ਸੀ ਜੀ ਸੀ ਲਾਂਡਰਾ ਨੇ ਓਨੀਸਮ ਹੈਲਥਕੇਅਰ ਨਾਲ ਸਮਝੌਤਾ ਪੱਤਰ ਤੇ ਕੀਤੇ ਦਸਤਖ਼ਤ

10

December

2021

ਐਸ ਏ ਐਸ ਨਗਰ, 10 ਦਸੰਬਰ (ਗੁਰਪ੍ਰੀਤ ਸਿੰਘ ਤੰਗੌਰੀ) ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਓਨੀਸਮ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਮੋਹਾਲੀ ਪੰਜਾਬ ਨਾਲ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਗਏ।ਅਦਾਰੇ ਵੱਲੋਂ ਕੀਤੇ ਸਮਝੌਤੇ ਦਾ ਮੁੱਖ ਉਦੇਸ਼ ਸਹਿਯੋਗੀ ਕੰਮ ਨੂੰ ਉਤਸ਼ਾਹਿਤ ਕਰਨਾ ਹੈ।ਇਹ ਉਪਰਾਲਾ ਵਿਿਦਆਰਥੀਆਂ ਨੂੰ ਉਦਯੋਗਿਕ ਗਿਆਨ ਅਤੇ ਹੁਨਰ ਪ੍ਰਦਾਨ ਕਰਕੇ ਉਦਯੋਗ ਅਤੇ ਅਕਾਦਮਿਕਤਾ ਵਿਚਕਾਰ ਆਏ ਪਾੜੇ ਨੂੰ ਪੂਰਾ ਕਰੇਗਾ। ਇਸ ਤੋਂ ਇਲਾਵਾ ਇਹ ਸਮਝੌਤਾ ਵਿਸਤ੍ਰਿਤ ਸਿਖਲਾਈ ਪ੍ਰੋਗਰਾਮਾਂ ਰਾਹੀਂ ਫਾਰਮਾਸਿਊਟੀਕਲ ਤਕਨਾਲੋਜੀ ਦੇ ਨਾਲ ਨਾਲ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਤਕਨੀਕੀ ਹੁਨਰ ਨੂੰ ਬੜਾਵਾ ਦੇਣ ਵਰਗੀਆਂ ਗਤੀਵਿਧੀਆਂ ਮੁਹੱਈਆ ਕਰਾਉਣ ਵਿੱਚ ਸਹਾਇਕ ਸਾਬਿਤ ਹੋਵੇਗਾ।ਇਸ ਦੇ ਨਾਲ ਹੀ ਇਹ ਸੂਬਾ, ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਗਤੀਵਿਧੀਆਂ, ਸਮਾਗਮਾਂ, ਵਿਚਾਰ ਗੋਸ਼ਟੀ, ਪ੍ਰਤੀਯੋਗਤਾਵਾਂ, ਸੈਮੀਨਾਰ ਅਤੇ ਹੋਰ ਪ੍ਰੋਗਰਾਮਾਂ ਵਿਚ ਭਾਗੀਦਾਰੀ ਦੀ ਸਹੂਲਤ ਵੀ ਪ੍ਰਦਾਨ ਕਰੇਗਾ।ਸੀਜੀਸੀ ਦੇ ਵਿਹੜੇ ਵਿੱਚ ਦੋਨੋਂ ਧਿਰਾਂ ਲੋੜੀਂਦੀਆਂ ਪ੍ਰਯੋਗਸ਼ਾਲਾਵਾਂ ਜਾਂ ਸੈਂਟਰ ਆਫ਼ ਐਕਸੀਲੈਂਸ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਬਣਾਉਣ ਅਤੇ ਵਿਕਸਿਤ ਕਰਨ ਦੇ ਉਦੇਸ਼ ਨਾਲ ਇਸ ਫੈਸਲੇ ਤੇ ਪਹੁੰਚੀਆਂ। ਸੀਜੀਸੀ ਵੱਲੋਂ ਲਿਆ ਗਿਆ ਇਹ ਫ਼ੈਸਲਾ ਸਿਹਤ ਸਿੱਖਿਆ ਨੂੰ ਬਿਹਤਰ ਅਤੇ ਹੋਰ ਵਿਕਸਿਤ ਕਰਨ ਲਈ ਇੱਕ ਵੱਡੀ ਪ੍ਰਾਪਤੀ ਹੈ।