ਹਿਮਾਚਲ ਪ੍ਰਦੇਸ਼: ਧਰਮਪੁਰ ’ਚ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹੀ, 5 ਮੌਤਾਂ ਤੇ 3 ਜ਼ਖ਼ਮੀ

07

March

2023

ਸੋਲਨ, 7 ਮਾਰਚ ਅੱਜ ਸਵੇਰੇ 9.10 ਵਜੇ ਦੇ ਕਰੀਬ ਧਰਮਪੁਰ ਦੇ ਪੈਟਰੋਲ ਪੰਪ ਨੇੜੇ ਨੈਸ਼ਨਲ ਹਾਈਵੇ 'ਤੇ ਪੈਦਲ ਜਾ ਰਹੇ ਮਜ਼ਦੂਰਾਂ ’ਤੇ ਇਨੋਵਾ ਚੜ੍ਹ ਗਈ। ਇਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਡਰਾਈਵਰ ਦੀ ਕਥਿਤ ਤੌਰ 'ਤੇ ਲਾਪ੍ਰਵਾਹੀ ਕਾਰਨ ਹਾਦਸਾ ਹੋਇਆ।