22
February
2022
ਬਾਲਿਆਂਵਾਲੀ 22 ਫਰਵਰੀ- ਸਿਵਲ ਸਰਜਨ ਬਠਿੰਡਾ ਡਾ. ਬਲਵੰਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਬਾਲਿਆਂਵਾਲੀ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਿਹਤ ਬਲਾਕ ਬਾਲਿਆਂਵਾਲੀ ਦੀਆਂ 100 ਤੋਂ ਵੱਧ ਆਸ਼ਾ ਵਰਕਰਾਂ ਦੀ ਡਿਊਟੀ ਵੱਖ ਵੱਖ ਬੂਥਾਂ ਤੇ ਚੋਣਾਂ ਦੌਰਾਨ ਵੋਟਰਾਂ ਨੂੰ ਮਾਸਕ, ਗਲਵਜ਼ ਦੇਣ, ਸਰੀਰਿਕ ਦੂਰੀ ਬਣਾਈ ਰੱਖਣ ਅਤੇ ਥਰਮੋਸਕੈਨਰ ਰਾਹੀਂ ਸਰੀਰ ਦਾ ਤਾਪਮਾਨ ਚੈਕ ਕਰਨ ਲਈ ਲਗਾਈ ਗਈ ਸੀ । ਇਸ ਸਬੰਧੀ ਸਿਹਤ ਬਲਾਕ ਬਾਲਿਆਂਵਾਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸਵਨੀ ਕੁਮਾਰ ਨੇ ਸਮੂਹ ਆਸ਼ਾ ਫਸਿਲੀਟੇਟਰਾਂ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਨਿਭਾਈ ਡਿਊਟੀ ਦੀ ਸਾਲਾਘਾ ਕੀਤੀ ।
ਇਸ ਮੌਕੇ ਬਲਾਕ ਐਜੂਕੇਟਰ ਜਗਤਾਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕਰੋਨਾ ਲਹਿਰ ਦੇ ਚਲਦਿਆਂ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹਰ ਪੋਲੰਿਗ ਬੂਥ ਤੇ ਕਰੋਨਾ ਸਬੰਧੀ ਹਦਾਇਤਾਂ ਦਾ ਪਾਲਣ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ਤਹਿਤ ਸਿਹਤ ਬਲਾਕ ਬਾਲਿਆਂਵਾਲੀ ਦੀਆਂ ਸਾਰੀਆਂ ਆਸ਼ਾ ਵਰਕਰਾਂ ਦੀ ਡਿਊਟੀ ਲਗਾਈ ਗਈ ਸੀ । ਜਦਕਿ ਆਸ਼ਾ ਫਸਿਲੀਟੇਟਰਾਂ ਨੂੰ ਸੈਕਟਰ ਵਾਈਜ ਸੁਪਰਵੀਜਨ ਕਰਨ ਲਈ ਕਿਹਾ ਗਿਆ ਸੀ ।
ਸਿਵਲ ਹਸਪਤਾਲ ਬਾਲਿਆਂਵਾਲੀ ਵਿਖੇ ਡਾ. ਕਮਲਜੀਤ ਕੌਰ ਜੌੜਾ ਏਐਮੳ, ਲਖਵਿੰਦਰ ਸਿੰਘ ਬੀਈਈ ਅਤੇ ਨਰਸਿੰਗ ਸਿਸਟਰ ਜਰਨੈਲ ਕੌਰ ਵੱਲੋਂ ਚੋਣ ਡਿਊਟੀ ਵਾਲੀਆਂ ਆਸ਼ਾ ਵਰਕਰਾਂ ਨੂੰ ਮਾਸਕ ਲਗਾਉਣ, ਗਲਵਜ ਪਾਉਣ, ਸਰੀਰ ਦਾ ਤਾਪਮਾਨ ਦੇਖਣ, ਬਾਇੳਮੈਡੀਕਲ ਵੇਸਟ ਮੈਨੇਜਮੈਂਟ, ਪੀਪੀਈ ਕਿੱਟ ਪਾਉਣ ਅਤੇ ਉਤਾਰਣ ਬਾਰੇ ਵਿਸਥਾਰਪੂਰਵਕ ਟਰੇਨਿੰਗ ਵੀ ਦਿੱਤੀ ਗਈ ਸੀ ।