ਕਾਂਗਰਸ ਉਮੀਦਵਾਰ ਪਿੰਕੀ ਅਤੇ ਭਾਜਪਾ ਉਮੀਦਵਾਰ ਸੋਢੀ ਵਿਰੁੱਧ ਮਾਮਲੇ ਹੋਏ ਦਰਜ

21

February

2022

ਫ਼ਿਰੋਜ਼ਪੁਰ, 21 ਫਰਵਰੀ - ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਵਲੋਂ ਭੇਜੇ ਪੱਤਰ ਦੇ ਆਧਾਰ 'ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਅਤੇ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵਿਰੁੱਧ ਥਾਣਾ ਕੈਂਟ ਵਿਖੇ ਮਾਮਲੇ ਦਰਜ ਕੀਤੇ ਗਏ ਹਨ |