ਭੁੱਖ ਨਾਲ ਤੜਫ ਉੱਠੇ ਭਾਰਤੀ ਵਿਦਿਆਰਥੀ, ਫੌਜ ਨੇ ਖਾਰਕੀਵ ਦਾ ਮੈਟਰੋ ਸਟੇਸ਼ਨ ਕੀਤਾ ਸੀਲ

01

March

2022

ਅੰਮ੍ਰਿਤਸਰ : ਯੂਕਰੇਨ ਦਾ ਖਾਰਕੀਵ ਮੈਟਰੋ ਸਟੇਸ਼ਨ ਸੀਲ ਕਰ ਦਿੱਤਾ ਗਿਆ ਹੈ। ਯੂਕਰੇਨੀ ਸੈਨਿਕਾਂ ਨੇ ਸਟੇਸ਼ਨ ਦੇ ਬਾਹਰ ਸ਼ਟਰ ਡੇਗ ਦਿੱਤੇ ਹਨ, ਉਥੇ ਹੀ ਲੱਕੜੀਆਂ ਦੇ ਗੱਠ ਰੱਖ ਦਿੱਤੇ ਹਨ ਤਾਂ ਕਿ ਕੋਈ ਬਾਹਰ ਨਾ ਆ ਸਕੇ। ਹਾਲਾਂਕਿ ਇਹ ਉਨ੍ਹਾਂ ਦੀ ਸੁਰੱਖਿਆ ਲਈ ਕੀਤਾ ਗਿਆ ਹੈ ਪਰ ਮੈਟਰੋ ਸਟੇਸ਼ਨ ਵਿਚ ਫਸੇ ਵਿਦਿਆਰਥੀਆਂ ਨੂੰ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ। ਇੱਥੇ 100 ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਫਸੇ ਹਨ। 26 ਅਤੇ 27 ਫਰਵਰੀ ਨੂੰ ਉਨ੍ਹਾਂ ਖਾਣਾ ਨਹੀਂ ਖਾਧਾ। ਸੋਮਵਾਰ ਨੂੰ ਜਦੋਂ ਭੁੱਖ ਨਾਲ ਤੜਫ਼ ਉੱਠੇ ਤਾਂ ਉਨ੍ਹਾਂ ਬਾਹਰ ਜਾਣ ਦੀ ਠਾਣੀ। ਉਹ ਮੈਟਰੋ ਸਟੇਸ਼ਨ ਤੋਂ ਬਾਹਰ ਨਿਕਲੀ। ਕੁਝ ਹੀ ਦੂਰੀ ’ਤੇ ਇਕ ਦੁਕਾਨ ਖੁੱਲ੍ਹੀ ਸੀ। ਉੱਥੋਂ ਖਾਣ-ਪੀਣ ਦਾ ਸਾਮਾਨ ਲਿਆ। ਇਸ ਦੌਰਾਨ ਬਾਹਰ ਭਾਰੀ ਬੰਬਾਰੀ ਹੋ ਰਹੀ ਸੀ। ਯੂਕਰੇਨੀ ਸੈਨਿਕਾਂ ਨੇ ਉਨ੍ਹਾਂ ਨੂੰ ਝਟਪਟ ਸਟੇਸ਼ਨ ’ਤੇ ਜਾਣ ਲਈ ਕਿਹਾ। ਅੰਦਰ ਪਹੁੰਚ ਕੇ ਉਨ੍ਹਾਂ ਖਾਣਾ ਖਾਧਾ। ਇਸ ਤੋਂ ਬਾਅਦ ਮੈਟਰੋ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ।