CCI ਨੇ SBI ਨਾਲ ਸਬੰਧਤ ਬੋਲੀ ਵਿੱਚ ਧਾਂਦਲੀ ਦੇ ਦੋਸ਼ 'ਚ ਲਗਾਇਆ 1.29 ਕਰੋੜ ਦਾ ਜੁਰਮਾਨਾ

05

February

2022

ਨਵੀਂ ਦਿੱਲੀ - ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਐਸਬੀਆਈ) ਨੇ ਭਾਰਤੀ ਸਟੇਟ ਬੈਂਕ (ਐਸਬੀਆਈ) ਦੀਆਂ ਸ਼ਾਖਾਵਾਂ, ਦਫ਼ਤਰਾਂ ਅਤੇ ਏਟੀਐਮ ਲਈ ਸਾਇਨੇਜ਼ ਦੀ ਸਪਲਾਈ ਨਾਲ ਜੁੜੀ ਬੋਲੀ ਦੀ ਹੇਰਾਫੇਰੀ 'ਚ ਸੱਤ ਸੰਸਥਾਵਾਂ ਅਤੇ ਉਨ੍ਹਾਂ ਦੇ ਨੌਂ ਅਧਿਕਾਰੀਆਂ 'ਤੇ 1.29 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨੇ ਤੋਂ ਇਲਾਵਾ ਸੀਸੀਆਈ ਨੇ ਉਨ੍ਹਾਂ ਨੂੰ ਮੁਕਾਬਲੇ ਵਿਰੋਧੀ ਅਭਿਆਸਾਂ ਤੋਂ ਬਚਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਨੌਂ ਅਫਸਰਾਂ ਨੂੰ ਕੁੱਲ 54000 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਸੀਸੀਆਈ ਨੇ 2018 ਦੀ ਸ਼ਿਕਾਇਤ ਦਾ ਖੁਦ ਨੋਟਿਸ ਲੈਂਦਿਆਂ ਇਹ ਜੁਰਮਾਨਾ ਲਗਾਇਆ ਹੈ। ਇਹ ਦੋਸ਼ ਲਗਾਇਆ ਗਿਆ ਸੀ ਕਿ ਮਾਰਚ 2018 ਵਿੱਚ ਐਸਬੀਆਈ ਇੰਫਰਾ ਮੈਨੇਜਮੈਂਟ ਸੋਲਿਊਸ਼ਨ ਪ੍ਰਾਈਵੇਟ ਲਿਮਟਿਡ ਦੀ ਬੋਲੀ ਵਿੱਚ ਬੇਨਿਯਮਤਾ ਹੋਈ ਸੀ। ਜਿਨ੍ਹਾਂ 7 ਕੰਪਨੀਆਂ 'ਤੇ ਜੁਰਮਾਨਾ ਲਗਾਇਆ ਗਿਆ ਹੈ ਉਨ੍ਹਾਂ 'ਚ ਡਾਇਮੰਡ ਡਿਸਪਲੇ ਸਲਿਊਸ਼ਨ ਪ੍ਰਾਈਵੇਟ ਲਿਮਟਿਡ, ਏਜੀਐਕਸ ਰਿਟੇਲ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਓਪਲ ਸਾਇੰਸ ਪ੍ਰਾਈਵੇਟ ਲਿਮਟਿਡ, ਐਵਰੀ ਡੇਨੀਸਨ ਪ੍ਰਾਈਵੇਟ ਲਿਮਟਿਡ, ਅਪਰੀਸ਼ ਨਿਓਨ ਪ੍ਰਾਈਵੇਟ ਲਿਮਟਿਡ, ਮੈਕਰੋਮੀਡੀਆ ਡਿਜੀਟਲ ਇਮੇਜਿੰਗ ਪ੍ਰਾਈਵੇਟ ਲਿਮਟਿਡ ਅਤੇ ਹੀਥ ਇੰਪੈਕਸ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।