25
April
2022

ਬੰਗਲੁਰੂ, 25 ਅਪਰੈਲ
ਕਰਨਾਟਕ ਵਿਚ ਹਿਜਾਬ ਤੋਂ ਬਾਅਦ ਬਾਈਬਲ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਬੰਗਲੁਰੂ ਦੇ ਕਲੇਰੈਂਸ ਹਾਈ ਸਕੂਲ ਪ੍ਰਬੰਧਕਾਂ ਨੇ ਸਰਕੁਲਰ ਜਾਰੀ ਕੀਤਾ ਹੈ ਜਿਸ ਵਿਚ ਸਕੂਲ ਵਿਚ ਬੱਚਿਆਂ ਨੂੰ ਬਾਈਬਲ ਲਿਆਉਣਾ ਜ਼ਰੂਰੀ ਕੀਤਾ ਗਿਆ ਹੈ। ਸਕੂਲ ਦੇ ਇਸ ਫੈਸਲੇ ਖ਼ਿਲਾਫ਼ ਹਿੰਦੂ ਸੰਗਠਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਰਾਈਟ ਟੂ ਐਜੂਕੇਸ਼ਨ ਐਕਟ ਦੇ ਉਲਟ ਹੈ।