News: ਪੰਜਾਬ

ਬਾਰਦਾਨਾ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਫ਼ਿਰੋਜ਼ਪੁਰ - ਫ਼ਾਜ਼ਿਲਕਾ ਮਾਰਗ ਜਾਮ

Saturday, April 24 2021 06:22 AM
ਲੱਖੋ ਕੇ ਬਹਿਰਾਮ ( ਫ਼ਿਰੋਜ਼ਪੁਰ ) 24 ਅਪ੍ਰੈਲ - ਪਿਛਲੇ ਕਈ ਦਿਨਾਂ ਤੋਂ ਅਨਾਜ ਮੰਡੀ ਲੱਖੋ ਕੇ ਬਹਿਰਾਮ ਵਿਚ ਬਾਰਦਾਨਾ ਨਾ ਹੋਣ ਕਾਰਨ ਕਿਸਾਨਾਂ ਵਲੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਦੇ ਚਲਦੇ ਕਿਸਾਨਾਂ ਨੇ ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਦੀ ਅਗਵਾਈ ਹੇਠ ਫ਼ਿਰੋਜ਼ਪੁਰ - ਫ਼ਾਜ਼ਿਲਕਾ ਮਾਰਗ ਜਾਮ ਕਰ ਦਿੱਤਾ ।...

ਸਕੂਲ ਛੱਡਣ ਦੇ ਸਰਟੀਫਿਕੇਟ ਦੀ ਹੁਣ ਜ਼ਰੂਰਤ ਨਹੀ, ਪੰਜਾਬ ਸਰਕਾਰ ਨੇ 92 ਸਾਲ ਬਾਅਦ ਵਾਪਸ ਲਏ ਹੁਕਮ

Wednesday, April 21 2021 09:57 AM
ਚੰਡੀਗੜ੍ਹ , 21 ਅਪ੍ਰੈਲ - ਪੰਜਾਬ ਸਰਕਾਰ ਨੇ 92 ਸਾਲ ਬਾਅਦ ਸਕੂਲ ਛੱਡਣ ਦੇ ਸਰਟੀਫਿਕੇਟ ਦੇ ਹੁਕਮ ਵਾਪਸ ਲੈ ਲਏ ਹਨ, ਹੁਣ ਜੇਕਰ ਬੱਚਾ ਇਕ ਪ੍ਰਾਈਵੇਟ/ਸਰਕਾਰੀ ਸਕੂਲ ਤੋਂ ਹੱਟ ਕੇ ਕਿਸੇ ਵੀ ਪ੍ਰਾਈਵੇਟ /ਸਰਕਾਰੀ ਸਕੂਲ ਵਿਚ ਜਾਂਦਾ ਹੈ, ਤਾਂ ਕਿਸੇ ਸਕੂਲ ਛੱਡਣ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀ, ਸਿਰਫ਼ ਸਵੈ ਘੋਸ਼ਣਾ ਦੇਣੀ ਹੈ।...

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ

Wednesday, April 21 2021 09:55 AM
ਚੰਡੀਗੜ੍ਹ, 21 ਅਪ੍ਰੈਲ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ ਹੈ | ਵਿਜ ਬੋਲੇ - ਸਾਡੇ ਉੱਤੇ ਦਬਾਅ ਹੈ ਕਿ, ਅਸੀ ਪਹਿਲਾਂ ਦਿੱਲੀ ਨੂੰ ਆਕਸੀਜਨ ਦਈਏ ਪਰ ਅਸੀ ਪਹਿਲਾਂ ਆਪਣੀ ਸਪਲਾਈ ਪੂਰੀ ਕਰਾਂਗੇ ਉਸ ਤੋਂ ਬਾਅਦ ਦਿੱਲੀ ਨੂੰ ਆਕਸੀਜਨ ਦਿੱਤੀ ਜਾਵੇਗੀ | ਵਿਜ ਵਲੋਂ ਆਕਸੀਜਨ ਟੈਂਕਰ ਦੇ ਨਾਲ ਪਾਇਲਟ ਲਗਾ ਕੇ ਹਸਪਤਾਲਾਂ ਤੱਕ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ |...

ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ

Wednesday, April 21 2021 09:54 AM
ਚੰਡੀਗੜ੍ਹ, 21 ਅਪ੍ਰੈਲ - ਕੋਰੋਨਾ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰਿਆਣਾ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਭਲਕੇ ਤੋਂ 31 ਮਈ ਤੱਕ ਐਲਾਨ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਲਗਾਤਾਰ ਸਕੂਲ ਆ ਰਹੇ ਹਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪਹਿਲਾ ਸਕੂਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।...

ਸ੍ਰੀ ਮੁਕਤਸਰ ਸਾਹਿਬ: ਮਲਕੀਤ ਸਿੰਘ ਖੋਸਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ

Wednesday, April 21 2021 09:53 AM
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ - ਮਲਕੀਤ ਸਿੰਘ ਖੋਸਾ ਜੋ ਕਿ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਨ, ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ ਹੈ। ਅੱਜ ਉਨ੍ਹਾਂ ਡੀ.ਈ.ਓ. (ਸੈਕੰਡਰੀ) ਵਜੋਂ ਅਹੁਦਾ ਸੰਭਾਲ ਲਿਆ। ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਦਕਿ ਇੱਥੇ ਤਾਇਨਾਤ ਅੰਜੂ ਗੁਪਤਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਲਾਇਆ ਗਿਆ ਹੈ।...

ਸੜਕ ਹਾਦਸੇ 'ਚ ਸਹਾਇਕ ਥਾਣੇਦਾਰ ਦੀ ਮੌਤ

Tuesday, April 20 2021 06:01 AM
ਤਪਾ ਮੰਡੀ, 20 ਅਪ੍ਰੈਲ - ਬੀਤੀ ਰਾਤ ਤਪਾ ਢਿਲਵਾਂ ਰੋਡ 'ਤੇ ਕਾਰ ਅਤੇ ਟਰੱਕ ਦਰਮਿਆਨ ਹੋਈ ਟੱਕਰ ਵਿਚ ਇਕ ਸਹਾਇਕ ਥਾਣੇਦਾਰ ਦੀ ਮੌਤ ਹੋ ਗਈ ਹੈ। ਜਿਨ੍ਹਾਂ ਦੀ ਪਹਿਚਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਜੋ ਥਾਣਾ ਤਪਾ ਵਿਖੇ ਪਿਛਲੇ ਕਾਫੀ ਸਮੇਂ ਤੋਂ ਬਤੌਰ ਸਹਾਇਕ ਥਾਣੇਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।

ਮੈਂਬਰ ਸ਼੍ਰੋਮਣੀ ਕਮੇਟੀ ਸੰਤ ਦਲਬਾਰ ਸਿੰਘ ਛੀਨੀਵਾਲ ਦਾ ਦਿਹਾਂਤ

Tuesday, April 20 2021 06:00 AM
ਮਹਿਲ ਕਲਾਂ (ਬਰਨਾਲਾ) , 20 ਅਪ੍ਰੈਲ - ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਅਤੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ (79) ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਸੰਤ ਦਲਬਾਰ ਸਿੰਘ ਛੀਨੀਵਾਲ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਪਿੰਡ ਛੀਨੀਵਾਲ ਕਲਾਂ (ਬਰਨਾਲਾ) ਵਿਖੇ ਕੀਤਾ ਜਾਵੇਗਾ।...

ਲੈਫਟੀਨੈਂਟ ਜਨਰਲ ਆਰ. ਪੀ. ਸਿੰਘ ਨੇ ਕਪੂਰਥਲਾ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ

Tuesday, April 20 2021 05:59 AM
ਕਪੂਰਥਲਾ,(ਪੰਜਾਬ) 20 ਅਪ੍ਰੈਲ - ਪੱਛਮੀ ਕਮਾਂਡ ਆਰਮੀ ਦੇ ਕਮਾਂਡਰ ਲੈਫਟੀਨੈਂਟ ਜਨਰਲ ਆਰ. ਪੀ. ਸਿੰਘ ਨੇ ਕਪੂਰਥਲਾ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ ਅਤੇ ਅੰਬਾਲਾ ਸਥਿਤ ਖੜਗਾ ਕੋਰ ਦੀ ਕਾਰਜਸ਼ੀਲ ਤਿਆਰੀ ਦਾ ਜਾਇਜ਼ਾ ਲਿਆ।

ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ ਗੈਂਗਸਟਰ ਕੋਲੋਂ ਮੋਬਾਈਲ ਫ਼ੋਨ ਬਰਾਮਦ

Saturday, April 17 2021 06:23 AM
ਫ਼ਿਰੋਜ਼ਪੁਰ 17 ਅਪ੍ਰੈਲ - ਮੋਬਾਈਲ ਫੋਨਾਂ ਦੀ ਬਰਾਮਦਗੀ ਨਾਲ ਸੁਰਖ਼ੀਆਂ ਵਿਚ ਰਹਿਣ ਵਾਲੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਬੰਦ ਹਵਾਲਾਤੀ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਕੋਲੋਂ ਇਕ ਮੋਬਾਈਲ ਫ਼ੋਨ ਸਮੇਤ ਬੈਟਰੀ ਅਤੇ ਸਿੰਮ ਕਾਰਡ ਬਰਾਮਦ ਹੋਇਆ। ਜਿਸ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।...

ਇੰਡੀਆਨਾਪੋਲਿਸ ਵਿਚ ਵਾਪਰੀ ਗੋਲੀ ਬਾਰੀ ਦੀ ਘਟਨਾ ਵਿਚ ਮਰਨ ਵਾਲਿਆਂ 'ਚ ਹੁਸ਼ਿਆਰਪੁਰ ਨਾਲ ਸਬੰਧਿਤ ਜਸਵਿੰਦਰ ਸਿੰਘ ਵੀ ਸ਼ਾਮਿਲ

Saturday, April 17 2021 06:23 AM
ਹੁਸ਼ਿਆਰਪੁਰ,17 ਅਪ੍ਰੈਲ : ਇੰਡੀਆਨਾਪੋਲਿਸ ਵਿਚ ਫੇਡੈਕਸ ਸੁਵਿਧਾ ਉੱਤੇ ਹੋਈ ਗੋਲੀ ਬਾਰੀ 'ਚ ਮਰਨ ਵਾਲਿਆਂ 'ਚ ਹੁਸ਼ਿਆਰਪੁਰ ਨਾਲ ਸਬੰਧਿਤ 70 ਸਾਲ਼ਾ ਜਸਵਿੰਦਰ ਸਿੰਘ ਵੀ ਸ਼ਾਮਿਲ ਹੈ। ਪਰਿਵਾਰ ਸਦਮੇ ਵਿਚ ਹੈ। ਦੱਸਦੇ ਹਨ ਕਿ ਜਸਵਿੰਦਰ ਕਰੀਬ 8 ਸਾਲ ਪਹਿਲੇ ਅਮਰੀਕਾ ਗਿਆ ਸੀ ਅਤੇ ਆਪਣੇ ਬੇਟੇ ਨਾਲ ਰਹਿ ਰਿਹਾ ਸੀ।

ਸਕੱਤਰ ਸਕੂਲ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਵਲੋਂ ਗੜ੍ਹਸ਼ੰਕਰ ਦੇ ਸਕੂਲਾਂ ਦਾ ਅਚਨਚੇਤ ਦੌਰਾ

Saturday, April 17 2021 06:22 AM
ਗੜ੍ਹਸ਼ੰਕਰ, 17 ਅਪ੍ਰੈਲ- ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਗੜ੍ਹਸ਼ੰਕਰ ਬਲਾਕ ਦੇ ਵੱਖ-ਵੱਖ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਿੱਖਿਆ ਵਿਭਾਗ ਵਲੋਂ ਸਾਲ 2021-22 ਦੇ ਦਾਖ਼ਲੇ ਸਬੰਧੀ ਚਲਾਈ ਜਾ ਰਹੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਮਿਲਣ ਲਈ ਇਹ ਦੌਰਾ ਕਰ ਰਹੇ ਹਨ।...

ਪੰਜਾਬ ਦੇ ਜੰਮੂ ਕਸ਼ਮੀਰ ਵਿਚ ਕੰਮ ਕਰਦੇ ਕਾਰੋਬਾਰੀਆਂ ਨੇ ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਲਗਾਇਆ ਧਰਨਾ

Saturday, April 17 2021 06:21 AM
ਮਾਧੋਪੁਰ 17 ਅਪ੍ਰੈਲ - ਪੰਜਾਬ 'ਚ ਕੋਰੋਨਾ ਦੇ ਵਧਦੇ ਅੰਕੜਿਆਂ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਪ੍ਰਸ਼ਾਸਨ ਵਲੋਂ ਜੰਮੂ ਕਸ਼ਮੀਰ ਦੇ ਪ੍ਰਵੇਸ਼ ਦੁਆਰ ਲਖਨ ਪੁਰ ਵਿਖੇ ਸਿਰਫ਼ ਪੰਜਾਬ ਦੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਉਹ ਹੀ ਲੋਕਾਂ ਨੂੰ ਜੰਮੂ ਕਸ਼ਮੀਰ ਵਿਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ, ਜੋ ਆਪਣੀ ਕੋਰੋਨਾ ਰਿਪੋਰਟ ਨੈਗੇਟਿਵ ਦਿਖਾ ਰਿਹਾ ਹੈ ਇੱਥੇ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਪੰਜਾਬ ਪੰਜਾਬ ਵਾਸੀਆਂ ਤੋਂ ਇਲਾਵਾ ਹਿਮਾਚਲ, ਹਰਿਆਣਾ ਹੋਰ ਕਿਸੇ ਵੀ ਸੂਬੇ ਦੇ ਲੋਕਾਂ ਨੂੰ ਲਖਨ ਪੁਰ ਵਿਖੇ ਨਹੀਂ ਰੋਕਿਆ ਜਾ ਰਿਹਾ, ਉੱਥੇ ਹੀ ਪੰਜਾਬ ਦੇ ਲੋਕ ਜੋ ਜੰਮੂ ਕਸ਼ਮੀ...

ਦੀਪ ਸਿੱਧੂ ਨੂੰ ਮਿਲੀ ਜ਼ਮਾਨਤ

Saturday, April 17 2021 06:21 AM
ਨਵੀਂ ਦਿੱਲੀ , 17 ਅਪ੍ਰੈਲ -ਦਿੱਲੀ ਹਾਈ ਕੋਰਟ ਨੇ 26 ਜਨਵਰੀ ਦੇ ਹਿੰਸਾ ਮਾਮਲੇ ਦੇ ਦੋਸ਼ੀ ਦੀਪ ਸਿੱਧੂ ਨੂੰ ਜ਼ਮਾਨਤ ਦਿੱਤੀ।

ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸਹੀ ਤਰੀਕੇ ਨਾਲ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕੀਤਾ ਚੱਕਾ ਜਾਮ

Saturday, April 17 2021 06:20 AM
ਫ਼ਿਰੋਜ਼ਪੁਰ ,17 ਅਪ੍ਰੈਲ - ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਸਹੀ ਤਰੀਕੇ ਨਾਲ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਾਲਕ ਫ਼ਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰ ਖਾਂ ਦੀ ਅਗਵਾਈ 'ਚ ਫ਼ਿਰੋਜ਼ਪੁਰ ਜ਼ੀਰਾ ਮਾਰਗ 'ਤੇ ਪਿੰਡ ਸ਼ੇਰ ਖਾਂ ਵਿਖੇ ਚੱਕਾ ਜਾਮ ਕੀਤਾ ਗਿਆ |

ਜਲੰਧਰ 'ਚ ਇਕ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ

Friday, April 16 2021 06:31 AM
ਜਲੰਧਰ, 16 ਅਪ੍ਰੈਲ - ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਇਕ ਪਲਾਸਟਿਕ ਇੰਡਸਟਰੀ ਵਿਚ ਭਿਆਨਕ ਅੱਗ ਲੱਗ ਗਈ। ਇਹ ਅੱਗ ਰਾਤ 2.30 ਵਜੇ ਲੱਗੀ। ਫਾਇਰ ਬਿਗ੍ਰੇਡ ਵਲੋਂ 100 ਤੋਂ ਵਧੇਰੇ ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਫ਼ੈਕਟਰੀ ਮਾਲਕ ਨੇ ਅੱਗ ਲੱਗਣ ਕਾਰਨ ਸ਼ਾਰਟ ਸਰਕਟ ਦੱਸਿਆ।

E-Paper

Calendar

Videos