Arash Info Corporation

ਕਿਸਾਨੀ ਅੰਦੋਲਨ ਨੇ ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹਾ ਕੀਤਾ

22

February

2022

ਇੱਕ ਸਾਲ ਤੇਰਾ ਦਿਨ ਚਲੇ ਇਸ ਅੰਦੋਲਨ ਚ ਬੇਸ਼ਕ 732 ਕਿਸਾਨ ਸ਼ਹੀਦ ਹੋ ਗਏ, ਪਰ ਇਹ ਕਿਸਾਨੀ ਅੰਦੋਲਨ ਆਪਣੇ ਸਮਾਪਤੀ ਸਮੇ ਚ ਕੁਝ ਯਾਦਾਂ ਛੱਡ ਗਿਆ ਤੇ ਕੁਝ ਸੁਨੇਹੇ ਦੇ ਗਿਆ ਜੋ ਸਾਡੀਆਂ ਸਮਝਾ ਤੋਂ ਪਰੇ ਸਨ, ਸਭ ਤੋਂ ਪਹਿਲਾਂ ਤਾਂ ਕਿਸਾਨ ਅੰਦੋਲਨ ਤੇ ਇੱਕ ਜੁਟਤਾ ਦਾ ਸੁਨੇਹਾ ਦਿੱਤਾ, ਧਰਮਾਂ ਤੇ ਜਤਪਾਤਾਂ ਤੋਂ ਉਪਰ ਉਠ ਕੇ ਚਲੇ ਏਸ ਅੰਦੋਲਨ ਦੀ ਮਿਹਨਤ ਰੰਗ ਲੈ ਆਈ, ਸਰਕਾਰ ਨੂੰ ਇਸ ਅੰਦੋਲਨ ਅੱਗੇ ਝੁਕਣਾ ਪਿਆ, ਕਿਸਾਨਾਂ ਤੇ ਮਜਦੂਰਾਂ ਤੇ ਧੱਕੇ ਨਾਲ ਥੋਪੇ ਜਾ ਰਹੇ ਲੋਕ ਮਾਰੂ ਕਾਨੂੰਨਾਂ ਨੂੰ ਵਾਪਿਸ ਲੈਣਾ ਪਿਆ, ਪਰ ਇਹ ਅੰਦੋਲਨ ਪੰਜਾਬ , ਹਰਿਆਣਾ ਤੇ ਹੋਰ ਸਟੇਟਾਂ ਨੂੰ ਇੱਕ ਜੁਟ ਕਰਕੇ ਬਹੁਤ ਵੱਡੀ ਮਿਸਾਲ ਕਾਇਮ ਕਰ ਗਿਆ, ਜੋ ਸ਼ਾਇਦ ਰਾਜਨੀਤਿਕ ਲੋਕਾਂ ਨੂੰ ਨਾ ਹਜਮ ਹੋਵੇ , ਕਿਉਂਕਿ ਇਹ ਤਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਕੰਮ ਕਰਦੇ ਹਨ, ਪਰ ਇਸ ਕਿਸਾਨ ਅੰਦੋਲਨ ਨੇ ਪੰਜਾਬ, ਹਰਿਆਣਾ ਤੇ ਹੋਰ ਸਟੇਟਾ ਨੂੰ ਇਕੱਠਿਆਂ ਕਰਕੇ ਭਾਈਵਾਲਤਾ ਦੀ ਇਕਜੁਟਤਾ ਦਾ ਸਬੂਤ ਦਿੱਤਾ ਹੈ, ਆਪਣੇ ਸਮਾਪਤੀ ਸਮੇ ਚ ਆਉਂਦੇ ਸਮੇ ਰਸਤਿਆਂ ਨੂੰ ਥਾਂ ਥਾਂ ਕਿਸਾਨਾਂ ਦਾ ਹਰ ਵਰਗ ਵਲੋਂ ਸਵਾਗਤ ਕਰਨਾ ਅਤੇ ਪਿੰਡਾਂ ਵਿਚ ਇੱਕੋ ਸਥਾਨ ਤੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਰਾਜਨੀਤੀ ਤੋਂ ਉਪਰ ਉਠ ਕੇ ਸਵਾਗਤ ਕਰਨਾ, ਲੋਕਾਂ ਦੇ ਜਾਗ ਪੈਣ ਦੀ ਨਿਸ਼ਾਨੀ ਹੈ ਹੁਣ ਲੋਕ ਇਸ ਅੰਦੋਲਨ ਚ ਬਹੁਤ ਕੁਝ ਸਿੱਖ ਗਏ ਹਨ, ਆਪਣੇ ਹੱਕ ਲੈਣੇ ਸਿੱਖ ਗਏ ਹਨ, ਇਸ ਅੰਦੋਲਨ ਨੂੰ ਸਦੀਆਂ ਤੱਕ ਯਾਦ ਕੀਤਾ ਜਾਵੇ ਅਤੇ ਇਸ ਅੰਦੋਲਨ ਨੇ ਇਤਿਹਾਸ ਚ ਆਪਣੀ ਸੁਨਹਿਰੀ ਅੱਖਰਾਂ ਚ ਥਾਂ ਬਣਾ ਲਈ ਹੈ ਇਹ ਅੰਦੋਲਨ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਚ ਲਿਖਿਆ ਜਾਵੇਗਾ। **ਲੇਖਕ ਤੇਜੀ ਢਿੱਲੋਂ** **ਬੁਢਲਾਡਾ** ****ਸੰਪਰਕ 9915645003****
Loading…
Loading the web debug toolbar…
Attempt #