ਕਰੋਨਾ ਮਹਾਮਾਰੀ ਤੋਂ ਬਾਅਦ ਨਵੀਂ ਵਿਸ਼ਵ ਵਿਵਸਥਾ ਤਿਆਰ ਹੋਵੇਗੀ: ਮੋਦੀ

02

February

2022

ਨਵੀਂ ਦਿੱਲੀ, 2 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਿਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਬਦਲ ਗਈ ਸੀ, ਉਸੇ ਤਰ੍ਹਾਂ ਕਰੋਨਾ ਮਹਾਮਾਰੀ ਤੋਂ ਬਾਅਦ ਦੁਨੀਆ 'ਚ ਕਈ ਬਦਲਾਅ ਆਉਣ ਦੀ ਸੰਭਾਵਨਾ ਹੈ ਅਤੇ ਨਵੀਂ ਵਿਸ਼ਵ ਵਿਵਸਥਾ ਤਿਆਰ ਹੋਵੇਗੀ। ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਸਾਲ 2022-23 ਦੇ ਆਮ ਬਜਟ 'ਤੇ ਕਰਵਾਏ ਪ੍ਰੋਗਰਾਮ 'ਆਤਮ-ਨਿਰਭਰ ਆਰਥਿਕਤਾ' ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕਰੋਨਾ ਦਾ ਇਹ ਦੌਰ ਪੂਰੀ ਦੁਨੀਆ ਲਈ ਇਕ ਤਰ੍ਹਾਂ ਦੀ ਕ੍ਰਾਂਤੀਕਾਰੀ ਤਬਦੀਲੀ ਹੈ। ਉਨ੍ਹਾਂ ਕਿਹਾ, ‘ਅਸੀਂ ਜਿਸ ਦੁਨੀਆ ਨੂੰ ਅੱਗੇ ਦੇਖਣ ਵਾਲੇ ਹਾਂ, ਉਹ ਅਜਿਹੀ ਨਹੀਂ ਰਹੇਗੀ ਜਿਵੇਂ ਕਿ ਇਹ ਕਰੋਨਾ ਯੁੱਗ ਤੋਂ ਪਹਿਲਾਂ ਸੀ,ਜਿਵੇਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਬਦਲ ਗਈ ਸੀ, ਉਸੇ ਤਰ੍ਹਾਂ ਕਰੋਨਾ ਤੋਂ ਬਾਅਦ ਦੁਨੀਆ ਵਿਚ ਕਈ ਬਦਲਾਅ ਆਉਣ ਦੀ ਸੰਭਾਵਨਾ ਹੈ।’