ਅਮਨ ਸ਼ਾਂਤੀ ਨਾਲ ਹੋਵੇ ਮਸਲੇ ਦਾ ਹੱਲ

02

March

2022

ਰੂਸ-ਯੂਕਰੇਨ ਜੰਗ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ। ਰੂਸ ਵੱਲੋਂ ਯੂਕਰੇਨ ਦੇਸ਼ ਤੇ ਹਮਲੇ ਲਗਾਤਾਰ ਤੇਜ਼ ਕਰ ਦਿੱਤੇ ਗਏ ਹਨ। ਹਾਲ ਹੀ ਵਿੱਚ ਖਾਰਕੀਵ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ। ਚੌਥੇ ਸਾਲ ਦਾ " ਮੈਡੀਕਲ ਯੂਨੀਵਰਸਿਟੀ" ਦਾ ਵਿਦਿਆਰਥੀ ਕਰਨਾਟਕ ਰਾਜ ਤੋਂ ਸੰਬੰਧ ਰੱਖਦਾ ਸੀ । ਅਕਸਰ ਭਾਰਤ ਵਿੱਚ ਮੈਡੀਕਲ ਪੜ੍ਹਾਈ ਮਹਿੰਗੀ ਹੋਣ ਕਾਰਨ ਵਿਦਿਆਰਥੀ ਯੂਕ੍ਰੇਨ ਤੋਂ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਮਾਂ ਬਾਪ ਦੇ ਕਿੰਨੇ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦਾ ਬੱਚਾ ਆਪਣੇ ਪੈਰਾਂ ਤੇ ਵਧੀਆ ਖੜ੍ਹਾ ਹੋ ਸਕੇ। ਲੜਾਈ -ਝਗੜੇ ਕਿਸੇ ਸਮੱਸਿਆ ਦਾ ਹੱਲ ਨਹੀਂ ਹਨ। ਦੋਵੇਂ ਦੇਸ਼ਾਂ ਦਾ ਜਾਨ ਮਾਲ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਓਧਰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰਾਜਧਾਨੀ ਕੀਵ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਖਬਰਾਂ ਵੀ ਆਮ ਸੁਣਨ ਨੂੰ ਮਿਲ ਰਹੀਆਂ ਹਨ ਕਿ ਵਿਦਿਆਰਥੀਆਂ ਕੋਲੋਂ ਖਾਣ-ਪੀਣ ਤੇ ਹੋਰ ਜ਼ਰੂਰੀ ਸਮਾਨ ਦੀ ਲਗਾਤਾਰ ਤੋਟ ਹੋ ਰਹੀ ਹੈ। ਆਪਣੀ ਜਾਨ ਬਚਾਉਣ ਲਈ ਵਿਦਿਆਰਥੀ ਬੰਕਰਾਂ ਦਾ ਸਹਾਰਾ ਲੈ ਰਹੇ ਹਨ। ਵਿਚਾਰਨ ਵਾਲੀ ਗੱਲ ਹੈ ਅਜਿਹੇ ਹਾਲਤਾਂ ਵਿੱਚ ਵਿਦਿਆਰਥੀ ਕਿਸ ਕੋਲ ਜਾ ਕੇ ਸ਼ਰਨ ਲੈਣ। ਤਕਰੀਬਨ ਸਾਰੇ ਮੁਲਕਾਂ ਤੇ ਮਹਿੰਗਾਈ ਦੀ ਮਾਰ ਪਵੇਗੀ। ਤੇਲ ਦੀਆਂ ਕੀਮਤਾਂ ਵੱਧਣ ਦੇ ਪੂਰੇ ਆਸਾਰ ਹਨ।ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ। ਸੰਯੁਕਤ ਰਾਸ਼ਟਰ ਕੌਂਸਲ, ਹੋਰ ਵੀ ਕੌਮਾਂਤਰੀ ਸੰਸਥਾਵਾਂ,ਵਿਕਸਤ ਦੇਸ਼ਾਂ ਨੂੰ ਅੱਗੇ ਆ ਕੇ ਦੋਵੇਂ ਮੁਲਕਾਂ ਵਿੱਚ ਪੈਦਾ ਹੋਈ ਕੜਵਾਹਟ ਨੂੰ ਆਪਸੀ ਮਸਲੇ ਰਾਹੀਂ ਸ਼ਾਂਤ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ((((ਸੰਜੀਵ ਸਿੰਘ ਸੈਣੀ, ਮੋਹਾਲੀ))))