ਅੰਤਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਹਾਸਿਲ ਵਾਲਾ-ਖਿਡਾਰੀ ਤੇ ਕੋਚ ਅਮਨਦੀਪ ਸਿੰਘ ਖਹਿਰਾ

18

September

2018

ਅਮਨਦੀਪ ਸਿੰਘ ਖਹਿਰੇ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ 'ਰੋੜ ਖਹਿਰਾ' ਵਿਚ 1986 ਵਿਚ ਹੋਇਆ। ਬਾਰਡਰ ਦਾ ਏਰੀਆ, ਪਿਤਾ ਸਵਰਗਵਾਸੀ ਸਰਦਾਰ ਲਖਵਿੰਦਰ ਸਿੰਘ ਨਾਲ À ਅ ਦੀ ਕੋਈ ਸਾਂਝ ਨਾ ਪੈ ਸਕੀ, ਮਾਤਾ ਚਰਨਜੀਤ ਕੌਰ ਵੀ ਕੇਵਲ ਅੱਠਵੀਂ ਜਮਾਤ ਤੱਕ ਹੀ ਵਿੱਦਿਆ ਦਾ ਪੱਲਾ ਫੜ ਸਕੀ। ਇਸ ਅਢੁੱਕਵੇਂ ਵਾਤਾਵਰਨ ਵਿਚ ਵੀ ਅਮਨਦੀਪ ਨੇ ਉੱਚੀ ਉਡਾਣ ਦੇ ਸੁਪਨੇ ਦੀ ਸੋਚ ਫੜ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਗਾਬਾਦ ਤੋਂ ਬਾਰ੍ਹਵੀਂ ਜਮਾਤ ਪਾਸ ਕਰ ਲਈ। ਅਮਨਦੀਪ ਨੇ ਆਪਣੇ ਮਾਮੇ ਦੇ ਪੁੱਤਰ ਸੁੱਚਾ ਸਿੰਘ ਦੀ ਸਲਾਹ ਨਾਲ 'ਸ਼ਹੀਦ ਕਾਂਸੀ ਰਾਮ ਸਰੀਰਕ ਸਿੱਖਿਆ ਕਾਲਜ ਭਾਗੂ ਮਾਜਰਾ ਖਰੜ' ਵਿਚ, ਜਿੱਥੇ ਕਿ ਉਹ ਆਪ ਪੜ੍ਹਦਾ ਸੀ, ਬੀ.ਪੀ.ਈ. (ਬੈਚੂਲਰ ਆਫ ਫਿਜ਼ੀਕਲ ਐਜੂਕੇਸ਼ਨ) ਵਿਚ ਦਾਖਲਾ ਲੈ ਲਿਆ। ਅਮਨਦੀਪ ਨੇ ਆਪਣੇ ਇਕ ਚੰਗੇ ਜਾਣਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੋਚ ਸਰਦਾਰ ਦਲਬੀਰ ਸਿੰਘ ਕਾਲਾ ਅਫਗਾਨਾ ਅਤੇ ਸ਼ਹੀਦ ਕਾਸ਼ੀ ਰਾਮ ਕਾਲਜ ਸਰੀਰਕ ਸਿੱਖਿਆ ਭਾਗੂ ਮਾਜਰਾ ਖਰੜ ਦੇ ਪ੍ਰਿਸੀਪਲ ਡਾ: ਭੁਪਿੰਦਰ ਸਿੰਘ ਘੁੰਮਣ ਤੋਂ ਸੇਧ ਮੰਗੀ ਤਾਂ ਉਨਾਂ ਨੇ 'ਪਾਣੀ ਵਾਲੀਆਂ ਖੇਡਾਂ' ਵੱਲ ਆਪਣੀ ਸ਼ਕਤੀ ਪਰਖਣ ਦੀ ਸਲਾਹ ਦਿੱਤੀ। ਉਸ ਨੇ 2004 ਵਿਚ ਵਿੱਦਿਆ ਦੇ ਨਾਲ-ਨਾਲ ਸੁਖਨਾ ਝੀਲ ਚੰਡੀਗੜ੍ਹ ਤੋ— ਆਪਣੀ ਖੇਡ 'ਕਿਯਾਕਿੰਗ ਕਨੋਇੰਗ' ਦਾ ਮੁੱਢ ਬੰਨ੍ਹਿਆ। ਸੱਚੀ ਤੇ ਸੁੱਚੀ ਲਗਨ ਅਤੇ ਕਰੜੀ ਘਾਲਣਾ ਰੱਕੜਾਂ ਨੂੰ ਵੀ ਰੰਗ ਭਾਗ ਲਾ ਦਿੰਦੀ ਹੈ।ਅਮਨਦੀਪ ਸਿੰਘ ਖਹਿਰਾ ਸਾਲ 2008 ਵਿਚ ਸ੍ਰੀਨਗਰ ਵਿਚ ਕਰਵਾਏ ਗਏ 'ਕਿਯਾਕਿੰਗ ਕਨੋਇੰਗ' ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚੋਂ 2 ਸੋਨ, 5 ਚਾਂਦੀ ਅਤੇ 1 ਕਾਂਸੀ ਦਾ ਤਗਮਾ ਹਾਸਲ ਕਰਕੇ ਚੈਂਪੀਅਨ ਰਿਹਾ। ਸਾਲ 2007-08 ਵਿਚ ਹੀ 'ਰੋਇੰਗ ਖੇਡ' ਵਿਚੋ— ਵੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ, ਜੋ ਕਿ ਹਿਮਾਚਲ ਵਿਖੇ ਪੌਂਗ ਡੈਮ ਤਲਵਾੜਾ ਵਿਚ ਕਰਵਾਏ ਗਏ, ਵਿਚੋਂ 2 ਸੋਨ, 1 ਚਾ—ਦੀ ਦਾ ਤਗਮਾ ਹਾਸਲ ਕੀਤਾ। ਉਸ ਨੇ ਸਾਲ 2009-10 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਸਰਵੋਤਮ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ। ਪੰਜਾਬ ਵਿਚ ਪਾਣੀ ਵਾਲੀਆਂ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵਿਚ ਸਾਲ 2015 ਵਿਚ 'ਸ੍ਰੀ ਗੁਰੂ ਨਾਨਕ ਦੇਵ ਓਪਨ ਸਟੇਟ ਕੈਨੋ ਸਪਰਿੰਟ ਕੱਪ' ਵਿਚ ਕੰਪੀਟੀਸ਼ਨ ਡਾਇਰੈਕਟਰ ਵਜੋਂ ਸੇਵਾ ਨਿਭਾਈ। ਅਮਨਦੀਪ ਸਿੰਘ ਖਹਿਰਾ ਦੀ ਟੀਮ ਨੇ 16 ਤੋਂ 19 ਸਤੰਬਰ, 2016 ਵਿਚ ਪੌਂਗ ਡੈਮ ਤਲਵਾੜਾ ਵਿਖੇ ਹੋਏ ਆਲ ਇੰਡੀਆ ਯੂਨੀਵਰਸਿਟੀ ਟੂਰਨਾਮੈਂਟਾਂ ਵਿਚੋਂ ਮਰਦ ਵਰਗ ਵਿਚ ਪਹਿਲਾ ਤੇ ਔਰਤ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ। ਜਨਵਰੀ, 2017 ਵਿਚ ਖਹਿਰਾ ਨੇ ਇੰਦੌਰ (ਮੱਧ ਪ੍ਰਦੇਸ਼) ਵਿਚ ਹੋਈ 27ਵੀਂ ਕਨੋਇੰਗ ਸਪਰਿੰਟ ਨੈਸ਼ਨਲ ਚੈਂਪੀਅਨਸ਼ਿਪ ਵਿਚ ਬਤੌਰ ਟੈਕਨੀਕਲ ਆਫੀਸ਼ਲ ਦੀ ਡਿਊਟੀ ਨਿਭਾਈ। ਸਾਲ 2017 ਵਿਚ ਹੀ ਅਮਨਦੀਪ ਸਿੰਘ ਖਹਿਰਾ ਨੂੰ ਗੁਰੂ ਵੈਲਫੇਅਰ ਸੁਸਾਇਟੀ ਜਲੰਧਰ ਅਤੇ ਐੱਮ.ਐੱਲ.ਏ. ਬਾਵਾ ਹੈਨਰੀ ਜਲੰਧਰ ਵਲੋਂ ਸਨਮਾਨਿਤ ਕੀਤਾ ਗਿਆ। ਅਮਨਦੀਪ ਸਿੰਘ ਖਹਿਰਾ ਨੂੰ ਉਸ ਵੇਲੇ ਰਾਸ਼ਟਰੀ ਪੱਧਰ 'ਤੇ ਪਹਿਚਾਣ ਮਿਲੀ, ਜਦੋਂ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵਿਚ 16 ਤੋਂ 18 ਜੂਨ, 2017 ਨੂੰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਚੰਡੀਗੜ੍ਹ ਕਿਯਾਕਿੰਗ ਕਨੋਇੰਗ ਐਸੋਸੀਏਸ਼ਨ ਦੀ ਮਦਦ ਸਦਕਾ ਇੰਡੀਅਨ ਕਿਯਾਕਿੰਗ ਕਨੋਇੰਗ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਆਲ ਇੰਡੀਆ ਓਪਨ ਨੈਸ਼ਨਲ ਚੈਂਪੀਅਨਸ਼ਿਪ ਵਿਚ ਚੀਫ ਕੋਆਰਡੀਨੇਟਰ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਅਤੇ ਸਾਲ 2018 ਵਿਚ ਹੀ ਅਮਨਦੀਪ ਸਿੰਘ ਦੇ 5 ਖਿਡਾਰੀ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ਕਨੋਇੰਗ ਸਪਰਿੰਟ ਹੰਗਰੀ (ਯੂਰਪ) ਵਿਚ ਹਿੱਸਾ ਲੈ ਕੇ ਆਏ। ਏਨਾ ਹੀ ਨਹੀਂ, ਅਮਨਦੀਪ ਸਿੰਘ ਖਹਿਰਾ ਨੂੰ ਆਪ ਵੀ ਵਿਸ਼ਵ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ ਜੋ ਕਿ ਸ਼ਿੰਘਾਈ (ਚੀਨ) ਵਿਖੇ ਹੋਈ, ਬਤੌਰ ਭਾਰਤੀ ਟੀਮ ਦਾ ਕੋਚ ਬਣਨ ਦਾ ਮਾਣ ਪ੍ਰਾਪਤ ਹੋਇਆ। ਜਤਿੰਦਰ ਸਿੰਘ ਬੇਦੀ