08
February
2022
ਫ਼ਿਰੋਜ਼ਪੁਰ, 8 ਫ਼ਰਵਰੀ - ਬੀਤੇ ਦਿਨ ਫ਼ਿਰੋਜ਼ਪੁਰ ਸ਼ਹਿਰ ਦੇ ਅੰਦਰ ਬਸੰਤ ਪੰਚਮੀ ਦੇ ਮਨਾਏ ਗਏ ਤਿਉਹਾਰ ਦੌਰਾਨ ਚਾਈਨਾ ਡੋਰ ਦੀ ਵਰਤੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀ ਗਈ ਪਰ ਉਸ ਸਮੇਂ ਵੱਡਾ ਨੁਕਸਾਨ ਹੋ ਗਿਆ ਜਦੋਂ ਬੀਤੇ ਦਿਨ ਚਾਰ ਸਾਲ ਦੀ ਛੋਟੀ ਬੱਚੀ ਤੇ ਉਸ ਦੀ ਮਾਤਾ ਇਸ ਦੀ ਲਪੇਟ ਵਿਚ ਆ ਗਈਆਂ । ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਜ਼ੀਰਾ ਗੇਟ ਦੇ ਕੋਲ ਪਿੰਡ ਦੁਲਚੀ ਕੇ ਵਾਸੀ ਦਲਜੀਤ ਸਿੰਘ ਦੀ ਬੇਟੀ ਅਸ਼ਲੀਨ ਦੇ ਗਲੇ ਉੱਪਰ ਚਾਈਨਾ ਡੋਰ ਫਿਰ ਗਈ ਸੀ। ਜੋ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਸੀ,ਜਿਸ ਦੀ ਅੱਜ ਤੜਕਸਾਰ ਮੌਤ ਹੋ ਗਈ ਹੈ।