ਡਾ.ਜੱਖੂ ਦੇ ਦੋ ਬੇਟੇ ਯੂਕਰੇਨ "ਚ ਫੱਸੇ

02

March

2022

ਫਗਵਾੜਾ 02 ਮਾਰਚ (ਅਸ਼ੋਕ ਸ਼ਰਮਾ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਜੱਖੂ ਹਸਪਤਾਲ ਫਗਵਾੜਾ ਦੇ ਮਾਲਕ ਡਾ. ਹਰਜਿੰਦਰ ਸਿੰਘ ਜੱਖੂ ਦੇ ਛੋਟੇ ਦੋਵੇ ਬੇਟੇ ਆਜਮਵੀਰ ਸਿੰਘ ਜੱਖੂ ਅਤੇ ਅਰਮਾਨ ਸਿੰਘ ਜੱਖੂ ਵੀ ਦੁਸਰੇ ਭਾਰਤੀ ਵਿਦਿਆਰਥੀਆਂ ਦੀ ਤਰ੍ਹਾਂ ਯੂਕਰੇਨ "ਚ ਫੱਸੇ ਹੋਏ ਹਨ।ਡਾ.ਜੱਖੂ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਡਾ.ਅਵਨੀਤ ਕੌਰ ਨੇ ਦੱਸਿਆ ਕਿ ਸਾਡੇ ਬੱਚਿਆਂ ਦਾ ਐਮ ਬੀ ਬੀ ਐਸ ਪੰਜਵਾਂ ਸਾਲ ਹੈ ਉਨ੍ਹਾਂ ਨੇ ਵਾਪਸੀ ਦੀਆਂ ਟਿਕਟਾਂ ਵੀ ਕਰਵਾ ਲਈਆਂ ਸਨ ਪਰ ਜੰਗ ਕਾਰਣ ਸਭ ਧਰਿਆ ਧਰਾਇਆ ਰਹਿ ਗਿਆ। ਡਾ.ਜੱਖੂ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣ ਪੀਣ ਦੀਆਂ ਸੀਮਤ ਵਸਤਾਂ ਹੀ ਰਹਿ ਗਈਆਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਜਲਦੀ ਤੋ ਜਲਦੀ ਉਨ੍ਹਾਂ ਨੂੰ ਅਪਣੇ ਦੇਸ਼ ਭਾਰਤ ਲਿਆਉਣ ਲਈ ਲੋੜੀਂਦੇ ਪ੍ਰਬੰਧ ਕਰਨ ਉਨ੍ਹਾਂ ਕਿਹਾ ਕਿ ਉਹ ਬਹੁਤ ਪ੍ਰੇਸਾਨ ਹਨ ਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਦੋਵੇ ਬੇਟਿਆ ਦੀ ਤਰ੍ਹਾਂ ਦੂਜੇ ਬੱਚਿਆਂ ਨੂੰ ਵੀ ਭਾਰਤ "ਚ ਲਿਆਉਣ ਦੇ ਪ੍ਰਬੰਧ ਕੀਤੇ ਜਾਣ ਤੇ ਉਨ੍ਹਾਂ ਨੂੰ ਯੂਕਰੇਨ ਵਿੱਚ ਸੁੱਰਖਿਆ ਤੇ ਲੋੜੀਂਦੇ ਜ਼ਰੂਰੀ ਸਮਾਨ ਦਾ ਪ੍ਰਬੰਧ ਕਰਵਾਇਆ ਜਾਵੇ।