ਧਾਰਮਿਕ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ

10

December

2021

ਲੌਂਗੋਵਾਲ,10 ਦਸੰਬਰ (ਜਗਸੀਰ ਸਿੰਘ ) - ਨੇੜਲੇ ਪਿੰਡ ਉਭਾਵਾਲ ਵਿਖੇ ਪੀਰਾਂ ਦੇ ਦੀਵਾਨ ਅਤੇ ਝਾਂਕੀਆਂ ਸੂਫ਼ੀ ਗਾਇਕ ਸੋਹਣਾ ਅਨਮੋਲ, ਮੱਖਣ ਅਤੇ ਬਿੰਦਰ ਬਾਬਾ ਨਮੋਲ ਵਾਲੇ ਐਂਡ ਪਾਰਟੀ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਮਹਿਫ਼ਲ ਪੀਰਾਂ ਦੀ ਸੂਫ਼ੀਆਨਾ ਕਲਾਸੀਕਲ ਕਬਾਲੀਆ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਭਗਤ ਬਾਬਾ ਲੀਲਾ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਆਏ ਕਲਾਕਾਰਾਂ ਨੂੰ ਫੁੱਲਾਂ ਦੇ ਹਾਰ ਅਤੇ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਜ਼ਿਲ੍ਹਾ ਲੇਬਰ ਕੋਰਟ ਮੈਂਬਰ ਸੰਗਰੂਰ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਚੇਚੇ ਤੌਰ ਤੇ ਨਰਿੰਦਰ ਸਿੰਘ ਲਖਮੀਰਵਾਲਾ ਜ਼ਿਲ੍ਹਾ ਯੂਥ ਆਗੂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਸੰਗਰੂਰ ਨੇ ਵੀ ਆਪਣੀ ਪਾਰਟੀ ਵੱਲੋਂ ਹਾਜ਼ਰੀ ਲਵਾਈ | ਇਸ ਸਮੇਂ ਜਗਸੀਰ ਸਿੰਘ ਬਡਰੁੱਖਾਂ, ਕੁਲਵਿੰਦਰ ਸਿੰਘ ਉਭਾਵਾਲ, ਸਤਨਾਮ ਸਿੰਘ, ਮਹਿੰਦਰ ਸਿੰਘ, ਗੁਰਲਾਲ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸਨੀ ਘਰਾਟ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ | ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਸੁੱਖੀ ਉਭਾਵਾਲ ਨੇ ਬਾਖ਼ੂਬੀ ਨਿਭਾਈ । ਇਸ ਸਮੇਂ ਮਾਤਾ ਮਨਜੀਤ ਕੌਰ ਹਰੇੜੀ ਰੋਡ ਸੰਗਰੂਰ ਵਾਲਿਆਂ ਨੇ ਆਈਆਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਇਹ ਪ੍ਰੋਗਰਾਮ ਪੀਰਾਂ ਫ਼ਕੀਰਾਂ, ਸਾਧੂ ਸੰਤਾਂ ਦੇ ਅਸ਼ੀਰਵਾਦ ਸਦਕਾ ਇਕ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ |