23
February
2022
ਨਵੀਂ ਦਿੱਲੀ, 23 ਫਰਵਰੀ - ਯੂਕਰੇਨ ਤੋਂ ਭਾਰਤ ਪਹੁੰਚੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਕਰੇਨ ਵਿਚ ਸਥਿਤੀ ਆਮ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਦੂਤਾਵਾਸ ਦੀ ਸਲਾਹ ਦੀ ਪਾਲਣਾ ਕੀਤੀ ਹੈ ਅਤੇ ਵਾਪਸ ਭਾਰਤ ਆਏ ਹਾਂ । ਵਿਦਿਆਰਥੀਆਂ ਦਾ ਕਹਿਣਾ ਆਨਲਾਈਨ ਕਲਾਸਾਂ ਜਾਰੀ ਰਹਿ ਸਕਦੀਆਂ ਹਨ | ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਥਿਤੀ ਖ਼ਰਾਬ ਵੀ ਹੋ ਸਕਦੀ ਹੈ | ਜ਼ਿਕਰਯੋਗ ਹੈ ਕਿ ਰੂਸ ਵਿਚ ਯੂਕਰੇਨ ਦੀ ਸੈਨਾ ਦਾਖ਼ਲ ਹੋ ਚੁੱਕੀ ਹੈ, ਜਿਸ ਕਾਰਨ ਉੱਥੇ ਮੌਜੂਦ ਭਾਰਤੀਆਂ ਨੂੰ ਵਾਪਸ ਆਉਣ ਲਈ ਕਿਹਾ ਗਿਆ ਹੈ |