ਫ਼ੌਜੀ ਪਰੰਪਰਾ ਵਾਲਾ ਰਿਹਾ ਸੀਡੀਐੱਸ ਦਾ ਪਰਿਵਾਰ, ਦਾਦਾ ਸੂਬੇਦਾਰ ਤ੍ਰਿਲੋਕ ਸਿੰਘ ਰਾਵਤ ਤੇ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਵੀ ਰਹੇ ਫ਼ੌਜ ’ਚ

09

December

2021

ਦੇਹਰਾਦੂਨ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਦਾ ਪੂਰਾ ਪਰਿਵਾਰ ਫ਼ੌਜੀ ਪਰੰਪਰਾ ਵਾਲਾ ਰਿਹਾ ਹੈ। ਉਨ੍ਹਾਂ ਦੇ ਦਾਦਾ ਤ੍ਰਿਲੋਕ ਸਿੰਘ ਰਾਵਤ ਬਿ੍ਰਟਿਸ਼ ਆਰਮੀ ’ਚ ਸੂਬੇਦਾਰ ਰਹੇ। ਉਨ੍ਹਾਂ ਦੀ ਤਾਇਨਾਤੀ ਲੈਂਸਡੌਨ ਕੈਂਟ ’ਚ ਸੀ। ਜਨਰਲ ਰਾਵਤ ਦੇ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਗ ਰਾਵਤ ਡਿਪਟੀ ਆਰਮੀ ਚੀਫ ਦੇ ਅਹਿਮ ਅਹੁਦੇ ’ਤੇ ਪਹੁੰਚੇ। ਜਨਰਲ ਬਿਪਿਨ ਰਾਵਤ ਨੂੰ 30 ਦਸੰਬਰ, 2019 ਨੂੰ ਦੇਸ਼ ਦਾ ਪਹਿਲਾ ਸੀਡੀਐੱਸ ਨਿਯੁਕਤ ਕੀਤਾ ਗਿਆ ਤੇ ਇਕ ਜਨਵਰੀ, 2020 ਨੂੰ ਉਨ੍ਹਾਂ ਨੇ ਇਹ ਅਹੁਦਾ ਗ੍ਰਹਿਣ ਕੀਤਾ ਸੀ।ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਜਨਮ 16 ਮਾਰਚ 1958 ਨੂੰ ਦੇਹਰਾਦੂਨ ’ਚ ਹੋਇਆ ਸੀ। ਉਹ ਮੂਲ ਰੂਪ ’ਚ ਪੌੜੀ ਜ਼ਿਲ੍ਹੇ ਤਹਿਤ ਕੋਟਦੁਆਰ ਤਹਿਸੀਲ ਦੀ ਗ੍ਰਾਮ ਸਭਾ ਬਿਰਮੋਲੀ ਦੇ ਜਵਾੜ ਪਿੰਡ ਦੀ ਸੈਂਣਾ ਤੋਕ ਦੇ ਰਹਿਣ ਵਾਲੇ ਸਨ। ਇਸ ਤੋਕ ’ਚ ਸਿਰਫ਼ ਉਨ੍ਹਾਂ ਦੇ ਸੀ ਰਿਸ਼ਤੇਦਾਰਾਂ ਦਾ ਪਰਿਵਾਰ ਰਹਿੰਦਾ ਹੈ। ਦੂਨ ’ਚ ਵੀ ਗ੍ਰਹਿਣ ਕੀਤੀ ਸਿੱਖਿਆ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਦੇ ਫ਼ੌਜ ’ਚ ਹੋਣ ਕਾਰਨ ਜਨਰਲ ਬਿਪਿਨ ਰਾਵਤ ਦੀ ਸਿੱਖਿਆ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਹੋਈ। ਇਨ੍ਹਾਂ ’ਚ ਦੇਹਰਾਦੂਨ ਵੀ ਸ਼ਾਮਿਲ ਰਿਹਾ। ਉਨ੍ਹਾਂ ਨੇ ਗੜ੍ਹੀ ਕੈਂਟ ਸਥਿਤ ਕੈਂਬ੍ਰੀਅਨ ਹਾਲ ਸਕੂਲ ’ਚ 1969 ’ਚ ਛੇਵੀ ਕਲਾਸ ’ਚ ਦਾਖ਼ਲਾ ਲਿਆ ਸੀ। ਇੱਥੇ ਉਹ 1971 ਤਕ ਪੜ੍ਹੇ। ਇਸ ਤੋਂ ਬਾਅਦ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਦਾ ਤਬਾਦਲਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਹੋ ਗਿਆ ਸੀ, ਅਗਲੀ ਪੜ੍ਹਾਈ ਉਨ੍ਹਾਂ ਨੇ ਸ਼ਿਮਲਾ ਤੋਂ ਕੀਤੀ।ਦੇਹਰਾਦੂਨ ਦੇ ਆਈਐੱਮਏ ਤੋਂ ਲਈ ਫ਼ੌਜੀ ਸਿਖਲਾਈ ਦਾਦਾ ਤੇ ਪਿਤਾ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹੋਏ ਬਚਪਨ ਤੋਂ ਹੀ ਜਨਰਲ ਰਾਵਤ ਦਾ ਸੁਪਨਾ ਵੀ ਫ਼ੌਜੀ ਅਧਿਕਾਰੀ ਬਣਨ ਦਾ ਸੀ। ਉਨ੍ਹਾਂ ਦੇ ਉਸ ਸੁਪਨੇ ਨੂੰ ਭਾਰਤੀ ਫ਼ੌਜੀ ਅਕਾਦਮੀ (ਆਈਐੱਮਏ) ਨੇ ਦਿੱਤੇ। ਇੱਥੋਂ ਉਨ੍ਹਾਂ ਦੇ ਫ਼ੌਜੀ ਜੀਵਨ ਦੀ ਸ਼ੁਰੂਆਤ ਹੋਈ। ਦਸੰਬਰ, 1978 ’ਚ ਉਹ ਆਈਏਐੱਮ ਤੋਂ ਪਾਸ ਆਊਟ ਹੋਏ। 16 ਦਸੰਬਰ ਨੂੰ ਉਨ੍ਹਾਂ ਨੇ 11 ਗੋਰਖਾ ਰਾਈਫਲਸ ਦੀ ਪੰਜਵੀ ਬਟਾਲੀਅਨ ’ਚ ਸੈਕਿੰਡ ਲੈਫਟੀਨੈਂਟ ਦੇ ਰੂਪ ’ਚ ਤਾਇਨਾਤੀ ਲਈ। ਵਿਸੇਸ਼ ਇਹ ਕਿ ਇਸ ਰੈਜੀਮੈਂਟ ’ਚ ਉਨ੍ਹਾਂ ਦੇ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਵੀ ਤਾਇਨਾਤ ਰਹੇ ਸਨ। 17 ਦਸੰਬਰ, 2016 ਨੂੰ ਉਹ ਆਰਮੀ ਚੀਫ ਦੇ ਅਹੁਦੇ ’ਤੇ ਤਾਇਨਾਤ ਹੋਏ। ਇਕ ਜਨਵਰੀ 2020 ਨੂੰ ਉਨ੍ਹਾਂ ਨੇ ਦੇਸ਼ ਦੇ ਪਹਿਲੇ ਸੀਡੀਐੱਸ ਦਾ ਅਹੁਦਾ ਗ੍ਰਹਿਣ ਕੀਤਾ। ਸਿਖਲਾਈ ਲਈ ਚੁਣੇ ਗਏ ਸਨ ਸਰਬੋਤਮ ਕੈਡੈਟ ਸੀਡੀਐੱਸ ਵਿਪਿਨ ਰਾਵਤ ਸ਼ੁਰੂ ਤੋਂ ਹੀ ਕਾਫ਼ੀ ਅਨੁਸ਼ਾਸਿਤ ਸਨ। ਉਨ੍ਹਾਂ ’ਚ ਸਿੱਖਣ ਦੀ ਲਲਕ ਸੀ। ਇਹੀ ਕਾਰਨ ਰਿਹਾ ਕਿ 1978 ’ਚ ਜਦੋਂ ਉਹ ਆਈਐੱਮਏ ਤੋਂ ਪਾਸ ਆਊਟ ਹੋਏ ਉਦੋਂ ਉਨ੍ਹਾਂ ਨੂੰ ਵੱਕਾਰੀ ਸਵਾਰਡ ਆਫ ਆਨਰ ਦਿੱਤਾ ਗਿਆ ਸੀ। ਇਹ ਐਵਾਰਡ ਬੈਚ ਦੇ ਸਰਬੋਤਮ ਕੈਡੇਟ ਨੂੰ ਦਿੱਤਾ ਜਾਂਦਾ ਹੈ। ਖੁਖਰੀ ਨਾਲ ਸੀ ਖ਼ਾਸ ਲਗਾਓ ਸੀਡੀਐੱਸ ਜਨਰਲ ਬਿਪਿਨ ਰਾਵਤ ਦੇ ਜੀਵਨ ’ਚ ਖੁਖਰੀ ਚਿਨ੍ਹਾਂ ਕਾਫ਼ੀ ਅਹਿਮ ਸੀ। ਕਾਰਨ ਇਹ ਕਿ ਦੇਹਰਾਦੂਨ ’ਚ ਜਿਸ ਕੈਂਬ੍ਰੀਅਨ ਹਾਲ ਸਕੂਲ ’ਚ ਉਨ੍ਹਾਂ ਨੇ ਤਿੰਨ ਸਾਲ ਤੱਕ ਸਿੱਖਿਆ ਗ੍ਰਹਿਣ ਕੀਤੀ, ਉਸ ਸਕੂਲ ਦਾ ਪ੍ਰਤੀਕ ਚਿਨ੍ਹਾ ਖੁਖਰੀ ਸੀ। ਸਕੂਲ ਦਾ ਮਾਟੋ ਟੂ ਗ੍ਰੇਟਰ ਹਾਈਟਸ ਹੈ। ਇਸ ਤੋਂ ਪ੍ਰੇਰਣਾ ਲੈ ਕੇ ਉਹ ਜੀਵਨ ’ਚ ਨਿਰੰਤਰ ਉਚਾਈਆਂ ’ਤੇ ਪਹੁੰਚਦੇ ਰਹੇ। ਗੋਰਖਾ ਰਾਇਫਲਸ ਦਾ ਚਿੰਨ੍ਹ ਵੀ ਖੁਖਰੀ ਹੈ। ਇਸ ਲਈ ਉਨ੍ਹਾਂ ਨੂੰ ਖ਼ੁਖਰੀ ਨਾਲ ਖ਼ਾਸ ਲਗਾਓ ਸੀ। 10 ਸਤੰਬਰ, 2017 ਨੂੰ ਜਦੋਂ ਉਹ ਸਕੂਲ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਲਈ ਇਹ ਮਾਣ ਦੀ ਗੱਲ ਹੈ ਕਿ ਉਹ ਆਪਣੇ ਸਕੂਲ ਦੇ ਮਾਟੋ ਤੇ ਚਿੰਨ੍ਹ ’ਤੇ ਖਰੇ ਉਤਰੇ ਹਨ।