ਸਿਵਲ ਇੰਜੀਨੀਅਰਿੰਗ ਦਾ ਭਾਰਤ ਵਿੱਚ ਇੱਕ ਉੱਜਵਲ ਭਵਿੱਖ ਹੈ: ਸਿਵਲ ਐਕਸਪਰਟ

02

February

2022

ਮੋਹਾਲੀ 2 ਫਰਵਰੀ ਆਲ ਇੰਡੀਆ ਕੌਸਲ ਆਫ਼ ਟੈਕਨੀਕਲ ਐਜੂਕੇਸ਼ਨ, ਨਵੀਂ ਦਿੱਲੀ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੁਆਰਾ ਸਪਾਂਸਰ ਵਰਚੁਅਲ ਰਿਫਰੈਸ਼ਰ ਪ੍ਰੋਗਰਾਮ "ਡਿਵੈਲਪਮੈਂਟ ਇਨ ਕੰਸਟ੍ਰਕਸ਼ਨ ਇੰਜੀਨੀਅਰਿੰਗ" ਸਿਵਲ ਇੰਜੀਨੀਅਰਿੰਗ ਵਿਭਾਗ, ਆਰੀਅਨਜ਼ ਕਾਲਜ ਰਾਜਪੁਰਾ ਨੇੜੇ ਚੰਡੀਗੜ੍ਹ ਵਿਖੇ ਸਮਾਪਤ ਹੋਇਆ। ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਡਾ. ਹਰੀਸ਼ ਕੁਮਾਰ ਗਰਗ, ਡਿਪਟੀ ਕੰਟਰੋਲਰ, ਪ੍ਰੀਖਿਆ ਸ਼ਾਖਾ,ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ,ਬਠਿੰਡਾ ਨੇ ਕੀਤੀ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਦੇਸ਼ ਭਰ ਦੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਦੇ ਸੈਂਕੜੇ ਫੈਕਲਟੀ ਮੈਂਬਰ ਇਸ ਛੇ ਦਿਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸਾਰੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗਰਗ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਭਗ 1.5 ਮਿਲੀਅਨ ਇੰਜੀਨੀਅਰ ਗ੍ਰੈਜੂਏਟ ਹੋ ਰਹੇ ਹਨ, ਦੇਸ਼ ਨੂੰ ਸੰਭਾਵੀ ਰੀਅਲ ਅਸਟੇਟ ਸਪੇਸ ਅਤੇ ਯੋਜਨਾਬੱਧ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਅਗਲੇ ਦਹਾਕੇ ਵਿੱਚ ਔਸਤਨ ਲਗਭਗ 4 ਮਿਲੀਅਨ ਸਿਵਲ ਇੰਜੀਨੀਅਰਾਂ ਦੀ ਲੋੜ ਹੈ। ਕੰਸਟ੍ਰਕਸ਼ਨ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਉਦਯੋਗ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਭਵਿੱਖ ਵਿੱਚ ਸਭ ਤੋਂ ਵੱਡਾ ਰੁਜ਼ਗਾਰਦਾਤਾ ਬਣਨ ਲਈ ਤਿਆਰ ਹੈ। ਡਾ. ਜੇ.ਕੇ.ਸੈਣੀ, ਕਨਵੀਨਰ, ਅਤੇ ਡਾਇਰੈਕਟਰ,ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ. ਹੇਮੰਤ ਕੁਮਾਰ ਵਿਨਾਇਕ, ਐਸੋਸੀਏਟ ਪ੍ਰੋਫੈਸਰ,ਨੀਟਰ, ਚੰਡੀਗੜ੍ਹ; ਡਾ. ਟੀ ਮੁਰਲੀ ਕ੍ਰਿਸ਼ਨਾ, ਪ੍ਰੋਫੈਸਰ, ਆਰ ਐੱਮ ਕੇ ਇੰਜੀਨੀਅਰਿੰਗ ਕਾਲਜ, ਤਾਮਿਲਨਾਡੂ; ਡਾ. ਏ.ਬੀ. ਡੈਨੀ ਰਾਏ, ਫੈਕਲਟੀ, ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ; ਡਾ. ਗੁਰਪ੍ਰੀਤ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਡਾ. ਸੁਨੀਲ ਸ਼ਰਮਾ, ਐਨ.ਆਈ.ਟੀ, ਹਮੀਰਪੁਰ ਨੇ ਆਦਿ ਸਮੇਤ ਵੱਖ-ਵੱਖ ਮਾਹਿਰਾਂ ਨੇ ਫੈਕਲਟੀ ਮੈਂਬਰਾਂ ਨੂੰ ਟਰਾਂਸਪੋਰਟੇਸ਼ਨ ਅਤੇ ਐਨਵਾਇਰਮੈਂਟਲ ਇੰਜਨੀਅਰਿੰਗ, ਸਰਵੇਖਣ, ਸਟ੍ਰਕਚਰਲ ਇੰਜਨੀਅਰਿੰਗ, ਮੇਨਟੇਨੈਂਸ ਅਤੇ ਢਾਂਚਿਆਂ ਦਾ ਪੁਨਰਵਾਸ ਬਾਰੇ ਸੰਬੋਧਿਤ ਕੀਤਾ।