ਸਰਕਾਰੀ ਐਮ.ਆਰ. ਕਾਲਜ ਫਾਜ਼ਿਲਕਾ ਵਿਚ ਮਨਾਇਆ ਗਿਆ ਮਾਤ ਭਾਸ਼ਾ ਦਿਵਸ

22

February

2022

ਫ਼ਾਜ਼ਿਲਕਾ 22 ਫ਼ਰਵਰੀ - ਭਾਸ਼ਾ ਵਿਭਾਗ ਪੰਜਾਬ ਜ਼ਿਲਾ ਫਾਜ਼ਿਲਕਾ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ ਦਾ ਆਯੋਜਨ ਐਮ. ਆਰ ਕਾਲਜ ਵਿੱਚ ਕਰਵਾਇਆ ਗਿਆ। ਇਸ ਵਿਚਾਰ ਗੋਸ਼ਟੀ ਦਾ ਵਿਸ਼ਾ ਮਾਤ ਭਾਸ਼ਾ ਦੀ ਮਹੱਤਤਾ, ਦਰਪੇਸ਼ ਚੁਣੌਤੀਆਂ ਤੇ ਕੀਤੇ ਜਾਣ ਵਾਲੇ ਉੱਦਮ ਸੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆ ਆਖਿਆ। ਸਮਾਗਮ ਦੀ ਸ਼ੁਰੂਆਤ ਮਾਤ ਭਾਸ਼ਾ ਦਿਵਸ ਸਬੰਧੀ ਇਕ ਅਹਿਦ ਲੈ ਕੇ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾ. ਤਰਸੇਮ ਸ਼ਰਮਾ ਉੱਘੇ ਸਾਹਿਤ ਚਿੰਤਕ ਨੇ ਆਪਣੇ ਸੰਬੋਧਨ ਵਿਚ ਮਾਤ ਭਾਸ਼ਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਆਪਣੀ ਮਾਤ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੋਰਨਾਂ ਭਾਸ਼ਾਵਾਂ ਦਾ ਗਿਆਨ ਵੀ ਗ੍ਰਹਿਣ ਕਰਨਾ ਚਾਹੀਦਾ ਹੈ ਪਰੰਤੂ ਆਪਣੀ ਮਾਤ ਭਾਸ਼ਾ ਨੂੰ ਇੱਕ ਵਡਮੁੱਲਾ ਸਥਾਨ ਦੇਣਾ ਚਾਹੀਦਾ ਹੈ ਅਤੇ ਆਪਣੇ ਰੋਜ਼ਾਨਾ ਕਾਰ- ਵਿਹਾਰ ਦੇ ਬੋਲ ਚਾਲ ਵਿਚ ਆਪਣੀ ਮਾਤ ਭਾਸ਼ਾ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਪੰਜਾਬੀ ਅਹਿਦ ਸਮਾਗਮ ਵਿੱਚ ਪਹੁੰਚੇ ਹੋਰ ਵੱਖ ਵੱਖ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਨੂੰ ਅਪਨਾਉਣ ਅਤੇ ਪ੍ਰਫੁੱਲਤ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰਿੰਸੀਪਲ ਗੁਰਮੀਤ ਸਿੰਘ, ਸ੍ਰੀ ਰਾਜਿੰਦਰ ਮਾਜੀ ਮੇਲਾ ਮੈਗਜ਼ੀਨ ਦੇ ਸੰਪਾਦਕ, ਸ੍ਰੀ ਸੁਰਿੰਦਰ ਕੰਬੋਜ ਅਧਿਆਪਕ, ਸ੍ਰੀ ਰਵਿੰਦਰ ਸਿੰਘ ਵਕੀਲ, ਪ੍ਰਿੰਸੀਪਲ ਐਮਆਰ ਸਰਕਾਰੀ ਕਾਲਜ ਸ੍ਰੀਮਤੀ ਅੰਸ਼ੂ, ਪਰਮਿੰਦਰ ਸਿੰਘ ਖੋਜ ਅਫ਼ਸਰ ਫ਼ਾਜ਼ਿਲਕਾ, ਰਾਹੁਲ ਕਲਰਕ, ਜਸ਼ਨਦੀਪ ਤਰੀਕਾ, ਵਿਕਾਸ ਕੰਬੋਜ, ਟਹਿਲ ਸਿੰਘ, ਵਿਜੈਪਾਲ ਨੋਡਲ ਅਫ਼ਸਰ ਸਿੱਖਿਆ ਵਿਭਾਗ ਤੇ ਮਨਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।