ਘਨੌਰ ਪੁਲਿਸ ਵੱਲੋ 20 ਕਿਲੋ ਗਾਂਜਾ ਬਰਾਮਦ 2 ਨਸ਼ਾ ਤਸਕਰ ਕੀਤੇ ਕਾਬੂ

02

February

2022

ਘਨੌਰ 2 ਫਰਵਰੀ - ਥਾਣਾ ਘਨੌਰ ਪੁਲਿਸ ਨੇ 20ਕਿਲੋ110 ਗ੍ਰਾਮ ਗਾਂਜੇ ਸਮੇਤ ਦੋ ਨੂੰ ਕਾਬੂ ਕੀਤਾ ਹੈ। ਐਸ ਐਚ ਓ ਥਾਣਾ ਘਨੌਰ ਇੰਸਪੇਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਡਾ : ਸੰਦੀਪ ਗਰਗ ਐਸ ਐਸ ਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਅਨੁਸਾਰ ਜਸਵਿੰਦਰ ਸਿੰਘ ਟਿਵਾਣਾ ਪੀ ਪੀ ਐਸ , ਉਪ ਕਪਤਾਨ ਪੁਲਿਸ ਸਰਕਲ ਘਨੌਰ ਜੀ ਦੀ ਰਹਿਣਨੁਮਾਈ ਹੇਠ ਅਗਾਮੀ ਵਿਧਾਨ ਸਭਾ ਇਲੈਕਸ਼ਨ ਨੂੰ ਮਦੇ ਨਜਰ ਰੱਖਦੇ ਹੋਏ ਸਬ ਇੰਸਪੈਕਟਰ ਕੁਲਦੀਪ ਸਿੰਘ, ਥਾਣੇਦਾਰ ਹਰਜਿੰਦਰ ਸਿੰਘ, ਹੌਲਦਾਰ ਜਸਵੰਤ ਸਿੰਘ, ਹੌਲਦਾਰ ਕੁਲਵੰਤ ਸਿੰਘ, ਸਿਪਾਹੀ ਕੁਮਾਰ ਸ਼ਰਮਾ, ਸਿਪਾਹੀ ਯਾਦਵਿੰਦਰ ਨੇ ਪੁਲਿਸ ਪਾਰਟੀ ਨਾਲ ਸਿਲਵਰ ਓਕ ਪੈਲੇਸ ਜਮਿਤਗੜ੍ਹ ਕੌਲ ਨਾਕਾਬੰਦੀ ਕੀਤੀ ਹੋਈ ਸੀ ਦੋਰਾਨੇ ਨਾਕਾਬੰਦੀ ਅੰਬਾਲਾ ਸਾਈਡ ਤੋਂ ਆ ਰਹੇ ਅੰਜਲੀ ਦੇਵੀਂ ਪਤਨੀ ਜੈ ਪ੍ਰਕਾਸ਼ ਸਚਿਨ ਕੁਮਾਰ ਪੁੱਤਰ ਸਤੁਰਦਨ ਸਾਹਨੀ ਬਟੌਲੀ ਜਿਲਾ ਵੈਸ਼ਾਲੀ ਬਿਹਾਰ ਨੂੰ ਰੌਕ ਕੇ ਤਲਾਸ਼ੀ ਲਈ ਗਈ। ਓਹਨਾਂ ਪਾਸੋਂ ਪਲਾਸਟਿਕ ਦੇ ਬੈਗ ਵਿਚ 20ਕਿੱਲੋ 110ਗਰਾਮ ਗਾਜਾਂ ਬਰਾਮਦ ਹੋਇਆ। ਜਿਹਨਾਂ ਤੇ ਮੁਕੱਦਮਾ ਦਰਜ ਕਰਕੇ ਤਫਤੀਸ ਕੀਤੀ ਜਾ ਰਹੀ ਹੈ ।