Wednesday, September 15 2021 10:44 AM
ਖੰਨਾ, 15 ਸਤੰਬਰ - ਅੱਜ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਤੇ ਪਿਛਲੀ ਵਾਰ ਵਿਧਾਨ ਸਭਾ ਖੰਨਾ ਤੋਂ ਆਪ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਅਨਿਲ ਦੱਤ ਫੱਲੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਸਾਬਕਾ ਮੰਤਰੀ ਅਤੇ ਹੁਣ ਅਕਾਲੀ ਦਲ ਵਿਚ ਸ਼ਾਮਿਲ ਸਾਬਕਾ ਭਾਜਪਾ ਨੇਤਾ ਅਨਿਲ ਜੋਸ਼ੀ ਦੇ ਰਿਸ਼ਤੇ ਵਿਚੋਂ ਭਰਾ ਹਨ। ਫੱਲੀ ਵੀ ਆਪ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਭਾਜਪਾ ਦੇ ਨੇਤਾ ਸਨ। ਫੱਲੀ ਨੇ ਇਹ ਅਸਤੀਫ਼ਾ ਆਪ ਆਗੂ ਤਰੁਨ ਪ੍ਰੀਤ ਸਿੰਘ ਸੌਂਧ ਨੂੰ ਖੰਨਾ ਆਪ ਦਾ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਦਿੱਤਾ ਹੈ।...
Wednesday, September 15 2021 07:33 AM
ਚੰਡੀਗੜ੍ਹ, 15 ਸਤੰਬਰ-
ਐਡੀਸ਼ਨਲ ਸੈਸ਼ਨ ਜੱਜ ਵੱਲੋਂ 26 ਅਗਸਤ ਨੂੰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਗੁਰਦਾਸ ਮਾਨ ਦੀ ਪਟੀਸ਼ਨ ਨੂੰ ਖਾਰਜ ਕਰਨ ਦੇ ਹਫਤੇ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬੀ ਗਾਇਕ ਨੂੰ ਅੰਤ੍ਰਿਮ ਅਗਾਊਂ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਹਫ਼ਤੇ ਦੇ ਅੰਦਰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਜਸਟਿਸ ਅਵਨੀਸ਼ ਝਿੰਗਨ ਨੇ ਸਪੱਸ਼ਟ ਕੀਤਾ ਕਿ ਗਾਇਕ ਨੂੰ ਹਿਰਾਸਤ ਵਿੱਚ ਲੈਣ ਦੀ ਲੋੜ ਨਹੀਂ ਕਿਉਂਕਿ ਉਸ ਤੋਂ ਕੁਝ ਵੀ ਬਰਾਮਦ ਨਹੀਂ ਕੀਤਾ ਜਾਣਾ।...
Monday, September 13 2021 07:44 AM
ਚਮਕੌਰ ਸਾਹਿਬ, 13 ਸਤੰਬਰ
ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਪੰਜ ਵਾਰੀ ਵਿਧਾਇਕਾ ਰਹੀ ਤੇ ਸਵਰਗੀ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ ਨੇ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਸੰਧੂ ਦੇ ਪਿਤਾ ਸਵਰਗੀ ਅਜਾਇਬ ਸਿੰਘ ਸੰਧੂ ਟਕਸਾਲੀ ਅਕਾਲੀ ਸਨ। ਫੇਸ਼ਬੁੱਕ ਰਾਹੀਂ ਦਿੱਤੇ ਅਸਤੀਫੇ ਵਿੱਚ ਸੰਧੂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ 20 ਫਰਵਰੀ 2019 ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕੀਤਾ ਸ...
Monday, September 13 2021 07:43 AM
ਮਾਨਸਾ, 13 ਸਤੰਬਰ
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬੇ ਭਰ ਵਿਚ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਮਾਨਸਾ ਵਿੱਚ ਵੀ ਲਗਾਤਾਰ ਅੱਠਵੇਂ ਦਿਨ ਜਾਰੀ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜਤਾਲੀ ਕਾਮਿਆਂ ਨੇ ਅੱਜ ਸ਼ਹਿਰ ਵਿਚ ਪੰਜਾਬ ਸਰਕਾਰ ਵਿਰੁੱਧ ਢੋਲ ਵਜਾ ਕੇ ਰੋਸ ਮਾਰਚ ਕੱਢਿਆ। ਯੂਨੀਅਨ ਆਗੂਆਂ ਨੇ ਮੰਗਾਂ ਦੀ ਪੂਰਤੀ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈੇ।...
Monday, September 13 2021 07:41 AM
ਚੰਡੀਗੜ੍ਹ, 13 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ | ਮੁਲਾਕਾਤ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਸਾਹਮਣੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਮਹਿਲਾਵਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ |
Friday, September 10 2021 06:20 AM
ਸਰਾਏ ਅਮਾਨਤ ਖਾਂ, 10 ਸਤੰਬਰ - ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਹਵੇਲੀਆਂ ਵਿਖੇ ਦੇਰ ਰਾਤ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਰਾਹੀਂ 6 ਪੈਕਟ ਹੈਰੋਇਨ ਸੁੱਟੇ ਗਏ। ਜਿਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ। ਭਾਰੀ ਮੀਂਹ ਪੈਣ ਕਾਰਨ ਪੁਲਿਸ ਤੇ ਬੀ.ਐਸ.ਐਫ ਜਵਾਨਾਂ ਨੂੰ ਤਲਾਸ਼ੀ ਮੁਹਿੰਮ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।...
Thursday, September 9 2021 06:46 AM
ਨਵੀਂ ਦਿੱਲੀ, 9 ਸਤੰਬਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 4 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ | 2 ਸੀਟਾਂ 'ਤੇ ਚੋਣ ਸਹਿ-ਵਿਕਲਪ ਦੁਆਰਾ ਕੀਤੀ ਜਾਏਗੀ | 2 ਸੀਟਾਂ 'ਤੇ ਦਿੱਲੀ ਦੀ ਸਿੰਘ ਸਭਾ ਗੁਰਦੁਆਰਾ ਦੇ ਲੱਕੀ ਡਰਾਅ' ਚ ਟੋਕਨ ਪਾਇਆ ਜਾਵੇਗਾ, ਜਿਸ 'ਚੋਂ 2 ਲੋਕਾਂ ਦੀ ਚੋਣ ਕੀਤੀ ਜਾਵੇਗੀ। ਦਿੱਲੀ ਵਿਚ 282 ਸਿੰਘ ਸਭਾ ਗੁਰਦੁਆਰੇ ਹਨ |...
Monday, July 12 2021 06:47 AM
ਲੁਧਿਆਣਾ, - ਲੁਧਿਆਣਾ ਬਲਾਤਕਾਰ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ 'ਤੇ ਮਾਮਲਾ ਦਰਜ ਹੋਇਆ ਹੈ । ਪੀੜਤਾਂ ਦਾ ਕਹਿਣਾ ਹੈ ਕਿ ਹਾਲੇ ਇਨਸਾਫ਼ ਅਧੂਰਾ ਹੈ । ਅਕਾਲੀ ਦਲ ਵਲੋਂ ਮੁਜ਼ਾਹਰੇ ਕਰ ਕੇ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਵਿਧਾਇਕ ਬੈਂਸ ਅਤੇ ਛੇ ਹੋਰਨਾਂ ਖ਼ਿਲਾਫ਼ ਜਬਰ - ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ |...
Wednesday, June 16 2021 08:54 AM
ਐਸ. ਏ. ਐਸ. ਨਗਰ, 16 ਜੂਨ - ਮੁਹਾਲੀ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜੇ ਇਕ ਅਧਿਆਪਕ ਨੇ ਆਪਣੇ 'ਤੇ ਪੈਟਰੋਲ ਪਾ ਕੇ ਆਤਮਦਾਹ ਕਰਨ ਦੀ ਕੀਤੀ ਕੋਸ਼ਿਸ਼ | ਅਧਿਆਪਕਾ ਰਾਜਬੀਰ ਕੌਰ ਨੇ ਖਾਧਾ ਸਲਫਾਸ |
Saturday, April 24 2021 06:26 AM
ਮੋਗਾ,24 ਅਪ੍ਰੈਲ- ਮੋਗਾ ਜ਼ਿਲ੍ਹੇ ਦਾ ਪਿੰਡ ਸਾਫੂਵਾਲਾ ਕੋਰੋਨਾ ਰੋਕੂ ਟੀਕਾਕਰਣ ਵਿਚ ਜ਼ਿਲ੍ਹੇ ਦਾ ਮੋਹਰੀ ਪਿੰਡ ਬਣ ਗਿਆ ਹੈ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦਰਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਸਾਫੂਵਾਲਾ ਦੇ ਸਰਪੰਚ ਲਖਵੰਤ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਲੋਕਾਂ ਨੇ ਸੌ ਫ਼ੀਸਦੀ ਕੋਰੋਨਾ ਰੋਕੂ ਟੀਕੇ ਲਗਵਾ ਲਏ ਹਨ ਅਤੇ ਇਸ ਦੇ ਨਾਲ ਹੀ ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਸੋਨੂ ਸੂਦ ਦੀ ਭੈਣ ਪ੍ਰਸਿੱਧ ਸਮਾਜ ਸੇਵਕਾ ਮਾਲਵਿਕਾ ਸੂਦ ਸੱਚਰ ਨੇ ਆਪਣੀ ਟੀਮ ਨਾਲ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ । ਜ਼ਕਿਰਯੋਗ ਹੈ ...
Saturday, April 24 2021 06:24 AM
ਛੇਹਰਟਾ, 24 ਅਪ੍ਰੈਲ (ਵਡਾਲੀ) ਨੀਲਕੰਠ ਹਸਪਤਾਲ ਅੰਮ੍ਰਿਤਸਰ ਵਿਚ ਆਕਸੀਜਨ ਦੀ ਘਾਟ ਹੋਣ ਕਾਰਨ ਦੇਰ ਰਾਤੀਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਹਨਾਂ ਮਰੀਜ਼ਾ 'ਚ 5 ਮਰੀਜ਼ ਕੋਰੋਨਾ ਪੀੜਤ ਸੀ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਨੂੰ ਆਕਸੀਜਨ ਨਹੀਂ ਮਿਲ ਰਹੀ।
Saturday, April 24 2021 06:22 AM
ਲੱਖੋ ਕੇ ਬਹਿਰਾਮ ( ਫ਼ਿਰੋਜ਼ਪੁਰ ) 24 ਅਪ੍ਰੈਲ - ਪਿਛਲੇ ਕਈ ਦਿਨਾਂ ਤੋਂ ਅਨਾਜ ਮੰਡੀ ਲੱਖੋ ਕੇ ਬਹਿਰਾਮ ਵਿਚ ਬਾਰਦਾਨਾ ਨਾ ਹੋਣ ਕਾਰਨ ਕਿਸਾਨਾਂ ਵਲੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਦੇ ਚਲਦੇ ਕਿਸਾਨਾਂ ਨੇ ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਦੀ ਅਗਵਾਈ ਹੇਠ ਫ਼ਿਰੋਜ਼ਪੁਰ - ਫ਼ਾਜ਼ਿਲਕਾ ਮਾਰਗ ਜਾਮ ਕਰ ਦਿੱਤਾ ।...
Wednesday, April 21 2021 09:57 AM
ਚੰਡੀਗੜ੍ਹ , 21 ਅਪ੍ਰੈਲ - ਪੰਜਾਬ ਸਰਕਾਰ ਨੇ 92 ਸਾਲ ਬਾਅਦ ਸਕੂਲ ਛੱਡਣ ਦੇ ਸਰਟੀਫਿਕੇਟ ਦੇ ਹੁਕਮ ਵਾਪਸ ਲੈ ਲਏ ਹਨ, ਹੁਣ ਜੇਕਰ ਬੱਚਾ ਇਕ ਪ੍ਰਾਈਵੇਟ/ਸਰਕਾਰੀ ਸਕੂਲ ਤੋਂ ਹੱਟ ਕੇ ਕਿਸੇ ਵੀ ਪ੍ਰਾਈਵੇਟ /ਸਰਕਾਰੀ ਸਕੂਲ ਵਿਚ ਜਾਂਦਾ ਹੈ, ਤਾਂ ਕਿਸੇ ਸਕੂਲ ਛੱਡਣ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀ, ਸਿਰਫ਼ ਸਵੈ ਘੋਸ਼ਣਾ ਦੇਣੀ ਹੈ।...
Wednesday, April 21 2021 09:55 AM
ਚੰਡੀਗੜ੍ਹ, 21 ਅਪ੍ਰੈਲ - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ ਹੈ | ਵਿਜ ਬੋਲੇ - ਸਾਡੇ ਉੱਤੇ ਦਬਾਅ ਹੈ ਕਿ, ਅਸੀ ਪਹਿਲਾਂ ਦਿੱਲੀ ਨੂੰ ਆਕਸੀਜਨ ਦਈਏ ਪਰ ਅਸੀ ਪਹਿਲਾਂ ਆਪਣੀ ਸਪਲਾਈ ਪੂਰੀ ਕਰਾਂਗੇ ਉਸ ਤੋਂ ਬਾਅਦ ਦਿੱਲੀ ਨੂੰ ਆਕਸੀਜਨ ਦਿੱਤੀ ਜਾਵੇਗੀ | ਵਿਜ ਵਲੋਂ ਆਕਸੀਜਨ ਟੈਂਕਰ ਦੇ ਨਾਲ ਪਾਇਲਟ ਲਗਾ ਕੇ ਹਸਪਤਾਲਾਂ ਤੱਕ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ |...
Wednesday, April 21 2021 09:54 AM
ਚੰਡੀਗੜ੍ਹ, 21 ਅਪ੍ਰੈਲ - ਕੋਰੋਨਾ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰਿਆਣਾ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਭਲਕੇ ਤੋਂ 31 ਮਈ ਤੱਕ ਐਲਾਨ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਲਗਾਤਾਰ ਸਕੂਲ ਆ ਰਹੇ ਹਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪਹਿਲਾ ਸਕੂਲ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।...