ਦੇਸ਼ ’ਚ ਕਰੋਨਾ ਦੇ 161386 ਨਵੇਂ ਮਾਮਲੇ ਤੇ 1733 ਮੌਤਾਂ

02

February

2022

ਨਵੀਂ ਦਿੱਲੀ, 2 ਫਰਵਰੀ- ਭਾਰਤ ਵਿੱਚ ਇੱਕ ਦਿਨ ਵਿੱਚ 1,61,386 ਲੋਕਾਂ ਦੇ ਕਰੋਨਾ ਪੀੜਤ ਹੋਣ ਬਾਅਦ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ 4.16 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 8 ਵਜੇ ਤੱਕ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ 24 ਘੰਟਿਆਂ ਦੌਰਾਨ 1,733 ਮਰੀਜ਼ਾਂ ਦੀ ਮੌਤ ਨਾਲ ਮੌਤਾਂ ਦੀ ਗਿਣਤੀ 4,97,975 ਹੋ ਗਈ ਹੈ।