10
January
2022
ਫਿਰੋਜ਼ਪੁਰ 10 ਜਨਵਰੀ( )ਜ਼ਿਲੇ ਅੰਦਰ ਸਮੂਹ ਕੈਮਿਸਟਾਂ (ਰਿਟੇਲਰ ਅਤੇ ਹੋਲਸੇਲਰ)ਨੂੰ ਇਹ ਹਿਦਾਇਤ ਕੀਤੀ ਜਾਂਦੀ ਹੈ ਕਿ ਡਾਕਟਰ ਦੀ ਪਰਚੀ ਤੋਂ ਬਿਨਾ ਕੋਈ ਵੀ ਦਵਾਈ ਨਾ ਵੇਚੀ ਜਾਵੇ ਖਾਸ ਤੌਰ ਤੇ ਹੈਬਿਟ ਫੌਰਮਿੰਗ( ਨਸ਼ੀਲੀਆਂ ਦਵਾਈਆਂ) ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਇਹ ਪ੍ਰਗਟਾਵਾ ਜ਼ੋਨਲ ਲਾਇਸੈਂਸਿੰਗ ਅਥਾਰਿਟੀ(ਡਰੱਗ) ਦਿਨੇਸ਼ ਗੁਪਤਾ ਅਤੇ ਜ਼ਿਲਾ ਡਰੱਗ ਇੰਸਪੈਕਟਰ ਆਸ਼ੂਤੋਸ਼ ਗਰਗ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ।ਡਰੱਗ ਇੰਸਪੇਕਟਰ ਆਸ਼ੂਤੋਸ਼ ਗਰਗ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।