾਤਾਵਰਣ ਹਿਤੈਸ਼ੀ ਕਿਸਾਨ ਸ ਗੁਰਿੰਦਰ ਸਿੰਘ ਗਿੱਲ ਦੇ ਫਾਰਮ ਉੱਤੇ...

ਚੰਡੀਗੜ੍ਹ ਵਿਚ ਬਿਜਲੀ ਗੁੱਲ, ਪ੍ਰੇਸ਼ਾਨੀ ਫੁਲ

Wednesday, February 23 2022 05:49 AM
ਚੰਡੀਗੜ੍ਹ, 23 ਫਰਵਰੀ - ਚੰਡੀਗੜ੍ਹ ਦੇ ਬਿਜਲੀ ਵਿਭਾਗ ਵਿਚ ਮੁਲਾਜ਼ਮਾਂ ਦੀ ਯੂਨੀਅਨ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਠੱਪ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨੇ ਦੂਰਸੰਚਾਰ ਟਾਵਰਾਂ ਨੂੰ ਪ੍ਰਭਾਵਤ ਕੀਤਾ ਹੈ, ਜਿਸ ਨਾਲ ਪ੍ਰਭਾਵਿਤ ਖੇਤਰਾਂ ਵਿਚ ਮੋਬਾਈਲ ਨੈਟਵਰਕ ਕਨੈਕਟੀਵਿਟੀ ਵਿਚ ਵਿਘਨ ਪੈ ਰਿਹਾ ਹੈ |...

ਫੌਜ ਤਾਕਤ ਦੇ ਸਹਾਰੇ ਦੂਸਰੇ ਦੇਸ਼ਾਂ ਤੇ ਬਹੁਤਾ ਚਿਰ ਕਾਬਜ ਰਹਿਣ ਦਾ ਸਮਾਂ ਬੀਤ ਗਿਆ

Tuesday, February 22 2022 10:16 AM
ਅੰਮ੍ਰਿਤਸਰ, 22 ਫਰਵਰੀ- ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵੱਲੋ ਜਾਰੀ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਸਾਰ ਅੰਦਰ ਵੱਡੀ ਤਾਕਤਾਂ ਵੱਲੋਂ ਛੋਟੀਆਂ ਨਿਗਲ ਜਾਣ ਸਬੰਧੀ ਬਣੇ ਜੰਗੀ ਮਹੌਲ ਤੇ ਵਿਚਾਰ ਵਿਅਕਤ ਕਰਦਿਆਂ ਕਿਹਾ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧਾਂ ਦਾ ਮਾਮਲਾ ਹਮੇਸ਼ਾ ਹੀ ਸੰਵੇਦਨਸ਼ੀਲ ਰਿਹਾ ਹੈ।ਭਾਰਤ ਸਰਕਾਰ ਚੀਨ ਨਾਲ ਸੰਬੰਧਾਂ ਵਿਚ ਆਏ ਵਿਗਾੜ ਨੂੰ ਸਵੀਕਾਰ ਕਰ ਰਹੀ...

ਚੋਣ ਡਿਊਟੀ ਦੌਰਾਨ ਬਾਲਿਆਂਵਾਲੀ ਦੀਆਂ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੇ ਮਿਹਨਤ ਨਾਲ ਕੰਮ ਕੀਤਾ : ਡਾ. ਅਸ਼ਵਨੀ ਕੁਮਾਰ

Tuesday, February 22 2022 09:54 AM
ਬਾਲਿਆਂਵਾਲੀ 22 ਫਰਵਰੀ- ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਿਹਤ ਬਲਾਕ ਬਾਲਿਆਂਵਾਲੀ ਦੀਆਂ 100 ਤੋਂ ਵੱਧ ਆਸ਼ਾ ਵਰਕਰਾਂ ਦੀ ਡਿਊਟੀ ਵੱਖ ਵੱਖ ਬੂਥਾਂ ਤੇ ਚੋਣਾਂ ਦੌਰਾਨ ਵੋਟਰਾਂ ਨੂੰ ਮਾਸਕ, ਗਲਵਜ਼ ਦੇਣ, ਸਰੀਰਿਕ ਦੂਰੀ ਬਣਾਈ ਰੱਖਣ ਅਤੇ ਥਰਮੋਸਕੈਨਰ ਰਾਹੀਂ ਸਰੀਰ ਦਾ ਤਾਪਮਾਨ ਚੈਕ ਕਰਨ ਲਈ ਲਗਾਈ ਗਈ ਸੀ । ਇਸ ਸਬੰਧੀ ਸਿਹਤ ਬਲਾਕ ਬਾਲਿਆਂਵਾਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸਵਨੀ ਕੁਮਾਰ ਨੇ ਸਮੂਹ ਆਸ਼ਾ ਫਸਿਲੀਟੇਟਰਾਂ, ਆਸ਼ਾ ਵਰਕ...

ਦੋਹਤੀ ਦਾ ਜਨਮ ਦਿਨ ਸਕੂਲ ਵਿਦਿਆਰਥੀਆਂ ਨਾਲ ਮਿਲ ਕੇ ਮਨਾਇਆ

Tuesday, February 22 2022 09:51 AM
ਦਿੜ੍ਹਬਾ ਮੰਡੀ, 22 ਫਰਵਰੀ : ਜਥੇਦਾਰ ਜਗਵਿੰਦਰ ਸਿੰਘ ਕਮਾਲਪੁਰ ਵੱਲੋਂ ਆਪਣੀ ਦੋਹਤੀ ਜਪ ਕੌਰ ਤੂਰ ਦਾ ਜਨਮ ਦਿਨ ਸਰਕਾਰੀ ਹਾਈ ਸਕੂਲ ਕਮਾਲਪੁਰ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਮਿਲ ਕੇ ਮਨਾਇਆ ਗਿਆ। ਉਹਨਾਂ ਨੇ ਸਕੂਲ ਵਿੱਚ ਪਹੁੰਚ ਕੇ ਸਾਰੇ ਵਿਦਿਆਰਥੀਆਂ ਨੂੰ ਚਾਕਲੇਟ, ਪੈਨ, ਪੈਨਸਿਲ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਦਿੱਤਾ। ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਦੇਹੜ ਨੇ ਬੱਚੀ ਜਪ ਕੌਰ ਤੂਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਵੱਲੋਂ ਸਕੂਲ ਦੇ ਬੱਚਿਆਂ ਵਿੱਚ ਆ ਕੇੇ ਆਪਣੀ ਦੋਹਤੀ ਦਾ ਜਨਮ ਦਿਨ ਮਨਾਉਣਾ ਇੱਕ ਚੰਗਾ ਉਪਰਾਲਾ ਹੈ। ਉਹਨਾਂ ਨੇ ਜਥੇ...

ਭਾਰਤ ਦਾ ਮੁਸਲਿਮ ਸਮਾਜ ਆਈ. ਐਸ. ਆਈ. ਅਤੇ ਐਸ. ਐਫ. ਜੇ. ਵਾਲੇ ਪੰਨੂ ਦੇ ਝਾਂਸੇ ’ਚ ਨਹੀਂ ਆਵੇਗਾ: ਪ੍ਰੋ: ਸਰਚਾਂਦ ਸਿੰਘ ਖਿਆਲਾ

Tuesday, February 22 2022 09:48 AM
ਅੰਮ੍ਰਿਤਸਰ, 22 ਫਰਵਰੀ- ਭਾਰਤ ਦਾ ਮੁਸਲਿਮ ਭਾਈਚਾਰਾ ਹਿਜਾਬ ਵਿਵਾਦ ਨੂੰ ਲੈ ਕੇ ‘ਹਿਜਾਬ ਰੈਫਰੈਂਡਮ’ ਅਤੇ ‘ਉਰਦੂਸਤਾਨ’ ਦੀ ਬੇਤੁਕੀ ਮੰਗ ਦਾ ਸੱਦਾ ਦੇਣ ਵਾਲੇ ਅਖੌਤੀ ਸਿੱਖਸ ਫਾਰ ਜਸਟਿਸ ਦੇ ਗੁਰ ਪਤਵੰਤ ਸਿੰਘ ਪੰਨੂ ਦੇ ਝਾਂਸੇ ’ਚ ਨਹੀਂ ਆਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਾਰਤ ਦਾ ਰਵਾਇਤੀ ਦੁਸ਼ਮਣ ਪਾਕਿਸਤਾਨ ਹਮੇਸ਼ਾ ਹੀ ਭਾਰਤ ਵਿਚ ਅਰਾਜਕਤਾ ਫੈਲਾਉਣ ਦੀ ਤਾਕ ਵਿਚ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਕਰਨਾਟਕ ਵਿੱਚ ਵਿੱਦਿਅਕ ਅਦਾਰਿਆਂ ਵਿੱਚ ਹਿਜਾਬ ਨੂੰ ਲੈ ਕੇ ਪੈਦਾ ਹੋਈ ਸਥਿਤੀ ...

ਸਰਕਾਰੀ ਐਮ.ਆਰ. ਕਾਲਜ ਫਾਜ਼ਿਲਕਾ ਵਿਚ ਮਨਾਇਆ ਗਿਆ ਮਾਤ ਭਾਸ਼ਾ ਦਿਵਸ

Tuesday, February 22 2022 07:34 AM
ਫ਼ਾਜ਼ਿਲਕਾ 22 ਫ਼ਰਵਰੀ - ਭਾਸ਼ਾ ਵਿਭਾਗ ਪੰਜਾਬ ਜ਼ਿਲਾ ਫਾਜ਼ਿਲਕਾ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ ਦਾ ਆਯੋਜਨ ਐਮ. ਆਰ ਕਾਲਜ ਵਿੱਚ ਕਰਵਾਇਆ ਗਿਆ। ਇਸ ਵਿਚਾਰ ਗੋਸ਼ਟੀ ਦਾ ਵਿਸ਼ਾ ਮਾਤ ਭਾਸ਼ਾ ਦੀ ਮਹੱਤਤਾ, ਦਰਪੇਸ਼ ਚੁਣੌਤੀਆਂ ਤੇ ਕੀਤੇ ਜਾਣ ਵਾਲੇ ਉੱਦਮ ਸੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਆਖਿਆ। ਸਮਾਗਮ ਦੀ ਸ਼ੁਰੂਆਤ ਮਾਤ ਭਾਸ਼ਾ ਦਿਵਸ ਸਬੰਧੀ ਇਕ ਅਹਿਦ ਲੈ ਕੇ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾ. ਤਰਸੇਮ ਸ਼ਰਮਾ ਉੱਘੇ ਸਾਹਿਤ ਚਿੰਤਕ ਨੇ ਆਪਣੇ ਸੰਬੋਧਨ ਵਿਚ ਮ...

ਜ਼ਿਲ੍ਹਾ ਚੋਣ ਅਫਸਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਦਾ ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ ਲਈ ਧੰਨਵਾਦ

Monday, February 21 2022 12:10 PM
ਫਿਰੋਜ਼ਪੁਰ 21 ਫਰਵਰੀ : ਜ਼ਿਲ੍ਹਾ ਚੋਣ ਅਫ਼ਸਰ ਸ੍ਰੀ. ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਵੋਟਾਂ ਪਾਉਣ ਲਈ ਜ਼ਿਲ੍ਹੇ ਦੇ ਵੋਟਰਾਂ ਅਤੇ ਚੋਣ ਡਿਊਟੀ ਮਿਹਨਤ ਨਾਲ ਨਿਭਾਉਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਯੋਗਦਾਨ ਸਦਕਾ ਹੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ 77.59 ਵੋਟ ਪਈ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੇ ਦੌਰਾਨ ਕਾਨੂੰਨ ਵਿਵਸਥਾ ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਨਿਗਰਾਨੀ ਦੇ ਲਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਦਿਨ-ਰਾਤ ਕੰਮ ਵਿੱਚ ਲੱਗੀਆਂ ਰਹੀਆਂ, ਜਿਸ ਸਦਕਾ ਹੀ ਜ਼ਿਲ੍...

ਕੂੰਮਕਲਾਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਵੋਟਾਂ ਪਵਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹਿਆ

Monday, February 21 2022 12:05 PM
ਸੰਗਰੂਰ,21ਫਰਵਰੀ (ਜਗਸੀਰ ਲੌਂਗੋਵਾਲ ) - ਵਿਧਾਨ ਸਭਾ ਦੀਆਂ ਚੋਣਾਂ ਕੂੰਮਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਲੋਕਾਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਵੋਟਾਂ ਪਾਈਆਂ ਗਈਆਂ ਕੂੰਮਕਲਾਂ ਵਿਚ 71%ਪ੍ਰਤੀਸਤ, ਚੌਂਤਾ 70% ਪ੍ਰਤੀਸ਼ਤ ਬਲੀਏਵਾਲ 77%ਪ੍ਰਤੀਸਤ ਪੰਜ ਭੈਣੀਆਂ ਵਿਚ 69%ਪ੍ਰਤੀਸਤ ,ਪ੍ਰਤਾਪਗੜ 69%ਪ੍ਰਤੀਸਤ, ਗਹਿਲੇਵਾਲ 70%ਪ੍ਰਤੀਸਤ, ਸੇਰੀਆਂ 76% ਪ੍ਰਤੀਸ਼ਤ ਵੋਟਾਂ ਪੂਰੀ ਸ਼ਾਂਤੀਪੂਰਨ ਬਿਨਾਂ ਕਿਸੇ ਰੌਲੇ ਰੱਪੇ ਤੋਂ ਪੋਲ ਹੋਈਆਂ। ਸਾਤੀ ਪੂਰਵਕ ਵੋਟਾਂ ਪਵਾਉਣ ਲਈ ਕੇਂਦਰੀ ਸੁਰੱਖਿਆ ਬਲ ਬੀ. ਐੱਸ. ਐੱਫ, ਪੋਲਿੰਗ ਸਟਾਫ ਅਤੇ ਬੀ. ਐਲ. ੳ.ਪਵਨਕੁਮਾਰ, ਆਂਗ...

ਕਾਂਗਰਸ ਉਮੀਦਵਾਰ ਪਿੰਕੀ ਅਤੇ ਭਾਜਪਾ ਉਮੀਦਵਾਰ ਸੋਢੀ ਵਿਰੁੱਧ ਮਾਮਲੇ ਹੋਏ ਦਰਜ

Monday, February 21 2022 07:07 AM
ਫ਼ਿਰੋਜ਼ਪੁਰ, 21 ਫਰਵਰੀ - ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਵਲੋਂ ਭੇਜੇ ਪੱਤਰ ਦੇ ਆਧਾਰ 'ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਅਤੇ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵਿਰੁੱਧ ਥਾਣਾ ਕੈਂਟ ਵਿਖੇ ਮਾਮਲੇ ਦਰਜ ਕੀਤੇ ਗਏ ਹਨ |...

ਸੜਕ ਹਾਦਸੇ ਵਿਚ ਅਦਾਕਾਰ ਦੀਪ ਸਿੱਧੂ ਦਾ ਦਿਹਾਂਤ

Tuesday, February 15 2022 04:57 PM
ਲੁਧਿਆਣਾ, 15 ਫਰਵਰੀ -ਅਦਾਕਾਰ ਤੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ’ਤੇ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਰਹੇ ਸਨ । ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਸੀ । ਦੀਪ ਸਿੱਧੂ ਨੇ ਲੋਕ ਸਭਾ ਚੋਣਾਂ ਵਿਚ ਸੰਨੀ ਦਿਓਲ ਨੂੰ ਜਿਤਾਉਣ ਵਿਚ ਦਿਨ ਰਾਤ ਇਕ ਕੀਤਾ ਸੀ ।...

ਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ 'ਤੇ ਵਿੰਨ੍ਹਿਆ ਨਿਸ਼ਾਨਾ

Sunday, February 13 2022 09:29 AM
ਬੁਢਲਾਡਾ, 13 ਫਰਵਰੀ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੁਢਲਾਡਾ ਵਿਖੇ ਰੈਲੀ ਕੀਤੀ ਗਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਆਮ ਆਦਮੀਆਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ। ਪੰਜਾਬ 'ਚ ਦਿੱਲੀ ਦੇ ਪੈਸਿਆਂ ਨਾਲ ਇਸ਼ਤਿਹਾਰ ਲਾਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 'ਆਪ' ਨੇ 117 'ਚੋਂ 65 ਦਲ ਬਦਲੂਆਂ ਨੂੰ ਟਿਕਟ ਦਿੱਤੀ ਹੈ ਅਤੇ 'ਆਪ' ਸਰਕਾਰ ਨੇ 6 ਗੈਂਗਸਟਰਾਂ ਨੂੰ ਟਿਕਟ ਦਿੱਤੀ ਹੈ।...

E-Paper

Calendar

Videos