Arash Info Corporation

ਸੁਪਰੀਮ ਕੋਰਟ ਨੇ 6 ਜੱਜਾਂ ਨੂੰ ਤਰੱਕੀ ਦੇ ਕੇ ਦਿੱਲੀ ਹਾਈ ਕੋਰਟ ’ਚ ਨਿਯੁਕਤੀ ਲਈ ਸਿਫ਼ਾਰਸ਼ ਕੀਤੀ

02

February

2022

ਨਵੀਂ ਦਿੱਲੀ, 2 ਫਰਵਰੀ- ਚੀਫ਼ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਦਿੱਲੀ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਕੇਂਦਰ ਨੂੰ ਛੇ ਨਿਆਂਇਕ ਅਧਿਕਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਕੌਲਿਜੀਅਮ ਵਿੱਚ ਜਸਟਿਸ ਯੂਯੂ ਲਲਿਤ ਅਤੇ ਜਸਟਿਸ ਏਐੱਮ ਖਾਨਵਿਲਕਰ ਵੀ ਸ਼ਾਮਲ ਹਨ। ਕੌਲਜੀਅਮ ਨੇ 1 ਫਰਵਰੀ ਨੂੰ ਵਿਚਾਰ-ਵਟਾਂਦਰਾ ਕੀਤਾ ਅਤੇ ਪੂਨਮ ਏ. ਬਾਂਬਾ, ਨੀਨਾ ਬਾਂਸਲ ਕ੍ਰਿਸ਼ਨਾ, ਦਿਨੇਸ਼ ਕੁਮਾਰ ਸ਼ਰਮਾ, ਅਨੂਪ ਕੁਮਾਰ ਮੈਂਦੀਰੱਤਾ, ਸਵਰਨ ਕਾਂਤਾ ਸ਼ਰਮਾ ਅਤੇ ਸੁਧੀਰ ਕੁਮਾਰ ਜੈਨ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ।

E-Paper

Calendar

Videos